Tuesday, May 05, 2026
BREAKING NEWS
ਕਿਸਾਨਾਂ ਨੂੰ ਝੋਨੇ ਦੇ ਫ਼ਸਲੀ ਚੱਕਰ ’ਚੋਂ ਕੱਢਣ ਲਈ ਪ੍ਰਤੀ ਹੈਕਟੇਅਰ 17500 ਰੁਪਏ ਸਬਸਿਡੀ ਮਿਲੇਗੀ : ਖੁੱਡੀਆਂਪੰਜਾਬ ਸਰਕਾਰ ਵਲੋਂ ਵੈਟ ਉਗਰਾਹੀ ’ਚ 23.28 ਫ਼ੀ ਸਦੀ ਦਾ ਵਾਧਾ : ਹਰਪਾਲ ਸਿੰਘ ਚੀਮਾਇੱਕ ਦਰਦਨਾਕ ਸੜਕ ਹਾਦਸੇ ਵਿੱਚ‌ ਸੀਨੀਅਰ ਕਾਂਗਰਸੀ ਆਗੂ ਦਾ ਦੇਹਾਂਤ....ਮੈਡੀਕਲ ਕਾਲਜ ਅਤੇ ਹਸਪਤਾਲ 1 ਅਪ੍ਰੈਲ ਤੋਂ ਸਵੇਰੇ 8 ਵਜੇ ਖੁਲ੍ਹੇਗਾਪੈਟਰੋਲ, ਡੀਜ਼ਲ ਅਤੇ ਘਰੇਲੂ ਐਲ.ਪੀ.ਜੀ ਦੀ ਸਪਲਾਈ ਪੂਰੀ ਤਰ੍ਹਾਂ ਸੁਚਾਰੂ : ਡਿਪਟੀ ਕਮਿਸ਼ਨਰਮੁੱਖ ਮੰਤਰੀ ਵੱਲੋਂ ਪ੍ਰਵਾਸੀ ਪੰਜਾਬੀ ਕਾਨੂੰਨੀ ਭਾਈਚਾਰੇ ਨੂੰ ਸੂਬੇ ਦੀ ਪੁਰਾਤਨ ਸ਼ਾਨ ਦੀ ਬਹਾਲੀ ਲਈ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲਵਿਧਾਨ ਸਭਾ ਹਲਕਾ ਰਾਜਾਸਾਂਸੀ ਤੋਂ ਭਾਜਪਾ ਨੂੰ ਵੱਡਾ ਝਟਕਾਹਲਕਾ ਰਾਜਸਾਂਸੀ ਤੋਂ ਭਾਰਤੀ ਜਨਤਾ ਪਾਰਟੀ ਨੂੰ ਲੱਗਾ ਵੱਡਾ ਝਟਕਾਗੁਰਸ਼ਰਨ ਸਿੰਘ ਛੀਨਾ ਨੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦੀ ਮੌਜੂਦਗੀ 'ਚ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਵਜੋਂ ਕਾਰਜਭਾਰ ਸੰਭਾਲਿਆਅਟਾਰੀ ਬਾਰਡਰ ‘ਤੇ ਰਿਟਰੀਟ ਸੈਰਮਨੀ ਦਾ ਨਵਾਂ ਟਾਈਮ

Chandigarh

ਏ.ਡੀ.ਸੀ. ਵੱਲੋਂ  ਕੁਈਨ  ਅਤੇ ਕਿੰਗ ਓਵਰਸੀਜ਼ ਫਰਮ ਦਾ ਲਾਇਸੰਸ ਰੱਦ

July 13, 2024 05:19 PM
SehajTimes

ਮੋਹਾਲੀ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਕੁਈਨ ਅਤੇ ਕਿੰਗ ਓਵਰਸੀਜ਼ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਕੁਈਨ ਅਤੇ ਕਿੰਗ ਓਵਰਸੀਜ਼ ਫਰਮ ਐਸ.ਸੀ.ਐਫ ਨੰ: 129 ਗਰਾਊਂਡ ਫਲੋਰ, ਫੇਜ਼-7, ਮੋਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਤਰਨਪਾਲ ਸਿੰਘ ਅਨਰੇਜਾ ਪੁੱਤਰ  ਨਰਿੰਦਰ ਸਿੰਘ ਅਨਰੇਜਾ, ਵਾਸੀ  ਮਕਾਨ ਨੰ: 3595, ਪਹਿਲੀ ਮੰਜ਼ਿਲ, ਸੈਕਟਰ-69, ਮੁਹਾਲੀ, ਜ਼ਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ, ਨੂੰ ਕੰਸਲਟੈਂਸੀ ਅਤੇ ਕੋਚਿੰਗ ਇੰਸਟੀਚਿਊਟ ਆਫ ਆਈਲੈਟਸ ਦੇ ਕੰਮਾਂ ਲਈ ਲਾਇਸੰਸ ਨੰ: 134/ਐਮ.ਸੀ-2 ਮਿਤੀ 09.02.2018 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 08.02.2023 ਨੂੰ ਖਤਮ ਹੋ ਚੁੱਕੀ ਹੈ। ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਲਾਇਸੰਸੀ ਨੂੰ ਇਸ ਦਫਤਰ ਦੇ ਪੱਤਰ ਮਿਤੀ 21.12.2021 ਅਤੇ ਮੁੜ ਪੱਤਰ ਮਿਤੀ 04.10.2020 ਰਾਹੀਂ ਕਲਾਇੰਟਾਂ ਸਬੰਧੀ ਸੂਚਨਾ ਅਤੇ ਇਸ਼ਤਿਹਾਰ/ਸੈਮੀਨਾਰ ਆਦਿ ਬਾਰੇ ਜਾਣਕਾਰੀ ਨਾ ਭੇਜਣ ਬਾਰੇ ਸਥਿਤੀ ਸਪੱਸ਼ਟ ਕਰਨ ਅਤੇ ਦਫਤਰ ਹਾਜਰ ਹੋਣ ਲਈ ਲਿਖਿਆ ਗਿਆ ਸੀ। ਲਾਇਸੰਸੀ ਵੱਲੋਂ ਪਹਿਲਾਂ ਭੇਜੀਆਂ ਗਈਆਂ ਰਿਪੋਰਟਾਂ ਵੀ ਅਧੂਰੀਆਂ ਸਨ।

