Thursday, September 04, 2025

Malwa

ਸੁਨਾਮ ਚ, ਗੰਧਲਾ ਪਾਣੀ ਲੋਕਾਂ ਲਈ ਬਣਿਆ ਪਰੇਸ਼ਾਨੀ

July 15, 2024 05:45 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੁਨਾਮ ਸ਼ਹਿਰ ਦੀ ਇੰਦਰਾ ਬਸਤੀ ਦੇ ਕੁੱਝ ਖੇਤਰ ਅੰਦਰ ਪਿਛਲੇ ਕਰੀਬ ਦਸ ਦਿਨਾਂ ਤੋਂ ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਵਾਟਰ ਸਪਲਾਈ ਵਿੱਚ ਰਲਕੇ ਆਉਣ ਕਾਰਨ ਲੋਕਾਂ ਨੂੰ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੀਣ ਵਾਲੇ ਪਾਣੀ ਵਿੱਚ ਸੀਵਰੇਜ ਦਾ ਗੰਦਾ ਪਾਣੀ ਮਿਲਕੇ ਆਉਣ ਕਾਰਨ ਡਾਇਰੀਆ ਫ਼ੈਲਣ ਦਾ ਡਰ ਬਣਿਆ ਹੋਇਆ ਹੈ। ਜਿਸ ਨੂੰ ਲੈਕੇ ਕਈ ਦਿਨਾਂ ਤੋਂ ਨਗਰ ਕੌਂਸਲ ਦੇ ਮੁਲਾਜ਼ਮ ਉਕਤ ਸਮੱਸਿਆ ਨੂੰ ਠੀਕ ਕਰਨ ਵਿੱਚ ਲੱਗੇ ਹੋਏ ਹਨ ਲੇਕਿਨ ਖ਼ਬਰ ਲਿਖੇ ਜਾਣ ਤੱਕ ਮਾਮਲਾ ਪੂਰੀ ਤਰ੍ਹਾਂ ਠੀਕ ਨਹੀਂ ਹੋਇਆ। ਜਿਸ ਨੂੰ ਲੈਕੇ ਅੱਜ ਵਾਰਡ ਦੇ ਵਿੱਚ ਜਿੱਥੇ ਨਗਰ ਕੌਂਸਲ ਦੇ ਮੁਲਾਜ਼ਮ ਵੱਡੀ ਗਿਣਤੀ ਦੇ ਵਿੱਚ ਵੱਖ-ਵੱਖ ਸਪਲਾਈ ਚੈੱਕ ਕਰ ਰਹੇ ਸੀ ਉੱਥੇ ਹੀ ਸੀਵਰੇਜ ਬੋਰਡ ਦੇ ਆਲਾ ਅਧਿਕਾਰੀ ਵੀ ਮੌਕੇ ਤੇ ਮੌਜੂਦ ਰਹੇ ਅਤੇ ਉਹਨਾਂ ਵੱਲੋਂ ਵੀ ਚੈਕਿੰਗ ਕੀਤੀ ਗਈ। ਲੋਕਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣੀ ਉਕਤ ਸਮੱਸਿਆ ਦੇ ਹੱਲ ਲਈ ਵਾਰਡ ਨੰਬਰ 18 ਦੇ ਕੌਂਸਲਰ ਆਸ਼ੂ ਖਡਿਆਲੀਆ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਵੀ ਮੌਕੇ ਤੇ ਮੌਜੂਦ ਰਹੇ। ਸੀਵਰੇਜ ਬੋਰਡ ਦੇ ਅਧਿਕਾਰੀ ਗਗਨ ਕੁਮਾਰ ਵੱਲੋਂ ਮੌਕੇ ਤੇ ਪੁੱਜਕੇ ਵੱਖ-ਵੱਖ ਘਰਾਂ ਦੇ ਵਿੱਚ ਪਾਣੀ ਦੀ ਚੈਕਿੰਗ ਕੀਤੀ ਗਈ। ਉਹਨਾਂ ਵੱਲੋਂ ਕਈ ਥਾਵਾਂ ਤੇ ਮੌਕੇ ਤੇ ਆਪ ਪਾਣੀ ਵੀ ਪੀਤਾ। ਇਸ ਮੌਕੇ ਗਗਨ ਕੁਮਾਰ ਤੇ ਨਗਰ ਕੌਂਸਲ ਦੇ ਕਾਰਜਸਾਧਕ ਅਫਸਰ ਬਾਲਕ੍ਰਿਸ਼ਨ ਨੇ ਕਿਹਾ ਕਿ ਉਹਨਾਂ ਵੱਲੋਂ ਵੱਖ-ਵੱਖ ਥਾਵਾਂ ਤੇ ਵਾਟਰ ਸਪਲਾਈ ਦੇ ਕਨੈਕਸ਼ਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਕਿ ਕਿਤੇ ਕੋਈ ਪਾਈਪ ਤਾਂ ਖਰਾਬ ਨਹੀਂ, ਉਹਨਾਂ ਨੇ ਕਿਹਾ ਕਿ ਇਸਨੂੰ ਲੈ ਕੇ ਉਹਨਾਂ ਵੱਲੋਂ ਵੱਡੀ ਗਿਣਤੀ ਵਿੱਚ ਮੁਲਾਜ਼ਮ ਅਤੇ ਅਧਿਕਾਰੀ ਮੌਕੇ ਤੇ ਇਸ ਗੱਲ ਦੀ ਜਾਂਚ ਕਰ ਰਹੇ ਹਨ। ਨਗਰ ਕੌਂਸਲਰ ਆਸ਼ੂ ਖਡਿਆਲੀਆ ਅਤੇ ਮਾਰਕੀਟ ਕਮੇਟੀ ਦੇ ਸਾਬਕਾ ਚੇਅਰਮੈਨ ਮੁਨੀਸ਼ ਸੋਨੀ ਨੇ ਕਿਹਾ ਕਿ ਉਹਨਾਂ ਵੱਲੋਂ ਲਗਾਤਾਰ ਮੁਲਾਜ਼ਮਾਂ ਨਾਲ ਰਾਵਤਾ ਰੱਖਕੇ ਇਸ ਨੂੰ ਸਹੀ ਕਰਵਾਉਣ ਲਈ ਪੂਰੇ ਯਤਨ ਕੀਤੇ ਜਾ ਰਹੇ ਹਨ ਅਤੇ ਉਹਨਾਂ ਨੂੰ ਯਕੀਨ ਹੈ ਕਿ ਇਹ ਸਮੱਸਿਆ ਜਲਦ ਤੋਂ ਜਲਦ ਠੀਕ ਹੋ ਜਾਵੇਗੀ। 

