Wednesday, September 17, 2025

Malwa

ਰੋਟਰੀ ਦਾ ਐਵਾਰਡ ਸਮਾਰੋਹ " ਮਿਵਾਨ " ਅਮਿੱਟ ਯਾਦਾਂ ਛੱਡਦਾ ਹੋਇਆ ਸੰਪੰਨ 

July 29, 2024 04:52 PM
ਦਰਸ਼ਨ ਸਿੰਘ ਚੌਹਾਨ
ਰੋਟਰੀ ਨੇ ਸੁਨਾਮ ਵਿੱਚ ਅੱਖਾਂ ਦਾ ਹਸਪਤਾਲ ਬਣਾਕੇ ਕੀਤਾ ਵਧੀਆ ਕਾਰਜ਼--ਅਰੋੜਾ 
 
 
ਸੁਨਾਮ : ਰੋਟਰੀ ਡਿਸਟ੍ਰਿਕਟ 3090 ਦਾ ਐਵਾਰਡ ਸਮਾਰੋਹ ਮਿਵਾਨ 2024 ਅਮਿੱਟ ਯਾਦਾਂ ਛੱਡਦਾ ਸੰਪੰਨ ਹੋਇਆ। ਰੋਟਰੀ ਡਿਸਟ੍ਰਿਕਟ ਗਵਰਨਰ 2023-24 ਘਨਸ਼ਿਆਮ ਕਾਂਸਲ ਦੀ ਅਗਵਾਈ ਹੇਠ ਕਰਵਾਏ ਸਮਾਗਮ ਵਿੱਚ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ। ਵਿਧਾਇਕ ਨਰਿੰਦਰ ਕੌਰ ਭਾਰਜ, ਸਾਬਕਾ ਵਿਧਾਇਕ ਅਰਵਿੰਦ ਖੰਨਾ, ਭਾਜਪਾ ਦੀ ਸੂਬਾ ਸਕੱਤਰ ਦਾਮਨ ਥਿੰਦ ਬਾਜਵਾ, ਹਰਮਨਦੇਵ ਸਿੰਘ ਬਾਜਵਾ, ਡੀਜੀ 2024-25 ਡਾ: ਸੰਦੀਪ ਚੌਹਾਨ ਅਤੇ ਚੇਅਰਮੈਨ ਰਾਜਪਾਲ ਕੈਥਲ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ | ਇਸ ਦੌਰਾਨ ਪੰਜਾਬ, ਹਰਿਆਣਾ ਅਤੇ ਰਾਜਸਥਾਨ ਦੇ 118 ਕਲੱਬਾਂ ਨੂੰ ਸਮਾਜ ਸੇਵਾ ਵਿੱਚ ਪਾਏ ਵਡਮੁੱਲੇ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਰੋਟਰੀ ਸੰਸਥਾ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੋਲੀਓ ਦੇ ਖਾਤਮੇ ਦਾ ਸਿਹਰਾ ਰੋਟਰੀ ਨੂੰ ਜਾਂਦਾ ਹੈ। ਰੋਟਰੀ ਨੇ ਕੋਵਿਡ-19 ਵਿੱਚ ਵਿਸ਼ਵ ਪੱਧਰੀ ਯੋਗਦਾਨ ਪਾਇਆ ਹੈ। ਉਨ੍ਹਾਂ ਰੋਟਰੀ 3090 ਦੇ ਸੇਵਾ ਪ੍ਰੋਜੈਕਟਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਪਰਾਲੇ ਦੇਸ਼ ਨੂੰ ਅੱਗੇ ਲੈ ਜਾਂਦੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਦੀ ਐਨਡੀਏ ਸਰਕਾਰ ਨੇ ਹਰ ਵਰਗ ਦੇ ਹਿੱਤਾਂ ਦੀ ਰਾਖੀ ਲਈ ਯੋਜਨਾਵਾਂ ਬਣਾਈਆਂ ਹਨ। ਰਾਜਨੀਤੀ ਤੋਂ ਉੱਪਰ ਉੱਠਕੇ ਇਹਨਾਂ ਸਕੀਮਾਂ ਦਾ ਲਾਭ ਹਰ ਨਾਗਰਿਕ ਨੂੰ ਉਠਾਉਣਾ ਚਾਹੀਦਾ ਹੈ। ਇਸ ਦੇ ਲਈ ਉਹ ਖੁਦ ਪੁਲ ਦਾ ਕੰਮ ਕਰਨਗੇ। ਕੈਬਨਿਟ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਘਨਸ਼ਿਆਮ ਕਾਂਸਲ ਸਮਾਜ ਸੇਵਾ ਵਿੱਚ ਅਹਿਮ ਯੋਗਦਾਨ ਪਾ ਰਹੇ ਹਨ। ਰੋਟਰੀ ਨੇ ਸੁਨਾਮ ਵਿੱਚ ਅੱਖਾਂ ਦਾ ਹਸਪਤਾਲ ਤੋਹਫਾ ਦਿੱਤਾ ਹੈ। ਇਸ ਸੇਵਾ ਪ੍ਰੋਜੈਕਟ ਲਈ 10 ਲੱਖ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕਰਦਿਆਂ ਅਰੋੜਾ ਨੇ ਕਿਹਾ ਕਿ ਇਸ ਦਾ ਇਲਾਕੇ ਨੂੰ ਬਹੁਤ ਫਾਇਦਾ ਹੋਵੇਗਾ। ਉਹ ਇਸ ਪ੍ਰੋਜੈਕਟ ਤੋਂ ਵਿਸ਼ੇਸ਼ ਤੌਰ 'ਤੇ ਪ੍ਰਭਾਵਿਤ ਹੋਏ ਹਨ। ਡੀਆਈਜੀ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਉਹ ਰੋਟਰੀ ਸੰਸਥਾ ਨਾਲ ਲੰਬੇ ਸਮੇਂ ਤੋਂ ਜੁੜੇ ਹੋਏ ਹਨ। ਰੋਟਰੀ ਦਾ ਇਸ ਪੱਧਰ 'ਤੇ ਐਵਾਰਡ ਸਮਾਰੋਹ ਬਹੁਤ ਹੀ ਸ਼ਲਾਘਾਯੋਗ ਹੈ ਅਤੇ ਸਮਾਜ ਸੇਵਾ ਕਰਨ ਵਾਲਿਆਂ ਦਾ ਮਨੋਬਲ ਵਧੇਗਾ। ਅਜਿਹੇ ਨੇਕ ਕੰਮਾਂ ਵਿੱਚ ਪ੍ਰਸ਼ਾਸਨਿਕ ਪੱਧਰ ਦੇ ਅਧਿਕਾਰੀ ਪੂਰਨ ਸਹਿਯੋਗ ਦੇਣ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਘਨਸ਼ਿਆਮ ਕਾਂਸਲ ਅਤੇ ਅਮਜਦ ਅਲੀ ਨੇ ਦੱਸਿਆ ਕਿ 3090 ਨੇ 27 ਨਵੇਂ ਕਲੱਬ ਬਣਾਕੇ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਇਲਾਵਾ ਰੋਟਰੀ ਫਾਊਂਡੇਸ਼ਨ ਨੂੰ 2 ਕਰੋੜ 75 ਲੱਖ ਰੁਪਏ ਦੀ ਗ੍ਰਾਂਟ ਦੇ ਕੇ ਰਿਕਾਰਡ ਬਣਾਇਆ ਗਿਆ ਹੈ। ਤਿੰਨ ਸਾਲਾਂ ਬਾਅਦ ਉਹੀ ਗ੍ਰਾਂਟਾਂ ਵੱਖ-ਵੱਖ ਸਮਾਜ ਸੇਵਾ ਦੇ ਪ੍ਰੋਜੈਕਟਾਂ ਲਈ ਵਾਪਸ ਕਰ ਦਿੱਤੀਆਂ ਜਾਣਗੀਆਂ। ਰੋਟਰੀ ਇੰਟਰਨੈਸ਼ਨਲ ਤੋਂ 3090 ਸਮਾਜ ਸੇਵਾ ਦੇ ਪ੍ਰੋਜੈਕਟਾਂ ਲਈ ਚਾਰ ਲੱਖ ਡਾਲਰ ਪ੍ਰਾਪਤ ਕੀਤੇ, ਜੋ ਕਿ ਆਪਣੇ ਆਪ ਵਿੱਚ ਮਹੱਤਵਪੂਰਨ ਹੈ। ਇਸ ਵਿੱਚ ਸੁਨਾਮ ਵਿੱਚ ਅੱਖਾਂ ਦਾ ਹਸਪਤਾਲ ਬਣਾਉਣ ਲਈ ਇੱਕ ਲੱਖ ਡਾਲਰ, ਟਾਟਾ ਕੈਂਸਰ ਹਸਪਤਾਲ ਸੰਗਰੂਰ ਲਈ 50 ਹਜ਼ਾਰ ਡਾਲਰ ਮਾਨਸਾ ਵਿੱਚ ਡਿਜੀਟਲ ਐਕਸਰੇ ਮਸ਼ੀਨ ਲਈ 33 ਹਜ਼ਾਰ ਡਾਲਰ ਆਦਿ ਦੀ ਰਾਸ਼ੀ ਲਿਆਂਦੀ ਗਈ ਹੈ। 
