Thursday, September 18, 2025

Doaba

ਸੇਵਾ ਵਿੱਚ ਨਿਸ਼ਕਾਮ ਭਾਵ ਜਰੂਰੀ : ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ

September 26, 2024 04:24 PM
Amjad Hussain Khan

ਮੋਗਾ : ਸੰਤ ਨਿਰੰਕਾਰੀ ਭਵਨ ਮੋਗਾ ਦੇ ਸੰਜੋਯਕ ਰਾਕੇਸ਼ ਕੁਮਾਰ ਲੱਕੀ ਨੇ ਪ੍ਰੈੱਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 24 ਸਤੰਬਰ ਨੂੰ ਹਰੀਜਨ ਸੇਵਕ ਸੰਘ ਦੁਆਰਾ ਆਯੋਜਿਤ 92 ਵੇਂ ਸਥਾਪਨਾ ਦਿਵਸ ਦੇ ਅਵਸਰ ਉੱਤੇ ਸਦਭਾਵਨਾ ਸੰਮੇਲਨ ਵਿੱਚ ਆਪਣੇ ਪਾਵਨ ਆਸ਼ੀਰਵਾਦ ਪ੍ਰਦਾਨ ਕਰਦੇ ਹੋਏ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਮਹਾਰਾਜ ਨੇ ਫਰਮਾਇਆ, ਮਾਨਵ ਸਹੀ ਰੂਪ ਵਿੱਚ ਫ਼ੇਰ ਹੀ ਮਾਨਵ ਬਣਦਾ ਹੈ, ਅਗਰ ਉਹ ਹਰ ਭੇਦ ਭਾਵ ਤੋਂ ਉੱਪਰ ਉੱਠ ਕੇ ਸਭ ਵਿੱਚ ਪਰਮਾਤਮਾ ਦਾ ਰੂਪ ਦੇਖ ਦੇ ਹੋਏ ਨਿਸ਼ਕਾਮ ਭਾਵ ਨਾਲ ਸਭ ਦੀ ਸੇਵਾ ਕਰੇ। ਇਸ ਮੌਕੇ ਤੇ ਹਰੀਜਨ ਸੇਵਕ ਸੰਘ ਦੇ ਪ੍ਰਧਾਨ ਡਾ.ਸ਼ੰਕਰ ਕੁਮਾਰ ਸਨਿਆਲ ਅਤੇ ਉਪ ਪ੍ਰਧਾਨ ਸ਼੍ਰੀ ਨਰੇਸ਼ ਯਾਦਵ ਨੇ ਸਤਿਗੁਰੂ ਮਾਤਾ ਜੀ ਅਤੇ ਨਿਰੰਕਾਰੀ ਰਾਜ ਪਿਤਾ ਰਮਿਤ ਜੀ ਦਾ ਨਿੱਘਾ ਸਵਾਗਤ ਅਤੇ ਸਨਮਾਨ ਕੀਤਾ। ਦੇਸ਼ ਦੇ ਰਾਸ਼ਟਰਪਿਤਾ ਮਹਾਤਮਾ ਗਾਂਧੀ ਜੀ ਦੁਆਰਾ ਸਥਾਪਿਤ ਇਸ ਵਿਰਾਸਤ ਦੇ ਸਥਾਪਨਾ ਦਿਵਸ ਤੇ ਉਨਾਂ ਦੀ ਪ੍ਰੇਰਨਾ ਦਾ ਸੰਕੇਤ, ਇੱਕ ਚਰਖੇ ਦੇ ਰੂਪ ਵਿੱਚ ਯਾਦਗਾਰ ਚਿੰਨ੍ਹ ਵੀ ਸੇਵਕ ਸੰਘ ਦੇ ਵੱਲੋਂ ਸਤਿਗੁਰੂ ਮਾਤਾ ਸੁਦੀਕਸ਼ਾ ਜੀ ਦੇ ਪ੍ਰਤੀ ਸਮਰਪਿਤ ਕੀਤਾ ਗਿਆ। ਇਸ ਮੌਕੇ ਤੇ ਜਿੱਥੇ ਹਰੀਜਨ ਸੇਵਕ ਸੰਘ ਦੇ ਵਿਦਿਆਰਥੀਆਂ ਨੇ ਸਵਾਗਤੀ ਗੀਤ ਅਤੇ ਸਰਸਵਤੀ ਵੰਦਨਾ ਦਾ ਗਾਇਨ ਕੀਤਾ ਉੱਥੇ ਨਿਰੰਕਾਰੀ ਇੰਸਟੀਚਿਊਟ ਆਫ ਮਿਊਜਿਕ ਐਂਡ ਆਰਟ (ਨੀਮਾ) ਦੇ ਬੱਚਿਆਂ ਦੁਆਰਾ ਗਾਂਧੀ ਜੀ ਦੇ ਪਿਆਰੇ ਭਜਨ, (ਵੈਸ਼ਨਵ ਲੋਕ) ਤੋਂ ਇਲਾਵਾ ਹੋਰ ਵੀ ਭਗਤੀ ਭਰਪੂਰ ਗੀਤਾਂ ਦਾ ਸੁਰੀਲਾ ਗਾਇਨ ਕੀਤਾ ਗਿਆ। ਸੇਵਕ ਸੰਘ ਦੇ ਪ੍ਰਧਾਨ ਸ੍ਰੀ ਸਨਿਆਲ ਨੇ ਗਾਂਧੀ ਜੀ ਅਤੇ ਕਸਤੁਰਬਾ ਜੀ ਦੇ ਮਾਰਗਦਰਸ਼ਨ ਦਾ ਜ਼ਿਕਰ ਕਰਦੇ ਹੋਏ ਜਿੱਥੇ ਇੱਕ ਪਾਸੇ ਸੰਘ ਦੇ ਦੁਆਰਾ ਕੀਤੇ ਜਾਂਦੇ ਉਦਮਾਂ ਦਾ ਜ਼ਿਕਰ ਕੀਤਾ ਉਥੇ ਦੂਸਰੇ ਪਾਸੇ ਸੰਤ ਨਿਰੰਕਾਰੀ ਮਿਸ਼ਨ ਦੀ ਵਿਚਾਰਧਾਰਾ ਦੇ ਅਨੁਸਾਰ ਵਿਸ਼ਵ ਭਾਈਚਾਰੇ ਦੀ ਭਾਵਨਾ ਜ਼ਿਕਰ ਕਰਦੇ ਹੋਏ ਸਤਿਗੁਰੂ ਮਾਤਾ ਜੀ ਦਾ ਧੰਨਵਾਦ ਕੀਤਾ। ਉਹਨਾਂ ਨੇ ਨਿਰੰਕਾਰੀ ਮਿਸ਼ਨ ਦੇ ਸਮਾਜਿਕ ਤੌਰ ਤੇ ਕੀਤੇ ਜਾਂਦੇ ਕੰਮਾਂ ਦੀ ਸ਼ਲਾਘਾ ਕੀਤੀ। ਇਸ ਮੌਕੇ ਤੇ ਨਿਰੰਕਾਰੀ ਰਾਜ ਪਿਤਾ ਜੀ ਨੇ ਵੀ ਅਸ਼ੀਰਵਾਦ ਦਿੰਦੇ ਹੋਏ ਕਿਹਾ ਕਿ ਸਤਿਗੁਰੂ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਤੋਂ ਬਾਅਦ ਮਨੁੱਖ ਸਭ ਦੇ ਦਰਦ ਨੂੰ ਆਪਣਾ ਦਰਦ ਸਮਝਦਾ ਅਤੇ ਮਹਿਸੂਸ ਕਰਦਾ ਹੈ ਅਤੇ ਇਸ ਭਾਵ ਨਾਲ ਹੰਕਾਰ ਰਹਿਤ ਹੋ ਕੇ ਸੇਵਾ ਨੂੰ ਪ੍ਰਾਪਤ ਹੋ ਜਾਂਦਾ ਹੈ। ਪ੍ਰੋਗਰਾਮ ਦੇ ਅੰਤ ਵਿੱਚ ਸੰਤ ਨਿਰੰਕਾਰੀ ਚੈਰੀਟੇਬਲ ਫਾਊਂਡੇਸ਼ਨ ਦੇ ਸਕੱਤਰ ਸ੍ਰੀ ਜੋਗਿੰਦਰ ਸੁਖੀਜਾ ਨੇ ਧੰਨਵਾਦ ਕਰਦੇ ਹੋਏ ਹਰੀਜਨ ਸੇਵਕ ਸੰਘ ਦੇ ਸਾਰੇ ਭਾਰਤ ਤੋਂ ਹਾਜ਼ਰ ਹੋਏ ਮੈਂਬਰਾਂ ਅਤੇ ਵਿਸ਼ੇਸ਼ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਉਨਾਂ ਨੂੰ ਨਵੰਬਰ ਵਿੱਚ ਆਯੋਜਿਤ ਹੋਣ ਵਾਲੇ 77ਵੇਂ ਸਾਲਾਨਾ ਸੰਤ ਸਮਾਗਮ ਲਈ ਸੱਦਾ ਦਿੱਤਾ ਗਿਆ।

