Wednesday, September 17, 2025

Malwa

ਅਗਰਵਾਲ ਸਭਾ ਨੇ ਡੀਆਈਜੀ ਸਿੱਧੂ ਨੂੰ ਅਗਰਸੈਨ ਜੈਅੰਤੀ ਸਮਾਗਮ ਦਾ ਦਿੱਤਾ ਸੱਦਾ 

September 27, 2024 05:33 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਅਗਰਵਾਲ ਸਭਾ ਸੁਨਾਮ ਵੱਲੋਂ ਯੁੱਗ ਪਰਵਰਤਿਕ ਮਹਾਰਾਜਾ ਅਗਰਸੈਨ ਜੀ ਦੀ ਜੈਅੰਤੀ ਰਾਜ ਪੱਧਰੀ ਸਮਾਗਮ ਆਯੋਜਿਤ ਕਰਕੇ ਸੁਨਾਮ ਵਿਖੇ ਮਨਾਉਣ ਦੇ ਸਮਾਗਮ ਵਿੱਚ ਸ਼ਿਰਕਤ ਕਰਨ ਦਾ ਸੱਦਾ ਪਟਿਆਲਾ ਰੇਂਜ ਦੇ ਡੀਆਈਜੀ ਮਨਦੀਪ ਸਿੰਘ ਸਿੱਧੂ (ਆਈ.ਪੀ.ਐਸ.) ਨੂੰ ਦਿੱਤਾ ਗਿਆ ਹੈ। ਇਸ ਮੌਕੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਅਮਨ-ਕਾਨੂੰਨ ਨੂੰ ਬਣਾਈ ਰੱਖਣਾ ਉਨ੍ਹਾਂ ਦੀ ਪਹਿਲ ਹੋਵੇਗੀ। ਅਪਰਾਧ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ 'ਤੇ ਬਖਸ਼ਿਆ ਨਹੀਂ ਜਾਵੇਗਾ। 5 ਅਕਤੂਬਰ ਨੂੰ ਹੋਣ ਵਾਲੇ ਸੂਬਾ ਪੱਧਰੀ ਅਗਰਸੈਨ ਜੈਅੰਤੀ ਸਮਾਗਮ ਲਈ ਸੁਨਾਮ ਅਗਰਵਾਲ ਸਭਾ ਦੇ ਨੁਮਾਇੰਦਿਆਂ ਤੋਂ ਸੱਦਾ ਪੱਤਰ ਲੈਣ ਉਪਰੰਤ ਵਿਸ਼ੇਸ਼ ਗੱਲਬਾਤ ਕਰਦਿਆਂ ਡੀ.ਆਈ.ਜੀ.ਸਿੱਧੂ ਨੇ ਕਿਹਾ ਕਿ ਸੰਗਰੂਰ ਇਲਾਕੇ ਨੇ ਹਮੇਸ਼ਾ ਹੀ ਉਨ੍ਹਾਂ ਨੂੰ ਪੂਰਾ ਮਾਣ ਸਤਿਕਾਰ ਦਿੱਤਾ ਹੈ। ਉਸ ਨੇ ਸੰਗਰੂਰ ਨਾਲ ਨਿੱਜੀ ਸਬੰਧ ਬਣਾ ਲਏ ਹਨ। ਇਸ ਮੌਕੇ ਅਗਰਵਾਲ ਸਭਾ ਦੇ ਮੁੱਖ ਸਲਾਹਕਾਰ ਘਨਸ਼ਿਆਮ ਕਾਂਸਲ, ਪ੍ਰਧਾਨ ਈਸ਼ਵਰ ਗਰਗ, ਅਸ਼ੋਕ ਕਾਂਸਲ ਅਤੇ ਆਰ.ਐਨ.ਕਾਂਸਲ ਆਦਿ ਨੇ ਡੀ. ਆਈ. ਜੀ. ਸਿੱਧੂ ਨੂੰ ਜਨਮ ਦਿਹਾੜੇ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ। ਘਨਸ਼ਿਆਮ ਕਾਂਸਲ ਨੇ ਦੱਸਿਆ ਕਿ ਸੂਬਾ ਪੱਧਰੀ ਸਮਾਗਮ ਸੁਨਾਮ ਵਿੱਚ ਮਨਾਇਆ ਜਾ ਰਿਹਾ ਹੈ। ਇਸ ਵਿੱਚ ਬਹੁਤ ਹੀ ਵਿਸ਼ੇਸ਼ ਮਹਿਮਾਨ ਅਤੇ ਪਤਵੰਤੇ ਸ਼ਿਰਕਤ ਕਰਨਗੇ। ਡੀ.ਆਈ.ਜੀ.ਸਿੱਧੂ ਨੇ ਕਿਹਾ ਕਿ ਸਮਾਗਮ ਲਈ ਸੁਰੱਖਿਆ ਦੇ ਬਿਹਤਰ ਪ੍ਰਬੰਧ ਕੀਤੇ ਜਾਣਗੇ ਅਤੇ ਉਹ ਖੁਦ ਉੱਥੇ ਪਹੁੰਚਣ ਦੀ ਕੋਸ਼ਿਸ਼ ਕਰਨਗੇ। ਇਸ ਮੌਕੇ ਮੁਨੀਸ਼ ਗਰਗ, ਵਿਸ਼ਾਲ ਗੁਪਤਾ, ਸ਼ਕਤੀ ਗਰਗ, ਸੁਸ਼ੀਲ ਕਾਂਸਲ ਆਦਿ ਹਾਜ਼ਰ ਸਨ। 

Have something to say? Post your comment