ਲਾਇਸੰਸੀ ਨੇ ਮਿਤੀ 19.04.2022 ਨੂੰ ਲਿਖਿਆ ਸੀ ਕਿ ਕੋਵਿਡ ਵਿੱਚ ਮਾਰਚ 2021 ਤੋਂ ਬਾਅਦ ਉਸਦਾ ਦਫਤਰ ਬੰਦ ਰਿਹਾ ਹੈ। ਲਾਇਸੰਸੀ ਵੱਲੋਂ ਪੇਸ਼ ਕੀਤਾ ਗਿਆ ਜਵਾਬ ਅਤੇ ਮਹੀਨਾਵਾਰ ਕਲਾਇੰਟ ਰਿਪੋਰਟਾਂ ਵਾਚਣ ਤੋਂ ਬਾਅਦ ਨੋਟਿਸ ਦਾਖਲ ਦਫਤਰ ਕੀਤਾ ਗਿਆ ਸੀ। ਲਾਇਸੰਸੀ ਵੱਲੋਂ ਐਕਟ/ਰੂਲਜ਼ ਅਤੇ ਅਡਵਾਈਜਰੀ ਅਨੁਸਾਰ ਮਹੀਨਾਵਾਰ ਰਿਪੋਰਟਾਂ ਅਤੇ ਇਸ਼ਤਿਹਾਰਾਂ ਸਬੰਧੀ ਸੂਚਨਾ ਨਾ ਭੇਜਣ ਕਰਕੇ, ਦਫਤਰ ਬੰਦ ਹੋਣ ਕਰਕੇ, ਲਾਇਸੰਸੀ ਦੇ ਵੱਖ-ਵੱਖ ਰਿਹਾਇਸ਼ੀ ਪਤਿਆ ਤੇ ਭੇਜਿਆ ਗਿਆ ਪੱਤਰ ਅਣਡਲੀਵਰਡ ਪ੍ਰਾਪਤ ਹੋਣ ਕਰਕੇ, ਲਾਇਸੰਸੀ ਦੇ ਮਕਾਨ ਨੰ:1017, ਸੈਕਟਰ-69, ਮੋਹਾਲੀ ਦੀ ਤਹਿਸੀਲਦਾਰ ਦੀ ਤਮੀਲੀ ਰਿਪੋਰਟ ਅਨੁਸਾਰ ਪ੍ਰਾਰਥੀ ਦੇ ਨਾ ਹੋਣ ਕਾਰਨ, ਲਾਇਸੰਸ ਨੂੰ ਸਮੇਂ ਸਿਰ ਰਿਨਿਊ ਨਾ ਕਰਾਉਣ ਕਾਰਨ ਲਾਇਸੰਸ ਦੀ ਮਿਆਦ ਮਿਤੀ 08.02.2023 ਨੂੰ ਖਤਮ ਹੋ ਜਾਣ ਕਾਰਨ, ਲਾਇਸੰਸ ਦੀਆਂ ਧਾਰਾਵਾਂ ਦੀ ਪਾਲਣਾ ਨਾ ਕਰਨ ਕਰਕੇ, ਨੋਟਿਸ ਦਾ ਜਵਾਬ/ਸਪੱਸ਼ਟੀਕਰਨ ਨਾ ਦੇਣ ਕਰਕੇ ਕੰਪਨੀ/ਫਰਮ ਵੱਲੋਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਦੇ ਉਪਬੰਧਾਂ ਦੀ ਉਲੰਘਣਾ ਕੀਤੇ ਜਾਣ ਕਾਰਨ ਉਕਤ ਫਰਮ ਨੂੰ ਜਾਰੀ ਲਾਇਸੰਸ ਨੰਬਰ 134/ਐਮ.ਸੀ-2 ਮਿਤੀ 09.02.2018 ਨੂੰ ਤੁਰੰਤ ਪ੍ਰਭਾਵ ਤੋਂ ਰੱਦ/ਕੈਂਸਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਐਕਟ, ਮੁਤਾਬਕ ਕਿਸੇ ਵੀ ਕਿਸਮ ਦੀ ਸ਼ਿਕਾਇਤ ਆਦਿ ਦਾ ਉਕਤ ਲਾਇਸੰਸੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰ/
ਫਰਮ ਹਰ ਪੱਖੋਂ ਜ਼ਿੰਮੇਵਾਰ ਹੋਵੇਗਾ ਅਤੇ ਇਸ ਦੀ ਭਰਪਾਈ ਕਰਨ ਦੀ ਵੀ ਜ਼ਿੰਮੇਵਾਰੀ ਹੋਵੇਗੀ ।

