Sunday, November 02, 2025

Majha

ਚਾਨਣ ਸਿੰਘ ਸੰਧੂ ਦੀ ਭੈਣ ਰਾਜਵਿੰਦਰ ਕੌਰ ਬੁੱਟਰ ਦੇ ਭੋਗ ਤੇ ਵੱਖ ਵੱਖ ਸਿਆਸੀ ਤੇ ਕਿਸਾਨੀ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਭੇਟ

August 31, 2024 11:27 AM
Manpreet Singh khalra

ਖਾਲੜਾ : ਪਿਛਲੇ ਕੁਝ ਸਮੇਂ ਤੋਂ ਸਿਹਤ ਪੱਖੋਂ ਢਿੱਲੇ ਮੱਠੇ ਰਹਿ ਰਹੇ ਭੈਣ ਜੀ ਰਾਜਵਿੰਦਰ ਕੌਰ ਬੁੱਟਰ ਸੰਖੇਪ ਬਿਮਾਰੀ ਦੇ ਚਲਦਿਆਂ ਕੁਝ ਦਿਨ ਪਹਿਲਾਂ ਹੀ ਆਪਣੇ ਪਰਿਵਾਰ ਨੂੰ ਸਦੀਵੀ ਵਿਛੋੜੇ ਦੇ ਗਏ ਸਨ। ਜਿੰਨਾ ਦਾ ਅੱਜ ਪਰਿਵਾਰ ਵਲੋਂ ਪਰਸੋਂ ਰੋਜ਼ ਤੋਂ ਸ਼ੁਰੂ ਕੀਤੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਿੰਡ ਵਾਂ ਤਾਰਾ ਸਿੰਘ ਸ਼ਹੀਦ ਜੀ ਦੇ ਗੁਰਦੁਆਰਾ ਸਾਹਿਬ ਦੇ ਭੋਗ ਪਾਏ ਗਏ। ਭੋਗ ਤੋਂ ਉਪਰੰਤ ਗੁਰੂ ਘਰ ਦੇ ਕੀਰਤਨੀਏ ਸਿੰਘਾਂ ਵਲੋਂ ਰਸ ਭਿੰਨਾ ਕੀਰਤਨ ਕਰਕੇ ਵਿਛੜੀ ਰੂਹ ਦੀ ਸ਼ਾਂਤੀ ਅਤੇ ਪਿਛਲੇ ਪਰਿਵਾਰ ਨੂੰ ਭਾਣਾ ਮੰਨਣ ਲਈ ਗੁਰਬਾਣੀ ਦਾ ਓਟ ਆਸਰਾ ਲਿਆ ਗਿਆ। ਇਸ ਮੌਕੇ ਤੇ ਉਨ੍ਹਾਂ ਦੇ ਛੋਟੇ ਭਰਾ ਅਤੇ ਜਗਬਾਣੀ ਅਖਬਾਰ ਦੇ ਪੱਤਰਕਾਰ ਵੀਰ ਚਾਨਣ ਸਿੰਘ ਸੰਧੂ ਅਤੇ ਪਰਿਵਾਰ ਨਾਲ ਆਏ ਹੋਏ ਸਾਰੇ ਸਿਆਸੀ, ਗੈਰ ਸਿਆਸੀ, ਧਾਰਮਿਕ ਅਤੇ ਵੱਖ ਵੱਖ ਕਿਸਾਨੀ ਜਥੇਬੰਦੀਆਂ ਵੱਲੋਂ ਸ਼ਰਧਾਂਜਲੀ ਭੇਟ ਕਰਦੇ ਹੋਏ ਸਰਧਾ ਦੇ ਫੁੱਲ ਭੇਟ ਕੀਤੇ ਗਏ। ਇਸ ਮੌਕੇ ਇਸ ਦੁੱਖਦਾਈ ਘੜੀ ਵਿੱਚ ਸ਼ਾਮਲ ਹੋਣ ਵਾਲੀ ਸਾਰੀ ਸੰਗਤ ਦਾ ਪਰਿਵਾਰ ਵਲੋਂ ਧੰਨਵਾਦ ਕੀਤਾ ਗਿਆ। ਇਸ ਮੌਕੇ ਤੇ ਹਾਜਰ ਹੋਏ ਪਤਵੰਤੇ ਵੀਰਾਂ ਵਿੱਚ ਕਿਰਨਜੀਤ ਸਿੰਘ ਮਿੱਠਾ (ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ), ਆੜਤੀਆ ਐਸੋਸੀਏਸ਼ਨ ਦੇ ਜ਼ਿਲ੍ਹਾ ਪ੍ਰਧਾਨ ਕੁਲਬੀਰ ਸਿੰਘ ਕਸੇਲ, ਗੁਰਚਰਨਜੀਤ ਸਿੰਘ ਸੰਧੂ ਮਾੜੀ ਮੇਘਾ, ਜਗੀਰਦਾਰ ਕੁਲਦੀਪ ਸਿੰਘ ਚੱਕ ਬਾਂਹਬਾ, ਅੰਗਰੇਜ਼ ਸਿੰਘ ਵਾਂ, ਚਾਨਣ ਸਿੰਘ ਮਾੜੀ ਮੇਘਾ, ਸੁਵਿੰਦਰ ਸਿੰਘ ਬਲੇਰ, ਸਰਬਜੀਤ ਸਿੰਘ ਛੀਨਾ, ਸਤਨਾਮ ਸਿੰਘ ਜੰਡ ਖਾਲੜਾ, ਸੰਦੀਪ ਕੁਮਾਰ ਉੱਪਲ ਭਿੱਖੀ ਵਿੰਡ, ਨੀਟੂ ਅਰੋੜਾ ਖਾਲੜਾ, ਕੁਲਵਿੰਦਰ ਸਿੰਘ ਬਿੱਟੂ ਅਟਾਰੀ, ਸਤਪਾਲ ਸਿੰਘ ਡਲੀਰੀ, ਭਗਵਾਨ ਸਿੰਘ ਵਾਂ, ਸੁਖਰਾਜ ਸਿੰਘ ਅਮੀਸ਼ਾਹ, ਨਿਸ਼ਾਨ ਸਿੰਘ ਬਲੇਰ, ਸੁਖਦੇਵ ਸਿੰਘ ਭੁੱਚਰ, ਸੁਖਰਾਜ ਸਿੰਘ ਠੱਠਾ, ਹਰਪ੍ਰੀਤ ਸਿੰਘ ਦੁਬਲੀ, ਕੁਲਵੰਤ ਸਿੰਘ ਅਲਗੋਂ, ਕਸ਼ਮੀਰ ਸਿੰਘ, ਗੁਰਮੀਤ ਸਿੰਘ, ਸੁਖਚੈਨ ਸਿੰਘ, ਸ਼ਮਸ਼ੇਰ ਸਿੰਘ ਗੱਗੋਬੂਆ, ਕੁਲਦੀਪ ਸਿੰਘ ਕਾਲੀਆ, ਸਰਬਜੀਤ ਸਿੰਘ ਖਹਿਰਾ ਹਜੂਰ ਸਾਹਿਬ, ਲਾਡੀ ਅਲਗੋਂ, ਗੁਰਮੁਖ ਅਲਗੋਂ, ਮਲਕੀਤ ਸਿੰਘ ਬਾਕੀਪੁਰ, ਸੁਖਦੇਵ ਸਿੰਘ ਨੂਰਪੁਰ, ਹਰਦੀਪ ਸਿੰਘ ਮਾੜੀ ਮੇਘਾ, ਜਸਵੰਤ ਸਿੰਘ, ਸੁਖਵੰਤ ਸਿੰਘ, ਗੁਰਜੀਤ ਸਿੰਘ, ਦਿਲਸ਼ੇਰ ਸਿੰਘ ਸ਼ੇਰਾ, ਰਣਜੀਤ ਸਿੰਘ ਰਾਣਾ,  ਗੁਰਵਿੰਦਰ ਸਿੰਘ, ਜਗਮੀਤ ਸਿੰਘ, ਦਿਲਜੀਤ ਸਿੰਘ, ਨਰਿੰਦਰ ਸਿੰਘ, ਸੁਖਦੇਵ ਸਿੰਘ, ਵਿਸ਼ਾਲਦੀਪ ਸਿੰਘ, ਗੁਰਭਲਿੰਦਰ ਸਿੰਘ, ਰਾਜਨ ਦੁਬਲੀ, ਗੁਰਪਿਆਰ ਸਿੰਘ, ਹਰਜੋਤ ਸਿੰਘ, ਆਦਿ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਰ ਸਨ। ਅਖੀਰ ਵਿੱਚ ਆਈ ਹੋਈ ਸੰਗਤ ਲਈ ਪਰਿਵਾਰ ਵਲੋਂ ਗੁਰੂ ਘਰ ਦਾ ਅਤੁੱਟ ਲੰਗਰ ਵਰਤਾਇਆ ਗਿਆ।

Have something to say? Post your comment

 

More in Majha

ਅੰਮ੍ਰਿਤਸਰ ਵਿੱਚ ਇੱਕ ਨਾਬਾਲਗ ਸਮੇਤ ਸੱਤ ਵਿਅਕਤੀ 15 ਆਧੁਨਿਕ ਪਿਸਤੌਲਾਂ ਨਾਲ ਗ੍ਰਿਫ਼ਤਾਰ

ਸਰਹੱਦ ਪਾਰੋਂ ਚੱਲ ਰਹੇ ਗੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਦੇ ਨੈੱਟਵਰਕ ਦਾ ਪਰਦਾਫਾਸ਼; ਨੌਂ ਪਿਸਤੌਲਾਂ ਸਮੇਤ ਤਿੰਨ ਗ੍ਰਿਫ਼ਤਾਰ

ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਅੰਗਰੇਜ਼ੀ ਹੁਨਰ ਵਿੱਚ ਹੋਰ ਨਿਖਾਰ ਲਿਆਉਣ ਲਈ "ਦਿ ਇੰਗਲਿਸ਼ ਐੱਜ" ਪ੍ਰੋਗਰਾਮ ਸ਼ੁਰੂ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲੇ ਮਾਡਿਊਲ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਡਰੱਗ ਸਰਗਨਾ ਕਾਬੂ

ਤਸਕਰੀ ਮਾਡਿਊਲ ਨਾਲ ਜੁੜੇ ਚਾਰ ਵਿਅਕਤੀ 4 ਅਤਿ-ਆਧੁਨਿਕ ਪਿਸਤੌਲਾਂ ਸਮੇਤ ਗ੍ਰਿਫ਼ਤਾਰ

ਸੰਭਾਵੀ ਅੱਤਵਾਦੀ ਹਮਲਾ ਟਲਿ਼ਆ; ਅੰਮ੍ਰਿਤਸਰ ਵਿੱਚ ਆਰ.ਪੀ.ਜੀ. ਅਤੇ ਲਾਂਚਰ ਸਮੇਤ ਦੋ ਗ੍ਰਿਫ਼ਤਾਰ

ਤਸਕਰੀ ਗਿਰੋਹ ਦੇ ਪੰਜ ਮੈਂਬਰਾਂ ਨੂੰ ਚਾਰ ਗਲੋਕ ਪਿਸਤੌਲਾਂ, 2 ਕਿਲੋ ਹੈਰੋਇਨ ਸਮੇਤ ਕੀਤਾ ਕਾਬੂ

ਅੰਮ੍ਰਿਤਸਰ ਵਿੱਚ ਸੰਖੇਪ ਮੁਕਾਬਲੇ ਉਪਰੰਤ ਗੈਂਗਸਟਰ ਜਸਵੀਰ ਸਿੰਘ ਉਰਫ ਲੱਲਾ ਕਾਬੂ; ਪਿਸਤੌਲ ਬਰਾਮਦ

ਪੰਜਾਬ ਪੁਲਿਸ ਵੱਲੋਂ ਸਰਹੱਦ ਪਾਰੋਂ ਹਥਿਆਰ ਅਤੇ ਨਾਰਕੋ ਤਸਕਰੀ ਮਾਡਿਊਲ ਦਾ ਪਰਦਾਫਾਸ਼; 10 ਪਿਸਤੌਲਾਂ, 500 ਗ੍ਰਾਮ ਅਫੀਮ ਸਮੇਤ ਤਿੰਨ ਕਾਬੂ

ਦੀਵਾਲੀ ਦੇ ਮੱਦੇਨਜ਼ਰ ਡੀਜੀਪੀ ਗੌਰਵ ਯਾਦਵ ਵੱਲੋਂ ਸੂਬੇ ਭਰ ਵਿੱਚ ਪੁਲਿਸ ਦੀ ਵੱਧ ਤੋਂ ਵੱਧ ਤਾਇਨਾਤੀ ਅਤੇ ਹਾਈ ਅਲਰਟ ਵਧਾਉਣ ਦੇ ਹੁਕਮ