Wednesday, July 17, 2024
BREAKING NEWS
ਬੀਬੀ ਰਜਨੀ ਦੀ ਕਾਸਟ ਅਤੇ ਕਰੂ ਨੇ ਗੁਰਦੁਆਰਾ ਸਿੰਘ ਸ਼ਹੀਦਾਂ ਵਿਖੇ "ਵਿਸ਼ਵਾਸ ਦਾ ਬੂਟਾ" ਦੀ ਸ਼ੁਰੂਆਤ ਕੀਤੀਸੰਭਾਵੀ ਹੜ੍ਹਾਂ ਦੀ ਸਥਿਤੀ ਨਾਲ ਨਜਿੱਠਣ ਲਈ ਕੰਟਰੋਲ ਰੂਮ ਸਥਾਪਿਤਜੰਮੂ ਕਸ਼ਮੀਰ ਦੇ ਡੋਡਾ ਵਿੱਚ ਸੇਨਾ ਤੇ ਅਤਿਵਾਦੀਆਂ ਵਿਚਾਲੇ ਹੋਈ ਫ਼ਾਇਰਿੰਗਕੈਨੇਡਾ ਦੇ PM ਟਰੂਡੋ ਪਹੁੰਚੇ ਦਿਲਜੀਤ ਦੋਸਾਂਝ ਦੇ ਸ਼ੋਅ ‘ਚ ਹੱਥ ਜੋੜ ਕੇ ਬੁਲਾਈ ‘ਸਤਿ ਸ੍ਰੀ ਅਕਾਲ’ਕੇਜਰੀਵਾਲ ਸ਼ਰਾਬ ਨੀਤੀ ਮਾਮਲੇ ਦਾ ਸਰਗਨਾ : ਈਡੀਜਲੰਧਰ ’ਚ ਵੈਸ਼ਨੋ ਦੇਵੀ ਤੋਂ ਆ ਰਹੀ ਵੰਦੇ ਭਾਰਤ ਐਕਸਪ੍ਰੈਸ ’ਤੇ ਹੋਈ ਪੱਥਰਬਾਜ਼ੀਅਸੀਂ ਦਿੱਲੀ ਜਾਣ ਲਈ ਹੀ ਘਰੋਂ ਨਿਕਲੇ ਸੀ : ਡੱਲੇਵਾਲਪੰਜਾਬ ਅਤੇ ਹਰਿਆਣਾ ਹਾਈਕੋਰਟ ਵਲੋਂ ਹਰਿਆਣਾ ਸਰਕਾਰ ਨੂੰ ਸ਼ੰਭੂ ਬਾਰਡਰ ਇਕ ਹਫ਼ਤੇ ਦੇ ਅੰਦਰ ਅੰਦਰ ਖੋਲ੍ਹਣ ਦੇ ਹੁਕਮਪਾਨੀਪਤ : ਭਾਜਪਾ ਦੇ ਸੀਨੀਅਰ ਆਗੂ ਵਿਜੈ ਜੈਨ ਨੇ ਦਿੱਤਾ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ; ਕਾਂਗਰਸ ਵਿਚ ਹੋਏ ਸ਼ਾਮਲਖਡੂਰ ਸਾਹਿਬ ਤੋਂ ਚੁਣੇ ਗਏ ਅੰਮ੍ਰਿਤਪਾਲ ਸਿੰਘ ਨੇ MP ਵਜੋਂ ਚੁੱਕੀ ਸਹੁੰ

Business

ਚੇਤਨ ਜੌੜਾਮਾਜਰਾ ਦੀ ਅਗਵਾਈ ਹੇਠ ਅਗਾਂਹਵਧੂ ਕਿਸਾਨਾਂ ਵੱਲੋਂ ਜੰਮੂ-ਕਸ਼ਮੀਰ ਦਾ ਦੌਰਾ

June 29, 2024 05:05 PM
SehajTimes

ਸੂਬੇ 'ਚ ਕੋਲਡ ਸਟੋਰ ਅਤੇ ਪ੍ਰੋਸੈਸਿੰਗ ਇੰਡਸਟਰੀ ਲਾਉਣ ਲਈ ਵੱਖ-ਵੱਖ ਇੰਡਸਟਰੀਅਲ ਗਰੋਥ ਸੈਂਟਰ ਦੇ ਨੁਮਾਇੰਦਿਆਂ ਨਾਲ ਕੀਤੀਆਂ ਮੀਟਿੰਗਾਂ

