Thursday, September 18, 2025

Malwa

ਮਾਲੇਰਕੋਟਲਾ ਦੇ ਬਲਾਕਾਂ ਦੀਆਂ ਪੰਚਾਇਤਾਂ ਦਾ ਸਡਿਊਲ ਜਾਰੀ

September 27, 2024 12:29 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਪੰਜਾਬ ‘ਚ ਸਰਪੰਚੀ ਚੋਣਾਂ ਦਾ ਐਲਾਨ ਹੁੰਦੇ ਹੀ ਚੋਣ ਲੜਨ ਦੇ ਚਾਹਵਾਨ ਉਮੀਦਵਾਰ ਪੱਬਾਂ ਭਾਰ ਹੋ ਗਏ ਹਨ ਅਤੇ ਦਫਤਰਾਂ ਵਿੱਚ ਮੇਲਾ ਲੱਗਣਾ ਸੁਰੂ ਹੋ ਚੁੱਕਾ ਹੈ ।ਜਿ਼ਲ੍ਹਾ ਮਾਲੇਰਕੋਟਲਾ ਦੇ ਬਲਾਕਾਂ, ਮਾਲੇਰਕੋਟਲਾ, ਅਮਰਗੜ੍ਹ ਅਤੇ ਅਹਿਮਦਗੜ੍ਹ ਅਧੀਨ ਕੁੱਲ 176 ਪੰਚਾਇਤਾਂ ਅੰਦਰ ਸਰਪੰਚਾਂ ਅਤੇ ਪੰਚਾਂ ਦੇ ਰਾਖਵੇਂਕਰਨ ਦਾ ਸਡਿਊਲ ਜਾਰੀ ਕਰ ਦਿੱਤਾ ਗਿਆ ਹੈ। ਗਰਾਮ ਪੰਚਾਇਤਾਂ ਦੀ ਚੋਣ ਲਈ ਪੰਜਾਬ ਅੰਦਰ 15 ਅਕਤੂਬਰ ਨੂੰ ਵੋਟਾਂ ਪੈਣੀਆਂ ਹਨ।ਬਲਾਕ ਮਲੇਰਕੋਟਲਾ (ਹੈੱਡਕੁਆਰਟਰ) ਅਧੀਨ 69 ਗਰਾਮ ਪੰਚਾਇਤਾਂ ਵਿਚ ਸਰਪੰਚਾਂ ਦੇ ਰਾਖਵੇਂਕਰਨ ਦੀ ਜਾਰੀ ਕੀਤੀ ਸੂਚੀ ਮੁਤਾਬਿਕ ਐਸ.ਸੀ. ਵਰਗ ਲਈ ਰਾਖਵੇਂ ਪਿੰਡਾਂ ਵਿਚ ਅਮਾਮਗੜ੍ਹ,ਬੀੜ ਅਮਾਮਗੜ੍ਹ, ਬਾਦਸ਼ਾਹਪੁਰ, ਦੁੱਲਮਾਂ ਕਲਾਂ, ਹੈਦਰ ਨਗਰ, ਝੁਨੇਰ, ਕਸਬਾ ਭਰਾਲ,ਖੁਰਦ ਅਤੇ ਰੁੜਕਾ ਪਿੰਡਾਂ ਦੀਆਂ ਸਰਪੰਚੀਆਂ ਸ਼ਾਮਿਲ ਕੀਤੀਆਂ ਗਈਆਂ ਹਨ। ਐਸ.ਸੀ.ਔਰਤਾਂ ਲਈ ਰਾਖਵੇਂ ਰੱਖੇ ਸਰਪੰਚੀ ਅਹੁੱਦਿਆ ਵਾਲੇ ਪਿੰਡਾਂ ਵਿਚ ਅਹਿਮਦਾਬਾਦ,ਬਹਾਦਰਗੜ੍ਹ, ਭੂਦਨ, ਦਸੌਂਧਾ ਸਿੰਘ ਵਾਲਾ, ਢੱਡੇਵਾੜੀ, ਮਦੇਵੀ, ਮੁਬਾਰਕਪੁਰ ਚੂੰਘਾਂ, ਸੰਦੌੜ ਅਤੇ ਸਰਵਰਪੁਰ ਸ਼ਾਮਿਲ ਹਨ। ਔਰਤਾਂ ਲਈ ਰਾਖਵੇਂ ਸਰਪੰਚਾਂ ਵਾਲੇ ਪਿੰਡਾਂ ਵਿਚ ਬਾਪਲਾ, ਬੁੱਕਣਵਾਲ, ਬਿੰਜੋਕੀ ਖੁਰਦ, ਅਹਿਮਦਪੁਰ,ਅਖਤਿਆਰਪੁਰਾ, ਬੀੜ ਅਹਿਮਦਾਬਾਦ, ਦਲੇਲਗੜ੍ਹ, ਫਿਰੋਜ਼ਪੁਰ ਕੁਠਾਲਾ,ਫੌਜੇਵਾਲ, ਹਕੀਮਪੁਰਾ, ਹੁਸੈਨਪੁਰਾ, ਜਲਵਾਣਾ, ਜਾਤੀਵਾਲ,ਜਾਤੀਵਾਲ ਅਰਾਈਆਂ, ਜਾਫਰਾਬਾਦ ਬਰਕਤਪੁਰਾ,ਕਲਿਆਣ, ਕਾਸਮਪੁਰ, ਕੇਲੋਂ, ਮਾਣਕੀ,ਮਹਿਬੂਬਪੁਰਾ, ਨੱਥੋਹੇੜੀ,ਸੇਖੂਪੁਰ ਕਲਾਂ, ਸੇਖੂਪੁਰ ਖੁਰਦ, ਸਾਦਤਪੁਰ ਅਤੇ ਤੱਖਰ ਕਲਾਂ ਨੂੰ ਰੱਖਿਆ ਗਿਆ ਹੈ।ਸਰਪੰਚੀ ਲਈ ਜਨਰਲ ਰੱਖੇ ਗਏ ਪਿੰਡਾਂ ਵਿਚ ਆਦਮਪਾਲ,ਆਹਨਖੇੜੀ, ਬਿਸ਼ਨਗੜ੍ਹ, ਬੁਰਜ, ਬਿੰਜੋਕੀ ਕਲਾਂ, ਭੈਣੀ ਕੰਬੋਆਂ, ਅਬਦੁੱਲਾਪੁਰ, ਦਰਿਆਪੁਰ,ਧਨੋ, ਫਰੀਦਪੁਰ ਕਲਾਂ,ਹਥੋਆ, ਹਥਨ, ਇਲਤਫਾਤਪੁਰਾ,ਇਬਰਾਹੀਮਪੁਰਾ,ਮਹੋਲੀ ਕਲਾਂ, ਮਹੋਲੀ ਖੁਰਦ, ਮਾਣਕਹੇੜੀ,ਮਾਨਮਾਜਰਾ, ਮਿੱਠੇਵਾਲ, ਨੌਧਰਾਣੀ, ਫਰਵਾਲੀ,ਰਾਣਵਾਂ, ਸ਼ੇਰਗੜ੍ਹ ਚੀਮਾ,ਸ਼ੇਰਵਾਨੀਕੋਟ, ਸਿਕੰਦਰਪੁਰਾ ਅਤੇ ਸੁਲਤਾਨਪੁਰ ਨੂੰ ਸ਼ਾਮਿਲ ਕੀਤਾ ਗਿਆ ਹੈ।ਇਸੇ ਤਰ੍ਹਾਂ ਬਲਾਕ ਅਮਰਗੜ੍ਹ ਦੀਆਂ ਕੁੱਲ 60 ਗਰਾਮ ਪੰਚਾਇਤਾਂ ਵਿਚ ਸਰਪੰਚਾਂ ਦੇ ਰਾਖਵੇਂਕਰਨ ਦੀ ਜਾਰੀ ਸੂਚੀ ਮੁਤਾਬਿਕ ਐਸ.ਸੀ. ਵਰਗ ਲਈ ਰਾਖਵੇਂ ਸਰਪੰਚਾਂ ਵਾਲੀਆਂ ਪੰਚਾਇਤਾਂ ਵਿਚ ਪਿੰਡ ਬਡਲਾ, ਭੈਣੀ ਕਲਾਂ, ਦੌਲਤਪੁਰ, ਹੁਸੈਨਪੁਰਾ, ਕਿਸ਼ਨਗੜ੍ਹ ਸੰਗਾਲੀ, ਲਾਂਗੜੀਆਂ, ਮਾਣਕਮਾਜਰਾ, ਮੂਲਾਬੱਧਾ, ਨਿਆਮਤਪੁਰ, ਸੇਹਕੇ ਦੀਆਂ ਪੰਚਾਇਤਾਂ ਸ਼ਾਮਿਲ ਹਨ। ਐਸ.