Friday, December 19, 2025

Majha

ਜਲੰਧਰ ਤੋਂ ਕਾਂਗਰਸ ਤੇ ਸੰਗਰੂਰ ਤੋਂ AAP ਨੇ ਮਾਰੀ ਬਾਜ਼ੀ

June 04, 2024 03:40 PM
SehajTimes

ਜਲੰਧਰ : ਜਲੰਧਰ ਤੋਂ ਕਾਂਗਰਸ ਦੇ ਚਰਨਜੀਤ ਚੰਨੀ ਵੱਡੀ ਨਾਲ ਜਿੱਤ ਚੁੱਕੇ ਹਨ ਜਦਕਿ ਸੰਗਰੂਰ ਤੋਂ ਆਮ ਆਦਮੀ ਪਾਰਟੀ ਦੇ ਗੁਰਮੀਤ ਮੀਤ ਹੇਅਰ ਨੇ ਬਾਜ਼ੀ ਮਾਰੀ ਹੈ। ਬਾਕੀ ਸੀਟਾਂ ‘ਤੇ ਅਜੇ ਗਿਣਤੀ ਜਾਰੀ ਹੈ ਪਰ ਸਥਿਤੀ ਲਗਭਗ ਤੈਅ ਹੈ। ਹੁਣ ਸਭ ਦੀਆਂ ਨਜ਼ਰਾਂ ਲੋਕ ਸਭਾ ਚੋਣਾਂ ਦੇ ਨਤੀਜਿਆਂ ‘ਤੇ ਟਿਕੀਆਂ ਹੋਈਆਂ ਹਨ। ਪੰਜਾਬ ਦੀਆਂ 13 ਲੋਕ ਸਭਾ ਸੀਟਾਂ ‘ਤੇ 328 ਉਮੀਦਵਾਰਾਂ ਦੀ ਸਾਖ ਦਾਅ ‘ਤੇ ਲੱਗੀ ਹੋਈ ਹੈ। ਲੁਧਿਆਣਾ ਲੋਕ ਸਭਾ ਸੀਟ ‘ਤੇ ਵੋਟਾਂ ਦੀ ਗਿਣਤੀ ਜਾਰੀ ਹੈ। 5 ਗੇੜਾਂ ਦੀ ਗਿਣਤੀ ਤੋਂ ਬਾਅਦ ਫਿਲਹਾਲ ਕਾਂਗਰਸ ਦੇ ਰਾਜਾ ਵੜਿੰਗ ਅੱਗੇ ਹਨ। ਲੁਧਿਆਣਾ ਸੀਟ ‘ਤੇ ਵੜਿੰਗ ਅਤੇ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਵਿਚਾਲੇ ਮੁਕਾਬਲਾ ਹੈ। ਵੜਿੰਗ 25291 ਵੋਟਾਂ ਨਾਲ ਬਿੱਟੂ ਤੋਂ ਅੱਗੇ ਹਨ।ਬਠਿੰਡਾ ਸੀਟ ਅਕਾਲੀਆਂ ਦਾ ਗੜ੍ਹ ਹੈ। ਇਸ ਸੀਟ ਅਧੀਨ 9 ਵਿਧਾਨ ਸਭਾ ਸੀਟਾਂ ਹਨ। ਜਿਸ ਵਿੱਚ ਲੰਬੀ, ਬਠਿੰਡਾ ਸ਼ਹਿਰੀ, ਬਠਿੰਡਾ ਦਿਹਾਤੀ, ਭੁੱਚੋ ਮੰਡੀ, ਮੌੜ ਮੰਡੀ, ਤਲਵੰਡੀ ਸਾਬੋ, ਮਾਨਸਾ, ਸਰਦੂਲਗੜ੍ਹ ਅਤੇ ਬੁਢਲਾਡਾ ਵਿਧਾਨ ਸਭਾ ਸ਼ਾਮਲ ਹਨ। ਇਸ ਸੀਟ ‘ਤੇ ਅਕਾਲੀ ਦਲ ਦੀ ਹਰਸਿਮਰਤ ਕੌਰ ਬਾਦਲ ਲਗਾਤਾਰ ਅੱਗੇ ਚੱਲ ਰਹੀ ਹੈ। ਦੁਪਹਿਰ ਡੇਢ ਵਜੇ ਤੱਕ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ 51928 ਵੋਟਾਂ ਨਾਲ ਅੱਗੇ ਹੈ, ਜਦਕਿ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਖੁੱਡੀਆਂ ਦੂਜੇ ਨੰਬਰ ‘ਤੇ ਹਨ। ਪੰਜਾਬ ਦੀ ਖਾਸ ਅੰਮ੍ਰਿਤਸਰ ਸੀਟ ਤੋਂ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਲਗਾਤਾਰ ਅੱਗੇ ਚੱਲ ਰਹੇ ਹਨ। ਉਨ੍ਹਾਂ ਨੂੰ 125847 ਵੋਟਾਂ ਮਿਲੀਆਂ ਹਨ। ਜਦਕਿ ਭਾਜਪਾ ਦੇ ਤਰਨਜੀਤ ਸਿੰਘ ਸੰਧੂ ਨੂੰ 109843 ਵੋਟਾਂ, ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਰੀਵਾਲ ਨੂੰ 105462 ਅਤੇ ਅਕਾਲੀ ਦਲ ਦੇ ਅਨਿਲ ਜੋਸ਼ੀ ਨੂੰ 76766 ਵੋਟਾਂ ਮਿਲੀਆਂ।

ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖ਼ਾਲਸਾ ਲਗਾਤਾਰ ਅੱਗੇ ਚੱਲ ਰਹੇ ਹਨ। ਕਰਮਜੀਤ ਸਿੰਘ ਅਨਮੋਲ ਦੂਜੇ ਸਥਾਨ ’ਤੇ ਹਨ। ਸਰਬਜੀਤ ਸਿੰਘ ਖਾਲਸਾ ਨੂੰ 205024 ਕਰਮਜੀਤ ਸਿੰਘ ਅਨਮੋਲ ਨੂੰ 146701 ਅਮਰਜੀਤ ਕੌਰ ਸਾਹੋਕੇ ਨੂੰ 97926 ਰਾਜਵਿੰਦਰ ਸਿੰਘ ਧਰਮਕੋਟ ਨੂੰ 91169 ਤੇ ਹੰਸ ਰਾਜ ਹੰਸ ਨੂੰ 63376 ਵੋਟਾਂ ਮਿਲੀਆਂ ਹਨ। ਸਰਬਜੀਤ ਸਿੰਘ ਖਾਲਸਾ 58323 ਵੋਟਾਂ ਨਾਲ ਅੱਗੇ ਹਨ।

ਆਨੰਦਪੁਰ ਸਾਹਿਬ ਤੋਂ ‘ਆਪ’ ਉਮੀਦਵਾਰ ਮਾਲਵਿੰਦਰ ਸਿੰਘ ਅੱਗੇ ਚੱਲ ਰਹੇ ਹਨ। ਮਾਲਵਿੰਦਰ ਸਿੰਘ ਨੇ 8288 ਵੋਟਾਂ ਦੀ ਲੀਡ ਹਾਸਲ ਕੀਤੀ ਹੈ।
ਮਲਵਿੰਦਰ ਸਿੰਘ ਕੰਗ, ਆਪ: 204910
ਵਿਜੇ ਇੰਦਰ ਸਿੰਗਲਾ, ਕਾਂਗਰਸ: 196622
ਡਾ: ਸੁਭਾਸ਼ ਸ਼ਰਮਾ, ਭਾਜਪਾ: 127211
ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ, ਅਕਾਲੀ ਦਲ: 78795
ਜਸਵੀਰ ਸਿੰਘ ਗੜ੍ਹੀ, ਬਸਪਾ: 66788

ਗੁਰਦਾਸਪੁਰ ਤੋਂ ਕਾਂਗਰਸੀ ਉਮੀਦਵਾਰ ਨੂੰ 33020 ਵੋਟਾਂ ਦੀ ਲੀਡ ਹੈ
ਸੁਖਜਿੰਦਰ ਸਿੰਘ ਰੰਧਾਵਾ, ਕਾਂਗਰਸ – 1,46806
ਦਿਨੇਸ਼ ਬੱਬੂ, ਭਾਜਪਾ – 116403
ਅਮਨ ਸ਼ੇਰ ਸਿੰਘ ਸ਼ੈਰੀ ਕਲਸੀ, ਆਪ – 109121
ਡਾ. ਦਲਜੀਤ ਸਿੰਘ ਚੀਮਾ, ਅਕਾਲੀ ਦਲ – 32156

