Sunday, November 02, 2025

Chandigarh

ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ ਪਹਿਲਾ ਵਾਂਗ ਹੀ ਕਰ ਰਿਹਾ ਕੰਮ :ਸੋਨੀ

May 10, 2021 05:46 PM
SehajTimes
ਚੰਡੀਗੜ੍ਹ: ਬਠਿੰਡਾ ਸਥਿਤ ਐਡਵਾਂਸਡ ਕੈਂਸਰ ਇੰਸਟੀਚਿਊਟ ਲਗਾਤਾਰ ਕੈਂਸਰ ਪੀੜਤਾਂ ਨੂਂ ਸਿਹਤ ਸਹੂਲਤਾਂ ਮੁਹੱੱਈਆ ਕਰਵਾ ਰਿਹਾ ਹੈ ਅਤੇ ਇਥੇ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰ ਕਾਰਨ ਕੈਂਸਰ ਪੀੜਤਾਂ ਨੂੰ ਇਲਾਜ ਕਰਵਾਉਣ ਵਿਚ ਕਿਸੇ ਕਿਸਮ ਦੀ ਕੋਈ ਮੁਸ਼ਕਲ ਨਹੀਂ ਹੋ ਰਹੀ,ਉਕਤ ਪ੍ਰਗਟਾਵਾ ਪੰਜਾਬ ਦੇ ਡਾਕਟਰੀ ਸਿੱੱਖਿਆ ਅਤੇ ਖੋਜ ਬਾਰੇ ਮੰਤਰੀ ਸ਼੍ਰੀ ਓ.ਪੀ.ਸੋਨੀ ਨੇ ਅੱਜ ਇਥੇ ਕੀਤਾ। ਸ਼੍ਰੀ ਸੋਨੀ ਨੇ ਕਿਹਾ ਕਿ ਰਾਜਨੀਤਕ ਪਾਰਟੀਆਂ ਦੇ ਕੁਝ ਆਗੂ  ਐਡਵਾਂਸਡ ਕੈਂਸਰ ਇੰਸਟੀਚਿਊਟ ਬਠਿੰਡਾ  ਵਿੱਚ ਸਥਾਪਤ ਕੀਤੇ ਗਏ ਕੋਵਿਡ ਕੇਅਰ ਸੈਂਟਰ ਸਬੰਧੀ ਤੱਥਾਂ ਤੋਂ ਉਲਟ ਬਿਆਨਬਾਜੀ ਕਰ ਰਹੇ ਹਨ ਜਦਕਿ ਸੱੱਚਾਈ ਇਹ ਹੈ ਕਿ ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਅਜ ਵੀ ਪਹਿਲਾਂ ਦੀ ਤਰ੍ਹਾਂ  ਕੈਂਸਰ ਪੀੜਤਾਂ ਨੂੰ ਸੇਵਾਵਾਂ ਮੁਹੱੱਈਆਂ ਕਰਵਾ ਰਿਹਾ ਜਿਸ ਦਾ ਸਬੂਤ ਇਹ ਹੈ ਕਿ ਇਸ ਕੇਂਦਰ ਵਿੱਚ ਜਨਵਰੀ 2021 ਵਿਚ 315 ਨਵੇਂ ਕੈਂਸਰ ਪੀੜਤ ਓ.ਪੀ.ਡੀ ਵਿੱਚ ਆਏ ਜਦਕਿ ਫਰਵਰੀ 2021ਵਿੱਚ 432,ਮਾਰਚ 2021 ਵਿੱਚ 478, ਅਪ੍ਰੈਲ 2021 ਵਿਚ 408 ਅਤੇ 1 ਮਈ 2021 ਤੋਂ 8 ਮਈ 2021 ਤੱਕ 30 ਮਰੀਜ ਆਏ ਜਦਕਿ ਜਨਵਰੀ 2021 ਵਿਚ 1839 ਪੁਰਾਣੇ  ਕੈਂਸਰ ਪੀੜਤ ਓ.