Friday, December 26, 2025

Malwa

ਖੇਡਾਂ ਵਤਨ ਪੰਜਾਬ ਦੀਆਂ ਨੇ ਨੌਜਵਾਨ ਵਰਗ ਵਿੱਚ ਮੁੜ ਖੇਡਾਂ ਖੇਡਣ ਲਈ ਜੋਸ਼ ਭਰਿਆ : ਜੱਸੀ ਸੋਹੀਆਂ ਵਾਲਾ

September 03, 2024 04:32 PM
SehajTimes
ਪਟਿਆਲਾ : ਜ਼ਿਲ੍ਹਾ ਯੋਜਨਾ ਕਮੇਟੀ ਪਟਿਆਲਾ ਦੇ ਚੇਅਰਮੈਨ ਜਸਵੀਰ ਸਿੰਘ ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਜਦੋਂ ਤੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਦੀ ਮੌਜੂਦਾ ਸਰਕਾਰ ਨੇ ਸੂਬੇ ਵਿੱਚ ਖੇਡਾਂ ਵਤਨ ਪੰਜਾਬ ਦੀਆਂ ਸੁਰੂ ਕੀਤੀਆ ਹਨ ਉਦੋਂ ਤੋਂ ਹੀ ਨੌਜਵਾਨ ਵਰਗ ਵਿੱਚ ਮੁੜ ਖੇਡਾਂ ਖੇਡਣ ਦਾ ਜੋਸ਼ ਭਰ ਗਿਆ ਹੈ। ਚੇਅਰਮੈਨ ਜੱਸੀ ਸੋਹੀਆਂ ਵਾਲਾ ਖੇਡਾਂ ਵਤਨ ਪੰਜਾਬ ਦੀਆਂ ਸ਼ੀਜਨ-3 ਦੌਰਾਨ ਪੋਲੋ ਗਰਾਊਂਡ ਪਟਿਆਲਾ ਵਿੱਚ ਕਰਵਾਏ ਜਾ ਰਹੇ ਪਟਿਆਲਾ ਸ਼ਹਿਰੀ ਦੇ ਬਲਾਕ ਪੱਧਰੀ ਮੁਕਾਬਲਿਆ ਦੌਰਾਨ ਅੱਜ ਮੁੱਖ ਮਹਿਮਾਨ ਵਜੋਂ ਸ਼ਮੂਲੀਅਤ ਕਰਕੇ ਖਿਡਾਰੀਆ ਨਾਲ ਜਾਣ ਪਹਿਚਾਣ ਕੀਤੀ ਅਤੇ ਉਨਾਂ ਦਾ ਹੌਸਲਾ ਵਧਾਉਣ ਪੁੱਜੇ ਹੋਏ ਸਨ।
 
ਜੱਸੀ ਸੋਹੀਆਂ ਵਾਲਾ ਨੇ ਕਿਹਾ ਕਿ ਇਨ੍ਹਾਂ ਖੇਡਾਂ ਜਰੀਏ ਅੱਜ ਲੱਖਾਂ ਹੀ ਨਵੇਂ ਖਿਡਾਰੀ ਪੈਦਾ ਹੋ ਰਹੇ ਹਨ ਜਿਸਦਾ ਸਿਹਰਾ ਸੂਬੇ ਦੇ ਹਰਮਨ ਪਿਆਰੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਜਾਂਦਾ ਹੈ। ਇਸ ਮੌਕੇ ਖੇਡ ਪ੍ਰਬੰਧਕਾਂ ਨੇ ਚੇਅਰਮੈਨ ਜੱਸੀ ਸੋਹੀਆਂ ਵਾਲਾ ਦਾ ਵਿਸ਼ੇਸ਼ ਸਨਮਾਨ ਕੀਤਾ। ਇਸ ਮੌਕੇ ਕੋਚ ਤੇਜਪਾਲ ਸਿੰਘ ਬਲਾਕ ਇੰਚਾਰਜ, ਸੰਦੀਪ ਸਿੰਘ ਕ੍ਰਿਕਟ ਕੋਚ, ਪਰਮਿੰਦਰ ਸਿੰਘ ਵਾਲੀਬਾਲ ਕੋਚ, ਰਾਜ ਕੁਮਾਰ ਤੈਰਾਕੀ ਕੋਚ, ਮਾਸਟਰ ਬਲਜੀਤ ਸਿੰਘ ਧਾਰੋਂਕੀ, ਮਾਸਟਰ ਮਨਜਿੰਦਰ ਸਿੰਘ ਸੋਨੀ ਆਦਿ ਵੀ ਮੌਜੂਦ ਸਨ।

Have something to say? Post your comment

 

More in Malwa

ਪਿੰਡ ਭੂਦਨ ਵਿਖੇ ਤਿੰਨ ਜਣਿਆਂ ਦੀਆਂ ਖੁਦਕੁਸ਼ੀ ਕਰਨ ਦੇ ਮਾਮਲੇ ਵਿਚ ਲੋਕਾਂ ਨੇ ਸੰਦੌੜ ਅੱਗੇ ਲਗਾਇਆ ਧਰਨਾ

ਭਾਜਪਾਈਆਂ ਨੇ ਅਟਲ ਬਿਹਾਰੀ ਵਾਜਪਾਈ ਦੀ ਜੈਯੰਤੀ ਮਨਾਈ 

ਮਨਰੇਗਾ ਕਾਨੂੰਨ 'ਚ ਬਦਲਾਅ ਖਿਲਾਫ ਮਤੇ ਪਾਉਣ ਪੰਚਾਇਤਾਂ : ਜੋਗਿੰਦਰ ਉਗਰਾਹਾਂ 

ਦਾਮਨ ਬਾਜਵਾ ਨੇ ਵਾਰਡਬੰਦੀ ਪ੍ਰਕਿਰਿਆ 'ਤੇ ਖੜ੍ਹੇ ਕੀਤੇ ਸਵਾਲ

ਮੰਤਰੀ ਅਮਨ ਅਰੋੜਾ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਹੋਏ ਨਤਮਸਤਕ 

ਡੇਰਿਆਂ ਦੀਆਂ ਜ਼ਮੀਨਾਂ ਦੀ ਖਰੀਦੋ-ਫਰੋਖਤ ਅਤੇ ਗਿਰਦਾਵਰੀ ਦੀ ਤਬਦੀਲੀ 'ਤੇ ਰੋਕ

ਸ਼ਹੀਦੀ ਸਭਾ: ਫਤਹਿਗੜ੍ਹ ਸਾਹਿਬ ਵਿੱਚ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ 3400 ਪੁਲਿਸ ਕਰਮੀਆਂ, 22 ਪਾਰਕਿੰਗ ਸਥਾਨ, ਸ਼ਟਲ ਬੱਸਾਂ

ਸਿਹਤ ਮਹਿਕਮੇ ਦੇ ਮੁਲਾਜ਼ਮਾਂ ਦੀ ਜਥੇਬੰਦੀ ਦਾ ਕੈਲੰਡਰ ਜਾਰੀ 

ਮੰਤਰੀ ਅਮਨ ਅਰੋੜਾ 26 ਨੂੰ ਕਰਨਗੇ ਯੂ ਐਸ ਐਸ ਯੂਨੀਵਰਸਿਟੀ ਦਾ ਆਗਾਜ਼

ਮਨਰੇਗਾ ਕਾਨੂੰਨ 'ਚ ਬਦਲਾਅ ਖਿਲਾਫ ਗਰਜੇ ਕਾਮੇ