Thursday, December 18, 2025

Chandigarh

ਐਰਪੋਰਟ ਰੋਡ 'ਤੇ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ ਗੁਰਪ੍ਰੀਤ ਘੁੱਗੀ ਨੇ

August 05, 2024 12:42 PM
SehajTimes

ਮੋਹਾਲੀ : ਬਾਲੀਵੁੱਡ-ਪੋਲੀਵੁੱਡ ਅਦਾਕਾਰ ਅਤੇ ਕਾਮੇਡੀਅਨ ਗੁਰਪ੍ਰੀਤ ਘੁੱਗੀ ਨੇ ਐਰਪੋਰਟ ਰੋਡ 'ਤੇ ਸੈਕਟਰ 79 ਵਿੱਚ ਵੀਆਈਪੀ ਲਗੇਜ ਸਟੋਰ ਦਾ ਉਦਘਾਟਨ ਕੀਤਾ। ਇਸ ਮੌਕੇ 'ਤੇ ਉਨ੍ਹਾਂ ਕਿਹਾ ਕਿ ਸਪੇਸ, ਲੋਕੇਸ਼ਨ ਅਤੇ ਇੰਨਫ੍ਰਾਸਟਰਕਚਰ ਦੇ ਲਿਹਾਜ਼ ਨਾਲ ਮੋਹਾਲੀ ਨੇ ਇੱਕ ਸ਼ਾਨਦਾਰ ਆਉਣ ਵਾਲੀ ਮਾਰਕੀਟ ਵਜੋਂ ਆਪਣੀ ਪਹਿਚਾਣ ਵਿਕਸਿਤ ਕਰ ਲਈ ਹੈ। ਵੀਆਈਪੀ ਲਗੇਜ ਸਟੋਰ ਦੇ ਮਾਲਕ ਵਿਵੇਕ ਜੌਲੀ ਨੇ ਦੱਸਿਆ ਕਿ ਦੇਸ਼ ਵਿੱਚ ਟੂਰਿਜ਼ਮ ਉਦਯੋਗ ਕਾਫੀ ਉਤਸ਼ਾਹ ਵਿੱਚ ਹੈ ਅਤੇ ਹੁਣ ਸੈਲਾਨੀ ਕਿਸੇ ਖਾਸ ਸਮੇਂ ਜਾਂ ਛੁੱਟੀਆਂ ਦੇ ਮੌਸਮ ਵਿੱਚ ਹੀ ਨਹੀਂ ਘੁੰਮਣ ਜਾਂਦੇ, ਸਗੋਂ ਹੁਣ ਸਾਲ ਭਰ ਟੂਰਿਜ਼ਮ ਦਾ ਦੌਰ ਹੈ।

