Tuesday, September 16, 2025

Malwa

ਵਿਧਾਇਕ ਅਜੀਤਪਾਲ ਕੋਹਲੀ ਨੂੰ ਸਦਮਾ, ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਦਾ ਦਿਹਾਂਤ

August 29, 2024 06:01 PM
SehajTimes

ਪਟਿਆਲਾ : ਪਟਿਆਲਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੂੰ ਉਸ ਸਮੇਂ ਭਾਰੀ ਸਦਮਾ ਲੱਗਿਆ, ਜਦੋਂ ਉਨ੍ਹਾਂ ਦੇ ਪਿਤਾ ਸਾਬਕਾ ਮੰਤਰੀ ਸੁਰਜੀਤ ਸਿੰਘ ਕੋਹਲੀ ਅੱਜ ਸਵੇਰੇ ਤੜਕਸਾਰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਗਏ। ਸ. ਕੋਹਲੀ ਦੀ ਪਿਛਲੇ ਸਮੇਂ ਤੋਂ ਸਿਹਤ ਨਾਸਾਜ਼ ਹੋਣ ਉਨ੍ਹਾਂ ਦਾ ਇਲਾਜ ਚੱਲ ਰਿਹਾ ਸੀ। ਉਨਾਂ ਦਾ ਸਸਕਾਰ 31 ਅਗਸਤ ਸਾਮੀ ਚਾਰ ਵਜੇ ਬੀਰ ਜੀ ਸਮਸ਼ਾਨਘਾਟ ਵਿਖੇ ਕੀਤਾ ਜਾਵੇਗਾ। ਇਸ ਦੁਖਦਾਈ ਸਮੇਂ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਧਰਮ ਪਤਨੀ ਡਾ ਗੁਰਪ੍ਰੀਤ ਕੌਰ ਨੇ ਵਿਧਾਇਕ ਅਜੀਤਪਾਲ ਸਿੰਘ ਤੇ ਕੋਹਲੀ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ, ਜਦਕਿ ਪੰਜਾਬ ਕੈਬਨਿਟ ਨੇ ਆਪਣੀ ਮੀਟਿੰਗ ਵਿੱਚ ਸਵਰਗੀ ਆਗੂ ਨੂੰ ਸਰਧਾਂਜਲੀ ਵੀ ਦਿੱਤੀ।
ਇਸ ਤੋਂ ਇਲਾਵਾ ਕੈਬਨਿਟ ਮੰਤਰੀ ਚੇਤਨ ਸਿੰਘ ਜੌੜਮਾਜਰਾ, ਮੁੱਖ ਮੰਤਰੀ ਦੇ ਓ ਐਸ ਡੀ ਪ੍ਰੋ. ਓਂਕਾਰ ਸਿੰਘ, ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ, ਵਿਧਾਇਕ ਨੀਨਾ ਮਿੱਤਲ, ਵਿਧਾਇਕ ਕੁਲਵੰਤ ਬਾਜੀਗਰ, ਵਿਧਾਇਕ ਦੇਵ ਮਾਨ, ਵਿਧਾਇਕ ਗੁਰਲਾਲ ਸਿੰਘ, ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ, ਐਸ.ਐਸ.ਪੀ. ਡਾ. ਨਾਨਕ ਸਿੰਘ, ਕਮਿਸ਼ਨਰ ਨਗਰ ਨਿਗਮ ਅਦਿਤਿਆ ਡੇਚਵਾਲ, ਬਲਤੇਜ ਸਿੰਘ ਪਨੂੰ ਡਾਇਰੈਕਟਰ ਮੀਡੀਆ ਰਿਲੇਸ਼ਨ, ਕੁਲਦੀਪ ਕੌਰ ਟੌਹੜਾ ਮੈਂਬਰ ਸ਼੍ਰੋਮਣੀ ਕਮੇਟੀ, ਹਰਿੰਦਰਪਾਲ ਸਿੰਘ ਟੌਹੜਾ, ਹਰਮੇਲ ਸਿੰਘ ਟੌਹੜਾ ਸਾਬਕਾ ਮੰਤਰੀ, ਯੋਗਿੰਦਰ ਸਿੰਘ ਯੋਗੀ, ਕੰਵਲਜੀਤ ਸਿੰਘ ਗੋਨਾ, ਜਗਦੀਸ਼ ਚੌਧਰੀ, ਇੰਦਰਮੋਹਨ ਸਿੰਘ ਬਜਾਜ, ਅਮਰਿੰਦਰ ਸਿੰਘ ਬਜਾਜ, ਬਿੱਟੂ ਚੱਠਾ, ਵੇਦ ਕਪੂਰ, ਸੁਰਜੀਤ ਸਿੰਘ ਗੜੀ ਮੈਂਬਰ ਸ਼੍ਰੋਮਣੀ ਕਮੇਟੀ, ਅਜਮੇਰ ਸਿੰਘ ਲਾਛੜੂ ਮੈਂਬਰ ਸ਼੍ਰੋਮਣੀ ਕਮੇਟੀ, ਹਰੀ ਸਿੰਘ ਟੌਹੜਾ, ਲਖਵੀਰ ਸਿੰਘ ਲੌਟ, ਜਗਜੀਤ ਸਿੰਘ ਦਰਦੀ ਚੜ੍ਹਦੀਕਲਾ ਗਰੁੱਪ, ਤੇਜਿੰਦਰ ਮਹਿਤਾ, ਕੁੰਦਨ ਗੋਗੀਆ, ਰਵਿੰਦਰਪਾਲ ਵਿੰਟੀ, ਜਸਦੇਵ ਸਿੰਘ ਬਹਿਲ ਜੱਸਾ ਸਮੇਤ
ਵੱਡੀ ਗਿਣਤੀ ਚ ਰਾਜਸੀ, ਸਮਾਜਿਕ, ਧਾਰਮਿਕ ਅਤੇ ਹੋਰ ਆਗੂ ਉਨਾ ਦੇ ਘਰ ਪੁੱਜੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਜਿਕਰਯੋਗ ਹੈ ਕੇ 1997 ’ਚ ਸੁਰਜੀਤ ਸਿੰਘ ਕੋਹਲੀ ਪਟਿਆਲਾ ਤੋਂ ਵਿਧਾਇਕ ਚੁਣੇ ਗਏ ਸੀ, ਉਨਾਂ ਸਿਆਸੀ ਜੀਵਨ ਦੀ ਸੁਰੂਆਤ ਐਮਸੀ ਤੋਂ ਸੁਰੂ ਕੀਤੀ ਸੀ, ਬਾਅਦ ਉਹ ਪੰਜਾਬ ਦੇ ਰਾਜ ਮੰਤਰੀ ਬਣੇ ਸਨ।

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