Have something to say? Post your comment

 

More in Doaba

ਸ਼ਹੀਦ-ਏ-ਆਜ਼ਮ ਭਗਤ ਸਿੰਘ ਰਾਸ਼ਟਰੀ ਮੈਰਾਥਨ ਮੁਲਤਵੀ : ਜੈ ਕ੍ਰਿਸ਼ਨ ਸਿੰਘ ਰੋੜੀ

ਆਇਰਨ ਐਂਡ ਸਟੀਲ ਸੈਕਟਰ ਵਿੱਚ ਜਾਅਲੀ ਫਰਮ ਰਾਹੀਂ ਜੀਐੱਸਟੀ ਧੋਖਾਧੜੀ

ਰਾਣਾ ਗੁਰਜੀਤ ਸਿੰਘ ਵੱਲੋਂ ਪ੍ਰਧਾਨ ਮੰਤਰੀ ਨੂੰ ਤੁਰੰਤ ਮੁਆਵਜ਼ਾ ਦੇਣ ਦੀ ਅਪੀਲ

ਅਸੀਂ ਇਸ ਔਖੇ ਸਮੇਂ ਨੂੰ ਆਪਸੀ ਸਹਿਯੋਗ ਨਾਲ ਪਾਰ ਕਰਾਂਗੇ : ਨੀਤੀ ਤਲਵਾੜ 

ਰਾਣਾ ਇੰਦਰ ਪ੍ਰਤਾਪ ਸਿੰਘ ਵੱਲੋਂ ਬੀਬੀਐਮਬੀ ਤੇ ਜ਼ਿੰਮੇਵਾਰੀ ਤੈਅ ਕਰਨ ਦੀ ਮੰਗ

ਰਾਣਾ ਗੁਰਜੀਤ ਸਿੰਘ ਵੱਲੋਂ ਪੰਜਾਬ ਵਿੱਚ ਆਏ ਹੜ੍ਹ ਦੀ ਤਬਾਹੀ ‘ਤੇ ਨਿਆਂਇਕ ਜਾਂਚ ਦੀ ਮੰਗ

ਉਸਤਾਦ ਅੱਲਾਹ ਰੱਖਾ ਸੰਗੀਤ ਸੰਮੇਲਨ ਦੌਰਾਨ ਉਸਤਾਦ ਪ੍ਰੋ. ਭੁਪਿੰਦਰ ਸਿੰਘ ਨੂੰ "ਉਸਤਾਦ ਅੱਲਾਹ ਰੱਖਾ ਐਵਾਰਡ" ਨਾਲ ਕੀਤਾ ਸਨਮਾਨਿਤ

ਗੁਰੂ ਰਵਿਦਾਸ ਸਾਧੂ ਸੰਪਰਦਾਇ ਸੁਸਾਇਟੀ ਹੜ੍ਹ ਪੀੜਤ ਪਰਿਵਾਰਾਂ ਦੀ ਹਰ ਸੰਭਵ ਮਦਦ ਕਰੇਗੀ : ਸੰਤ ਨਿਰਮਲ ਦਾਸ ਬਾਬੇਜੌੜੇ

ਪਹਿਲਾਂ ਪੈਰਾ ਤੇ ਆ ਜਾਈਏ ਫਿਰ ਕਰਾਗੇ ਰਾਜਨੀਤੀ : ਨੀਤੀ ਤਲਵਾੜ

ਕਾਤਰੋਂ ਗਰਿੱਡ 'ਚ ਭਰਿਆ ਪਾਣੀ ਇਲਾਕੇ ਦੀ ਬਿਜ਼ਲੀ ਗੁੱਲ,ਜਾਨ ਜੋਖ਼ਮ 'ਚ ਪਾ ਸਪਲਾਈ ਬਹਾਲ ਕਰਨ ਜੁਟੇ ਮੁਲਾਜ਼ਮ