Wednesday, December 17, 2025

Malwa

ਇਫਕੋ ਵੱਲੋਂ ਨੈਨੋ ਖਾਦ ਸਬੰਧੀ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਲਈ ਟਰੇਨਿੰਗ ਪ੍ਰੋਗਰਾਮ ਆਯੋਜਿਤ

July 19, 2024 12:07 PM
SehajTimes

ਫ਼ਤਹਿਗੜ੍ਹ ਸਾਹਿਬ : ਦੁਨੀਆਂ ਦੀ ਸਭ ਤੋਂ ਵੱਡੀ ਸਹਿਕਾਰੀ ਸੰਸਥਾ ਇਫਕੋ ਵੱਲੋਂ ਖਮਾਣੋਂ ਵਿਖੇ ਸਹਿਕਾਰੀ ਸਭਾਵਾਂ ਦੇ ਕਰਮਚਾਰੀਆਂ ਲਈ ਟਰੇਨਿੰਗ ਪ੍ਰੋਗਰਾਮ ਆਯੋਜਿਤ ਕੀਤਾ ਗਿਆ। ਜਿਸ ਵਿੱਚ ਸ਼੍ਰੀਮਤੀ ਹਰਪ੍ਰੀਤ ਕੌਰ, ਸਹਾਇਕ ਰਜਿਸਟਰਾਰ ਸਹਿਕਾਰੀ ਸਭਾਵਾਂ ਖਮਾਣੋਂ ਨੇ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ। ਇਸ ਮੌਕੇ ਇਫਕੋ ਦੇ ਜ਼ਿਲ੍ਹਾ ਅਧਿਕਾਰੀ ਸ਼੍ਰੀ ਹਿਮਾਂਸ਼ੂ ਜੈਨ ਨੇ ਦੱਸਿਆ ਕਿ ਇਫਕੋ ਵੱਲੋਂ ਹੁਣ ਨੈਨੋ ਯੂਰੀਆ ਪਲੱਸ, ਜਿਸ ਵਿੱਚ 20 ਫੀਸਦੀ ਨਾਇਟ੍ਰੋਜਨ ਹੈ, ਐਫ.ਸੀ.ਓ. ਵਿੱਚ ਸ਼ਾਮਲ ਕਰਵਾਉਣ ਉਪਰੰਤ ਕਿਸਾਨਾਂ ਨੂੰ ਵੰਡਿਆ ਜਾ ਚੁੱਕਾ ਹੈ। ਉਨ੍ਹਾਂ ਦੱਸਿਆ ਕਿ ਨੈਨੋ ਯੂਰੀਆ ਦੀ ਵਰਤੋਂ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚ ਜਾਂਦਾ ਹੈ ਅਤੇ ਕਿਸਾਨਾਂ ਦੇ ਖੇਤੀ ਖਰਚੇ ਵੀ ਘਟਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਕਿਸਾਨਾਂ ਦੀ ਸਹੂਲਤ ਲਈ ਜ਼ਿਲ੍ਹੇ ਵਿੱਚ ਸਪਰੇਅ ਕਰਵਾਉਣ ਵਾਸਤੇ ਖੇਤੀਬਾੜੀ ਡਰੋਨ ਦੀ ਸੁਵਿਧਾ ਵੀ ਇਫਕੋ ਵੱਲੋਂ ਉਪਲਬਧ ਕਰਵਾਈ ਜਾ ਰਹੀ ਹੈ।

ਉਨ੍ਹਾਂ ਦੱਸਿਆ ਕਿ ਡਰੋਨ ਨਾਲ ਸਪਰੇਅ ਕਰਵਾਉਣ ਵਾਸਤੇ ਕਿਸਾਨ ਮੋਬਾਇਲ ਐਪ ਇਫਕੋ ਕਿਸਾਨ ਉਦੇ ਰਾਹੀਂ ਅਪਲਾਈ ਕਰ ਸਕਦੇ ਹਨ। ਡਰੋਨ ਨਾਲ ਇੱਕ ਏਕੜ ਰਕਬੇ ਵਿੱਚ 7 ਮਿੰਟ ਅੰਦਰ ਸਪਰੇਅ ਕੀਤਾ ਜਾਂਦਾ ਹੈ ਅਤੇ ਇਹ ਬਹੁਤ ਹੀ ਵਾਜਬ ਭਾਅ ਤੇ ਮੁਹੱਈਆ ਕੀਤਾ ਜਾ ਰਿਹਾ ਹੈ।