ਫਤਿਹਗੜ੍ਹ ਸਾਹਿਬ ਸੀਟ ‘ਤੇ ਕਾਂਗਰਸ ਦੇ ਡਾ. ਅਮਰ ਸਿੰਘ 31812 ਵੋਟਾਂ ਨਾਲ ਆਪ ਦੇ ਗੁਰਪ੍ਰੀਤ ਸਿੰਘ ਜੀਪੀ ਤੋਂ ਅੱਗੇ ਚੱਲ ਰਹੇ ਹਨ। ਹੁਸ਼ਿਆਰਪੁਰ ਵਿਚ ਆਪ ਦੇ ਡਾ. ਰਾਜਕੁਮਰ ਚੱਬੇਵਾਲ ਦੀ ਜਿੱਤ ਲਗਭਗ ਤੈਅ ਹੈ। ਚੱਬੇਵਾਲ 37258 ਵੋਟਾਂ ਨਾਲ ਲੀਡ ਕਰ ਰਹੇ ਹਨ। ਉਨ੍ਹਾਂ ਦਾ ਮੁਕਾਬਲਾ ਕਾਂਗਰਸ ਦੀ ਯਾਮਿਨੀ ਗੌਤਮ ਨਾਲ ਹੈ। ਇਸ ਸੀਟ ‘ਤੇ ਭਾਜਪਾ ਤੋਂ ਅਨੀਤਾ ਸੋਮ ਪ੍ਰਕਾਸ਼ ਮੈਦਾਨ ਵਿਚ ਹੈ ਜਦਕਿ ਅਕਾਲੀ ਦਲ ਤੋਂ ਸੋਹਨ ਸਿੰਘ ਠੰਡਲ ਹਨ। ਫਿਰੋਜ਼ਪੁਰ ਵਿਚ ਅਜੇ ਸਥਿਤੀ ਸਪੱਸ਼ਟ ਨਹੀਂ ਹੋਈ ਹੈ। ਕਾਊਂਟਿੰਗ ਸੈਂਟਰ ਪਹੁੰਚੇ ਭਾਜਪਾ ਉਮੀਦਵਾਰ ਗੁਰਮੀਤ ਸਿੰਘ ਸੋਢੀ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੀਡ ਮਿਲਣ ਲੱਗੀ ਹੈ। ਪਟਿਆਲਾ ਵਿਚ ਕਾਂਗਰਸੀ ਉਮੀਦਵਾਰ ਡਾ. ਧਰਮਵੀਰ ਗਾਂਧੀ 10881 ਵੋਟਾਂ ਨਾਲ ਅੱਗੇ ਚੱਲ ਰਹੇ ਹਨ, ਜਦਕਿ ਦੂਜੇ ਨੰਬਰ ‘ਤੇ ਭਾਜਪਾ ਦੀ ਪਰਨੀਤ ਕੌਰ ਹੈ ਤੇ ਆਪ ਦੇ ਡਾ. ਬਲਬੀਰ ਸਿੰਘ ਤੀਜੇ ਨੰਬਰ ‘ਤੇ ਹਨ। ਖਡੂਰ ਸਾਹਿਬ ਤੋਂ ਭਾਈ ਅੰਮ੍ਰਿਤਪਾਲ ਸਿੰਘ ਦੀ ਜਿੱਤ ਤੈਅ ਹੈ, ਜਿਸ ‘ਦੀ ਖੁਸ਼ੀ ਮਨਾਉਣ ਲਈ ਉਨ੍ਹਾਂ ਦੇ ਸਮਰਥਕ ਸੜਕਾਂ ‘ਤੇ ਪਹੁੰਚ ਚੁੱਕੇ ਹਨ।

Have something to say? Post your comment

 

More in Majha

ਬੀਕੇਆਈ ਨਾਲ ਸਬੰਧਤ ਗੈਂਗਸਟਰ ਤੋਂ ਅੱਤਵਾਦੀ ਬਣੇ ਦੋ ਵਿਅਕਤੀਆਂ ਨੂੰ ਮੁੰਬਈ ਪਹੁੰਚਣ 'ਤੇ ਕੀਤਾ ਕਾਬੂ

