Sunday, November 02, 2025

Chandigarh

ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਵਿੱਚ "ਵਿਸ਼ਵ ਥੈਲੇਸੀਮੀਆ ਦਿਵਸ 2024" ਮਨਾਇਆ

May 10, 2024 11:41 AM
SehajTimes
ਮੋਹਾਲੀ : ਡਾ. ਬੀ.ਆਰ. ਅੰਬੇਦਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ ਨੇ 7 ਤੋਂ 8 ਮਈ 2024 ਤੱਕ,  ਦੋ ਦਿਨਾਂ ਸਮਾਗਮ ਦੇ ਨਾਲ "ਵਿਸ਼ਵ ਥੈਲੇਸੀਮੀਆ ਦਿਵਸ 2024" ਮਨਾਇਆ। ਇਸ ਸਾਲ ਦਾ ਵਿਸ਼ਾ "ਜੀਵਨਾਂ ਨੂੰ ਸਸ਼ਕਤ ਬਣਾਉਣਾ, ਤਰੱਕੀ ਨੂੰ ਗਲੇ ਲਗਾਉਣਾ: ਸਾਰਿਆਂ ਲਈ ਬਰਾਬਰੀ ਅਤੇ ਪਹੁੰਚਯੋਗ ਥੈਲੇਸੀਮੀਆ ਇਲਾਜ" ਸੀ। ਥੈਲੇਸੀਮੀਆ ਯੋਧਾ ਅਤੇ ਸਮਾਜਿਕ ਕਾਰਕੁਨ ਸ਼੍ਰੀਮਤੀ ਅਲਕਾ ਚੌਧਰੀ, ਨੇ ਥੈਲੇਸੀਮੀਆ ਨਾਲ ਆਪਣੀ ਯਾਤਰਾ ਨੂੰ ਸਾਂਝਾ ਕੀਤਾ ਜੋ ਲਚਕੀਲੇਪਣ, ਹਿੰਮਤ ਅਤੇ ਉਮੀਦ ਦੀ ਇੱਕ ਕਿਰਨ ਰਹੀ। ਰੋਜ਼ਾਨਾ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹ ਮੁਸਕਰਾਹਟ ਅਤੇ ਦ੍ਰਿੜ ਇਰਾਦੇ ਨਾਲ ਸਾਰੀਆਂ ਦੁਸ਼ਵਾਰੀਆਂ ਤੇ ਕਾਬੂ ਪਾ ਜ਼ਿੰਦਗੀ ਹੌਂਸਲੇ ਨਾਲ ਜਿਊਣ ਤੱਕ ਪਹੁੰਚੀ। ਆਪਣੇ ਮਿਸਾਲੀ ਅਨੁਭਵ ਦੁਆਰਾ, ਸ਼੍ਰੀਮਤੀ ਅਲਕਾ ਨੇ ਥੈਲੇਸੀਮੀਆ ਨਾਲ ਜੀਅ ਰਹੇ ਲੋਕਾਂ ਲਈ ਵਧੇਰੇ ਜਾਗਰੂਕਤਾ, ਸਹਾਇਤਾ ਅਤੇ ਸਮਝ ਦੀ ਵਕਾਲਤ ਕੀਤੀ। ਡਾ ਰੀਨਾ ਦਾਸ, ਪ੍ਰੋਫੈਸਰ ਅਤੇ ਮੁਖੀ, ਹੇਮਾਟੋਲੋਜੀ ਵਿਭਾਗ, ਪੀ ਜੀ ਆਈ ਐਮ ਈ ਆਰ ਨੇ ਐਮਬੀਬੀਐਸ ਦੇ ਵਿਦਿਆਰਥੀਆਂ ਲਈ ਮਹਿਮਾਨ ਲੈਕਚਰ ਚ ਹਿੱਸਾ ਲੈਂਦਿਆਂ ਜੈਨੇਟਿਕ ਸਕ੍ਰੀਨਿੰਗ ਅਤੇ ਜਨਮ ਤੋਂ ਪਹਿਲਾਂ ਦੀ ਸਲਾਹ ਦੁਆਰਾ ਬਿਮਾਰੀ ਦੀ ਰੋਕਥਾਮ 'ਤੇ ਜ਼ੋਰ ਦਿੱਤਾ, ਕਿਉਂਕਿ ਬਾਅਦ ਵਿੱਚ ਥੈਲੇਸੀਮੀਆ ਦਾ ਇਲਾਜ ਬਹੁਤ ਮਹਿੰਗਾ ਹੋ ਸਕਦਾ ਹੈ ਅਤੇ ਸਟੈਮ ਸੈੱਲ ਟ੍ਰਾਂਸਪਲਾਂਟ ਦਾ ਖ਼ਰਚਾ ਵੀ ਸ਼ਾਮਲ ਹੋ ਸਕਦਾ ਹੈ। ਇਸ ਲਈ, ਸਥਾਨਕ ਲੋਕਾਂ ਵਿੱਚ ਜਾਗਰੂਕਤਾ ਫੈਲਾਉਣਾ ਮਹੱਤਵਪੂਰਨ ਹੈ।
 