ਉਨ੍ਹਾਂ ਕਿਹਾ ਕਿ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਉਨ੍ਹਾਂ ਨੇ ਇਸ ਖੇਤਰ ਵਿੱਚ ਇਹ ਆਊਟਲੇਟ ਖੋਲ੍ਹਿਆ ਹੈ ਜੋ ਮੋਹਾਲੀ ਕਲਸਟਰ ਵਿੱਚ ਸਭ ਤੋਂ ਵੱਡਾ ਆਊਟਲੇਟ ਹੈ ਅਤੇ ਇੱਥੇ ਇੱਕ ਹੀ ਛੱਤ ਹੇਠ ਸੈਲਾਨੀਆਂ ਅਤੇ ਹੋਰ ਗਾਹਕਾਂ ਲਈ ਪੂਰੀ ਰੇਂਜ ਅਤੇ ਵੱਧ ਤੋ ਵੱਧ ਵਰਾਇਟੀ ਉਪਲਬਧ ਹੈ। ਐਰਪੋਰਟ ਰੋਡ 'ਤੇ ਹੋਣ ਦੇ ਕਾਰਨ ਇਹ ਸਟੋਰ ਸੈਲਾਨੀਆਂ ਲਈ ਇੱਕ ਆਕਰਸ਼ਣ ਦਾ ਕੇਂਦਰ ਬਣੇਗਾ। ਇਸ ਮੌਕੇ 'ਤੇ ਸਮਾਜ ਸੇਵੀ ਅਤੇ ਮਸ਼ਹੂਰ ਵਪਾਰੀ ਕਰਨ ਗਿਲਹੋਤਰਾ, ਫੋਸਵਾਕ, ਚੰਡੀਗੜ੍ਹ ਦੇ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ, ਸਮਾਜ ਸੇਵੀ ਸੰਜੇ ਪਾਹਵਾ ਦੇ ਨਾਲ-ਨਾਲ ਵੀਆਈਪੀ ਲਗੇਜ ਕੰਪਨੀ ਦੇ ਆਰਐਮ ਨਾਰਥ ਅਜੇ ਤ੍ਰਿਪਾਠੀ, ਬ੍ਰਾਂਚ ਕਮਰਸ਼ੀਅਲ ਲਵਲੀਨ ਸਿਆਲ, ਸੀਪੀਸੀ ਅਤੇ ਸੀਐਸਡੀ ਹੈਡ ਸੰਜੀਵ ਬੈਨਰਜੀ, ਬ੍ਰਾਂਚ ਮੈਨੇਜਰ ਅਪਰ ਨਾਰਥ ਅਮੋਲ ਕੁਲਕਰਨੀ, ਮੈਨੇਜਰ ਅਰਵਿੰਦ ਬਿਸ਼ਨੋਈ, ਏਐਸਐਮ ਮਯੰਕ ਅਤੇ ਏਐਸਸੀ ਮੋਹਿਤ ਅਤੇ ਪੁਰਸ਼ੋਤਮ ਆਦਿ ਵੀ ਇਸ ਮੌਕੇ 'ਤੇ ਹਾਜਰ ਸਨ।

Have something to say? Post your comment

 

More in Chandigarh

ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ , ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

'ਯੁੱਧ ਨਸ਼ਿਆਂ ਵਿਰੁੱਧ’ ਦੇ 291ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 103 ਨਸ਼ਾ ਤਸਕਰ ਕਾਬੂ

ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ

ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਵਲੋਂ ਚਿਰਾਂ ਤੋਂ ਬੰਦ ਰੂਟ 25/102 ਚਲਾਉਣ ਦੇ ਆਦੇਸ਼ ਜਾਰੀ

ਬਲਬੀਰ ਸਿੰਘ ਸਿੱਧੂ ਨੇ ਮੋਹਾਲੀ ਫੇਜ਼-11 ਵਿੱਚ ਤੋੜਫੋੜ ਕਾਰਵਾਈ ਦੀ ਕੜੀ ਨਿੰਦਾ ਕੀਤੀ

ਪੰਜਾਬ ਵਿੱਚ ਸੇਵਾ ਡਿਲੀਵਰੀ ਨੈੱਟਵਰਕ ਨੂੰ ਹੋਰ ਮਜ਼ਬੂਤ ਕਰਨ ਲਈ ਖੋਲ੍ਹੇ ਜਾਣਗੇ 54 ਨਵੇਂ ਸੇਵਾ ਕੇਂਦਰ

ਮੁੱਖ ਮੰਤਰੀ ਨੇ ਪੰਜਾਬ ਨੂੰ ਯੂ.ਕੇ. ਲਈ ਨਿਵੇਸ਼ ਹੱਬ ਵਜੋਂ ਪੇਸ਼ ਕੀਤਾ

ਯੁੱਧ ਨਸ਼ਿਆਂ ਵਿਰੁੱਧ’: 290ਵੇਂ ਦਿਨ, ਪੰਜਾਬ ਪੁਲਿਸ ਨੇ 76 ਨਸ਼ਾ ਤਸਕਰਾਂ ਨੂੰ 2.2 ਕਿਲੋ ਹੈਰੋਇਨ, 10 ਕਿਲੋ ਅਫੀਮ ਸਮੇਤ ਕੀਤਾ ਗ੍ਰਿਫ਼ਤਾਰ

ਮੋਹਿੰਦਰ ਭਗਤ ਵੱਲੋਂ ਸਾਬਕਾ ਸੈਨਿਕਾਂ ਦੇ ਮਸਲੇ ਪਹਿਲ ਦੇ ਆਧਾਰ ’ਤੇ ਹੱਲ ਕਰਨ ਦੇ ਹੁਕਮ