Friday, January 17, 2025

Business

ਖੇਤੀਬਾੜੀ ਵਿਭਾਗ ਵੱਲੋਂ 17 ਜੁਲਾਈ ਨੂੰ ਲਗਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ: ਡਿਪਟੀ ਕਮਿਸ਼ਨਰ

July 16, 2024 03:49 PM
SehajTimes

ਮੋਹਾਲੀ : ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਐੱਸ.ਏ.ਐੱਸ.ਨਗਰ ਵੱਲੋਂ ਆਤਮਾ ਸਕੀਮ ਦੇ ਸਹਿਯੋਗ ਨਾਲ ਕਿਸਾਨਾਂ ਨੂੰ ਸਾਉਂਣੀ ਦੀਆਂ ਫ਼ਸਲਾਂ ਬਾਰੇ ਤਕਨੀਕੀ ਜਾਣਕਾਰੀ ਦੇਣ ਲਈ  17 ਜੁਲਾਈ ਨੂੰ ਕਿਸਾਨ ਵਿਕਾਸ ਚੈਂਬਰ (ਕਾਲਕਟ ਭਵਨ) ਐਰੋਸਿਟੀ ਬਲਾਕ-ਸੀ ਮੋਹਾਲੀ ਵਿਖੇ ਜ਼ਿਲ੍ਹਾ ਪੱਧਰ ਦਾ ਕਿਸਾਨ ਸਿਖਲਾਈ ਕੈਂਪ ਅਤੇ ਪ੍ਰਦਰਸ਼ਨੀ ਲਗਾਈ ਜਾ ਰਹੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਗੁਰਮੇਲ ਸਿੰਘ ਮੁੱਖ ਖੇਤੀਬਾੜੀ ਅਫਸਰ ਨੇ ਦੱਸਿਆ ਕਿ ਇਸ ਕੈਂਪ ਵਿੱਚ ਸਾਉਂਣੀ ਦੀਆਂ ਫ਼ਸਲਾਂ ਬਾਰੇ, ਪਰਾਲੀ ਪ੍ਰਬੰਧ  ਅਪਨਾਉਣ, ਕੁਦਰਤੀ ਸੋਮੇ ਪਾਣੀ ਦੀ ਸੁਚੱਜੀ ਵਰਤੋਂ ਅਤੇ ਵਾਤਾਵਰਣ ਨੂੰ ਬਚਾਉਣ ਬਾਰੇ ਕਿਸਾਨਾਂ ਨੂੰ ਨਵੀਨਤਮ ਤਕਨੀਕੀ ਜਾਣਕਾਰੀ ਦਿੱਤੀ ਜਾਵੇਗੀ। ਇਸ ਕੈਂਪ ਵਿੱਚ ਮੁੱਖ ਮਹਿਮਾਨ ਸ. ਕੁਲਵੰਤ ਸਿੰਘ ਐਮ.ਐਲ.ਏ. ਹਲਕਾ ਮੋਹਾਲੀ ਅਤੇ ਸ. ਕੁਲਜੀਤ ਸਿੰਘ ਰੰਧਾਵਾ ਐਮ.ਐਲ.ਏ.ਹਲਕਾ ਡੇਰਾਬਸੀ ਹੋਣਗੇ। ਇਸ ਕੈਂਪ ਦਾ ਉਦਘਾਟਨ ਡਿਪਟੀ ਕਮਿਸ਼ਨਰ ਸ਼੍ਰੀਮਤੀ ਆਸ਼ਿਕਾ ਜੈਨ, ਆਈ.ਏ.ਐੱਸ. ਕਰਨਗੇ। ਡਾ. ਜਸਵੰਤ ਸਿੰਘ ਡਾਇਰੈਕਟਰ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਪੰਜਾਬ ਕੈਂਪ ਦੀ ਪ੍ਰਧਾਨਗੀ ਕਰਨਗੇ। ਇਸ ਕੈਂਪ ਦੇ ਵਿਸ਼ੇਸ ਮਹਿਮਾਨ ਸ਼੍ਰੀਮਤੀ ਹਰਪ੍ਰੀਤ ਕੌਰ, ਸੰਯੁਕਤ ਡਾਇਰੈਕਟਰ ਖੇਤੀਬਾੜੀ (ਅੰਕੜਾ) ਹੋਣਗੇ।  ਇਸ ਮੌਕੇ ਡਿਪਟੀ ਕਮਿਸ਼ਨਰ ਐੱਸ.ਏ.ਐੱਸ.ਨਗਰ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਇਸ ਕੈਂਪ ਵਿੱਚ ਭਾਗ ਲੈ ਕੇ ਸਾਉਣੀ ਦੀਆਂ ਫਸਲਾਂ ਬਾਰੇ ਖੇਤੀਬਾੜੀ ਮਾਹਿਰਾਂ ਤੋਂ ਤਕਨੀਕੀ ਗਿਆਨ ਹਾਸਲ ਕਰਕੇ ਆਪਣੇ ਖੇਤਾਂ ਵਿੱਚ ਅਪਣਾ ਕੇ ਭਰਪੂਰ ਲਾਭ ਉਠਾਇਆ ਜਾਵੇ।