ਸੀ. ਔਰਤਾਂ ਲਈ ਰਾਖਵੀਂ ਸਰਪੰਚੀ ਵਾਲੀਆਂ ਪੰਚਾਇਤਾਂ ਵਿਚ ਪਿੰਡ ਭੱਟੀਆਂ ਖੁਰਦ, ਭੁਲਰਾਂ, ਚੰਦੂਰਾਈਆਂ, ਗੀਗਾ ਮਾਜਰਾ, ਝੂੰਦਾਂ, ਖੇੜੀ ਸੋਢੀਆਂ, ਮੁਹੰਮਦ ਗੜ੍ਹ, ਮੋਹਾਲਾ, ਰਾਮਪੁਰ ਛੰਨਾਂ ਅਤੇ ਰੁਸਤਮਗੜ੍ਹ ਨੂੰ ਰੱਖਿਆ ਗਿਆ ਹੈ। ਔਰਤਾਂ ਲਈ ਰਾਖਵੇਂ ਸਰਪੰਚ ਅਹੁੱਦਿਆਂ ਵਾਲੀਆਂ ਪੰਚਾਇਤਾਂ ਵਿਚ ਪਿੰਡ ਭੜੀ ਮਾਨਸਾ, ਭੱਟੀਆਂ ਕਲਾਂ, ਬੂਲਾਪੁਰ, ਚਪੜੌਦਾ, ਦੌਲੋਵਾਲ, ਦਿਆਲਪੁਰ ਛੰਨਾਂ, ਫੈਜ਼ਗੜ੍ਹ, ਗੁਆਰਾ, ਹਿੰਮਤਾਣਾ, ਜੱਬੋਮਾਜਰਾ, ਜਲਾਲਗੜ੍ਹ, ਜੱਟੂਆਂ, ਲਾਡੇਵਾਲ, ਮੁਹੰਮਦ ਨਗਰ, ਮੁਹੰਮਦਪੁਰਾ, ਮੋਹਾਲੀ, ਰਾਮਪੁਰ ਭਿੰਡਰਾਂ, ਰਾਏਪੁਰ, ਰਟੋਲਾਂ ਅਤੇ ਸਲੇਮਪੁਰ ਸ਼ਾਮਿਲ ਹਨ। ਜਨਰਲ ਰੱਖੇ ਗਏ ਸਰਪੰਚਾਂ ਵਾਲੀਆਂ ਪੰਚਾਇਤਾਂ ਵਿਚ ਪਿੰਡ ਅਲੀਪੁਰ, ਬਾਗੜੀਆਂ, ਬਨਭੌਰਾ, ਬਾਠਾਂ, ਭੁਮਸੀ, ਬੁਰਜ ਬਘੇਲ ਸਿੰਘ ਵਾਲਾ, ਛਤਰੀਵਾਲਾ, ਚੌਂਦਾ, ਧੀਰੋਮਾਜਰਾ, ਜਾਗੋਵਾਲ, ਝੱਲ, ਮਾਹੋਰਾਣਾ, ਮੰਨਵੀਂ, ਨੰਗਲ, ਨਾਰੀਕੇ, ਰੁੜਕੀ ਖੁਰਦ, ਸਲਾਰ, ਸਕੋਹਪੁਰ ਸੰਗਰਾਮ ਸੰਗਾਲਾ, ਤੋਲੇਵਾਲ ਅਤੇ ਉਪਲਹੇੜੀ ਪਿੰਡ ਸ਼ਾਮਿਲ ਕੀਤੇ ਗਏ ਹਨ।ਇਸੇ ਤਰ੍ਹਾਂ ਬਲਾਕ ਅਹਿਮਦਗੜ੍ਹ ਦੇ ਕੁੱਲ 47 ਪਿੰਡਾਂ ਦੀਆਂ ਗਰਾਮ ਪੰਚਾਇਤਾਂ ਵਿਚ ਸਰਪੰਚਾਂ ਦੇ ਰਾਖਵੇਂਕਰਨ ਦੀ ਜਾਰੀ ਸੂਚੀ ਮੁਤਾਬਿਕ ਪਿੰਡ ਅਸਦੁੱਲਾਪੁਰ, ਦਿਲਾਵਰਗੜ੍ਹ, ਕੁੱਪ ਕਲਾਂ, ਮੋਰਾਂਵਾਲੀ, ਨਾਰੋਮਾਜਰਾ, ਨੱਥੂਮਾਜਰਾ, ਉਮਰਪੁਰਾ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚ ਐਸ.ਸੀ. ਵਰਗ ਨਾਲ ਸਬੰਧਤ ਹੋਣਗੇ।ਪਿੰਡ ਛੋਕਰਾਂ, ਜਿੱਤਵਾਲ ਖੁਰਦ, ਕੰਗਣਪੁਰ, ਲਸੋਈ, ਮੋਮਨਾਬਾਦ, ਸਰੌਦ ਅਤੇ ਤੋਤਾਪੁਰੀ ਪਿੰਡਾਂ ਦੀਆਂ ਸਰਪੰਚੀਆਂ ਐਸ.ਸੀ. ਔਰਤਾਂ ਲਈ ਰਾਖਵੀਂਆਂ ਕੀਤੀਆਂ ਗਈਆਂ ਹਨ। ਪਿੰਡ ਅਜ਼ੀਮਾਬਾਦ, ਬਧੇਸੇ, ਬਾਲੇਵਾਲ, ਬਾਠਾਂ, ਬੌੜਹਾਈ ਕਲਾਂ, ਬੂੰਗਾਂ, ਦੱਲਣਵਾਲ, ਦਹਿਲੀਜ ਖੁਰਦ, ਫਲੌਂਡ ਕਲਾਂ, ਜੰਡਾਲੀ ਕਲਾਂ, ਮਲਿਕ ਪੁਰ ਜੰਡਾਲੀ ਖੁਰਦ, ਮੰਡੀਆਂ, ਮਹੇਰਨਾ ਖੁਰਦ, ਰੋਹੀੜਾ, ਰੁੜਕੀ ਕਲਾਂ ਅਤੇ ਵਜ਼ੀਦਗੜ੍ਹ ਰੋਹਣੋਂ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚੀ ਅਹੁੱਦੇ ਔਰਤਾਂ ਲਈ ਰਾਖਵੇਂ ਹੋਣਗੇ। ਪਿੰਡ ਅਹਿਮਦਗੜ੍ਹ ਛੰਨਾਂ, ਅਕਬਰਪੁਰ ਛੰਨਾਂ, ਅਲਬੇਲਪੁਰਾ (ਰੋਡੀਵਾਲ), ਅਮੀਰ ਨਗਰ ਦੁਲਮਾਂ , ਭੀਖਮਪੁਰ, ਭੋਗੀਵਾਲ, ਭੁਰਥਲਾ ਮੰਡੇਰ, ਚੁੱਪਕਾ, ਦਹਿਲੀਜ਼ ਕਲਾਂ, ਦੁੱਗਰੀ, ਫਲੌਂਡ ਖੁਰਦ, ਗੱਜਣ ਮਾਜਰਾ, ਜਿੱਤਵਾਲ ਕਲਾਂ, ਖਾਨਪੁਰ, ਮਤੋਈ, ਰਸੂਲਪੁਰ ਅਤੇ ਵਲੈਤਪੁਰਾ ਦੀਆਂ ਗਰਾਮ ਪੰਚਾਇਤਾਂ ਦੇ ਸਰਪੰਚ ਜਨਰਲ ਹੋਣਗੇ।

 

Have something to say? Post your comment

 

More in Malwa

ਐਸ.ਡੀ.ਐਮ. ਮਾਲੇਰਕੋਟਲਾ ਵੱਲੋਂ ਪਟਵਾਰੀਆਂ ਅਤੇ ਨੰਬਰਦਾਰਾਂ ਨਾਲ ਕੀਤੀਆਂ ਮੀਟਿੰਗਾਂ

ਕਾਂਗਰਸ ਦੀ ਜ਼ਿਲ੍ਹਾ ਪ੍ਰਧਾਨਗੀ ਨੂੰ ਲੈਕੇ ਕੀਤੀ ਵਿਚਾਰ ਚਰਚਾ 

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