Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Chandigarh

ਸੀ.ਆਈ.ਏ. ਸਟਾਫ ਵੱਲੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 01 ਲੱਖ 50 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ

September 02, 2024 05:41 PM
SehajTimes

ਐਸ ਏ ਐਸ ਨਗਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਨਸ਼ਾ ਤਸਕਰੀ ਖਿਲਾਫ਼ ਜ਼ੀਰੋ ਸਹਿਣਸ਼ੀਲਤਾ ਨੀਤੀ ਅਪਣਾ ਕੇ ਸਖ਼ਤ ਕਾਰਵਾਈ ਕਰਨ ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਸਾਹਿਬਜ਼ਾਦਾ ਨਗਰ ਪੁਲਿਸ ਵੱਲੋਂ ਯੂ ਪੀ ਦੇ ਰਹਿਣ ਵਾਲੇ 03 ਦੋਸ਼ੀ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 01 ਲੱਖ 50 ਹਜਾਰ ਰੁਪਏ ਦੀ ਡਰੱਗ ਮਨੀ ਬ੍ਰਾਮਦ ਕੀਤੀ ਗਈ ਹੈ। ਉੱਪ ਕਤਪਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ  ਐਸ.ਏ.ਐਸ. ਨਗਰ, ਤਲਵਿੰਦਰ ਸਿੰਘ ਨੇ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸ਼੍ਰੀ ਦੀਪਕ ਪਾਰਿਕ, ਸੀਨੀਅਰ ਕਪਤਾਨ ਪੁਲਿਸ, ਜ਼ਿਲ੍ਹਾ ਐਸ.ਏ.ਐਸ. ਨਗਰ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਮੋਹਾਲ਼ੀ ਪੁਲਿਸ ਵੱਲੋਂ ਮਾੜੇ ਅਨਸਰਾਂ ਵਿਰੁੱਧ ਚਲਾਈ ਮੁਹਿਮ ਦੌਰਾਨ ਸ਼੍ਰੀਮਤੀ ਡਾ. ਜੋਤੀ ਯਾਦਵ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ) ਜ਼ਿਲ੍ਹਾ ਐਸ.ਏ.ਐਸ. ਨਗਰ ਦੀ ਨਿਗਰਾਨੀ ਹੇਠ ਇੰਸਪੈਕਟਰ ਹਰਮਿੰਦਰ ਸਿੰਘ ਇੰਚਾਰਜ ਸੀ.ਆਈ.ਏ. ਸਟਾਫ ਮੋਹਾਲ਼ੀ ਕੈਂਪ ਐਂਟ ਖਰੜ੍ਹ ਦੀ ਟੀਮ ਵੱਲੋਂ 03 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ, ਉਹਨਾਂ ਪਾਸੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ 01 ਲੱਖ 50 ਹਜਾਰ ਰੁਪਏ ਡਰੱਗ ਮਨੀ ਬ੍ਰਾਮਦ ਕਰਾਉਣ ਵਿੱਚ ਸਫਲਤਾ ਹਾਸਿਲ ਕੀਤੀ ਹੈ।


