Saturday, November 01, 2025

Chandigarh

ਅਮਰਜੀਤ ਸਿੰਘ ਧਨੋਆ ਦੀ ਪਹਿਲੀ ਕਿਤਾਬ ‘ਧੰਨਾ ਬਾਬਾ’ ਦੀ ਹੋਈ ਘੁੰਡ-ਚੁਕਾਈ

October 02, 2024 03:58 PM
ਅਮਰਜੀਤ ਰਤਨ

ਮੋਹਾਲੀ : ਸ਼ਹਿਰ ਦੇ ਉਭਰਦੇ ਲੇਖਕ ਅਮਰਜੀਤ ਸਿੰਘ ਧਨੋਆ ਦੀ ਲਿਖੀ ਪਹਿਲੀ ਕਿਤਾਬ ‘ਧੰਨਾ ਬਾਬਾ’ ਦੀ ਅੱਜ ਘੁੰਡ-ਚੁਕਾਈ ਕੀਤੀ ਗਈ। ਕੈਨਵਿਊ ਹੋਟਲ ਵਿਚ ਹੋਏ ਪ੍ਰਭਾਵਸ਼ਾਲੀ ਸਮਾਗਮ ਵਿਚ ਜੁੜੇ ਪਾਠਕਾਂ ਅਤੇ ਪਤਵੰਤਿਆਂ ਦੀ ਮਾਣਮੱਤੀ ਮੌਜੂਦਗੀ ਵਿਚ ਕਿਤਾਬ ਦਾ ਲੋਕ-ਅਰਪਣ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਮਰਜੀਤ ਸਿੰਘ ਧਨੋਆ ਬਿਜਲੀ ਬੋਰਡ ਤੋਂ ਅਕਾਊਂਟਸ ਅਫ਼ਸਰ ਵਜੋਂ ਸੇਵਾਮੁਕਤ ਹੋਏ ਹਨ। ਉਹਨਾ ਆਪਣੇ ਪਿੰਡ ਰੁਪਾਲਹੇੜੀ ਵਿਚ ਰਹਿਦੇ ਬਚਪਨ ਦੌਰਾਨ ਜੋ ਵੀ ਮਹਿਸੂਸ ਕੀਤਾ ਉਹ ਉਹਨਾ ਦੀ ਕਿਤਾਬ ਦਾ ਸੂਤਰਧਾਰ ਹੋ ਨਿਬੜਿਆ। ਸਮਾਗਮ ਦੇ ਮੁੱਖ ਮਹਿਮਾਨ ਡੀ.ਐਸ.ਪੀ. ਹਰਸਿਮਰਨ ਸਿੰਘ ਬੱਲ ਨੇ ਕਿਤਾਬ ਰੀਲੀਜ਼ ਕਰਨ ਮਗਰੋਂ ਆਪਣੇ ਸੰਬੋਧਨ ਵਿਚ ਆਖਿਆ ਕਿ ਲੇਖਕ ਅਮਰਜੀਤ ਸਿੰਘ ਧਨੋਆ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਅਪਣੀ ਪਹਿਲੀ ਹੀ ਕਿਤਾਬ ਵਿਚ ਕਮਾਲ ਦੀਆਂ ਲਿਖਤਾਂ ਲਿਖੀਆਂ ਹਨ। ਉਨ੍ਹਾਂ ਕਿਹਾ ਕਿ ਲੇਖਕ ਨੇ ਆਮ ਜ਼ਿੰਦਗੀ ਵਿਚ ਵਾਪਰਦੀਆਂ ਘਟਨਾਵਾਂ ਦਾ ਬਾਖ਼ੂਬੀ ਜ਼ਿਕਰ ਕੀਤਾ ਹੈ, ਜਿਹੜੀਆਂ ਅਕਸਰ ਹੀ ਸਾਡੇ ਧਿਆਨ ਤੋਂ ਅਣਗੌਲੀਆਂ ਰਹਿ ਜਾਂਦੀਆਂ ਹਨ। ਉਨ੍ਹਾਂ ਕਿਹਾ ਕਿ ਕਿਤਾਬ ਦੀਆਂ ਤਮਾਮ ਲਿਖਤਾਂ ਵਿਚ ਬਾਬੇ ਨਾਨਕ ਦੇ ਸਿਧਾਂਤ ‘ਕਿਰਤ ਕਰੋ’ ਨੂੰ ਉੱਤਮ ਦਰਜਾ ਦਿਤਾ ਗਿਆ ਹੈ ਤੇ ਇਹੋ ਗੱਲ ਇਸ ਕਿਤਾਬ ਨੂੰ ਬਾਕੀ ਸਾਹਿਤਿਕ ਲਿਖਤਾਂ ਨਾਲੋਂ ਨਿਖੇੜਦੀ ਹੈ। ਇਸ ਮੌਕੇ ਆਪਣੇ ਸੰਬੋਧਨ ਵਿਚ ਸਾਬਕਾ ਕੌਂਸਲਰ ਅਤੇ ਪੰਜਾਬੀ ਵਿਰਸਾ ਸਭਿਆਚਾਰਕ ਅਤੇ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਸਤਵੀਰ ਸਿੰਘ ਧਨੋਆ ਨੇ ਆਖਿਆ ਕਿ ਲੇਖਕ ਨੇ ਅਪਣੇ ਬਚਪਨ ਵਿਚ ਜੋ ਕੁੱਝ ਵੇਖਿਆ ਅਤੇ ਹੰਢਾਇਆ, ਉਸ ਦਾ ਕਿਤਾਬ ਵਿਚ ਬਾਖ਼ੂਬੀ ਵਰਣਨ ਕੀਤਾ ਗਿਆ ਹੈ। ਉਨ੍ਹਾਂ ਦਸਿਆ ਕਿ ਲੇਖਕ ਨੇ ਅਪਣੇ ਪਿੰਡ ਰੁਪਾਲਹੇੜੀ ਵਿਚ ਗੁਆਂਢ ਵਿਚ ਰਹਿੰਦੇ ਬਜ਼ੁਰਗ ਦੀ ਪ੍ਰਭਾਵਸ਼ਾਲੀ ਸ਼ਖ਼ਸੀਅਤ ਤੋਂ ਪ੍ਰਭਾਵਤ ਹੋ ਕੇ ਇਹ ਕਿਤਾਬ ਲਿਖੀ ਹੈ। ਅਖ਼ੀਰ ਵਿਚ ਅਮਰਜੀਤ ਸਿੰਘ ਧਨੋਆ ਨੇ ਅਪਣੇ ਸੰਬੋਧਨ ਵਿਚ ਆਖਿਆ ਕਿ ਜੋ ਕੁੱਝ ਅਸੀਂ ਬਚਪਨ ਵਿਚ ਵੇਖਦੇ ਅਤੇ ਮਹਿਸੂਸਦੇ ਹਾਂ, ਉਹ ਸਾਰੀ ਉਮਰ ਸਾਡੇ ਨਾਲ-ਨਾਲ ਚਲਦਾ ਹੈ। ਉਨ੍ਹਾਂ ਕਿਹਾ, ‘ਮੈਂ ਬਚਪਨ ਤੋਂ ਹੀ ਹਰ ਘਟਨਾ ਪ੍ਰਤੀ ਸੰਵੇਦਸ਼ਨੀਲ ਹੁੰਦਾ ਸਾਂ। ਹਰ ਛੋਟੀ ਘਟਨਾ ਵੀ ਮੇਰੇ ਲਈ ਵੱਡੀ ਅਹਿਮੀਅਤ ਰੱਖਦੀ ਸੀ। ਭਾਵੇਂ ਸਾਡੇ ਗੁਆਂਢ ਦੇ ਬਜ਼ੁਰਗ ਦਾ ਸੁਭਾਅ ਅਤੇ ਕਾਰ-ਵਿਹਾਰ ਹੋਰਨਾਂ ਵਾਸਤੇ ਆਮ ਗੱਲ ਹੋਵੇਗੀ, ਪਰ ਮੈਂ ਉਸ ਨੂੰ ਬੜੇ ਹੀ ਧਿਆਨ ਨਾਲ ਵੇਖਦਾ ਤੇ ਵਿਚਾਰਦਾ ਸਾਂ। ਸੋ, ਚੇਤਿਆਂ ਵਿਚ ਵਸੀਆਂ ਉਨ੍ਹਾਂ ਹੀ ਯਾਦਾਂ ਨੂੰ ਮੈਂ ਕਿਤਾਬ ਦਾ ਰੂਪ ਦਿਤਾ ਹੈ, ਜਿਹੜੀ ਅੱਜ ਤੁਹਾਡੇ ਸਨਮੁੱਖ ਹੈ। ਉਮੀਦ ਕਰਦਾ ਹਾਂ ਕਿ ਆਪ ਮੇਰੀਆਂ ਲਿਖਤਾਂ ਨੂੰ ਮਾਣ ਬਖ਼ਸ਼ੋਗੇ।’ ਸਮਾਗਮ ਵਿਚ ਹਰਜਿੰਦਰ ਕੌਰ ਧਨੋਆ, ਕੌਸਲਰ ਕੁਲਦੀਪ ਕੌਰ ਧਨੋਆ, ਮਨਦੀਪ ਕੌਰ ਡਾਹਰੀ, ਹਰਵੰਤ ਸਿੰਘ ਗਰੇਵਾਲ,ਰਾਜਬੀਰ ਕੌਰ ਗਰੇਵਾਲ, ਭੁਪਿਦਰ ਸਿੰਘ ਡਾਹਰੀ, ਹਮਰਾਜ ਸਿੰਘ ਧਨੋਆ, ਗੁਰਲੀਨ ਕੌਰ ਧਨੋਆ ਡਾਇਰੈਕਟਰ ਘੈਂਟ ਪੰਜਾਬ,ਇੰਦਰਪਾਲ ਸਿੰਘ ਧਨੋਆ ਡਾਇਰੈਕਟਰ ਟਰਾਈਸਿਟੀ ਵੁਆਜਰਸ, ਨਵਕੀਰਤ ਕੌਰ ਧਨੋਆ, , ਹਰਸਦੀਪ ਸਿੰਘ ਸੇਰਗਿਲ, ਵਿਕਰਮਜੀਤ ਸਿੰਘ,ਜਸਵਿੰਦਰ ਸਿੰਘ, ਹਰਜਿੰਦਰ ਸਿੰਘ, ਹਰਦੀਪ ਸਿੰਘ ਧਨੋਆ,ਹਰਵਿੰਦਰ ਕੌਰ ਆਦਿ ਹਾਜ਼ਰ ਸਨ।

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