Sunday, November 02, 2025

Malwa

ਮਾਨਵ ਸੇਵਾ ਲਈ ਅੱਗੇ ਵਧਦੀਆਂ ਸੰਸਥਾਵਾਂ ਨੂੰ ਕਿਸੇ ਵੀ ਤਰ੍ਹਾਂ ਦੇ ਹਾਲਾਤ ਪ੍ਰਭਾਵਿਤ ਨਹੀਂ ਕਰ ਸਕਦੇ : ਰਾਮ ਨਾਥ ਕੋਵਿੰਦ

July 11, 2024 07:13 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਮਹਾਂਵੀਰ ਇੰਟਰਨੈਸ਼ਨਲ ਵੱਲੋਂ ਆਪਣੇ ਗੋਲਡਨ ਵਰ੍ਹੇ ਸਬੰਧੀ ਕੌਮੀ ਪੱਧਰੀ ਪ੍ਰੋਗਰਾਮ ਮਾਣੇਕਸ਼ੋਅ ਸੈਂਟਰ ਜੋਰਾਵਰ ਹਾਲ ਨਵੀਂ ਦਿੱਲੀ ਵਿਖੇ ਕਰਵਾਇਆ ਗਿਆ, ਜਿਸ 'ਚ ਭਾਰਤ ਦੇ ਸਾਬਕਾ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਮੁੱਖ ਮਹਿਮਾਨ, ਡਾ.ਅਸ਼ੋਕ ਅੱਗਰਵਾਲ (ਪ੍ਰਧਾਨ ਇੰਟਰਨੈਸ਼ਨਲ ਵੈਸ਼ਯ ਫੈਡਰੇਸ਼ਨ ਅਤੇ ਮੈਂਬਰ ਸੈਂਟਰਲ ਪਲਿਊਸ਼ਨ ਕੰਟਰੋਲ ਬੋਰਡ ਭਾਰਤ ਸਰਕਾਰ ਅਤੇ ਡਾ.ਬਲਰਾਮ ਭਾਰਗਵ ਡਾਇਰੈਕਟਰ ਜਨਰਲ (ਸੇ.ਨੀ) ਆਈ.ਸੀ ਐਮ.ਆਰ ਵਿਸ਼ੇਸ਼ ਮਹਿਮਾਨ ਸਨ।ਮਾਲੇਰਕੋਟਲਾ ਤੋਂ ਸਸਥਾ ਦੀ ਇਕ ਟੀਮ ਵੀਰ ਚੇਅਰਮੈਨ ਪ੍ਰਦੀਪ ਜੈਨ ਓਸਵਾਲ ਦੀ ਅਗਵਾਈ 'ਚ ਦਿੱਲੀ ਪਹੁੰਚੀ, ਜਿਸ 'ਚ ਖਜਾਨਚੀ ਮੋਹਨ ਸ਼ਿਆਮ, ਕੇਸਰੀ ਦਾਸ ਜੈਨ ਅਤੇ ਅਸ਼ਵਨੀ ਜੈਨ (ਗੁਲਾਬੋ) ਸ਼ਾਮਲ ਸਨ। ਚੇਅਰਮੈਨ ਪ੍ਰਦੀਪ ਜੈਨ ਓਸਵਾਲ ਨੇ ਪ੍ਰੈਸ ਨੂੰ ਉਕਤ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮੁੱਖ ਮਹਿਮਾਨ ਸ਼੍ਰੀ ਰਾਮ ਨਾਥ ਕੋਵਿੰਦ ਨੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜੋ ਸੰਸਥਾਵਾਂ ਮਾਨਵ ਸੇਵਾ ਭਾਵਨਾ ਨਾਲ ਅੱਗੇ ਵਧਦੀਆਂ ਹਨ, ਉਨ੍ਹਾਂ ਨੂੰ ਕਿਸੇ ਵੀ ਤਰਾਂ ਦੇ ਰਾਜਨੀਤਿਕ, ਸਮਾਜਿਕ ਜਾ ਧਾਰਮਿਕ ਹਾਲਾਤ ਪ੍ਰਭਾਵਿਤ ਨਹੀਂ ਕਰ ਸਕਦੇ। ਮਹਾਂਵੀਰ ਇੰਟਰਨੈਸ਼ਨਲ ਦੇ ਅੰਤਰਰਾਸ਼ਟਰੀ ਪ੍ਰਧਾਨ ਵੀਰ ਅਨਿਲ ਜੈਨ ਵੱਲੋਂ ਸੰਸਥਾ ਦੀ ਲੇਪਲ ਪਿਨ ਲਗਾ ਕੇ ਸ਼੍ਰੀ ਰਾਮ ਨਾਥ ਕੋਵਿੰਦ ਨੂੰ ਮਹਾਂਵੀਰ ਇੰਟਰਨੈਸ਼ਨਲ ਦਾ ਮੈਂਬਰ ਬਣਾਇਆ ਗਿਆ। ਇਸ ਮੌਕੇ ਤੇ ਵਿਸ਼ੇਸ਼ ਮਹਿਮਾਨ ਡਾ.ਅਸ਼ੋਕ ਅੱਗਰਵਾਲ ਅਤੇ ਡਾ.ਬਲਰਾਮ ਭਾਰਗਣ ਨੇ ਸੰਸਥਾ ਵੱਲੋਂ ਪ੍ਰਕਾਸ਼ਿਤ ਵੀਰ ਸਪਨ ਕੁਮਾਰ ਵਰਧਨ ਵੱਲੋਂ ਰਚੀ ਕਿਤਾਬ ਰਿਲੀਜ ਕੀਤੀ ਗਈ। ਅੰਤਰਰਾਸ਼ਟਰੀ ਜਨਰਲ ਸਕੱਤਰ ਵੀਰ ਅਸ਼ੋਕ ਗੋਇਲ ਵੱਲੋਂ ਹਾਜਰੀਨ ਦੇ ਸਵਾਗਤ ਉਪਰਾਂਤ ਅੰਤਰਰਾਸ਼ਟਰੀ ਪ੍ਰਧਾਨ ਵੀਰ ਅਨਿਲ ਜੈਨ (ਸੀ.ਸੇ) ਵੱਲੋਂ ਸੰਸਥਾ ਵੱਲੋਂ ਕੀਤੇ ਜਾਂਦੇ ਵਿਕਾਸ ਕਾਰਜਾਂ ਅਤੇ ਨਵੇਂ ਪ੍ਰੋਜੈਕਟਾਂ ਸਬੰਧੀ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਅਨੀਲਾ ਕੋਠਾਰੀ (ਜੈਪੁਰ), ਅਮੋਦ ਕੁਮਾਰ ਕਾਂਥ ਅਤੇ ਦੇਵੇਦਰ ਗੁਪਤਾ ਨੂੰ ਸਮਾਜ ਸੇਵਾ ਲਈ ਵਧੀਆ ਕਾਰਜਾਂ ਲਈ ਮੋਮੈਂਟੋ ਦੇ ਕੇ ਸਨਮਾਨਿਤ ਕੀਤਾ ਗਿਆ।ਇਸ ਮੌਕੇ ਵੀਰ ਰਣਜੀਤ ਸਿੰਘ ਕੁਮਟ, ਸ਼ਾਤੀ ਲਾਲ ਕਵਾੜ, ਵਿਜੈ ਸਿੰਘ ਬਾਪਨਾ, ਸ਼ਾਤੀ ਕੁਮਾਰ ਜੈਨ, ਰਾਜੇਸ਼ ਤਿਵਾੜੀ, ਅਮੋਦ ਕੁਮਾਰ ਕਾਂਥ, ਉਦੈ ਸ਼ੰਕਰ ਸਿੰਘ, ਸੁਦਰਸ਼ਨ ਸੁਚੀ, ਅਨੁਪਮਾ ਦੱਤਾ, ਡਾ.ਹਰੀਸ ਵਸ਼ਿਸ਼ਟ, ਅੰਜਨੀ ਕੇ.ਸ਼ਰਮਾ, ਹਰਸ਼ ਜੇਤਲੀ, ਦੇਵੇਂਦਰ ਗੁਪਤਾ, ਮਹੇਂਦਰ ਸਿੰਘ ਅਤੇ ਹੋਰ ਪਤਵੰਤੇ ਵੀ ਹਾਜਰ ਸਨ। ਆਖਿਰ 'ਚ ਡਾਇਮੰਡ ਪੈਟਰਨ ਫੈਲੋ ਅਤੇ ਗੋਲਡ ਪੈਟਰਨ ਫੈਲੋ ਮੈਂਬਰਾਂ ਦਾ ਸਨਮਾਨ ਕੀਤਾ ਗਿਆ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