Friday, December 19, 2025

Chandigarh

ਗਲੋਬਲ ਵਾਰਮਿੰਗ ਦੇ ਬਚਾਅ ਲਈ ਸੰਨੀ ਇਨਕਲੇਵ ਵਿਖੇ ਲਗਾਏ ਗਏ 200 ਪੌਦੇ

July 08, 2024 04:50 PM
SehajTimes
ਖਰੜ : ਬੀਤੇ ਦਿਨੀ ਜਰਨੈਲ ਸਿੰਘ ਬਾਜਵਾ ਅਤੇ ਉਨ੍ਹਾਂ ਦੀ ਟੀਮ ਵੱਲੋਂ ਖਰੜ ਦੇ ਨਵੇਂ ਸੰਨੀ ਇਨਕਲੇਵ ਦੇ ਸੈਕਟਰ 123 ਵਿਖੇ 200 ਪੌਦੇ ਲਗਾਏ ਗਏ। ਟੀਮ ਵੱਲੋਂ ਪੌਦੇ ਲਗਾਉਣ ਦੇ ਨਾਲ-ਨਾਲ ਸਥਾਨਕ ਨਿਵਾਸੀਆਂ ਨੂੰ ਬਿਹਤਰ ਜੀਵਨ ਸ਼ੈਲੀ ਜੀਣ ਲਈ ਜਾਗਰੂਕ ਵੀ ਕੀਤਾ ਗਿਆ। ਟੀਮ ਵੱਲੋਂ ਦੱਸਿਆ ਗਿਆ ਕਿ ਇਹ ਪਹਿਲ ਨਾ ਸਿਰਫ ਸਿਹਤਮੰਦ ਜੀਵਨ ਲਈ ਮਾਰਗ ਦਰਸ਼ਕ ਹੋਵੇਗੀ ਉਥੇ ਇਸ ਨਾਲ ਸ਼ੁੱਧ ਤੇ ਸੰਤੁਲਨ ਵਾਤਾਵਰਨ ਵੀ ਤਿਆਰ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਸਰਗਰਮੀ ਨਾਲ ਜਿਥੇ ਗਲੋਬਲ ਵਾਰਮਿੰਗ ਨਾਲ ਲੜਿਆ ਜਾਵੇਗਾ ਉਥੇ ਆਸੇ-ਪਾਸੇ ਦੇ ਖੇਤਰ ਵਿੱਚ ਆਕਸੀਜਨ ਦਾ ਪੱਧਰ ਵੀ ਵਧੇਗਾ। ਜਿਸ ਨਾਲ ਸੰਨੀ ਇਨਕਲੇਵ ਹਰੇ ਭਰੇ ਜੀਵਨ ਦੇ ਮਾਡਲ ਵਜੋਂ ਉੱਭਰੇਗਾ। ਇਸ ਤੋਂ ਇਲਾਵਾ ਸਥਾਨਕ ਨਿਵਾਸੀਆਂ ਦੇ ਸਰਗਰਮ ਜੀਵਨ ਸ਼ੈਲੀ ਨੂੰ ਬੜ੍ਹਾਵਾ ਦੇਣ ਲਈ ਨਵੀਆਂ ਮਨੋਰੰਜਕ ਸੁਵਿਧਾਵਾਂ ਜਿਵੇਂ ਜਾਗਿੰਗ ਟਰੈਕ ਅਤੇ ਖੇਡ ਦੇ ਮੈਦਾਨ ਸਥਾਪਤ ਕੀਤੇ ਜਾ ਰਹੇ ਹਨ। 
ਟੀਮ ਵੱਲੋਂ ਦੱਸਿਆ ਗਿਆ ਕਿ ਵਾਤਾਵਰਨ ਨੂੰ ਬਿਹਤਰ ਬਣਾਉਣ ਲਈ ਧਿਆਨ ਕੇਂਦਰਿਤ ਕੀਤਾ ਜਾ ਰਿਹਾ ਹੈ। ਜਿਸ ਨਾਲ ਇਹ ਇਲਾਕਾ ਹੋਰਾਂ ਇਲਾਕਿਆਂ ਲਈ ਵੀ ਪ੍ਰੇਰਨਾ ਦਾ ਸਰੋਤ ਬਣੇਗਾ। ਸੰਨੀ ਇਨਕਲੇਵ ਵਿਖੇ ਜਿੱਥੇ ਸੰਤੁਲਤ ਵਾਤਾਵਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ, ਉਥੇ ਵਿਕਾਸ ਵੀ ਵੱਡੇ ਪੱਧਰ ਤੇ ਜਾਰੀ ਹੈ। ਟੀਮ ਵੱਲੋਂ ਵਾਅਦਾ ਕੀਤਾ ਗਿਆ ਕਿ ਇਹ ਖੇਤਰ ਉੱਚ ਮਿਆਰੀ ਜੀਵਨ ਦੀ ਤਲਾਸ਼ ਕਰਨ ਵਾਲੇ ਪ੍ਰੀਵਾਰਾਂ ਅਤੇ ਵਿਅਕਤੀਆਂ ਲਈ ਇੱਥੇ ਆਦਰਸ਼ ਸਥਾਨ ਬਣੇਗਾ।

Have something to say? Post your comment

 

More in Chandigarh

ਸਾਲ 2025 ਦਾ ਲੇਖਾ-ਜੋਖਾ - ਖੁਰਾਕ, ਸਿਵਲ ਸਪਲਾਈ ਤੇ ਖਪਤਕਾਰ ਮਾਮਲੇ ਵਿਭਾਗ

ਸਮਾਜਿਕ ਸੁਰੱਖਿਆ ਤੋਂ ਸੰਕੇਤਿਕ ਵਿਧਾਨ ਸਭਾ ਤੱਕ: ਪੰਜਾਬ ਸਰਕਾਰ ਦੇ ਲੋਕ-ਪੱਖੀ ਅਤੇ ਇਤਿਹਾਸਕ ਕਦਮ

8000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਲਾਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ‘ਚ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੀ 16ਵੀ ਮੀਟਿੰਗ ਹੋਈ

ਸਾਲ 2025 ਦਾ ਲੇਖਾ-ਜੋਖਾ: ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ

ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਨਤੀਜੇ ਐਲਾਨੇ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ: ਸਾਲ 2025 ਦਾ ਲੇਖਾ-ਜੋਖਾ

ਅੰਬਰ ਗਰੁੱਪ ਵੱਲੋਂ ਰਾਜਪੁਰਾ ਵਿਖੇ ਖੋਜ ਅਤੇ ਵਿਕਾਸ ਕੇਂਦਰ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ

ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ , ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

'ਯੁੱਧ ਨਸ਼ਿਆਂ ਵਿਰੁੱਧ’ ਦੇ 291ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 103 ਨਸ਼ਾ ਤਸਕਰ ਕਾਬੂ