Wednesday, March 18, 2026
BREAKING NEWS
ਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ ਮਹਾ ਸ਼ਿਵਰਾਤਰੀ ਮੌਕੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਸਿੰਘ ਮਾਨ ਨੇ ਸ੍ਰੀ ਰਣਕੇਸ਼ਵਰ ਮਹਾਦੇਵ ਮੰਦਰ ਵਿਖੇ ਮੱਥਾ ਟੇਕਿਆ, ਪੰਜਾਬ ਦੀ ਸ਼ਾਂਤੀ ਅਤੇ ਖ਼ੁਸ਼ਹਾਲੀ ਲਈ ਕੀਤੀ ਪ੍ਰਾਰਥਨਾਗੈਂਗਸਟਰਾਂ ‘ਤੇ ਵਾਰ’ ਦਾ 26ਵਾਂ ਦਿਨ: ਪੰਜਾਬ ਪੁਲਿਸ ਨੇ 571 ਥਾਵਾਂ 'ਤੇ ਕੀਤੀ ਛਾਪੇਮਾਰੀ; 193 ਕਾਬੂਮੋਹਾਲੀ ਪੁਲਿਸ ਵੱਲੋਂ ਅਦਾਕਾਰਾ ਹਿਮਾਂਸ਼ੀ ਖੁਰਾਣਾ ਨੂੰ ਧਮਕੀ ਭਰੀ ਈਮੇਲ ਮਾਮਲੇ ਵਿੱਚ ਸੋਹਾਣਾ ਥਾਣੇ ਵਿਖੇ ਐਫ ਆਈ ਆਰ ਦਰਜਮੋਹਾਲੀ ਦੇ ਸਕੂਲਾਂ ਨੂੰ ਬੰਬ ਦੀ ਧਮਕੀ; ਪੁਲਿਸ ਤੁਰੰਤ ਹਰਕਤ ਵਿੱਚ, 16 ਸਕੂਲ ਖਾਲੀ ਕਰਵਾਏ

