Sunday, November 02, 2025

Chandigarh

ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸਨਮਾਨ ਕਰਨਾ ਸਾਡਾ ਮੁਢਲਾ ਫ਼ਰਜ, ਸਾਰੀਆਂ ਦਾ ਕੀਤਾ ਗਿਆ ਪੂਰਾ ਸਤਿਕਾਰ : ਡੀਸੀ ਉਮਾ ਸ਼ੰਕਰ ਗੁਪਤਾ

October 02, 2024 07:59 PM
SehajTimes

 

ਚੰਡੀਗੜ੍ਹ : ਸੰਸਦ ਮੈਂਬਰਾਂ ਅਤੇ ਵਿਧਾਇਕਾਂ ਦਾ ਸਨਮਾਨ ਕਰਨਾ ਸਾਡਾ ਮੁਢਲਾ ਫ਼ਰਜ ਹੈ। ਸੱਭ ਚੁਣੇ ਹੋਏ ਨੁਮਾਇੰਦੇ ਹਨ ਅਤੇ ਸਤਿਕਾਰਯੋਗ ਹਨ। ਉਹ ਕੱਲ ਵੀ ਸਤਿਕਾਰਯੋਗ ਸਨ ਅਤੇ ਅੱਜ ਵੀ ਸਤਿਕਾਰਯੋਗ ਹਨ। ਪ੍ਰਸ਼ਾਸਨ ਵੱਲੋਂ ਸਤਿਕਾਰ ਵਿੱਚ ਕੋਈ ਕਮੀ ਨਹੀਂ ਛੱਡੀ ਗਈ ਅਤੇ ਨਾ ਹੀ ਕੋਈ ਦਬਾਅ ਝੱਲਿਆ ਜਾਵੇਗਾ। ਇਹ ਗੱਲ ਗੁਰਦਾਸਪੁਰ ਦੇ ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਬੀਤੇ ਦਿਨ੍ਹੀ ਵਾਇਰਲ ਹੋਈ ਵੀਡੀਓ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਹੀ ਗਈ।

ਡਿਪਟੀ ਕਮਿਸ਼ਨਰ ਉਮਾ ਸ਼ੰਕਰ ਗੁਪਤਾ ਵੱਲੋਂ ਬੀਤੇ ਦਿਨ੍ਹੀ ਵਾਇਰਲ ਹੋਈ ਇੱਕ ਵੀਡੀਓ ਕਲਿੱਪ ਸੰਬੰਧੀ ਗੱਲਬਾਤ ਕਰ ਰਹੇ ਹਨ। ਡੀਸੀ ਨੇ ਦੱਸਿਆ ਕਿ ਉਥੇ ਸਾਰੀ ਗੱਲ ਚਲ ਰਹੀ ਸੀ, ਇਸ ਦੌਰਾਨ ਵਿਧਾਇਕ ਪਾਹੜਾ ਨੂੰ ਕੋਈ ਸਮੱਸਿਆ ਹੋਈ ਅਤੇ ਉਨ੍ਹਾਂ ਨੂੰ ਕੁੱਝ ਇੰਜ ਲੱਗਾ ਕਿ ਡਿਪਟੀ ਕਮਿਸ਼ਨਰ ਉਨ੍ਹਾਂ ਦੀ ਗੱਲ ਨਹੀਂ ਸੁਣ ਰਹੇ। ਉਹ ਤਲਖ਼ੀ ਚ ਆ ਕੇ ਗੱਲ ਕਰਨ ਲੱਗ ਪਏ। ਦੂਸਰੇ ਲੀਡਰਾਂ ਨੇ ਵੀ ਉਨ੍ਹਾਂ ਨੂੰ ਸਮਝਾਇਆ ਕਿ ਇੰਜ ਗੱਲ ਨਹੀਂ ਕਰਨੀ ਚਾਹਿਦੀ। ਪ੍ਰਸ਼ਾਸ਼ਨ ਵੱਲੋਂ ਵੀ ਕਿਹਾ ਗਿਆ ਕਿ ਸਮਸਿਆ ਦਾ ਬੈਠ ਕੇ ਹੱਲ ਹੁੰਦਾ। ਚਾਹ ਦਾ ਕੱਪ ਪਿਆ ਕੇ ਸਾਰੇ ਮਾਨਯੋਗ ਦੀ ਗੱਲ ਸੁਣੀ ਜਾ ਰਹੀ ਹੈ ਤਾਂ ਇੰਜ ਦਾ ਮਾਹੌਲ ਕ੍ਰਿਏਟ ਕਰਨਾ ਠੀਕ ਗੱਲ ਨਹੀਂ।ਡੀਸੀ ਗੁਰਦਾਸਪੁਰ ਨੇ ਕਿਹਾ ਕਿ ਪਾਹੜਾ ਨੇ ਕੀ ਕਿਹਾ ਕੀ ਨਹੀਂ ਇਹ ਉਹ ਜਾਣ ਸਕਦੇ ਹਨ।

