Saturday, December 13, 2025

Chandigarh

ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੇ ਪਰਿਵਾਰ ਨੂੰ ਇੱਕ ਲੱਖ ਦੀ ਸਹਾਇਤਾ

May 08, 2024 01:33 PM
SehajTimes

ਕਿਸਾਨੀ ਸੰਘਰਸ਼ ਦੌਰਾਨ ਸ਼ਹੀਦ ਹੋਏ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ, ਪਿੰਡ ਬੱਲੋ, ਜਿਲ੍ਹਾ ਬਠਿੰਡਾ  ਨੂੰ ਸ੍ਰੀ ਮਤੀ ਮਨਜੀਤ ਹਰਦੇਵ ਸਿੰਘ ਪਤਨੀ ਸਵਰਗੀ ਸ੍ਰੀ  ਹਰਦੇਵ ਸਿੰਘ, ਵੱਲੋਂ ਇੱਕ ਲੱਖ ਦੀ ਵਿੱਤੀ ਸਹਾਇਤਾ ਚੈੱਕ ਰਾਹੀਂ ਪ੍ਰਦਾਨ ਕੀਤੀ ਗਈ। ਸਵਰਗੀ ਸਰਦਾਰ ਹਰਦੇਵ ਸਿੰਘ  ਮਾਣਯੋਗ ਸੁਪਰੀਮ ਕੋਰਟ ਆਫ ਇੰਡੀਆ ਦੇ  ਸੀਨੀਅਰ ਐਡਵੋਕੇਟ ਸਨ । ਸ੍ਰੀਮਤੀ ਮਨਜੀਤ ਹਰਦੇਵ ਸਿੰਘ ਵੱਲੋਂ ਸਰਦਾਰ ਹਰਦੇਵ ਸਿੰਘ ਦੇ ਨਾਮ ਉੱਪਰ ਕਾਮਰੇਡ ਹਰਦੇਵ ਸਿੰਘ ਟਰੱਸਟ ਕਾਇਮ ਕੀਤਾ ਗਿਆ ਹੈ। ਕਿਸਾਨ ਆਪਣੀਆਂ ਮੰਗਾਂ ਨੂੰ ਲੈ ਕੇ ਪਹਿਲਾਂ ਵੀ ਸਿੰਘੂ ਅਤੇ ਟਿਕਰੀ ਦੇ ਬਾਰਡਰਾਂ ਉੱਤੇ ਸੰਘਰਸ਼ ਕਰ ਰਹੇ ਸਨ ਅਤੇ ਇਹ ਸੰਘਰਸ਼ ਅੱਜ ਵੀ ਜਾਰੀ ਹਨ। ਪਿੰਡ ਬੱਲੋ, ਜਿਲ੍ਹਾ ਬਠਿੰਡਾ  ਦੇ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਇਸ ਸੰਘਰਸ਼ ਦੌਰਾਨ ਗਈ ਮੌਤ ਹੋ ਗਈ ਸੀ । ਕਿਸਾਨਾਂ ਲਈ ਸੰਘਰਸ਼ ਕਰਨ ਵਾਲ਼ੇ ਅਤੇ ਸ. ਸ਼ੁਭਕਰਨ ਸਿੰਘ ਦੀ ਕੁਰਬਾਨੀ ਨੂੰ ਦੇਖਦੇ ਹੋਏ ਇਹ ਵਿੱਤੀ ਸਹਾਇਤਾ ਉਸਦੇ ਪਰਿਵਾਰ ਨੂੰ ਸੌਂਪੀ ਗਈ। ਇਸ ਵੇਲੇ ਸ਼ੁਭਕਰਨ ਸਿੰਘ ਦੇ ਪਰਿਵਾਰਿਕ ਮੈਂਬਰ ਉਸਦੇ ਪਿਤਾ ਜੀ ਸ. ਚਰਨਜੀਤ ਸਿੰਘ,ਮਾਤਾ ਸੁਰਜੀਤ ਕੌਰ, ਭੈਣ ਗੁਰਪ੍ਰੀਤ ਕੌਰ ਸਨ ਅਤੇ ਪਿੰਡ ਬੱਲੋ ਤੋਂ ਹੀ ਡਾ ਨਿਰਭੈ ਸਿੰਘ ਅਤੇ ਡਾ. ਮੱਖਣ ਸਿੰਘ ਵੀ ਹਾਜ਼ਿਰ ਸਨ  ।  ਇਸ ਮਾਲੀ ਸਹਾਇਤਾ ਦੇ ਰੂਪ ਵਿੱਚ ਇੱਕ ਲੱਖ ਰੁਪਏ ਦਾ ਚੈੱਕ ਪ੍ਰਦਾਨ ਕਰਨ ਵੇਲ਼ੇ ਡਾ. ਬਲਵਿੰਦਰ ਸਿੰਘ ਟਿਵਾਣਾ, ਚੇਅਰਮੈਨ ਕਾਮਰੇਡ ਹਰਦੇਵ ਸਿੰਘ ਟਰੱਸਟ, ਕੁਲ ਹਿੰਦ ਕਿਸਾਨ ਸਭਾ ਤੋਂ ਕਾਮਰੇਡ ਮੇਜਰ ਸਿੰਘ ਪੁੰਨਾਵਲ, ਕਾਮਰੇਡ ਧਰਮਪਾਲ ਸੀਲ, ਪੰਜਾਬੀ ਯੂਨੀਵਰਸਿਟੀ ਦੇ ਰਿਟਾਇਰਡ ਪ੍ਰੋਫੈਸਰ ਡਾ ਆਰ. ਕੇ. ਮਹਾਜਨ, ਪੰਜਾਬੀ ਯੂਨੀਵਰਸਿਟੀ ਦੇ ਰੀਜ਼ਨਲ ਸੇਂਟਰ ਬਠਿੰਡਾ ਤੋਂ ਡਾ ਕੁਲਦੀਪ ਸਿੰਘ, ਟੀ.ਡੀ.ਪੀ ਕਾਲਜ਼ ਰਾਮਪੁਰਾ ਫੂਲ ਤੋਂ ਡਾ. ਜਗਪਾਲ ਸਿੰਘ , ਅਤੇ ਸ੍ਰੀਮਤੀ ਰਮਨਜੀਤ ਕੌਰ ਅਤੇ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਰਣਜੀਤ ਸਿੰਘ ਹਾਜ਼ਿਰ ਸਨ ਹਾਜ਼ਿਰ ਸਨ। ਇਨ੍ਹਾਂ ਵੱਲੋਂ ਪਿੰਡ ਬੱਲੋ ਵਿੱਚ ਜਾ ਕੇ ਸ.ਸ਼ੁਭਕਰਨ ਸਿੰਘ ਦੇ ਪ੍ਰੀਵਾਰ ਨਾਲ਼ ਮੁਲਾਕਾਤ ਵੀ ਕੀਤੀ ਗਈ ਅਤੇ ਇੱਕ ਲੱਖ ਰੁਪਏ ਦੀ ਰਾਸ਼ੀ ਦਾ ਚੈੱਕ ਭੇਂਟ ਕੀਤਾ ਗਿਆ। ਇਸ ਤੋਂ ਇਲਾਵਾ