ਸੰਸਥਾ ਦੇ ਡਾਇਰੈਕਟਰ-ਪ੍ਰਿੰਸੀਪਲ ਅਤੇ ਸਮਰਪਿਤ ਨਿਯਮਤ ਖੂਨਦਾਨੀ, ਡਾ. ਭਵਨੀਤ ਭਾਰਤੀ, ਨੇ ਬਿਮਾਰੀ ਦਾ ਜਲਦੀ ਪਤਾ ਲਗਾਉਣ, ਸਿਹਤ ਸੰਭਾਲ ਵਿੱਚ ਨਿਰਪੱਖਤਾ ਅਤੇ ਸ਼ਮੂਲੀਅਤ ਦੀ ਲੋੜ ਤੇ ਜ਼ੋਰ ਦਿੱਤਾ ਤਾਂ ਜੋ ਥੈਲੇਸੀਮੀਆ ਤੋਂ ਪ੍ਰਭਾਵਿਤ ਵਿਅਕਤੀਆਂ ਦੇ ਸ਼ਕਤੀਕਰਨ ਅਤੇ ਇਲਾਜ ਦੇ ਵਿਕਲਪਾਂ ਵਿੱਚ ਤਰੱਕੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ। ਡਾ. ਰਾਸ਼ੀ ਗਰਗ, ਪ੍ਰੋਫੈਸਰ, ਪੈਥੋਲੋਜੀ ਵਿਭਾਗ, ਏ ਆਈ ਐਮ ਐਸ ਨੇ ਦੱਸਿਆ ਕਿ ਪੰਜਾਬ ਵਿੱਚ ਬੀਟਾ ਥੈਲੇਸੀਮੀਆ (3.96%) ਦੇ ਲਗਭਗ 1.5 ਮਿਲੀਅਨ ਕੈਰੀਅਰ ਹਨ ਅਤੇ ਬੀਟਾ ਥੈਲੇਸੀਮੀਆ ਤੋਂ ਪੀੜਤ ਅੰਦਾਜ਼ਨ 4700 ਮਰੀਜ਼ ਹਨ। ਡਾ. ਤਨੁਪ੍ਰਿਆ ਬਿੰਦਲ, ਅਸਿਸਟੈਂਟ ਪ੍ਰੋਫੈਸਰ, ਪੈਥੋਲੋਜੀ ਵਿਭਾਗ ਨੇ ਥੈਲੇਸੀਮੀਆ ਮੇਜਰ ਮਰੀਜ਼ਾਂ ਨੂੰ ਲਗਾਤਾਰ ਖੂਨ ਚੜ੍ਹਾਉਣ ਅਤੇ ਚੈਲੇਸ਼ਨ ਥੈਰੇਪੀ ਬਾਰੇ ਜਾਗਰੂਕ ਕੀਤਾ। ਉਨ੍ਹਾਂ ਨੇ ਸਾਰੇ ਥੈਲੇਸੀਮਿਕਸ (ਪੀੜਤਾਂ) ਲਈ ਖੂਨ ਦੀ ਉਪਲਬਧਤਾ, ਕਿਫਾਇਤੀ ਅਤੇ ਪਹੁੰਚਯੋਗ ਇਲਾਜ ਨੂੰ ਯਕੀਨੀ ਬਣਾਉਣ ਦੇ ਮਹੱਤਵ ਤੇ ਚਾਨਣਾ ਪਾਇਆ।
 