Have something to say? Post your comment

 

More in Malwa

ਸ਼ੇਰੋਂ ਦੇ ਲੋਕਾਂ ਨੇ ਹੜ੍ਹ ਪੀੜਤਾਂ ਦੇ ਮੁੜ ਵਸੇਬੇ ਦਾ ਚੁਕਿਆ ਬੀੜਾ

ਸ੍ਰੀ ਕਾਲੀ ਦੇਵੀ ਮੰਦਿਰ ਵਿਖੇ ਅੱਸੂ ਦੇ ਨਵਰਾਤਰਿਆਂ ਸਬੰਧੀ ਏ.ਡੀ.ਸੀ.ਸਿਮਰਪ੍ਰੀਤ ਕੌਰ ਵੱਲੋਂ ਤਿਆਰੀਆਂ ਦਾ ਜਾਇਜ਼ਾ

ਸਿਹਤ ਮੰਤਰੀ ਵੱਲੋਂ ਹੜ੍ਹ ਰੋਕੂ ਪ੍ਰਬੰਧ ਦੇਖਣ ਲਈ ਵੱਡੀ ਨਦੀ 'ਤੇ ਰਾਜਪੁਰਾ ਰੋਡ ਪੁਲ, ਹੀਰਾ ਬਾਗ, ਕਬਾੜੀ ਮਾਰਕੀਟ, ਦੌਲਤਪੁਰ ਤੇ ਫਲੌਲੀ ਦਾ ਦੌਰਾ

ਘੱਗਰ ਖ਼ਤਰੇ ਦਾ ਨਿਸ਼ਾਨ ਟੱਪਿਆ, ਲੋਕਾਂ ਵਿੱਚ ਸਹਿਮ ਦਾ ਮਾਹੌਲ

ਤਾਰਾ ਫੀਡ ਮੁਸ਼ਕਿਲ ਘੜੀ 'ਚ ਹਮੇਸ਼ਾ ਪੰਜਾਬੀਆਂ ਦੇ ਨਾਲ ਖੜਦੀ ਹੈ : ਐਮ.ਡੀ ਬਲਵੰਤ ਸਿੰਘ

ਚੜ੍ਹਦੀ ਕਲਾ ਦੇ ਪ੍ਰਤੀਕ ਹਨ ਹੜ੍ਹ ਪੀੜਤ ਪਿੰਡਾਂ ਦੇ ਲੋਕ : ਐੱਸ. ਐੱਸ. ਚੱਠਾ

ਬਿਹਤਰ ਸਿਹਤ ਸਹੂਲਤਾਂ ਯਕੀਨੀ ਬਣਾਉਣਾ ਸੂਬਾ ਸਰਕਾਰ ਦੀ ਮੁੱਖ ਤਰਜੀਹ : ਸੁਖਬੀਰ ਸਿੰਘ ਮਾਈਸਰਖਾਨਾ

ਪਟਿਆਲਾ ਡਵੀਜ਼ਨ ਦੇ ਕਮਿਸ਼ਨਰ ਵਿਨੈ ਬੁਬਲਾਨੀ ਵੱਲੋਂ ਘੱਗਰ ਦੀ ਸਥਿਤੀ ਦਾ ਜਾਇਜ਼ਾ

ਡੀ.ਸੀ., ਐਸ.ਐਸ.ਪੀ. ਨੇ ਕੀਤਾ ਭਾਰੀ ਮੀਂਹ ਕਾਰਣ ਪ੍ਰਭਾਵਿਤ ਪਿੰਡਾਂ ਦਾ ਦੌਰਾ, ਰਾਹਤ ਕੈਂਪਾਂ 'ਚ ਰਹਿ ਰਹੇ ਲੋਕਾਂ ਨੂੰ ਮਿਲੇ

ਨਾਨਕਸਰ ਸੰਪ੍ਰਦਾਇ ਵੱਲੋ ਸਾਂਝੇ ਤੌਰ ਤੇ ਨੌਵੇ ਪਾਤਸਾਹ ਸਾਹਿਬ ਦੇ 350 ਸਾਲਾ ਸ਼ਹੀਦੀ ਸ਼ਤਾਬਦੀ ਤੇ 18 ਅਕਤੂਬਰ ਨੂੰ ਨਗਰ ਕੀਰਤਨ ਸਜਾਉਣ ਦਾ ਐਲਾਨ