ਚੰਡੀਗੜ੍ਹ : ਪੰਜਾਬ ਦੇ ਸ਼ਿਵਾਲਿਕ ਫੁੱਟ ਹਿੱਲਜ਼ ਅਤੇ ਕੰਢੀ ਪੱਟੀ ਲਈ ਸੰਭਾਵਤ ਫਲ ਤੇ ਫੁੱਲ, ਰੇਸ਼ਮ ਦੇ ਉਤਪਾਦਨ ਲਈ ਮਲਬਰੀ ਦੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਲਾਗੂ ਕਰਨ ਦੇ ਮਕਸਦ ਨਾਲ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਦੀ ਅਗਵਾਈ ਹੇਠ ਸੂਬੇ ਦੇ ਅਗਾਂਹਵਧੂ ਕਿਸਾਨਾਂ ਨੇ ਜੰਮੂ-ਕਸ਼ਮੀਰ ਦਾ ਪੰਜ ਦਿਨਾ ਐਕਸਪੋਜ਼ਰ ਦੌਰਾ ਕੀਤਾ।ਕੈਬਨਿਟ ਮੰਤਰੀ ਅਤੇ ਕਿਸਾਨਾਂ ਵੱਲੋਂ ਬਾਗ਼ਬਾਨੀ ਨਾਲ ਸਬੰਧਤ ਸੈਂਟਰ ਆਫ਼ ਐਕਸੀਲੈਂਸ ਫ਼ਾਰ ਫਰੂਟਜ਼ (ਜ਼ਵੂਰਾ, ਸ੍ਰੀਨਗਰ), ਸ਼ੇਰ-ਏ-ਕਸ਼ਮੀਰ ਯੂਨੀਵਰਸਿਟੀ ਆਫ਼ ਐਗਰੀਕਲਚਰ ਸਾਇੰਸ ਅਤੇ ਟੈਕਨਾਲੌਜੀ (ਕਸ਼ਮੀਰ), ਸੈਫ਼ਰਨ ਪਾਰਕ (ਦੁੱਸੂ, ਪੁਲਵਾਮਾ), ਸੈਂਟਰਲ ਇੰਸਟੀਚਿਊਟ ਫ਼ਾਰ ਟੈਂਪਰੇਟ ਹੌਰਟੀਕਲਚਰ, ਮਾਡਲ ਹਾਈਡੈਂਸਟੀ ਐਪਲ ਓਰਚਰਡ (ਸ੍ਰੀਨਗਰ), ਆਲੂ ਫ਼ਾਰਮ (ਗੁਲਮਾਰਗ), ਇੰਡਸਟਰੀਅਲ ਗਰੋਥ ਸੈਂਟਰ (ਲਾਸੀਪੋਰਾ) ਅਤੇ ਰੇਸ਼ਮ ਸਬੰਧੀ ਸੈਂਟਰਲ ਸੈਰੀਕਲਚਰ ਰਿਸਰਚ ਐਂਡ ਟ੍ਰੇਨਿੰਗ ਇੰਸਟੀਚਿਊਟ - ਕੇਂਦਰੀ ਰੇਸ਼ਮ ਬੋਰਡ (ਪਾਮਪੋਰ) ਦਾ ਦੌਰਾ ਕਰਦਿਆਂ ਵੰਨ-ਸੁਵੰਨੀ ਜਾਣਕਾਰੀ ਇਕੱਤਰ ਕੀਤੀ ਗਈ।ਬਾਗ਼ਬਾਨੀ ਵਿਭਾਗ ਸ੍ਰੀਨਗਰ (ਜੰਮੂ ਅਤੇ ਕਸ਼ਮੀਰ) ਵਲੋਂ ਪੰਜਾਬ ਨਾਲ ਸਬੰਧਤ ਬਾਗ਼ਬਾਨੀ ਫ਼ਸਲਾਂ ਦੀ ਖੇਤੀ, ਨਵੀਆਂ ਤਕਨੀਕਾਂ ਦੀ ਵਰਤੋਂ ਦੀ ਜਾਣਕਾਰੀ ਅਤੇ ਭਵਿੱਖ ਵਿੱਚ ਪੰਜਾਬ ਵਿੱਚ ਬਾਗ਼ਬਾਨੀ ਦੇ ਮਿਆਰ ਨੂੰ ਬਿਹਤਰ ਕਰਨ ਸਬੰਧੀ ਨਾਖ, ਆੜੂ, ਅਲੂਚੇ ਅਤੇ ਸੇਬ ਦੀਆਂ ਲੋਅ ਚਿਲਿੰਗ ਵਾਲੀਆਂ ਕਿਸਮਾਂ ਅਤੇ ਰੇਸ਼ਮ ਸਬੰਧੀ ਰਿਲਿੰਗ ਯੂਨਿਟ ਸਥਾਪਿਤ ਕਰਨ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਗਈ।ਇਨ੍ਹਾਂ ਸਮਾਗਮਾਂ ਦੌਰਾਨ ਸੰਬੋਧਨ ਕਰਦਿਆਂ ਬਾਗ਼ਬਾਨੀ ਮੰਤਰੀ ਸ. ਚੇਤਨ ਸਿੰਘ ਜੌੜਾਮਾਜਰਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਸੂਬੇ ਦੇ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿੱਚੋਂ ਕੱਢ ਕੇ ਮੌਜੂਦਾ ਸਮੇਂ ਮੁਤਾਬਕ ਵੱਧ ਮੁਨਾਫ਼ੇ ਵਾਲੇ ਫਲ ਤੇ ਫੁੱਲ ਪੈਦਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ ਅਤੇ ਇਸ ਲੜੀ ਨੂੰ ਅੱਗੇ ਵਧਾਉਣ ਲਈ ਇਹ ਦੌਰਾ ਮਹੱਤਵਪੂਰਨ ਸਾਬਤ ਹੋਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਸ਼ਿਵਾਲਿਕ ਫੁੱਟ ਹਿੱਲਜ਼ ਅਤੇ ਕੰਢੀ ਖੇਤਰ 'ਚ ਮੌਸਮ ਬਾਕੀ ਸੂਬੇ ਦੇ ਮੁਕਾਬਲੇ ਠੰਢਾ ਹੋਣ ਕਰਕੇ ਇਨ੍ਹਾਂ ਖੇਤਰਾਂ ਵਿੱਚ ਨਵੇਂ ਸੰਭਾਵੀ ਫਲ ਤੇ ਫੁੱਲ ਪੈਦਾ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ। ਉਨ੍ਹਾਂ ਉਮੀਦ ਜਤਾਈ ਕਿ ਜੰਮੂ-ਕਸ਼ਮੀਰ ਤੋਂ ਰੇਸ਼ਮ ਦੇ ਉਤਪਾਦਨ ਲਈ ਮਲਬਰੀ ਦੀਆਂ ਕਿਸਮਾਂ ਅਤੇ ਨਵੀਆਂ ਤਕਨੀਕਾਂ ਲਾਗੂ ਕਰਨ ਸਹਾਇਤਾ ਲਈ ਜਾ ਸਕਦੀ ਹੈ।ਇਸ ਦੇ ਨਾਲ ਹੀ ਬਾਗ਼ਬਾਨੀ ਮੰਤਰੀ ਅਤੇ ਅਧਿਕਾਰੀਆਂ ਨੇ ਪੰਜਾਬ ਵਿੱਚ ਕੋਲਡ ਸਟੋਰ ਅਤੇ ਪ੍ਰੋਸੈਸਿੰਗ ਇੰਡਸਟਰੀ ਨੂੰ ਲੈ ਕੇ ਆਉਣ ਲਈ ਵੱਖ-ਵੱਖ ਇੰਡਸਟਰੀਅਲ ਗਰੋਥ ਸੈਂਟਰ ਦੇ ਨੁਮਾਇੰਦਿਆਂ ਨਾਲ ਮੀਟਿੰਗਾਂ ਕੀਤੀਆਂ ਅਤੇ ਸੂਬੇ ਦੇ ਸਾਜ਼ਗਾਰ ਮਾਹੌਲ ਬਾਰੇ ਉਨ੍ਹਾਂ ਨੂੰ ਜਾਣੂ ਕਰਵਾਇਆ।ਬਾਗ਼ਬਾਨੀ ਮੰਤਰੀ ਨਾਲ ਗਏ ਅਗਾਂਹਵਧੂ ਕਿਸਾਨਾਂ ਦੇ ਵਫ਼ਦ ਵਿੱਚ ਖੇਤੀਬਾੜੀ ਵਿਭਾਗ ਦੇ ਵਿਸ਼ੇਸ਼ ਸਕੱਤਰ ਸ੍ਰੀ ਸੰਯਮ ਅਗਰਵਾਲ, ਬਾਗ਼ਬਾਨੀ ਵਿਭਾਗ ਦੇ ਡਾ. ਦਲਬੀਰ ਸਿੰਘ, ਡਿਪਟੀ ਡਾਇਰੈਕਟਰ ਬਾਗ਼ਬਾਨੀ, ਡਾ. ਹਰਪ੍ਰੀਤ ਸਿੰਘ ਸੇਠੀ ਡਿਪਟੀ ਡਾਇਰੈਕਟਰ ਬਾਗ਼ਬਾਨੀ, ਡਾ. ਸੰਦੀਪ ਗਰੇਵਾਲ ਸਹਾਇਕ ਡਾਇਰੈਕਟਰ ਬਾਗ਼ਬਾਨੀ (ਪਟਿਆਲਾ), ਡਾ. ਲਖਬੀਰ ਸਿੰਘ, ਬਾਗ਼ਬਾਨੀ ਵਿਕਾਸ ਅਫ਼ਸਰ (ਹੁਸ਼ਿਆਰਪੁਰ) ਸ਼ਾਮਿਲ ਸਨ।

