Wednesday, September 17, 2025

Malwa

ਸ਼ਹੀਦ ਬਾਬਾ ਦੀਪ ਸਿੰਘ ਸਕੂਲ ਵਿਖੇ ਅਧਿਆਪਕ ਦਿਵਸ ਮਨਾਇਆ

September 10, 2024 12:24 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸ਼ਹੀਦ  ਬਾਬਾ ਦੀਪ ਸਿੰਘ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜਖੇਪਲ ਵਿਖੇ ਪ੍ਰਿੰਸੀਪਲ ਮਮਤਾ ਗੱਖੜ ਦੀ ਅਗਵਾਈ ਹੇਠ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਦੇ ਜਨਮ ਦਿਵਸ ਨੂੰ ਸਮਰਪਿਤ ਹਫਤੇ ਦੌਰਾਨ ਅਧਿਆਪਕ ਦਿਵਸ ਮਨਾਇਆ ਗਿਆ, ਜਿਸ ਦੌਰਾਨ ਸਟੇਟ ਐਵਾਰਡੀ ਅਧਿਆਪਕ ਸੁਰਿੰਦਰ ਸਿੰਘ ਭਰੂਰ ਸਮੇਤ ਸਿੱਖਿਆ ਦੇ ਖੇਤਰ ਵਿੱਚ ਬਿਹਤਰ ਸੇਵਾਵਾਂ ਪ੍ਰਦਾਨ ਕਰ ਰਹੇ ਵੱਖ-ਵੱਖ ਸਕੂਲਾਂ ਤੋਂ ਅਧਿਆਪਕਾਂ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ। ਇਸ ਮੌਕੇ ਸਕੂਲ ਪ੍ਰਿੰਸੀਪਲ ਮਮਤਾ ਗੱਖੜ, ਮੈਨੇਜਿੰਗ ਡਾਇਰੈਕਟਰ ਹਰੀਸ਼ ਗੱਖੜ ਅਤੇ ਸਕੂਲ ਅਧਿਆਪਕਾਂ ਨੇ ਪ੍ਰੋਗਰਾਮ ਵਿੱਚ ਪੁੱਜੇ ਮਹਿਮਾਨਾਂ ਦਾ ਸਵਾਗਤ ਕਰਦਿਆਂ ਉਹਨਾਂ ਵੱਲੋਂ ਨਿਭਾਈਆਂ ਜਾ ਰਹੀਆਂ ਸੇਵਾਵਾਂ ਦੀ ਸ਼ਲਾਘਾ ਕੀਤੀ। ਇਸ ਸਮੇਂ ਸੰਬੋਧਨ ਕਰਦਿਆਂ ਸਟੇਟ ਐਵਾਰਡੀ ਅਧਿਆਪਕ ਸੁਰਿੰਦਰ ਸਿੰਘ ਭਰੂਰ, ਲੈਕਚਰਾਰ ਗੁਰਵਿੰਦਰ ਸਿੰਘ ਧਾਲੀਵਾਲ, ਲੈਕਚਰਾਰ ਸਤਨਾਮ ਸਿੰਘ ਹੰਝ੍ਹਰਾ ਅਤੇ ਜੂਨੀਅਰ ਸਹਾਇਕ ਨਵਨੀਤ ਬਾਂਸਲ ਨੇ ਕਿਹਾ ਕਿ ਸਿੱਖਿਆ ਦਾ ਖੇਤਰ ਬਹੁਤ ਹੀ ਅਹਿਮ ਖੇਤਰ ਹੈ ਅਤੇ ਜਮਾਤ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਨੂੰ ਸਿੱਖਿਆ ਦੇਣ ਦੇ ਨਾਲ-ਨਾਲ ਉਹਨਾਂ ਨੂੰ ਚੰਗਾ ਵਿਦਿਆਰਥੀ ਬਣਾਉਣਾ ਅਧਿਆਪਕਾਂ ਦਾ ਮੁੱਢਲਾ ਫਰਜ਼ ਹੁੰਦਾ ਹੈ ਅਤੇ ਕਿਹਾ ਕਿ ਇੱਕ ਅਧਿਆਪਕ ਆਪਣੇ ਵਿਦਿਆਰਥੀਆਂ ਦੀ ਸਫਲਤਾ ਨੂੰ ਯਕੀਨੀ ਬਣਾਉਣ ਲਈ ਸਖਤ ਮਿਹਨਤ ਕਰਦਾ ਹੈ।ਉਹਨਾਂ ਆਖਿਆ ਕਿ ਸਮਾਜ ਦੇ ਹਰ ਵਿਅਕਤੀ ਦੇ ਜੀਵਨ ਵਿੱਚ ਅਧਿਆਪਕ ਦਾ ਹੋਣਾ ਬਹੁਤ ਜਰੂਰੀ ਹੈ ਕਿਉਂਕਿ ਅਧਿਆਪਕ ਦੇ ਮਾਰਗ ਦਰਸ਼ਕ ਤੋਂ ਬਿਨਾਂ ਵਿਅਕਤੀ ਜੀਵਨ ਵਿੱਚ ਅਸਫਲ ਹੀ ਰਹਿੰਦਾ ਹੈ ਅਧਿਆਪਕ ਹਮੇਸ਼ਾ ਵਿਦਿਆਰਥੀ ਨੂੰ ਹਨੇਰੇ ਤੋਂ ਰੋਸ਼ਨੀ ਵੱਲ ਲਿਜਾਉਂਦੇ ਹਨ। ਉਹਨਾਂ ਆਪਣੇ ਤਜ਼ੁਰਬੇ ਸਾਂਝੇ ਕਰਦਿਆਂ ਸਕੂਲ ਦੇ ਸਮੂਹ ਅਧਿਆਪਕਾਂ ਨੂੰ ਕਿਹਾ ਕਿ ਉਹ ਦੇਸ਼ ਦਾ ਭਵਿੱਖ ਆਖੇ ਜਾਂਦੇ ਵਿਦਿਆਰਥੀਆਂ ਨੂੰ ਤਰਾਸ਼ਦੇ ਹੋਏ ਆਪਣਾ ਹਰ ਸੰਭਵ ਯਤਨ ਕਰਨ। ਇਸ ਮੌਕੇ ਸਕੂਲ ਸਕੂਲ ਪ੍ਰਬੰਧਨ ਵੱਲੋਂ ਸਟੇਟ ਐਵਾਰਡੀ ਸੁਰਿੰਦਰ ਸਿੰਘ ਭਰੂਰ, ਲੈਕਚਰਾਰ ਅਵਿਤਾਸ਼ ਕੁਮਾਰ, ਲੈਕਚਰਾਰ ਗੁਰਵਿੰਦਰ ਸਿੰਘ ਧਾਲੀਵਾਲ, ਲੈਕਚਰਾਰ ਸਤਨਾਮ ਸਿੰਘ ਹੰਝ੍ਹਰਾ, ਜੂਨੀਅਰ ਸਹਾਇਕ ਨਵਨੀਤ ਬਾਂਸਲ, ਹੈਡ ਮਿਸਟ੍ਰੈਸ ਅੰਜੂ ਰਾਣੀ, ਮਿਸਟ੍ਰੈਸ ਹਰਪ੍ਰੀਤ ਕੌਰ, ਮਿਸਟ੍ਰੈਸ ਸੁਨੀਤਾ ਸ਼ਰਮਾ, ਮਿਸਟ੍ਰੈਸ ਗਗਨਦੀਪ ਕੌਰ, ਮਿਸਟ੍ਰੈਸ ਵੀਨੂੰ ਬੱਤਰਾ, ਮਿਸਟ੍ਰੈਸ ਬੇਬੀ ਰਾਣੀ, ਮਿਸਟ੍ਰੈਸ ਨਰਪਿੰਦਰ ਕੌਰ, ਮਿਸਟ੍ਰੈਸ ਸੰਦੀਪ ਕੌਰ, ਮਿਸਟ੍ਰੈਸ ਨੇਹਾ ਰਾਣੀ, ਮਿਸਟ੍ਰੈਸ ਕਿਰਨਜੀਤ ਕੌਰ ਅਤੇ ਅਧਿਆਪਕਾ ਸਰੋਜ ਰਾਣੀ ਨੂੰ ਯਾਦਗਾਰੀ ਚਿੰਨ੍ਹ ਅਤੇ ਤੋਹਫਿਆਂ ਨਾਲ ਸਨਮਾਨਿਤ ਕੀਤਾ ਗਿਆ।

Have something to say? Post your comment