ਪੀ.ਡੀ ਵਿੱਚ ਆਏ, ਫਰਵਰੀ 2021ਵਿੱਚ 2213 ਮਾਰਚ 2021 ਵਿੱਚ 2239, ਅਪ੍ਰੈਲ 2021 ਵਿਚ 2231 ਅਤੇ 1 ਮਈ 2021 ਤੋਂ 8 ਮਈ 2021 ਤੱਕ 402 ਮਰੀਜ ਆਏ ਇਸੇ ਤਰ੍ਹਾਂ ਆਈ.ਪੀ.ਡੀ. ਵਿੱਚ  ਜਨਵਰੀ 2021 ਵਿਚ 248 ਪੁਰਾਣੇ  ਕੈਂਸਰ ਪੀੜਤ ਓ.ਪੀ.ਡੀ ਵਿੱਚ ਆਏ ਜਦਕਿ ਫਰਵਰੀ 2021ਵਿੱਚ 253 ਮਾਰਚ 2021 ਵਿੱਚ 304, ਅਪ੍ਰੈਲ 2021 ਵਿਚ 288 ਅਤੇ 1 ਮਈ 2021 ਤੋਂ 8 ਮਈ 2021 ਤੱਕ 71 ਮਰੀਜ ਆਏ ਹਨ। ਸ਼੍ਰੀ ਸੋਨੀ ਨੇ  ਦੱਸਿਆ ਕਿ ਇਸ ਵੇਲੇ ਕੋਵਿਡ-19 ਮਹਾਂਮਾਰੀ ਦੇ ਮਰੀਜ਼ਾਂ ਦੀ ਸੰਖਿਆ ਬਹੁਤ ਜਿ਼ਆਦਾ ਵੱਧ ਗਈ ਹੈ ਅਤੇ ਇਸ ਵੇਲੇ ਬਠਿੰਡਾ ਜ਼ਿਲ੍ਹੇ ਵਿਚ  ਕੋਵਿਡ-19 ਦੇ 6450 ਐਕਟਿਵ ਕੇਸ ਹਨ ਅਤੇ ਰੋਜ਼ਾਨਾ ਪੌਜ਼ਟੀਵਿਟੀ 23.48 ਪ੍ਰਤੀਸ਼ਤ ਹੈ।  ਇਸ ਲਈ ਕਰੋਨਾ ਦੇ ਮਰੀਜ਼ਾਂ ਦੇ ਇਲਾਜ ਲਈ ਲੈਵਲ 2 ਅਤੇ ਲੈਵਲ 3 ਬੈੱਡ ਵਧਾਉਣ ਦੀ ਲੋੜ ਹੈ।   ਬਠਿੰਡਾ ਵਿਖੇ ਨਵੇਂ ਬਣੇ ਏਮਜ਼ ਦੀ ਉਸਾਰੀ ਦਾ ਕੰਮ ਅਜੇ ਪੂਰਾ ਨਹੀਂ ਹੋਇਆ ਹੈ, ਇਸ ਲਈ ਸਾਰੀ ਕੋਸਿ਼ਸਾਂ ਦੇ ਬਾਵਜੂਦ ਵੀ ਏਮਜ ਬਠਿੰਡਾ  ਵਿਖੇ 70-75 ਲੈਵਲ-2 ਬੈੱਡ ਤੋਂ ਜਿ਼ਆਦਾ ਉਪਲਬਧ ਨਹੀਂ ਹੋਣਗੇ।
ਡਾਕਟਰੀ ਸਿੱੱਖਿਆ ਮੰਤਰੀ ਨੇ ਕਿਹਾ  ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਵਿਖੇ ਦੋ ਐਂਟਰੀ ਗੇਟ ਹਨ ਅਤੇ ਇਸ ਬਿਲਡਿੰਗ ਨੂੰ਼ 2 ਹਿੱਸਿਆਂ ਵਿੱਚ ਆਰਜ਼ੀ ਤੌਰ ਤੇ ਵੰਡ ਦਿੱਤਾ ਗਿਆ ਹੈ।  