Wednesday, September 17, 2025

Malwa

ਅਗਰਵਾਲ ਸਭਾ ਸੁਨਾਮ ਨੇ ਰਜਿੰਦਰ ਗੁਪਤਾ ਨੂੰ ਦਿੱਤਾ ਸੱਦਾ ਪੱਤਰ 

September 13, 2024 06:28 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੁਨਾਮ ਅਗਰਵਾਲ ਸਭਾ ਦੇ ਆਗੂਆਂ ਨੇ ਵੱਡੇ ਉਦਯੋਗਪਤੀ ਅਤੇ ਟਰਾਈਡੈਂਟ ਗਰੁੱਪ ਦੇ ਸੀਐਮਡੀ ਪਦਮਸ਼੍ਰੀ ਰਜਿੰਦਰ ਗੁਪਤਾ ਨੂੰ ਪੰਜ ਅਕਤੂਬਰ ਨੂੰ ਸੁਨਾਮ ਵਿਖੇ ਸੂਬਾ ਪੱਧਰੀ ਸਮਾਗਮ ਆਯੋਜਿਤ ਕਰਕੇ ਮਨਾਈ ਜਾ ਰਹੀ ਅਗਰਸੈਨ ਜੈਅੰਤੀ ਦਾ ਸੱਦਾ ਪੱਤਰ ਸੌਂਪਿਆ। ਇਸ ਦੌਰਾਨ ਵਫ਼ਦ ਨੇ ਦੱਸਿਆ ਕਿ ਅਗਰੋਹਾ ਧਾਮ ਦੇ ਸੰਸਥਾਪਕ ਨੰਦ ਕਿਸ਼ੋਰ ਗੋਇਨਕਾ, ਅਗਰੋਹਾ ਵਿਕਾਸ ਟਰੱਸਟ ਦੇ ਕੌਮੀ ਕਾਰਜਕਾਰੀ ਪ੍ਰਧਾਨ ਬਜਰੰਗ ਦਾਸ ਗਰਗ, ਪੰਜਾਬ ਅਗਰਵਾਲ ਸਭਾ ਦੇ ਪ੍ਰਧਾਨ ਸਰੂਪ ਚੰਦ ਸਿੰਗਲਾ, ਜਨਰਲ ਸਕੱਤਰ ਪਵਨ ਸਿੰਗਲਾ, ਪੰਜਾਬ ਇੰਚਾਰਜ ਸੁਰੇਸ਼ ਗੁਪਤਾ, ਮੀਤ ਪ੍ਰਧਾਨ  ਦੇਸ ਰਾਜ ਜਿੰਦਲ ਦੀ ਦੇਖ-ਰੇਖ ਹੇਠ 5 ਅਕਤੂਬਰ ਨੂੰ ਸੁਨਾਮ ਵਿਖੇ ਰਾਜ ਪੱਧਰੀ ਅਗਰਸੈਨ ਜੈਅੰਤੀ ਮਨਾਈ ਜਾ ਰਹੀ ਹੈ। ਪਦਮਸ੍ਰੀ ਰਜਿੰਦਰ ਗੁਪਤਾ ਨੂੰ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੰਦਿਆਂ ਸੁਨਾਮ ਅਗਰਵਾਲ ਸਭਾ ਦੇ ਮੁੱਖ ਸਲਾਹਕਾਰ ਘਨਸ਼ਿਆਮ ਕਾਂਸਲ, ਪ੍ਰਧਾਨ ਈਸ਼ਵਰ ਗਰਗ, ਚੇਅਰਮੈਨ ਪ੍ਰੇਮ ਗੁਪਤਾ ਨੇ ਉਨ੍ਹਾਂ ਨੂੰ ਸਭਾ ਦੀਆਂ ਗਤੀਵਿਧੀਆਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ। ਰਜਿੰਦਰ ਗੁਪਤਾ ਨੂੰ ਦੱਸਿਆ ਗਿਆ ਕਿ ਸੁਨਾਮ ਅਗਰਵਾਲ ਸਭਾ ਵੱਲੋਂ ਗੁਪਤ ਰੂਪ ਵਿੱਚ ਲੋੜਵੰਦ ਪਰਿਵਾਰਾਂ ਦੀ ਮਦਦ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਉਹ ਸਮਾਜ ਸੇਵੀ ਗਤੀਵਿਧੀਆਂ ਵਿੱਚ ਵੀ ਵੱਧ ਚੜ੍ਹ ਕੇ ਹਿੱਸਾ ਲੈ ਰਹੀ ਹੈ। ਇਸ ਦੌਰਾਨ ਰਜਿੰਦਰ ਗੁਪਤਾ ਨੇ ਕਿਹਾ ਕਿ ਅਗਰਵਾਲ ਸਮਾਜ ਦਾ ਇੱਕਮੁੱਠ ਹੋਣਾ ਸਮੇਂ ਦੀ ਮੁੱਖ ਲੋੜ ਹੈ। ਇੱਕਜੁੱਟ ਹੋ ਕੇ ਹੀ ਸਮਾਜ ਨੂੰ ਅੱਗੇ ਲਿਜਾਇਆ ਜਾ ਸਕਦਾ ਹੈ ਅਤੇ ਆਪਣੇ ਹੱਕਾਂ ਦੀ ਪ੍ਰਾਪਤੀ ਕੀਤੀ ਜਾ ਸਕਦੀ ਹੈ। ਇਸ ਮੌਕੇ ਪ੍ਰੋ: ਵਿਜੇ ਮੋਹਨ ਸਿੰਗਲਾ, ਮੁਨੀਸ਼ ਸੋਨੀ, ਸੰਜੇ ਗੋਇਲ, ਸੁਮੇਰ ਗਰਗ, ਆਰ ਐਨ ਕਾਂਸਲ, ਅਸ਼ੋਕ ਕਾਂਸਲ, ਨਵੀਨ ਜਿੰਦਲ, ਰਾਜੇਸ਼ ਗਰਗ, ਗੋਪਾਲ ਕ੍ਰਿਸ਼ਨ, ਸ਼ਿਵ ਸਿੰਗਲਾ ਆਦਿ ਹਾਜ਼ਰ ਸਨ। 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