Have something to say? Post your comment

 

More in Chandigarh

ਭਾਜਪਾ ਦੇ ਹੱਥ 700 ਕਿਸਾਨਾਂ ਦੇ ਖ਼ੂਨ ਨਾਲ ਰੰਗੇ ਹੋਏ, ਪੰਜਾਬ ਕਾਲੇ ਖੇਤੀ ਕਾਨੂੰਨਾਂ ਦੇ ਅਪਮਾਨ ਨੂੰ ਨਹੀਂ ਭੁੱਲੇਗਾ: ਮੁੱਖ ਮੰਤਰੀ ਭਗਵੰਤ ਸਿੰਘ ਮਾਨ

5000 ਰੁਪਏ ਰਿਸ਼ਵਤ ਲੈਂਦਾ ਗਲਾਡਾ ਦਾ ਸਕਿਉਰਿਟੀ ਗਾਰਡ ਵਿਜੀਲੈਂਸ ਬਿਊਰੋ ਨੇ ਰੰਗੇ ਹੱਥੀਂ ਕੀਤਾ ਕਾਬੂ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਵਿਸ਼ਵ ਪੱਧਰੀ ਸਹੂਲਤਾਂ ਨਾਲ ਲੈਸ 250 ਪੇਂਡੂ ਖੇਡ ਮੈਦਾਨਾਂ ਦਾ ਉਦਘਾਟਨ

ਗੈਂਗਸਟਰਾਂ ‘ਤੇ ਵਾਰ ਦਾ 104ਵਾਂ ਦਿਨ: ਪੰਜਾਬ ਪੁਲਿਸ ਵੱਲੋਂ 589 ਥਾਵਾਂ ‘ਤੇ ਛਾਪੇਮਾਰੀ; 305 ਗ੍ਰਿਫ਼ਤਾਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ ਡਿਪਟੀ ਕਮਿਸ਼ਨਰਾਂ ਨੂੰ 'ਰੰਗਲਾ ਪੰਜਾਬ ਵਿਕਾਸ ਸਕੀਮ' ਤਹਿਤ ਵਿਕਾਸ ਕਾਰਜ ਮੁਕੰਮਲ ਕਰਨ ਦੇ ਨਿਰਦੇਸ਼

ਪੰਜਾਬ ਦੇ ਰਾਜਪਾਲ ਨੇ ਪੀ.ਪੀ.ਐਸ.ਸੀ. ਦੇ ਨਵ-ਨਿਯੁਕਤ ਗੈਰ-ਸਰਕਾਰੀ ਮੈਂਬਰ ਨੂੰ ਅਹੁਦੇ ਦੀ ਸਹੁੰ ਚੁਕਾਈ

ਵਿਜੀਲੈਂਸ ਬਿਊਰੋ ਵੱਲੋਂ 15000 ਰੁਪਏ ਰਿਸ਼ਵਤ ਲੈਣ ਦੇ ਦੋਸ਼ ਹੇਠ ਵਸੀਕਾ ਨਵੀਸ ਵਿਰੁੱਧ ਕੇਸ ਦਰਜ

ਕਬੱਡੀ ਪ੍ਰਮੋਟਰ ਕਤਲ ਕੇਸ ਦਾ ਆਖਰੀ ਸ਼ੂਟਰ ਤ੍ਰਿਪੁਰਾ ਤੋਂ ਗ੍ਰਿਫ਼ਤਾਰ

ਵਿਜੀਲੈਂਸ ਬਿਊਰੋ ਵੱਲੋਂ ਪੰਜਾਬ ਗ੍ਰਾਮੀਣ ਬੈਂਕ ਦੇ ਸਾਬਕਾ ਮੈਨੇਜਰ ਵਿਰੁੱਧ ਕੇਸ ਦਰਜ

ਚਾਰ ਸਾਲਾਂ ਦੀ ਵੱਡੀ ਉਪਲਬਧੀ: 26.68 ਕਰੋੜ ਦੇ ਕਰਜ਼ਿਆਂ ਨਾਲ 1367 ਪਰਿਵਾਰ ਬਣੇ ਆਤਮ-ਨਿਰਭਰ :ਡਾ. ਬਲਜੀਤ ਕੌਰ