ਇਸ ਮੌਕੇ ਖੇਤੀਬਾੜੀ ਵਿਸਥਾਰ ਅਫਸਰ ਸ਼੍ਰੀ ਦਮਨ ਝਾਂਜੀ ਨੇ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਨੂੰ ਠੱਲ ਪਾਉਣ ਲਈ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਦੱਸਿਆ ਅਤੇ ਪੋਜ ਮਸ਼ੀਨ ਰਾਹੀਂ ਸੇਲ ਕਰਨ ਤੇ ਨੌਨੋ ਖਾਦਾਂ ਦੀ ਵਰਤੋਂ ਬਾਰੇ ਵੀ ਜ਼ੋਰ ਦਿੱਤਾ। ਇਫਕੋ ਦੇ ਅਰਵਿੰਦਰ ਸਿੰਘ ਨੇ ਇਫਕੋ ਦੀਆਂ ਵੱਖ-ਵੱਖ ਕੀਟਨਾਸ਼ਕ ਤੇ ਉੱਲੀ ਨਾਸ਼ਕਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਸਹਾਇਕ ਰਜਿਸਟਰਾਰ ਸ਼੍ਰੀਮਤੀ ਹਰਪ੍ਰੀਤ ਕੌਰ ਨੇ ਕਿਸਾਨਾਂ ਨੂੰ ਇਫਕੋ ਦੇ ਉਤਪਾਦਾਂ ਦਾ ਵੱਧ ਤੋਂ ਵੱਧ ਉਪਯੋਗ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸ਼੍ਰੀਮਤੀ ਰੁਪਿੰਦਰ ਕੌਰ, ਇੰਸਪੈਕਟਰ ਅਮਨਦੀਪ ਸਿੰਘ, ਨਵਪ੍ਰੀਤ ਸਿੰਘ, ਅਭਿਸ਼ੇਕ ਕਥੂਰੀਆ, ਰਾਜਵੀਰ ਸਿੰਘ, ਚਰਨਪ੍ਰੀਤ ਕੌਰ, ਸੁਰਮੁੱਖ ਸਿੰਘ ਅਤੇ ਪਰਮਿੰਦਰ ਕੌਰ ਤੋਂ ਇਲਾਵਾ ਹੋਰ ਪਤਵੰਤੇ ਵੀ ਹਾਜਰ ਸਨ।

Have something to say? Post your comment

 

More in Malwa

ਵਿਧਾਇਕ ਭਾਰਜ ਦੇ ਜੱਦੀ ਪਿੰਡ ਤੋਂ 'ਆਪ' ਉਮੀਦਵਾਰ ਚੋਣ ਹਾਰ ਗਿਆ

ਨੌਜਵਾਨਾਂ ਨੇ ਫੜਿਆ ਅਕਾਲੀ ਦਲ ਦਾ ਪੱਲਾ ਕਿਹਾ "ਆਪ" ਵਾਅਦਿਆਂ ਤੇ ਨਹੀਂ ਉਤਰੀ ਖ਼ਰੀ 

ਅਕਾਲੀ ਆਗੂ ਵਿਨਰਜੀਤ ਗੋਲਡੀ ਨੇ ਘੇਰੀ 'ਆਪ' ਸਰਕਾਰ 

ਸਾਈਕਲਿਸਟ ਮਨਮੋਹਨ ਸਿੰਘ ਦਾ ਕੀਤਾ ਸਨਮਾਨ

ਬਾਜਵਾ ਪਰਵਾਰ ਨੇ ਅਕਾਲਗੜ੍ਹ 'ਚ ਪਾਈਆਂ ਵੋਟਾਂ 

ਪਰਮਿੰਦਰ ਢੀਂਡਸਾ ਨੇ ਜੱਦੀ ਪਿੰਡ ਉਭਾਵਾਲ 'ਚ ਪਾਈ ਵੋਟ 

ਪੈਨਸ਼ਨਰ ਦਿਹਾੜੇ ਦੀਆਂ ਤਿਆਰੀਆਂ ਨੂੰ ਲੈਕੇ ਕੀਤੀ ਚਰਚਾ 

ਮਾਲੇਰਕੋਟਲਾ ਹਲਕਾ ਦੇ ਬਲਾਕ ਸੰਮਤੀ ਤੇ ਜ਼ਿਲਾ ਪ੍ਰੀਸ਼ਦ ਚੋਣਾਂ 'ਚ ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰੀ ਬਹੁਮਤ ਜਿੱਤ ਪ੍ਰਾਪਤ ਕਰਨਗੇ : ਤਰਸੇਮ ਕਲਿਆਣ

ਚੋਣ ਅਮਲਾ ਚੋਣ ਸਮਗਰੀ ਲੈਕੇ ਪੋਲਿੰਗ ਬੂਥਾਂ ਲਈ ਰਵਾਨਾ 

ਸ਼ਰਾਬ ਦੇ ਠੇਕੇ 13 ਅਤੇ 14 ਦਸੰਬਰ ਦੀ ਦਰਮਿਆਨੀ ਰਾਤ ਤੋਂ 15 ਦਸੰਬਰ ਤੱਕ ਬੰਦ ਰੱਖਣ ਦੇ ਹੁਕਮ