ਰੋਟਰੀ ਰਤਨ ਐਵਾਰਡ ਅਤੇ ਰੋਟਰੀ ਸਟਾਰ ਐਵਾਰਡ ਸੀਨੀਅਰ ਰੋਟੇਰੀਅਨਾਂ ਨੂੰ ਦਿੱਤੇ ਗਏ। ਬੈਸਟ ਡੋਨਰ ਐਵਾਰਡ ਡਾ.ਏ.ਆਰ.ਸ਼ਰਮਾ ਧੂਰੀ, ਬੈਸਟ ਪ੍ਰਧਾਨ ਐਵਾਰਡ ਨਗਰ ਮਿੱਤਲ ਗੰਗਾਨਗਰ, ਬੈਸਟ ਰੋਟੇਰੀਅਨ ਸ਼ਿਵ ਸ਼ੰਕਰ ਵਸ਼ਿਸ਼ਟ ਗੰਗਾਨਗਰ, ਬੈਸਟ ਪਬਲਿਕ ਇਮੇਜ ਐਵਾਰਡ ਅਨਿਲ ਜੁਨੇਜਾ ਸੁਨਾਮ, ਬੈਸਟ ਸੈਕਟਰੀ ਵਿਨੀਤ ਗਰਗ ਸੁਨਾਮ, ਬੈਸਟ ਪ੍ਰੋਜੈਕਟ ਵਿਜੇ ਗਰਗ ਉਕਲਾਨਾ, ਬੈਸਟ ਲਿਟਰੇਸੀ ਵਰਕ ਐਵਾਰਡ ਮੱਖਣ ਗਰਗ ਧੂਰੀ ਨੂੰ ਦਿੱਤਾ ਗਿਆ। , ਬੈਸਟ ਲੇਡੀ ਸੋਨੀਆ ਚੌਹਾਨ ਅਤੇ ਫਿਰਦੋਜ਼ ਅਮਜਦ ਅਲੀ, ਯੂਥ ਐਵਾਰਡ ਮਾਨਿਕ ਸਿੰਗਲਾ, ਵਿਪੁਲ ਮਿੱਤਲ, ਜਸ਼ਨ ਸ਼ਰਮਾ ਨੂੰ ਦਿੱਤਾ ਗਿਆ। ਇਸ ਮੌਕੇ ਭੁਪੇਸ਼ ਮਹਤਾ, ਸੀ.ਏ.ਅਮਿਤ ਸਿੰਗਲਾ, ਗੁਲਬਹਾਰ ਸਿੰਘ, ਪ੍ਰੇਮ ਅਗਰਵਾਲ, ਡਾ.ਬੀ.ਐਮ ਧੀਰ, ਡਾ.ਸੁਭਾਸ਼ ਨਰੂਲਾ, ਡਾ.ਕੇ.ਸੀ.ਕਾਜਲ, ਰਜਿੰਦਰ ਤਨੇਜਾ, ਅਸ਼ਵਿਨ ਸਚਦੇਵਾ, ਸੰਜੇ ਗੁਪਤਾ, ਸੰਦੀਪ ਬਾਂਸਲ ਮੋਨੂੰ, ਦਵਿੰਦਰ ਪਾਲ ਸਿੰਘ, ਨਵੀਨ ਗਰਗ, ਐਮ.ਪੀ ਸਿੰਘ, ਕੋਮਲ ਕਾਂਸਲ, ਮਧੂ ਮਹਿਤਾ, ਹਰੀਸ਼ ਖੁਰਾਣਾ, ਸੰਜੇ ਠੁਕਰਾਲ, ਪ੍ਰੋ: ਵਿਜੇ ਮੋਹਨ ਸਿੰਗਲਾ, ਅਭਿਨਵ ਸਿੰਗਲਾ, ਅਭਿਨਵ ਕਾਂਸਲ, ਮਨੀਸ਼ ਗਰਗ, ਸਜੀਵ ਸੂਦ, ਸੰਜੀਵ ਚੋਪੜਾ ਕਿੱਟੀ ਆਦਿ ਹਾਜ਼ਰ ਸਨ। 

Have something to say? Post your comment

 

More in Malwa

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ 

ਨਰੇਸ਼ ਜਿੰਦਲ ਦੀ ਅਗਵਾਈ ਕੈਮਿਸਟਾਂ ਦਾ ਵਫ਼ਦ ਡੀਸੀ ਨੂੰ ਮਿਲਿਆ 

ਹੜਾਂ ਨਾਲ ਹੋਏ ਨੁਕਸਾਨ ਦਾ ਮਿਲ਼ੇ ਪੂਰਾ ਮੁਆਵਜ਼ਾ 

ਸੁਨਾਮ ਦਾ ਅਰਸ਼ਜੀਤ ਕੈਨੇਡਾ ਪੁਲਿਸ 'ਚ ਹੋਇਆ ਭਰਤੀ 

ਹੜਾਂ ਦੀ ਮਾਰ ਝੱਲ ਰਹੇ ਲੋਕਾਂ ਤੇ ਚਿਕਨ ਗੁਨੀਆ ਤੇ ਡੇਂਗੂ ਦੀ ਮਾਰ