Malwa

ਮਨਰੇਗਾ ਕਾਨੂੰਨ ਅਨੁਸਾਰ ਕੰਮ ਨਾ ਮਿਲਣ ਤੋਂ ਮਜ਼ਦੂਰ ਖ਼ਫ਼ਾ

September 13, 2024 12:35 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਮਨਰੇਗਾ ਕਾਨੂੰਨ ਅਨੁਸਾਰ ਕੰਮ ਨਾ ਮਿਲਣ ਤੋਂ ਖ਼ਫ਼ਾ ਮਜ਼ਦੂਰਾਂ ਨੇ ਡੈਮੋਕਰੇਟਿਕ ਮਨਰੇਗਾ ਫਰੰਟ ਬਲਾਕ ਸੁਨਾਮ ਦੀ ਅਗਵਾਈ ਹੇਠ 16 ਸਤੰਬਰ ਨੂੰ ਬੀਡੀਪੀਓ ਦਫ਼ਤਰ ਸੁਨਾਮ ਸਾਹਮਣੇ ਧਰਨਾ ਦੇਣ ਦਾ ਐਲਾਨ ਕੀਤਾ ਹੈ। ਡੈਮੋਕਰੇਟਿਕ ਮਨਰੇਗਾ ਫਰੰਟ ਦੇ ਆਗੂਆਂ ਸੁਖਵਿੰਦਰ ਕੌਰ ਘਾਸੀਵਾਲਾ ,  ਹਰਪਾਲ ਕੌਰ ਟਿੱਬੀ, ਗੁਰਸੇਵਕ ਸਿੰਘ ਧਰਮਗੜ੍ਹ, ਬਲਜੀਤ ਕੌਰ ਸਤੌਜ , ਕਰਨੈਲ ਸਿੰਘ ਕਣਕਵਾਲ, ਪਰਮਜੀਤ ਕੌਰ ਬੀਰਕਲਾਂ, ਗੁਰਧਿਆਨ ਕੌਰ  ਨਮੋਲ, ਸੋਮਾ ਰਾਣੀ ਨਮੋਲ ਅਤੇ ਨਿਰਮਲ ਕੌਰ ਧਰਮਗੜ੍ਹ ਨੇ ਕਿਹਾ ਕਿ ਲਗਾਤਾਰ ਕੰਮ ਦੀ ਮੰਗ ਦੀਆਂ ਲਿਖਤੀ ਅਰਜ਼ੀਆਂ ਕਾਨੂੰਨ ਅਨੁਸਾਰ  ਬੀ ਡੀ ਪੀ ਓ ਦਫਤਰ ਦੇਣ ਲਈ  ਲਗਾਤਾਰ ਸਰਗਰਮੀ ਕੀਤੀ ਪਰੰਤੂ ਸਬੰਧਿਤ ਦਫ਼ਤਰ ਦੇ ਅਧਿਕਾਰੀ ਅਤੇ ਕਰਮਚਾਰੀ ਅਰਜ਼ੀਆਂ ਫੜਨ ਤੋਂ ਇਨਕਾਰ ਕਰਦੇ ਰਹੇ।  ਜਿਸ ਤੋਂ ਮਜਬੂਰ ਹੋਕੇ ਮਨਰੇਗਾ ਕਾਮਿਆਂ ਨੂੰ  ਸੰਘਰਸ਼  ਦੇ ਰਾਹ ਪੈਣਾ ਪਿਆ ਹੈ। ਜਿਸ ਦੇ ਤਹਿਤ ਮਿਤੀ 16 ਸਤੰਬਰ ਨੂੰ  ਬੀ ਡੀ ਪੀ ਓ ਸੁਨਾਮ ਦੀਆਂ ਕਥਿਤ ਵਧੀਕੀਆਂ ਖਿਲਾਫ ਧਰਨਾ ਦੇਣ ਲਈ ਮਜਬੂਰ ਹੋਣਾ ਪੈ ਰਿਹਾ ਹੈ ।ਜਿਸ ਦੀ ਤਿਆਰੀ ਵਜੋਂ ਬਲਾਕ ਸੁਨਾਮ ਦੇ ਪਿੰਡਾਂ ਸਤੌਜ, ਘਾਸੀਵਾਲਾ , ਧਰਮਗੜ੍ਹ, ਰਵਿਦਾਸਪੁਰਾ ਟਿੱਬੀ,  ਬਖਸ਼ੀਵਾਲਾ  ਬੀਰ ਕਲਾਂ, ਜਵੰਧਾ ਅਤੇ ਗੋਬਿੰਦਗੜ੍ਹ ਜੇਜੀਆਂ ਤੋਂ ਇਲਾਵਾ ਤਕਰੀਬਨ 40 ਪਿੰਡਾਂ ਅੰਦਰ ਸੰਪਰਕ ਮੀਟਿੰਗਾਂ ਕੀਤੀਆਂ। ਇਸੇ ਦੌਰਾਨ ਇੰਟਰਨੈਸ਼ਨਲਿਸਟ  ਡੈਮੋਕਰੇਟਿਕ ਪਲੇਟਫਾਰਮ ( ਆਈ ਡੀ ਪੀ ) ਦੇ ਕੌਮੀ ਪ੍ਰਧਾਨ ਕਰਨੈਲ ਸਿੰਘ ਜਖੇਪਲ, ਫਲਜੀਤ ਸਿੰਘ ਅਤੇ ਤਰਲੋਚਨ ਸਿੰਘ ਸੂਲਰ ਨੇ ਕਿਹਾ ਕਿ ਬੀ ਡੀ ਪੀ ਓ ਦਫਤਰ ਸੁਨਾਮ ਲਗਾਤਾਰ ਕਾਨੂੰਨ ਦੀਆਂ ਧੱਜੀਆ ਉਡਾ ਰਿਹਾ ਹੈ। ਉਨ੍ਹਾਂ ਮੰਗ ਕੀਤੀ ਹੈ ਕਿ ਮਨਰੇਗਾ ਕਾਨੂੰਨ ਅਨੁਸਾਰ ਮੰਗ ਅਧਾਰਿਤ 100 ਦਿਨ ਦੇ ਰੋਜ਼ਗਾਰ ਦੀ ਗਾਰੰਟੀ ਦਿੱਤੀ ਜਾਵੇ, ਕੰਮ ਨਾ ਦੇਣ ਦੀ ਸੂਰਤ ਕਾਰਨ  ਬੇਰੁਜ਼ਗਾਰੀ ਭੱਤਾ ਲੈਣ ਲਈ  ਅਰਜ਼ੀਆਂ ਦਾ ਤੁਰੰਤ ਨਿਪਟਾਰਾ ਕਰਕੇ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ।