Have something to say? Post your comment

 

More in Business

ਖੇਤੀਬਾੜੀ ਵਿਭਾਗ ਵੱਲੋਂ 17 ਜੁਲਾਈ ਨੂੰ ਲਗਾਇਆ ਜਾਵੇਗਾ ਜ਼ਿਲ੍ਹਾ ਪੱਧਰੀ ਕਿਸਾਨ ਸਿਖਲਾਈ ਕੈਂਪ: ਡਿਪਟੀ ਕਮਿਸ਼ਨਰ

ਮੱਛੀ ਪਾਲਣ ਵਿਭਾਗ ਵਲੋਂ ਹੋਟਲ ਪਾਰਕਹਿੱਲਪ ਵਿਖੇ ਕਰਵਾਇਆ ਇਕ ਰੋਜ਼ਾ ਆਉਟਰੀਚ ਪ੍ਰੋਗਰਾਮ

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ ਬੱਕਰੀ ਪਾਲਣ ਦਾ ਕਿੱਤਾ ਮੁਖੀ ਕੋਰਸ ਕਰਵਾਇਆ ਗਿਆ

ਕਿਸਾਨ ਖੇਤੀ ਦੇ ਸਹਾਇਕ ਧੰਦੇ ਵਜੋਂ ਮੱਛੀ ਪਾਲਣ ਅਪਣਾ ਕੇ ਆਪਣੀ ਆਮਦਨ ਵਧਾਉਣ ਲਈ ਅੱਗੇ ਆਉਣ: ਸ਼ੌਕਤ ਅਹਿਮਦ ਪਰੇ

ਡੇਅਰੀ ਉੱਦਮ ਸਿਖਲਾਈ ਕੋਰਸ 15 ਜੁਲਾਈ ਤੋਂ ਹੋਵੇਗਾ ਸ਼ੁਰੂ : ਡਿਪਟੀ  ਡਾਇਰੈਕਟਰ

ITI ਬਸੀ ਪਠਾਣਾ ਵਿਖੇ ਲਗਾਇਆ ਜਾਵੇਗਾ ਰਜਿਸਟਰੇਸ਼ਨ ਕੈਂਪ

ਕ੍ਰਿਸ਼ੀ ਵਿਗਿਆਨ ਕੇਂਦਰ ਵਿਖੇ “ਮੁਰਗੀ ਪਾਲਣ”ਵਿਸ਼ੇ ਤੇ ਇੱਕ ਹਫ਼ਤੇ ਦੀ ਵੋਕੇਸ਼ਨਲ ਟ੍ਰੇਨਿੰਗ ਪ੍ਰੋਗਰਾਮ ਕਰਵਾਇਆ

ਪੰਜ ਰੋਜ਼ਾ ਮੱਛੀ ਪਾਲਣ ਸਿਖਲਾਈ ਕੈਂਪਾਂ ਦਾ ਸਡਿਊਲ ਜਾਰੀ ਆਯੋਜਿਤ

ਐਚ.ਡੀ.ਐਫ.ਸੀ ਈਰਗੋ ਜਨਰਲ ਇੰਸ਼ੋਰੈਂਸ ਕੰਪਨੀ ਦਾ ਪਲੇਸਮੈਂਟ ਕੈਂਪ 19 ਜੂਨ ਨੂੰ

ਰਾਸ਼ਟਰੀ ਪਸ਼ੂ-ਧਨ ਮਿਸ਼ਨ ਸਕੀਮ ਅਧੀਨ ਪਸ਼ੂਆਂ ਦੇ ਬੀਮੇ ਦੀ ਰਾਸ਼ੀ ਤੇ 70 ਪ੍ਰਤੀਸ਼ਤ ਤੱਕ ਸਬਸਿਡੀ ਉਪਲਬੱਧ : ਡਿਪਟੀ ਡਾਇਰੈਕਟਰ