Thursday, December 25, 2025

Malwa

ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਹੁਨਰ ਸਿਖਲਾਈ ਲੈਣ ਵਾਲੇ ਉਮੀਦਵਾਰਾਂ ਨੂੰ ਸਰਟੀਫਿਕੇਟ ਤਕਸੀਮ

July 10, 2024 04:21 PM
SehajTimes

ਪਟਿਆਲਾ : ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵੱਲੋਂ ਨਗਰ ਨਿਗਮ ਦੇ ਸੀਵਰੇਜ ਵਰਕਰਾਂ ਨੂੰ ਹੁਨਰਮੰਦ ਬਣਾਉਣ ਦੇ ਮਕਸਦ ਨਾਲ ਹੁਨਰ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਕਰਵਾਇਆ ਗਿਆ। ਇਸ ਸਕੀਮ ਅਧੀਨ 107 ਉਮੀਦਵਾਰਾਂ ਨੇ ਸਫਲਤਾਪੂਰਵਕ ਹੁਨਰ ਸਿਖਲਾਈ ਪੂਰੀ ਕੀਤੀ। ਇਸ ਸਿਖਲਾਈ ਦੌਰਾਨ ਉਮੀਦਵਾਰਾਂ ਨੂੰ ਮਸ਼ੀਨਾਂ ਤੇ ਕੰਮ ਕਰਨਾ ਅਤੇ ਸੇਫ਼ਟੀ ਕਿੱਟ ਪਾ ਕੇ ਕੰਮ ਕਰਨਾ ਸਿਖਾਇਆ ਗਿਆ। ਇਸ ਮੌਕੇ ’ਤੇ ਡਿਪਟੀ ਡਾਇਰੈਕਟਰ ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਜ਼ਿਲ੍ਹਾ ਬਿਊਰੋ ਆਫ਼ ਰੋਜ਼ਗਾਰ ਐਂਡ ਟ੍ਰੇਨਿੰਗ, ਪਟਿਆਲਾ ਮੇਜਰ ਹਰਪ੍ਰੀਤ ਸਿੰਘ ਮਾਨਸ਼ਾਹੀਆ ਨੇ ਉਮੀਦਵਾਰਾਂ ਨੂੰ ਸਿਖਲਾਈ ਹਾਸਲ ਕਰਨ ਲਈ ਸ਼ਲਾਘਾ ਕਰਦਿਆਂ ਸਰਟੀਫਿਕੇਟ ਵੰਡੇ। ਉਹਨਾਂ ਕਿਹਾ ਕਿ ਉਮੀਦਵਾਰ ਹੁਣ ਹੋਰ ਚਣੋਤੀਆਂ ਲਈ ਆਪਣੇ ਹੁਨਰ ਨੂੰ ਵਰਤਣਗੇ ਅਤੇ ਹੋਰ ਵਧੀਆ ਕੰਮ ਕਰਨਗੇ।
  ਇਸ ਮੌਕੇ ਤੇ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਵਿਭਾਗ ਦਾ ਜ਼ਿਲ੍ਹਾ ਸਟਾਫ਼ ਗਗਨਦੀਪ ਕੌਰ, ਹਰਲੀਨ ਕੌਰ ਅਤੇਉਪਕਾਰ ਸਿੰਘ ਵੀ ਮੌਜੂਦ ਸਨ। ਇਹ ਪਹਿਲਕਦਮੀ ਸਾਰੇ ਖੇਤਰਾਂ ਵਿਚ ਹੁਨਰ ਵਿਕਾਸ ਅਤੇ ਸ਼ਕਤੀਕਰਨ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧਤਾ ਨੂੰ ਦਰਸਾਉਂਦੀ ਹੈ।

 

Have something to say? Post your comment

 

More in Malwa

ਮੰਤਰੀ ਅਮਨ ਅਰੋੜਾ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਹੋਏ ਨਤਮਸਤਕ 

ਡੇਰਿਆਂ ਦੀਆਂ ਜ਼ਮੀਨਾਂ ਦੀ ਖਰੀਦੋ-ਫਰੋਖਤ ਅਤੇ ਗਿਰਦਾਵਰੀ ਦੀ ਤਬਦੀਲੀ 'ਤੇ ਰੋਕ

ਸ਼ਹੀਦੀ ਸਭਾ: ਫਤਹਿਗੜ੍ਹ ਸਾਹਿਬ ਵਿੱਚ ਮੱਥਾ ਟੇਕਣ ਲਈ ਆਉਣ ਵਾਲੀਆਂ ਸੰਗਤਾਂ ਦੀ ਸਹੂਲਤ ਲਈ 3400 ਪੁਲਿਸ ਕਰਮੀਆਂ, 22 ਪਾਰਕਿੰਗ ਸਥਾਨ, ਸ਼ਟਲ ਬੱਸਾਂ

ਸਿਹਤ ਮਹਿਕਮੇ ਦੇ ਮੁਲਾਜ਼ਮਾਂ ਦੀ ਜਥੇਬੰਦੀ ਦਾ ਕੈਲੰਡਰ ਜਾਰੀ 

ਮੰਤਰੀ ਅਮਨ ਅਰੋੜਾ 26 ਨੂੰ ਕਰਨਗੇ ਯੂ ਐਸ ਐਸ ਯੂਨੀਵਰਸਿਟੀ ਦਾ ਆਗਾਜ਼

ਮਨਰੇਗਾ ਕਾਨੂੰਨ 'ਚ ਬਦਲਾਅ ਖਿਲਾਫ ਗਰਜੇ ਕਾਮੇ 

ਜੱਜ ਬਣੇ ਸ਼ੁਭਮ ਸਿੰਗਲਾ ਦੇ ਸਨਮਾਨ 'ਚ ਸਮਾਗਮ 

ਸਾਂਝਾ ਕਾਵਿ ਸੰਗ੍ਰਹਿ "ਸਮਿਆਂ ਦੇ ਸ਼ੀਸ਼ੇ" ਲੋਕ ਅਰਪਣ

ਸੁਨਾਮ ਸਾਈਕਲਿੰਗ ਕਲੱਬ ਦੇ ਸਾਈਕਲਿਸਟ ਸਨਮਾਨਿਤ 

ਮਜ਼ਦੂਰ ਤੇ ਕਿਸਾਨ ਮਾਰੂ ਬਿਲਾਂ / ਕਾਨੂੰਨਾਂ ਵਿਰੁੱਧ 27 ਦਸੰਬਰ ਨੂੰ ਸੀਟੂ ਵੱਲੋਂ ਭਵਾਨੀਗੜ੍ਹ ਵਿਖੇ ਕਨਵੈਨਸ਼ਨ : ਔਲਖ