Tuesday, September 16, 2025

Doaba

21600 ਨਸ਼ੀਲੇ ਕੈਪਸੂਲ, 33800 ਨਸ਼ੀਲੀਆ ਗੋਲੀਆ ਅਤੇ 10 ਲੱਖ ਰੁਪਏ ਡਰੱਗ ਮਨੀ ਸਮੇਤ ਸਮਗਲਰ ਚੜ੍ਹੇ ਪੁਲਿਸ ਦੇ ਅੜਿਕੇ

September 27, 2024 07:35 PM
SehajTimes
ਹੁਸ਼ਿਆਰਪੁਰ : ਸੁਰੇਂਦਰ ਲਾਂਬਾ ਆਈ ਪੀ ਐਸ ਸੀਨੀਅਰ ਪੁਲਿਸ ਕਪਤਾਨ, ਹੁਸ਼ਿਆਰਪੁਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਨਸ਼ਾ ਤਸਕਰਾਂ ਤੇ ਸ਼ਿਕੰਜਾ ਕਸਦੇ ਹੋਏ  ਸਰਬਜੀਤ ਸਿੰਘ ਪੀ ਪੀ ਐਸ  ਪੁਲਿਸ ਕਪਤਾਨ ਇਨਵੇਸਟੀਗੇਸ਼ਨ  ਅਤੇ ਆਤੀਸ਼ ਭਾਟੀਆ ਪੀ ਪੀ ਐਸ  ਉਪ ਪੁਲਿਸ ਕਪਤਾਨ  ਇਨਵੇਸਟੀਗੇਸ਼ਨ ਦੀ ਨਿਗਰਾਨੀ ਹੇਠ ਇੰਚਾਰਜ  ਸੀ.ਆਈ.ਏ ਸਟਾਫ ਦੇ ਅਧੀਨ ਵਿਸ਼ੇਸ਼ ਟੀਮ ਵਲੋਂ ਖੂਫੀਆ ਇਤਲਾਹ ਤੇ 21600 ਨਸ਼ੀਲੇ ਕੈਪਸੂਲ, 28800 ਹਜਾਰ ਨਸ਼ੀਲਾ ਗੋਲੀਆ ਮਾਰਕਾ ਅਲਪਰਾਜ਼ੋਲ, 5000 ਨਸੀਲੀਆ ਗੋਲੀਆ ਫੜ੍ਹਨ ਵਿੱਚ  ਸਫਲਤਾ ਹਾਸਿਲ ਕੀਤੀ ਹੈ। ਪੁਲਿਸ ਅਧਿਕਾਰੀਆਂ ਵਲੋਂ ਪ੍ਰੈਸ ਕਾਨਫਰੰਸ ਵਿੱਚ ਜਾਣਕਾਰੀ ਦਿੰਦਿਆਂ ਦੱਸਿਆ ਕਿ 
 ਸੀ.ਆਈ.ਏ. ਸਟਾਫ ਦੀ ਟੀਮ ਨੂੰ ਮੁਖਬਰੀ ਹੋਈ ਸੀ ਕਿ ਮੁਹੱਲਾ ਜਗਤਪੁਰਾ ਵਿੱਚ ਕੱਪੜੇ ਦੀ ਦੁਕਾਨ ਕਰਨ ਵਾਲਾ ਵਿਅਕਤੀ ਅਜੈ ਵਾਲੀਆ ਪੁੱਤਰ ਵਰਿੰਦਰ ਵਾਲੀਆ ਵਾਸੀ ਮੁਹੱਲਾ ਜਗਤਪੁਰਾ ਥਾਣਾ ਸਿਟੀ ਹੁਸ਼ਿਆਰਪੁਰ ਜੋ ਮੁਹੱਲਾ ਜਗਤਪੁਰਾ ਵਿੱਚ ਕੱਪੜੇ ਦੀ ਦੁਕਾਨ ਕਰਦਾ ਹੈ ਅਤੇ ਆਪਣੀ ਦੁਕਾਨ ਵਿੱਚ ਹੀ ਭਾਰੀ ਮਾਤਰਾ ਵਿੱਚ ਨਸ਼ੇ ਦੀਆ ਗੋਲੀਆ ਵੇਚਣ ਦਾ ਧੰਦਾ ਕਰਦਾ ਹੈ। ਤੇਂ  ਇਸ ਇਤਲਾਹ ਤੇ ਸੀ.ਆਈ.ਏ. ਸਟਾਫ ਦੀ ਟੀਮ ਵਲੋਂ ਅਜੇ ਵਾਲੀਆ ਉੱਕਤ ਦੀ ਦੁਕਾਨ ਪਰ ਰੇਡ ਕਰਕੇ ਅਜੇ ਵਾਲੀਆ ਨੂੰ ਕਾਬੂ ਕਰਕੇ ਦੁਕਾਨ ਵਿੱਚੋਂ 2400 ਨਸ਼ੀਲੇ ਕੈਪਸੂਲ ਮਾਰਕਾ, 5000 ਨਸ਼ੀਲਾ ਗੋਲੀਆ ਮਾਰਕਾ 12 ਹਜਾਰ ਨਸ਼ੀਲੀਆ ਗੋਲੀਆ ਮਾਰਕਾ ਅਤੇ 5 ਲੱਖ ਰੁਪਏ ਡਰੱਗ ਮਨੀ ਬ੍ਰਾਮਦ ਕਰਕੇ ਉਸ ਖਿਲਾਫ ਮੁੱਕਦਮਾ ਦਰਜ ਕਰਕੇ ਗ੍ਰਿਫਤਾਰ ਕੀਤਾ । ਪੱਤਰਕਾਰਾਂ ਨੂੰ ਪੁਲਿਸ ਅਧਿਕਾਰੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ  ਅਜੇ ਵਾਲੀਆ ਉਕਤ ਨੇ ਆਪਣੀ ਪੁੱਛ ਗਿੱਛ ਦੌਰਾਨ ਦੱਸਿਆ ਸੀ ਕਿ ਉਹ ਇਹ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਰਾਹੁਲ ਯਾਦਵ ਵਾਸੀ ਆਗਰਾ ਪਾਸੋਂ ਕੋਰੀਅਰ ਰਾਹੀਂ ਮੰਗਵਾਉਂਦਾ ਹੈ ਤੇ ਅੱਗੇ ਉਸ ਪਾਸੋਂ ਅਵਤਾਰ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਜੀਆ ਸਹੋਤਾ ਖੁਰਦ ਥਾਣਾ ਗੜ੍ਹਦੀਵਾਲ ਕੇਅਰ ਆਫ ਸਹੋਤਾ ਮੈਡੀਕਲ ਸਟੋਰ ਅਤੇ ਕਰਮਜੀਤ ਸਿੰਘ ਉਰਫ ਅਜੈ ਪੁੱਤਰ ਲਾਲ ਸਿੰਘ ਵਾਸੀ ਮੁਹੱਲਾ ਕੀਰਤੀ ਨਗਰ ਥਾਣਾ ਮਾਡਲ ਟਾਊਨ ਨਸ਼ੀਲਆਂ ਗੋਲੀਆਂ ਅਤੇ ਕੈਪਸੂਲ ਲੈ ਕੇ ਜਾਂਦੇ ਹਨ। ਕਰਮਜੀਤ ਸਿੰਘ ਉਰਫ ਅਜੈ ਉਕਤ ਨੂੰ ਚੈਨਦੀਪ ਸਿੰਘ ਪੁੱਤਰ ਚਰਨ ਸਿੰਘ ਅਤੇ ਇਸਦਾ ਪਿਤਾ ਚਰਨ ਸਿੰਘ ਪੁੱਤਰ ਵਰਿਆਮ ਸਿੰਘ ਵਾਸੀ ਪੁਰਾਣਾ ਬੱਸ ਸਟੈਂਡ ਟਾਂਡਾ ਕੇਅਰ ਆਫ ਰਜਿੰਦਰਾ ਮੈਡੀਕਲ ਸਟੋਰ ਟਾਂਡਾ ਨਸ਼ੀਲੇ ਕੈਪਸੂਲ ਅਤੇ ਨਸ਼ੀਆਂ ਗੋਲੀਆਂ ਮੰਗਵਾਉਣ ਦਾ ਆਡਰ ਦਿੰਦੇ ਸਨ ਅਤੇ ਕਰਮਜੀਤ ਸਿੰਘ ਅੱਗੇ ਅਜੇ ਵਾਲੀਆ ਨੂੰ ਆਡਰ ਦਿੰਦਾ ਸੀ ਜੋ ਅਜੇ ਵਾਲੀਆ ਅੱਗੇ ਰਾਹੁਲ ਯਾਦਵ ਵਾਸੀ ਆਗਰਾ ਪਾਸੋਂ ਨਸ਼ੀਲੇ ਕੈਪਸੂਲ ਅਤੇ ਗੋਲੀਆਂ ਕੋਰੀਅਰ ਰਾਂਹੀ ਮੰਗਵਾ ਦਿੰਦਾ ਸੀ ਜਿਸਤੇ ਕਮਲਜੀਤ ਸਿੰਘ ਇਹਨਾਂ ਨਸ਼ੀਲੀਆਂ ਗੋਲੀਆਂ ਅਤੇ ਨਸ਼ੀਲੇ ਕੈਪਸੂਲਾਂ ਦੀ ਸਪਲਾਈ ਅੱਗੇ ਚੈਨਦੀਪ ਸਿੰਘ ਅਤੇ ਇਸਦੇ ਭਰਾ ਰਜਿੰਦਰ ਸਿੰਘ ਨੂੰ ਕਰ ਦਿੰਦਾ ਸੀ। ਜੋ ਚੈਨਦੀਪ ਸਿੰਘ ਨੇ ਪੁੱਛ ਗਿੱਛ ਦੋਰਾਨ ਦੱਸਿਆ ਕਿ ਉਹ ਆਪਣੇ ਭਰਾ ਰਜਿੰਦਰ ਸਿੰਘ ਨਾਲ ਮਿਲ ਕੇ ਆਪਣੇ-ਆਪਣੇ ਮੈਡੀਕਲ ਸਟੋਰਾਂ ਤੇਂ ਵੇਚਦੇ ਸਨ !

Have something to say? Post your comment

 

More in Doaba

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ

ਸ੍ਰੀ ਮੁਕਤਸਰ ਸਾਹਿਬ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਦੋ ਸਹਿਯੋਗੀ ਪੰਜ ਪਿਸਤੌਲਾਂ ਸਮੇਤ ਗ੍ਰਿਫਤਾਰ