ਉਨ੍ਹਾਂ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 01-09-2024 ਨੂੰ ਸੀ.ਆਈ.ਏ. ਸਟਾਫ ਦੀ ਪੁਲਿਸ ਪਾਰਟੀ ਪਿੰਡ ਕੰਬਾਲ਼ਾ ਨੇੜੇ ਗਸ਼ਤ ‘ਤੇ ਮੌਜੂਦ ਸੀ ਤਾਂ ਐਸ.ਆਈ. ਰੀਨਾ ਨੂੰ ਸੂਚਨਾ ਮਿਲ਼ੀ ਕਿ ਰਵੀ ਕੁਮਾਰ ਪੁੱਤਰ ਰਤਨ ਲਾਲ ਵਾਸੀ ਪਿੰਡ ਝਾਂਕਰਾ ਥਾਣਾ ਲਿਬਾਰੀ, ਜ਼ਿਲ੍ਹਾ ਮੁਰਾਦਾਬਾਦ ਯੂ.ਪੀ., ਵਿਸ਼ਨੂੰ ਅਤੇ ਵਰਜੇਸ਼ ਪੁੱਤਰਾਨ ਰਾਮਵੀਰ ਵਾਸੀਆਨ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜ਼ਿਲ੍ਹਾ ਬਰੇਲੀ, ਯੂ.ਪੀ. ਜੋ ਕਿ ਆਪਸ ਵਿੱਚ ਮਿਲਕੇ ਯੂ.ਪੀ. ਅਤੇ ਝਾਰਖੰਡ ਤੋਂ ਭਾਰੀ ਮਾਤਰਾ ਵਿੱਚ ਅਫੀਮ ਲਿਆ ਕੇ ਜ਼ਿਲ੍ਹਾ ਮੋਹਾਲੀ ਅਤੇ ਪੰਜਾਬ ਵਿੱਚ ਅੱਡ-ਅੱਡ ਥਾਵਾਂ ‘ਤੇ ਅਫੀਮ ਦੀ ਸਪਲਾਈ ਕਰਦੇ ਹਨ ਅਤੇ ਇਹ ਤਿੰਨੋਂ ਪਹਿਲਾਂ ਵੀ ਯੂ.ਪੀ. ਅਤੇ ਝਾਰਖੰਡ ਤੋਂ ਅਫੀਮ ਦੀਆਂ ਕਈ ਖੇਪਾਂ ਲਿਆਕੇ ਪੰਜਾਬ ਵਿੱਚ ਸਪਲਾਈ ਕਰ ਚੁੱਕੇ ਹਨ। ਇਹ ਤਿੰਨੋਂ ਪਿੰਡ ਕੰਬਾਲ਼ਾ ਵਿੱਚ ਨੇੜੇ ਸਰਕਾਰੀ ਸਕੂਲ, ਪ੍ਰਵੀਨ ਰਾਣਾ ਦੇ ਪੀ.ਜੀ. ਵਿੱਚ ਕਿਰਾਏ ਦਾ ਕਮਰਾ ਲੈ ਕੇ ਰਹਿ ਰਹੇ ਹਨ। ਜੇਕਰ ਇਹਨਾਂ ਦੇ ਕਮਰੇ ‘ਤੇ ਰੇਡ ਕੀਤਾ ਜਾਵੇ ਤਾਂ ਉਕਤ ਤਿੰਨੋਂ ਭਾਰੀ ਮਾਤਰਾ ਵਿੱਚ ਅਫੀਮ ਸਮੇਤ ਕਾਬੂ ਆ ਸਕਦੇ ਹਨ। ਉਕਤ ਸੂਚਨਾ ਮਿਲਣ ਤੇ ਉਕਤ ਦੋਸ਼ੀਆਂ ਵਿਰੁੱਧ ਮੁਕੱਦਮਾ ਨੰ: 103 ਮਿਤੀ 01-09-2024 ਅ/ਧ 18/29-61-85 ਥਾਣਾ ਆਈ.ਟੀ. ਸਿਟੀ ਜ਼ਿਲ੍ਹਾ ਐਸ.ਏ.ਐਸ. ਨਗਰ ਰਜਿਸਟਰ ਕੀਤਾ ਗਿਆ ਅਤੇ ਉਹਨਾਂ ਦੇ ਕਿਰਾਏ ਦੇ ਕਮਰੇ ’ਤੇ ਰੇਡ ਕਰਕੇ ਉਕਤ ਦੋਸ਼ੀਆਂ ਨੂੰ ਕਾਬੂ ਕੀਤਾ ਗਿਆ। ਮੌਕੇ ਤੇ  ਸ਼੍ਰੀ ਹਰਸਿਮਰਨ ਸਿੰਘ ਬਲ ਪੀ.ਪੀ.ਐਸ. ਉੱਪ ਕਪਤਾਨ ਪੁਲਿਸ ਸਬ ਡਵੀਜਨ ਸਿਟੀ-2, ਮੋਹਾਲ਼ੀ ਦੀ ਮੌਜੂਦਗੀ ਵਿੱਚ ਦੋਸ਼ੀਆਂ ਪਾਸ ਮੌਜੂਦ ਬੈਗ ਦੀ ਤਲਾਸ਼ੀ ਕੀਤੀ ਗਈ। ਬੈਗ ਦੀ ਤਲਾਸ਼ੀ ਕਰਨ ਤੇ ਬੈਗ ਵਿੱਚੋਂ 4 ਕਿੱਲੋ 500 ਗ੍ਰਾਮ ਅਫੀਮ ਅਤੇ ਅਫੀਮ ਵੇਚਕੇ ਕਮਾਈ ਹੋਈ ਡਰੱਗ ਮਨੀ 01 ਲੱਖ 50 ਹਜਾਰ ਰੁਪਏ ਬ੍ਰਾਮਦ ਕੀਤੀ ਗਈ।
                           