ਅਜਿਹਾ ਕਰਨ ਨਾਲ ਮੌਜੂਦਾ ਕੈਂਸਰ ਟਰੀਟਮੈਂਟ, ਓ.ਪੀ.ਡੀ. ਅਤੇ ਸਰਜਰੀ ਆਦਿ ਤੇ ਕੋਈ ਵੀ ਫਰਕ ਨਹੀਂ ਪਵੇਗਾ ਸਗੋਂ ਇਸ ਸੈਂਟਰ ਵਿਖੇ ਜੋ 40-50 ਬੈੱਡ ਖਾਲੀ ਪਏ ਰਹਿੰਦੇ ਸਨ, ਉਨ੍ਹਾਂ ਦੀ ਵਰਤੋਂ ਲੋਕਾਂ ਦੀ ਜਾਨ ਬਚਾਉਣ ਲਈ ਕੀਤੀ ਜਾਵੇਗੀ। 
 ਸ਼੍ਰੀ ਸੋਨੀ ਨੇ ਦੱੱਸਿਆ ਕਿ ਐਡਵਾਂਸਡ ਕੈਂਸਰ ਇੰਸਟੀਚਿਊਟ, ਬਠਿੰਡਾ ਵਿਖੇ ਕੀਮੋਥਰੈਪੀ, ਓ.ਪੀ.ਡੀ.ਸੇਵਾਵਾਂ, ਰੇਡੀਓਥਰੈਪੀ ਟਰੀਟਮੈਂਟ ਅਤੇ ਐਮਰਜੇਂਸੀ ਕੈਂਸਰ ਸਰਵਿਸਜ਼ ਦਿੱਤੀਆਂ ਜਾ ਰਹੀਆਂ ਹਨ ਅਤੇ ਬੈਰੀਕੇਡਿੰਗ ਲਗਾ ਕੇ ਅਤੇ ਐਂਟਰੀ ਨੂੰ ਵੱਖਰੇ ਕਰਦੇ ਹੋਏ ਇਸ ਗੱਲ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ ਕਿ ਕੈਂਸਰ ਦੇ ਮਰੀਜ਼ਾਂ ਨੂੰ ਕੋਈ ਵੀ ਦਿੱਕਤ  ਨਾ ਹੋਵੇ। ਉਨ੍ਹ ਕਿਹਾ ਕਿ ਕੈਂਸਰ ਦੇ ਟਰੀਟਮੈਂਟ ਵਿੱਚ ਕੋਈ ਕਮੀ ਨਹੀਂ ਆਉਣੀ ਦਿੱਤੀ ਜਾਵੇਗੀ।
ਕੈਬਨਿਟ ਮੰਤਰੀ ਨੇ ਕਿਹਾ ਕਿ ਬਠਿੰਡਾ ਏਮਸ ਵਿਚ ਕੈਂਸਰ ਪੀੜਤਾਂ ਨੂੰ ਵਧੀਆ ਇਲਾਜ ਮੁਹੱਈਆ ਕਰਵਾਉਣ ਨੂੰ ਯਕੀਨੀ ਬਣਾਉਣ ਲਈ ਬਾਬਾ ਫਰੀਦ ਹੈਲਥ ਸਾਇੰਸਜ਼ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਰਾਜ ਬਹਾਦਰ ਨਾਲ ਗੱਲ ਕੀਤੀ ਹੈ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰਬੰਧ ਕੀਤੇ ਜਾਣ ਕੀ ਕੈਂਸਰ ਪੀੜਤਾਂ ਨੂੰ ਕੋਈ ਮੁਸ਼ਕਲ ਪੇਸ਼ ਨਾ ਆਵੇ।   
 

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