ਇਸਦੇ ਨਾਲ ਹੀ ਪੱਤਰਕਾਰਾਂ ਵੱਲੋਂ ਸੰਸਦ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਦੇ ਤਲਖ਼ ਹੋਣ ਦੀ ਗੱਲ ਕਹੀ ਗਈ ਤਾਂ ਉਨ੍ਹਾਂ ਕਿਹਾ ਕਿ ਪਾਹੜਾ ਸਾਹਿਬ ਨੇ ਅਗਰ ਸ਼ੁਰੂ ਕੀਤਾ ਤਾਂ ਕਈ ਵਾਰ ਲੀਡਰ ਨੂੰ ਲੀਡਰ ਦੀ ਸਪੋਰਟ ਕਰਨੀ ਪੈਂਦੀ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਬਾਅਦ ਵਿੱਚ ਉਨ੍ਹਾਂ ਵੱਲੋਂ ਇਹ ਵੀ ਗੱਲ ਕਹੀ ਗਈ ਕਿ ਅੱਗੇ ਤੋਂ ਇਸਦਾ ਖਿਆਲ ਰੱਖਿਆ ਜਾਵੇਗਾ। ਸੰਸਦ ਵੱਲੋਂ ਸ਼ਿਕਾਇਤ ਕਰਨ ਸੰਬੰਧੀ ਪੁੱਛੇ ਗਏ ਸਵਾਲ ਦੇ ਜਵਾਬ ਵਿੱਚ ਡੀਸੀ ਉਮਾ ਸ਼ੰਕਰ ਗੁਪਤਾ ਨੇ ਕਿਹਾ ਕਿ ਉਨ੍ਹਾਂ ਵੱਲੋਂ ਕੋਈ ਗ਼ਲਤ ਕੰਮ ਨਹੀਂ ਕੀਤਾ ਗਿਆ, ਵੀਡੀਓ ਉਨ੍ਹਾਂ ਦੀ ਜਨਤੱਕ ਹੋਇਆ ਪਿਆ, ਹੋ ਸਕਦਾ ਹੈ ਕੀ ਉਸਨੂੰ ਕਵਰ ਕਰਨ ਲਈ ਇਹ ਕੀਤਾ ਗਿਆ ਹੋਵੇ, ਮੈਂ ਸਪੀਕਰ ਸਾਹਿਬ ਨੂੰ ਜਵਾਬ ਦੇਂ ਦਵਾਂਗਾ। ਉਨ੍ਹਾਂ ਕਿਹਾ ਕਿ ਉਹ ਬੀਤੇ ਕੱਲ ਵੀ ਸਾਰੇ ਆਗੂਆ ਦਾ ਸਤਿਕਾਰ ਕਰਦੇ ਸਨ, ਅੱਜ ਵੀ ਕਰਦੇ ਹਨ ਅਤੇ ਕੱਲ ਵੀ ਕਰਦੇ ਰਹਿਣਗੇ। ਬਾਕਿ ਜੋਂ ਉਨ੍ਹਾਂ ਵਲੋਂ ਬੋਲਿਆ ਗਿਆ ਹੈ ਉਸਦੇ ਜਵਾਬਦੇਹ ਉਹ ਹਨ।

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