 

Have something to say? Post your comment

 

More in Business

ਮੱਛੀ ਪਾਲਣ ਵਿਭਾਗ ਨੇ ਮੱਛੀ ਪਾਲਕਾਂ ਨੂੰ 26 ਕਰੋੜ ਰੁਪਏ ਦੀ ਸਬਸਿਡੀ ਪ੍ਰਦਾਨ ਕੀਤੀ : ਗੁਰਮੀਤ ਸਿੰਘ ਖੁੱਡੀਆਂ

ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਵੱਲੋਂ 22 ਅਕਤੂਬਰ ਨੂੰ ਲਗਾਇਆ ਜਾਵੇਗਾ ਪਲੇਸਮੈਂਟ ਕੈਂਪ

ਅਨੁਸੂਚਿਤ ਜਾਤੀ ਦੇ ਸਿਖਿਆਰਥੀਆਂ ਨੂੰ ਦੋ ਹਫਤੇ ਦੀ ਡੇਅਰੀ ਸਿਖਲਾਈ ਦੇਣ ਲਈ ਕੋਰਸ 02 ਸਤੰਬਰ ਤੋਂ ਸ਼ੁਰੂ: ਡਿਪਟੀ ਡਾਇਰੈਕਟਰ

 ਡੇਰਾਬੱਸੀ ਵਿਖੇ ਮੈਗਾ ਪਲੇਸਮੈਂਟ ਡ੍ਰਾਈਵ-ਕਮ-ਰੋਜ਼ਗਾਰ ਮੇਲਾ 22 ਅਗਸਤ ਨੂੰ 

ਸੋਨੇ ਦੀ ਕੀਮਤ ਵਿੱਚ ਦਰਜ ਕੀਤਾ ਗਿਆ ਵਾਧਾ, ਚਾਂਦੀ ਦੀ ਕੀਮਤ 526 ਰੁਪਏ ਘਟੀ

ਜ਼ਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਵਿਖੇ ਪਲੇਸਮੈਂਟ ਕੈਂਪ 13 ਅਗਸਤ ਨੂੰ

"ਸਜਾਵਟੀ ਮੱਛੀਆਂ ਦਾ ਪੰਜਾਬ ਵਿੱਚ ਸਕੋਪ "ਵਿਸ਼ੇ ਤੇ ਮੱਛੀ ਪਾਲਣ ਵਿਭਾਗ ਵੱਲੋਂ ਇੱਕ ਰੋਜਾ ਸਿਖਲਾਈ ਕੈਂਪ ਲਗਾਇਆ ਗਿਆ

ਏਡੀਬਲ ਆਈਲਸੀਡਜ਼ ਨੂੰ ਰਾਸ਼ਟਰੀ ਮਾਨਤਾ ਸਕੀਮ ਅਧੀਨ ਦੋ ਦਿਨਾਂ ਤੇਲ ਬੀਜ ਫਸਲਾਂ ਸਬੰਧੀ ਟ੍ਰੇਨਿੰਗ ਦਾ ਆਯੋਜਨ

ਪੇਂਡੂ ਖੇਤਰ ਦੇ ਔਰਤਾਂ ਤੇ ਨੌਜਵਾਨਾਂ ਲਈ ਦੋ ਹਫਤੇ ਦਾ ਡੇਅਰੀ ਸਿਖਲਾਈ ਕੋਰਸ 05 ਅਗਸਤ ਤੋਂ ਸ਼ੁਰੂ

ਪਸ਼ੂ ਪਾਲਣ ਵਿਭਾਗ ਪਟਿਆਲਾ ਵੱਲੋਂ ਸਹਾਇਕ ਧੰਦਿਆਂ ਬਾਰੇ ਟ੍ਰੇਨਿੰਗ