ਗੁਰਦਾਸਪੁਰ ਗ੍ਰਨੇਡ ਹਮਲੇ ਦੇ ਸਬੰਧ ਵਿੱਚ ਇੱਕ ਹੋਰ ਗ੍ਰਿਫ਼ਤਾਰ; ਇੱਕ ਪਿਸਤੌਲ, ਅਪਰਾਧ ਦੌਰਾਨ ਵਰਤਿਆ ਗਿਆ ਮੋਟਰਸਾਈਕਲ ਬਰਾਮਦ

ਗੁਰਦਾਸਪੁਰ ਗ੍ਰਨੇਡ ਹਮਲੇ ਵਿੱਚ ਸ਼ਾਮਲ ਚਾਰ ਮੁਲਜ਼ਮਾਂ ਦੀ ਗ੍ਰਿਫਤਾਰੀ ਸਦਕਾ ਇੱਕ ਹੋਰ ਅੱਤਵਾਦੀ ਹਮਲਾ ਟਲ਼ਿਆ; ਹੈਂਡ ਗ੍ਰਨੇਡ, ਦੋ ਪਿਸਤੌਲ ਬਰਾਮਦ

ਅੰਮ੍ਰਿਤਸਰ ਵਿੱਚ ਸਰਹੱਦ ਪਾਰੋਂ ਚੱਲ ਰਹੇ ਨਸ਼ਾ ਤਸਕਰੀ ਨੈੱਟਵਰਕ ਦਾ ਪਰਦਾਫਾਸ਼; 5 ਕਿਲੋ ਹੈਰੋਇਨ ਸਮੇਤ ਇੱਕ ਵਿਅਕਤੀ ਕਾਬੂ

ਸਰਹੱਦ ਪਾਰੋਂ ਤਸਕਰੀ ਮਾਡਿਊਲ ਨਾਲ ਜੁੜੇ ਦੋ ਵਿਅਕਤੀ ਸੱਤ ਆਧੁਨਿਕ ਪਿਸਤੌਲਾਂ ਸਮੇਤ ਕਾਬੂ

ਬਟਾਲਾ ਦੇ ਮੋਬਾਈਲ ਸਟੋਰ 'ਤੇ ਗੋਲੀਬਾਰੀ: ਗੈਂਗਸਟਰ ਨਿਸ਼ਾਨ ਜੋਰੀਆਂ ਦਾ ਮੁੱਖ ਸਾਥੀ ਸੰਖੇਪ ਗੋਲੀਬਾਰੀ ਉਪਰੰਤ ਗ੍ਰਿਫ਼ਤਾਰ; ਗਲੌਕ ਪਿਸਤੌਲ ਬਰਾਮਦ

ਫਾਜ਼ਿਲਕਾ ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਦੇ ਮਾਡਿਊਲ ਦਾ ਪਰਦਾਫਾਸ਼; 2 ਹੈਂਡ-ਗ੍ਰੇਨੇਡ, ਗਲੋਕ ਪਿਸਤੌਲ ਸਮੇਤ ਦੋ ਕਾਬੂ

ਖੇਤਾਂ ਵਿੱਚੋਂ ਮਿਲੀ ਨੌਜਵਾਨ ਦੀ ਲਾਸ਼, ਹੱਤਿਆ ਦਾ ਸ਼ੱਕ ਪੁਲਿਸ ਵੱਲੋਂ ਕੇਸ ਦਰਜ 

ਸ੍ਰੀ ਗੁਰੂ ਤੇਗ਼ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ

ਕਪੂਰਥਲਾ ਵਿੱਚ ਜੱਗਾ ਫੁਕੀਵਾਲ ਫਿਰੌਤੀ ਗਿਰੋਹ ਦੇ ਮੁੱਖ ਮੈਂਬਰ ਸਮੇਤ ਤਿੰਨ ਵਿਅਕਤੀ ਗ੍ਰਿਫਤਾਰ; ਨੌਂ ਪਿਸਤੌਲਾਂ ਬਰਾਮਦ