ਨਾਮ ਪਤਾ ਅਤੇ ਪੁੱਛਗਿੱਛ ਦੋਸ਼ੀਆਨ:-
 
1. ਰਵੀ ਕੁਮਾਰ ਪੁੱਤਰ ਰਤਨ ਲਾਲ ਵਾਸੀ ਪਿੰਡ ਝਾਂਕਰਾ ਥਾਣਾ ਲਿਬਾਰੀ, ਜਿਲਾ ਮੁਰਾਦਾਬਾਦਯੂ.ਪੀ. ਜਿਸਦੀ ਉਮਰ ਕ੍ਰੀਬ 25 ਸਾਲ ਹੈ, ਜੋ 10 ਕਲਾਸਾਂ ਪਾਸ ਹੈ। ਜੋ ਸ਼ਾਦੀ ਸ਼ੁਦਾ ਹੈ। ਦੋਸ਼ੀ ਵਿਰੁੱਧ         ਪਹਿਲਾਂ ਵੀ ਥਾਣਾ ਸਿਰੌਲੀ, ਜਿਲਾ ਬਰੇਲੀ ਯੂ.ਪੀ. ਵਿਖੇ ਐਨ.ਡੀ.ਪੀ.ਐਸ. ਐਕਟ ਅਧੀਨ ਮੁਕੱਦਮਾ ਦਰਜ ਹੈ।
2.  ਵਿਸ਼ਨੂੰ ਪੁੱਤਰ ਰਾਮਵੀਰ ਵਾਸੀ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜਿਲਾ ਬਰੇਲੀ, ਯੂ.ਪੀ. ਜਿਸਦੀ ਉਮਰ ਕ੍ਰੀਬ 27 ਸਾਲ ਹੈ, ਜੋ 05 ਕਲਾਸਾਂ ਪਾਸ ਹੈ ਅਤੇ ਸ਼ਾਦੀ ਸ਼ੁਦਾ ਹੈ।
3.  ਵਰਜੇਸ਼ ਪੁੱਤਰ ਰਾਮਵੀਰ ਵਾਸੀ ਪਿੰਡ ਥੋਰੇਲਾ ਮਸ਼ਤਕਿਲ ਥਾਣਾ ਸਿਰੋਲੀ, ਜਿਲਾ ਬਰੇਲੀ, ਯੂ.ਪੀ.ਜਿਸਦੀ ਉਮਰ ਕ੍ਰੀਬ 35 ਸਾਲ ਹੈ, ਜੋ ਅਨਪੜ ਹੈ ਅਤੇ ਸ਼ਾਦੀ ਸ਼ੁਦਾ ਹੈ। ਦੋਸ਼ੀ ਵਿਰੁੱਧ ਪਹਿਲਾਂ          ਵੀ ਮੁਕੱਦਮਾ ਨੰ: 66 ਮਿਤੀ 11-08-2023 ਅ/ਧ 18-61-85 ਐਨ.ਪੀ.ਐਸ.ਐਕਟ ਥਾਣਾ ਕਾਠਗੜ ਜਿਲਾ ਐਸ.ਬੀ.ਐਸ. ਨਗਰ ਦਰਜ ਰਜਿਸਟਰ ਹੈ। ਜੋ ਮੁਕੱਦਮਾ ਵਿੱਚ ਦੋਸ਼ੀ ਪਾਸੋਂ ਅੱਧਾ          ਕਿੱਲੋਗ੍ਰਾਮ ਅਫੀਮ ਬ੍ਰਾਮਦ ਹੋਈ ਸੀ।