Have something to say? Post your comment

 

More in Chandigarh

ਹਰਚੰਦ ਸਿੰਘ ਬਰਸਟ ਨੇ ਆਮ ਆਦਮੀ ਪਾਰਟੀ ਦੇ ਵਲੰਟਿਅਰਾਂ ਨੂੰ ਹਲਕਾ ਤਰਨਤਾਰਨ ਵਿਖੇ ਘਰ - ਘਰ ਜਾ ਕੇ ਪ੍ਰਚਾਰ ਕਰਨ ਲਈ ਕੀਤਾ ਪ੍ਰੇਰਿਤ

ਪੰਜਾਬ ਸਰਕਾਰ ਨੇ ਜਲ ਜੀਵ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ "ਰੋਹੂ" ਨੂੰ ਰਾਜ ਮੱਛੀ ਐਲਾਨਿਆ

'ਯੁੱਧ ਨਸ਼ਿਆਂ ਵਿਰੁੱਧ’ ਦੇ 244ਵੇਂ ਦਿਨ ਪੰਜਾਬ ਪੁਲਿਸ ਵੱਲੋਂ 3.3 ਕਿਲੋ ਹੈਰੋਇਨ ਅਤੇ 5 ਕਿਲੋ ਅਫੀਮ ਸਮੇਤ 77 ਨਸ਼ਾ ਤਸਕਰ ਕਾਬੂ

ਸੂਚਨਾ ਤੇ ਲੋਕ ਸੰਪਰਕ ਵਿਭਾਗ ਵੱਲੋਂ ਵਧੀਕ ਡਾਇਰੈਕਟਰ ਹਰਜੀਤ ਗਰੇਵਾਲ ਅਤੇ ਡਿਪਟੀ ਡਾਇਰੈਕਟਰ ਹਰਦੀਪ ਸਿੰਘ ਨੂੰ ਸੇਵਾਮੁਕਤੀ ‘ਤੇ ਨਿੱਘੀ ਵਿਦਾਇਗੀ

ਐਸ.ਸੀ. ਕਮਿਸ਼ਨ ਜਨਵਰੀ 2026 ਤੋਂ ਵਰਚੂਅਲ ਕੋਰਟ ਕਰੇਗੀ ਸਥਾਪਤ: ਜਸਵੀਰ ਸਿੰਘ ਗੜ੍ਹੀ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਵੱਲੋਂ 15 ਮੁਲਾਜ਼ਮ ਜਥੇਬੰਦੀਆਂ ਨਾਲ ਮੁਲਾਕਾਤ

ਪੰਜਾਬ ਸਰਕਾਰ ਜੰਗੀ ਯਾਦਗਾਰਾਂ ਦੀ ਸਾਂਭ-ਸੰਭਾਲ ਲਈ ਵਚਨਬੱਧ

ਮੁੱਖ ਮੰਤਰੀ ਫਲਾਇੰਗ ਸਕੁਐਡ ਦੀ ਲਿੰਕ ਸੜਕਾਂ ਦੇ ਨਵੀਨੀਕਰਨ ਉੱਤੇ ਤਿੱਖੀ ਨਜ਼ਰ: ਗੁਰਮੀਤ ਸਿੰਘ ਖੁੱਡੀਆਂ

ਆਂਗਣਵਾੜੀ ਕੇਂਦਰ ਦਾ ਪੰਜਾਬ ਰਾਜ ਖੁਰਾਕ ਕਮਿਸ਼ਨ ਦੇ ਮੈਂਬਰ ਸ਼੍ਰੀ ਵਿਜੇ ਦੱਤ ਨੇ ਕੀਤਾ ਅਚਾਨਕ ਨਿਰੀਖਣ

'ਯੁੱਧ ਨਸ਼ਿਆਂ ਵਿਰੁੱਧ’ ਦੇ 243ਵੇਂ ਦਿਨ ਪੰਜਾਬ ਪੁਲਿਸ ਵੱਲੋਂ 2.3 ਕਿਲੋ ਹੈਰੋਇਨ ਅਤੇ 1.5 ਲੱਖ ਰੁਪਏ ਡਰੱਗ ਮਨੀ ਸਮੇਤ 76 ਨਸ਼ਾ ਤਸਕਰ ਕਾਬੂ