Wednesday, December 17, 2025

Malwa

ਸਬਸਿਡੀ ਤੇ ਖੇਤੀ ਮਸ਼ੀਨਰੀ ਦੇਣ ਲਈ ਅੱਜ ਕੱਢੇ ਜਾਣਗੇ ਆਨ ਲਾਇਨ ਡਰਾਅ

July 23, 2024 03:06 PM
SehajTimes

ਫ਼ਤਹਿਗੜ੍ਹ ਸਾਹਿਬ : ਮੁੱਖ ਖੇਤੀਬਾੜੀ ਅਫਸਰ ਡਾ: ਧਰਮਿੰਦਰਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਇੰਨ-ਸੀਟੂ-ਸੀ.ਆਰ.ਐਮ. ਸੀਮ ਸਾਲ 2024-25 ਦੌਰਾਨ ਜਨਰਲ, ਐਸ.ਸੀ., ਨਿੱਜ ਕਿਸਾਨਾਂ , ਨਿੱਜੀ ਕਿਸਾਨ ਗਰੁੱਪਾਂ, ਫਾਰਮਰ ਪ੍ਰਡਿਊਸਡ ਆਰਗੇਨਾਈਜੇਸ਼ਨਾਂ ਅਤੇ ਕਿਸਾਨ ਭਲਾਈ ਗਰੁੱਪਾਂ ਨੂੰ ਸੁਪਰ ਸੀਡਰ, ਬੇਲਰ, ਰੈਕ, ਮਲਚਰ ਅਤੇ ਚੌਪਰ ਆਦਿ ਮਸ਼ੀਨਰੀ ਸਬਸਿਡੀ ਤੇ ਦੇਣ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਪਰਨੀਤ ਸ਼ੇਰਗਿੱਲ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪੱਧਰੀ ਕਮੇਟੀ ਵੱਲੋਂ 24 ਜੁਲਾਈ ਨੂੰ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਵੇਰੇ 12:00 ਵਜੇ ਆਨ ਲਾਇਨ ਡਰਾਅ ਕੱਢੇ ਜਾਣਗੇ। ਉਨ੍ਹਾਂ ਦੱਸਿਆ ਕਿ ਇਸ ਪ੍ਰਕ੍ਰਿਆ ਦਾ ਫੇਸਬੁੱਕ ਤੇ ਸਿੱਧਾ ਪ੍ਰਸਾਰਣ ਵੀ ਕੀਤਾ ਜਾਵੇਗਾ ਜੋ ਕਿ https://fb.me/e/1wTdCCOXl?mibextid=Z0UBBX ਤੇ ਵੇਖਿਆ ਜਾ ਸਕਦਾ ਹੈ।

 

Have something to say? Post your comment