ਬ੍ਰਾਮਦਗੀ ਦਾ ਵੇਰਵਾ:-
                   

1. 04 ਕਿੱਲੋ 500 ਗ੍ਰਾਮ ਅਫੀਮ
2. 01 ਲੱਖ 50 ਹਜਾਰ ਰੁਪਏ ਡਰੱਗ ਮਨੀ
 
                    ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ। ਦੋਸ਼ੀਆਂ ਪਾਸੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਕਿ ਇਹ ਅਫੀਮ ਕਿਸ ਪਾਸੋਂ ਲੈਕੇ ਆਏ ਸੀ ਅਤੇ ਅੱਗੇ ਹੋਰ ਕਿਸ-ਕਿਸ ਵਿਅਕਤੀ ਨੂੰ ਸਪਲਾਈ ਕਰਨੀ ਸੀ।

Have something to say? Post your comment

 

More in Chandigarh

ਭਾਜਪਾ ਦੇ ਹੱਥ 700 ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ, ਪੰਜਾਬ ਕਾਲੇ ਖੇਤੀ ਕਾਨੂੰਨਾਂ ਦੇ ਅਪਮਾਨ ਨੂੰ ਨਹੀਂ ਭੁੱਲੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

5000 ਰੁਪਏ ਰਿਸ਼ਵਤ ਲੈਂਦਾ ਗਲਾਡਾ ਦਾ ਸਕਿਉਰਿਟੀ ਗਾਰਡ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ 250 ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ

ਗੈਂਗਸਟਰਾਂ ‘ਤੇ ਵਾਰ ਦਾ 104ਵਾਂ ਦਿਨ: ਪੰਜਾਬ ਪੁਲਿਸ ਵੱਲੋਂ 589 ਥਾਵਾਂ ‘ਤੇ ਛਾਪੇਮਾਰੀ; 305 ਗ੍ਰਿਫ਼ਤਾਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ 'ਰੰਗਲਾ ਪੰਜਾਬ ਵਿਕਾਸ ਸਕੀਮ' ਤਹਿਤ ਵਿਕਾਸ ਕਾਰਜ ਮੁਕੰਮਲ ਕਰਨ ਦੇ ਨਿਰਦੇਸ਼

ਪੰਜਾਬ ਦੇ ਰਾਜਪਾਲ ਨੇ ਪੀ.ਪੀ.ਐਸ.ਸੀ. ਦੇ ਨਵ-ਨਿਯੁਕਤ ਗੈਰ-ਸਰਕਾਰੀ ਮੈਂਬਰ ਨੂੰ ਅਹੁਦੇ ਦੀ ਸਹੁੰ ਚੁਕਾਈ

ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਰੁੱਧ ਕੇਸ ਦਰਜ

ਕਬੱਡੀ ਪ੍ਰਮੋਟਰ ਕਤਲ ਕੇਸ ਦਾ ਆਖਰੀ ਸ਼ੂਟਰ ਤ੍ਰਿਪੁਰਾ ਤੋਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਗ੍ਰਾਮੀਣ ਬੈਂਕ ਦੇ ਸਾਬਕਾ ਮੈਨੇਜਰ ਵਿਰੁੱਧ ਕੇਸ ਦਰਜ

ਚਾਰ ਸਾਲਾਂ ਦੀ ਵੱਡੀ ਉਪਲਬਧੀ: 26.68 ਕਰੋੜ ਦੇ ਕਰਜ਼ਿਆਂ ਨਾਲ 1367 ਪਰਿਵਾਰ ਬਣੇ ਆਤਮ-ਨਿਰਭਰ :ਡਾ. ਬਲਜੀਤ ਕੌਰ