Wednesday, September 17, 2025

Malwa

ਸਮਰਪਣ ਭਾਵਨਾ ਨੇ ਕੇਂਦਰ 'ਚ ਤੀਜੀ ਵਾਰ ਸਰਕਾਰ ਬਣਾਈ :ਖੰਨਾ 

July 22, 2024 05:19 PM
ਦਰਸ਼ਨ ਸਿੰਘ ਚੌਹਾਨ
 
ਸੁਨਾਮ : ਭਾਜਪਾ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਭਾਜਪਾ ਵਰਕਰਾਂ ਦੀ ਸਮਰਪਣ ਭਾਵਨਾ ਨੇ ਕੇਂਦਰ ਵਿੱਚ ਲਗਾਤਾਰ ਤੀਜ਼ੀ ਵਾਰ ਨਰਿੰਦਰ ਮੋਦੀ ਦੀ ਅਗਵਾਈ ਹੇਠ ਸਰਕਾਰ ਬਣਾਈ ਹੈ। ਉਨ੍ਹਾਂ ਕਿਹਾ ਕਿ ਪਾਰਟੀ ਆਗੂਆਂ ਤੇ ਵਰਕਰਾਂ ਦੀ ਮਿਹਨਤ ਸਦਕਾ ਪੰਜਾਬ ਅੰਦਰ ਭਾਜਪਾ ਦੇ ਵੋਟ ਫ਼ੀਸਦੀ ਵਧਿਆ ਹੈ ਅਜਿਹੇ ਵਿੱਚ ਪਾਰਟੀ ਵਰਕਰਾਂ ਦੇ ਹੌਂਸਲੇ ਬੁਲੰਦ ਹੋਏ ਹਨ। ਭਾਜਪਾ ਦੀ ਸੂਬਾ ਸਕੱਤਰ ਮੈਡਮ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਅਗਵਾਈ ਹੇਠ ਭਾਜਪਾ ਵਰਕਰਾਂ ਵੱਲੋਂ ਲੋਕ ਸਭਾ ਚੋਣਾਂ ਦੌਰਾਨ ਭਾਜਪਾ ਦੇ ਉਮੀਦਵਾਰ ਅਰਵਿੰਦ ਖੰਨਾ ਦਾ ਸਾਥ ਦੇਣ ਲਈ ਰੱਖੇ ਧੰਨਵਾਦ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਹਾਰ ਜਿੱਤ ਮਾਅਨੇ ਨਹੀਂ ਰੱਖਦੀ ਬਸ਼ਰਤੇ ਪਾਰਟੀ ਦੇ ਆਗੂਆਂ ਦੀ ਮਿਹਨਤ ਅਤੇ ਲਗਨ ਪਾਰਟੀ ਨੂੰ ਬੁਲੰਦੀਆਂ ਤੇ ਪਹੁੰਚਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਲੋਕ ਸਭਾ ਚੋਣਾਂ ਵਿੱਚ ਭਾਜਪਾ ਦੇ ਹਰ ਆਗੂ ਅਤੇ ਵਰਕਰ ਨੇ ਜੀਅ ਜਾਨ ਨਾਲ ਕੰਮ ਕੀਤਾ ਜਿਨ੍ਹਾਂ ਦਾ ਮੈਂ ਸਦਾ ਰਿਣੀ ਰਹਾਂਗਾ।
ਇਸ ਮੌਕੇ ਮੈਡਮ ਦਾਮਨ ਥਿੰਦ ਬਾਜਵਾ ਨੇ ਕਿਹਾ ਕਿ ਵਰਕਰ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ ਅਤੇ ਕੇਂਦਰੀ ਲੀਡਰਸ਼ਿਪ ਇਨ੍ਹਾਂ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ। ਹਰ ਵਰਕਰ ਦੀ ਸਮਰਪਣ ਅਤੇ ਮਿਹਨਤ ਸਾਡੇ ਲਈ ਕੀਮਤੀ ਹੈ, ਜਿਸ ਨਾਲ ਪਾਰਟੀ ਕੇਂਦਰ ਵਿੱਚ ਸਰਕਾਰ ਬਣਾਉਣ ਵਿੱਚ ਕਾਮਯਾਬ ਹੋਈ ਹੈ। ਇਸ ਮੌਕੇ ਸੀਨੀਅਰ ਭਾਜਪਾ ਆਗੂ ਹਰਮਨਦੇਵ ਸਿੰਘ ਬਾਜਵਾ, ਰਵੀ ਡਸਕਾ ਯੁਵਾ ਮੋਰਚਾ ਪ੍ਰਧਾਨ, ਜਨਰਲ ਸਕੱਤਰ ਸੰਜੇ ਗੋਇਲ, ਰਿਸ਼ੀਪਾਲ ਖੇਰਾ ਸਾਬਕਾ ਜ਼ਿਲ੍ਹਾ ਪ੍ਰਧਾਨ, ਮੰਡਲ ਪ੍ਰਧਾਨ ਸੁਨਾਮ ਰਾਜੀਵ ਮੱਖਣ, ਮੰਡਲ ਪ੍ਰਧਾਨ ਦਰਸ਼ਨ ਸਿੰਘ ਸਰਪੰਚ ਨਮੋਲ, ਹਰਪ੍ਰੀਤ ਸਿੰਘ ਖੁਰਾਣਾ, ਅਵਤਾਰ ਸਿੰਘ ਬਹਾਦਰਪੁਰ, ਸਤਵੀਰ ਸਿੰਘ ਬਿਗੜਵਾਲ, ਹਿੰਮਤ ਸਿੰਘ ਬਾਜਵਾ ਸਾਬਕਾ ਚੇਅਰਮੈਨ, ਪਰਮਜੀਤ ਸਿੰਘ ਦੁੱਲਟਵਾਲਾ, ਰਾਜ ਸਿੰਘ ਗੋਬਿੰਦ ਨਗਰ, ਸੀਮਾ ਰਾਣੀ ਮਹਿਲਾ ਮੋਰਚਾ, ਅਨੂੰ ਮਹਿਲਾ ਮੋਰਚਾ, ਰੇਵਾ ਛਾਹੜੀਆ, ਪ੍ਰੇਮ ਗੁਗਨਾਨੀ, ਰਜਿਤ, ਮੋਹਿਤ, ਸੰਦੀਪ ਸ਼ਰਮਾਂ, ਬੱਬੂ ਭੁੱਲਰ ਹਾਜ਼ਰ ਸਨ।

Have something to say? Post your comment

 

More in Malwa

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