Have something to say? Post your comment

 

More in Chandigarh

ਪੰਜਾਬ ਵਿੱਚ ਚੋਣਾਂ ਵਾਲਾ ਦਿਨ (14 ਦਸੰਬਰ) "ਡਰਾਈ ਡੇ" ਵਜੋਂ ਘੋਸ਼ਿਤ

'ਯੁੱਧ ਨਸ਼ਿਆਂ ਵਿਰੁੱਧ’ ਦੇ 284ਵੇਂ ਦਿਨ ਪੰਜਾਬ ਪੁਲਿਸ ਵੱਲੋਂ 4 ਕਿਲੋ ਆਈਸੀਈ ਅਤੇ 1.7 ਕਿਲੋ ਹੈਰੋਇਨ ਸਮੇਤ 84 ਨਸ਼ਾ ਤਸਕਰ ਕਾਬੂ

ਜਾਪਾਨ ਅਤੇ ਦੱਖਣੀ ਕੋਰੀਆ ਦਾ ਦੌਰਾ ਸੂਬੇ ਦੀ ਉਦਯੋਗਿਕ ਤਰੱਕੀ ਵਿੱਚ ਨਵਾਂ ਮੀਲ ਪੱਥਰ ਸਾਬਤ ਹੋਵੇਗਾ: ਮੁੱਖ ਮੰਤਰੀ

ਮੁੱਖ ਮੰਤਰੀ ਦੇ ਦੌਰੇ ਦੇ ਆਖ਼ਰੀ ਦਿਨ ਦੱਖਣੀ ਕੋਰੀਆ ਵਿੱਚ ਪ੍ਰਭਾਵਸ਼ਾਲੀ ਨਿਵੇਸ਼ ਰੋਡ ਸ਼ੋਅ ਨੂੰ ਮਿਲਿਆ ਭਰਵਾਂ ਹੁੰਗਾਰਾ

ਆਪਰੇਸ਼ਨ ਸੀਲ-23: ਪੰਜਾਬ ਵਿੱਚ ਨਸ਼ਾ ਅਤੇ ਸ਼ਰਾਬ ਤਸਕਰਾਂ 'ਤੇ ਪੈਣੀ ਨਜ਼ਰ ਰੱਖਣ ਲਈ 65 ਐਂਟਰੀ/ਐਗਜ਼ਿਟ ਪੁਆਇੰਟ ਕੀਤੇ ਸੀਲ; 3 ਗ੍ਰਿਫ਼ਤਾਰ

ਮੁੱਖ ਮੰਤਰੀ ਵੱਲੋਂ ਦੱਖਣੀ ਕੋਰੀਆ ਦੇ ਕਾਰੋਬਾਰੀ ਦਿੱਗਜ਼ਾਂ ਨਾਲ ਵਿਚਾਰ-ਵਟਾਂਦਰਾ

ਜੰਗਲਾਤ ਵਿਭਾਗ ਨੇ ਸੂਬੇ ਵਿੱਚ ਜੰਗਲਾਂ ਅਤੇ ਰੁੱਖਾਂ ਦੇ ਰਕਬੇ ਨੂੰ ਵਧਾਉਣ ਲਈ 12 ਲੱਖ ਤੋਂ ਵੱਧ ਬੂਟੇ ਲਗਾਏ

'ਯੁੱਧ ਨਸ਼ਿਆਂ ਵਿਰੁੱਧ': 282ਵੇਂ ਦਿਨ, ਪੰਜਾਬ ਪੁਲਿਸ ਨੇ 6.7 ਕਿਲੋ ਹੈਰੋਇਨ ਸਮੇਤ 89 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ

ਆਈ.ਐਨ.ਐਸ. ਕੋਚੀ ਮਾਡਲ ਦੇ ਉਦਘਾਟਨ ਨਾਲ ਐਮ.ਆਰ.ਐਸ.ਏ.ਐਫ.ਪੀ.ਆਈ. ਵਿਖੇ ਟ੍ਰਾਈ-ਸਰਵਿਸਿਜ਼ ਮਿਲਟਰੀ ਹੈਰੀਟੇਜ ਡਿਸਪਲੇਅ ਹੋਇਆ ਮੁਕੰਮਲ

ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਗੁੰਮ ਹੋਏ 328 ਸਰੂਪਾਂ ਦੇ ਸਬੰਧ ਵਿੱਚ 16 ਖ਼ਿਲਾਫ਼ ਮੁਕੱਦਮਾ ਦਰਜ