Have something to say? Post your comment

Readers' Comments

Harpal kour tibbi ravidaspura sunam 9/13/2024 6:53:23 AM

,👏👏👏👏bhot vadia

 

More in Malwa

ਮੁਲਾਜ਼ਮਾਂ ਨੇ ਪੁਰਾਣੀ ਪੈਨਸ਼ਨ ਦੀ ਬਹਾਲੀ ਮੰਗੀ 

ਮਲੋਟ ਨੂੰ ਵੱਡੀ ਰਾਹਤ: 12 ਕਰੋੜ ਦੀ ਲਾਗਤ ਨਾਲ ਬਣਿਆ ਅੰਡਰ ਬ੍ਰਿਜ ਲੋਕਾਂ ਨੂੰ ਸਮਰਪਿਤ: ਡਾ. ਬਲਜੀਤ ਕੌਰ ਟ੍ਰੈਫਿਕ ਜਾਮ ਤੋਂ ਛੁਟਕਾਰਾ, ਹਾਦਸਿਆਂ ਵਿੱਚ ਆਏਗੀ ਕਮੀ—ਡਾ. ਬਲਜੀਤ ਕੌਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸਰਕਾਰ ਸਰਬਪੱਖੀ ਵਿਕਾਸ ਲਈ ਵਚਨਬੱਧ

ਮਾਲੇਰਕੋਟਲਾ ਵਿਖੇ ਈਦ ਉਲ ਫਿਤਰ ਦੀ ਨਮਾਜ਼ ਚੰਦ ਨਜ਼ਰ ਆਉਣ ਤੇ ਸਵੇਰੇ 9:15 ਵਜੇ ਅਦਾ ਕੀਤੀ ਜਾਵੇਗੀ

ਕਾਮਰੇਡਾਂ ਨੇ ਸੁਨਾਮ ਪੁੱਜਣ ਮੌਕੇ ਜਥੇ ਦਾ ਕੀਤਾ ਸਵਾਗਤ 

ਸੁਨਾਮ ਕਾਲਜ 'ਚ ਖੂਨਦਾਨ ਕੈਂਪ ਲਾਇਆ 

ਕਾਂਗਰਸੀਆਂ ਨੇ ਅਮਨ ਅਰੋੜਾ ਦੀ ਕੋਠੀ ਦਾ ਕੀਤਾ ਘਿਰਾਓ

ਸਾਹਿਤਕਾਰਾਂ ਨੇ ਸ਼ਹੀਦ ਭਗਤ ਸਿੰਘ ਨੂੰ ਕੀਤਾ ਸਿਜਦਾ 

ਸ਼ਹੀਦੀ ਸਮਾਰਕ ਤੇ ਨਤਮਸਤਕ ਹੋਏ ਗੌਰਵ ਕ੍ਰਿਸ਼ਨ ਸ਼ਾਸਤਰੀ 

ਠੇਕਾ ਮੁਲਾਜ਼ਮਾਂ ਨੇ ਮੰਤਰੀ ਅਰੋੜਾ ਦੇ ਘਰ ਮੂਹਰੇ ਫੂਕੀਆਂ ਬਜ਼ਟ ਦੀਆਂ ਕਾਪੀਆਂ

ਕਤਲ ਦੀ ਸਾਜ਼ਿਸ਼ ਰਚਣ ਵਾਲੇ ਤਿੰਨ ਮੁਲਜ਼ਮ ਪਿਸਤੌਲ ਸਮੇਤ ਗ੍ਰਿਫ਼ਤਾਰ