Monday, May 20, 2024

Chandigarh

ਸਰਕਾਰੀ ਕੰਨਿਆ ਸੀਨੀਅਰ ਸਕੈਡੰਰੀ ਸਮਾਰਟ ਸਕੂਲ, ਸੋਹਾਣਾ ਮਿਡਲ ਤੇ ਸਕੈਡੰਰੀ ਦੇ ਬੋਰਡ ਦੇ ਨਤੀਜੇ ਰਹੇ ਸ਼ਤ ਪ੍ਰਤੀਸ਼ਤ

May 08, 2024 12:28 PM
SehajTimes

ਮੋਹਾਲੀ : ਸ.ਕੰ.ਸ.ਸ.ਸਮਾਰਟ ਸਕੂਲ ਸੋਹਾਣਾ(ਸਅਸ ਨਗਰ) ਦਾ ਸਲਾਨਾ ਨਤੀਜਾ ਬੋਰਡ ਪ੍ਰੀਖਿਆਵਾਂ ਵਿੱਚੋਂ ਸ਼ਾਨਦਾਰ ਰਿਹਾ। ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਹਿਮਾਸ਼ੂ ਢੰਡ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਪਿਛਲੇ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ ਬੋਰਡ ਦੇ ਨਤੀਜੇ ਵਧੀਆ ਰਹੇ ਹਨ। ਸਕੂਲ ਦੀ 12ਵੀਂ ਜਮਾਤ ਦੇ ਪੰਜਾਬ ਬੋਰਡ ਦੇ ਨਤੀਜੇ ਵੀ ਬਹੁਤ ਸ਼ਾਨਦਾਰ ਰਹੇ ਹਨ (ਜਿਨ੍ਹਾ ਵਿੱਚ ਇਸ ਸਕੂਲ ਦੀ ਸੁਖਮਨੀਤ ਕੌਰ ਕਮਰਸ ਵਿਦਿਆਰਥਣ ਨੇ 478/500 ਅਤੇ 95.6%ਪ੍ਰਤੀਸ਼ਤ ਅੰਕ ਪ੍ਰਾਪਤ ਕਰਕੇ ਸਕੂਲ ਵਿੱਚ ਪਹਿਲਾ ਸਥਾਨ ਹਾਸਲ ਕੀਤਾ ਹੈ। ਦੂਜੇ ਅਤੇ ਤੀਜੇ ਸਥਾਨ ਤੇ ਹਿਊਮੈਨਟੀਜ਼ ਗਰੁੱਪ ਦੀਆਂ ਜੀਵਨਜੋਤ ਕੌਰ 472/500, ਸਿਮਰਨਪ੍ਰੀਤ ਕੌਰ 471/500 ਰਹੀਆਂ। ਮਿਡਲ ਪ੍ਰੀਖਿਆ ਵਿੱਚ ਸੁਫਨਦੀਪ ਕੌਰ 568/600, ਨਵਧੀ 561/600 ਅਤੇ ਗਨਸ਼ੀਸ਼ ਕੌਰ ਨੇ 561/600 ਕ੍ਰਮਵਾਰ ਪਹਿਲੇ ਅਤੇ ਦੂਜੇ ਸਥਾਨ ਤੇ ਰਹੀਆਂ। ਤੀਜਾ ਸਥਾਨ ਗੌਰੀ ਨੇ 557/600 ਅੰਕ ਹਾਸਲ ਕਰਕੇ ਪ੍ਰਾਪਤ ਕੀਤਾ। ਸਕੂਲ ਦੇ ਮੀਡੀਆਂ ਇੰਚਾਰਜ ਸ੍ਰੀਮਤੀ ਸੁਧਾ ਜੈਨ ਸੁਦੀਪ ਸਟੇਟ ਅਵਾਰਡੀ ਨੇ ਖੁਸ਼ੀ ਪ੍ਰਗਟਾਓਂਦਿਆਂ ਦੱਸਿਆ ਕਿ ਹੋਣਹਾਰ ਵਿਦਿਆਰਥਣਾਂ ਦੇ ਮਾਪਿਆਂ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ਟਰਾਫੀਆਂ ਅਤੇ ਮੈਡਲ ਦੇ ਕੇ ਸਨਮਾਨਿਤ ਕੀਤਾ ਗਿਆ। ਇਨ੍ਹਾ ਨਤੀਜਿਆਂ ਵਿੱਚ ਬਹੁਤ ਸਾਰੀਆਂ ਵਿਦਿਆਰਥਣਾਂ ਨੇ ਗਣਿਤ, ਜੀਵ ਵਿਗਿਆਨ, ਸੰਗੀਤ ਅਤੇ ਸਾਇੰਸ ਵਿਸ਼ਿਆਂ ਵਿੱਚੋ 100% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੋਸ਼ਨ ਕੀਤਾ ਹੈ।
ਇਸ ਮੌਕੇ ਤੇ ਸ਼੍ਰੀਮਤੀ ਅਮੋਲ ਕੌਰ ਪ੍ਰੋਗਰਾਮ ਅਫਸਰ ਪਰਿਵਰਤਨ ਆਰਗੇਨਾਈਜੇਸ਼ਨ ਐਨ.ਜੀ.ਓ ਗਰੁੱਪ ਨੇ ਬੱਚਿਆਂ ਨੂੰ ਇਨਾਮ ਤਕਸੀਮ ਕੀਤੇ ਅਤੇ ਉਨਾਂ ਨੇ ਪ੍ਰੇਰਨਾਦਾਇਕ ਭਾਸ਼ਨ ਦੇਂਦੇ ਹੋਏ ਕਿਹਾ ਕਿ ਇਸ ਸਕੂਲ ਦੇ ਮਿਹਨਤੀ ਪ੍ਰਿੰਸੀਪਲ ਅਤੇ ਸਟਾਫ ਸਦਕਾ ਇਸ ਸਕੂਲ ਦੀ ਪੂਰੇ ਇਲਾਕੇ ਵਿੱਚ ਆਪਣੀ ਵੱਖਰੀ ਪਹਿਚਾਣ ਹੈ, ਜਿਸ ਕਰਕੇ ਇੱਥੇ ਦੂਰ ਦੁਰਾਡੇ ਤੋਂ ਆਪਣੇ ਬੱਚਿਆਂ ਨੂੰ ਪੜਨ ਲਈ ਭੇਜਦੇ ਹਨ। ਉਨਾਂ ਨੇ ਵਿਦਿਆਰਥਣਾਂ ਨੂੰ ਆਪਣੇ ਪੈਰਾਂ ਤੇ ਖੁਦ ਖੜ੍ਹੇ ਹੋਣ ਲਈ ਪ੍ਰੇਰਿਆਂ ਉਨਾਂ ਨੇ ਇਹ ਵੀ ਨਸੀਹਤ ਦਿੱਤੀ ਕਿ ਅੱਜ ਦੇ ਯੁੱਗ ਵਿੱਚ ਨਾ ਸਿਰਫ ਸਪੁੱਤਰੀ ਸ਼੍ਰੀ…. ਅਤੇ ਪਤਨੀ ਸ਼੍ਰੀ…. ਲਿਖਵਾ ਕੇ ਹੀ ਮਾਣ ਮਹਿਸੂਸ ਕਰਨਾ ਹੈ ਬਲਕਿ ਆਪਣੀ ਖੁਦ ਦੀ ਪਹਿਚਾਣ ਬਣਾਉਣੀ ਜਰੂਰੀ ਹੈ। ਇਸ ਸਾਰੇ ਪ੍ਰਬੰਧ ਵਿੱਚ ਸਕੂਲ ਦੇ ਨਵ-ਨਿਯੁਕਤ ਮੈਨੇਜਰ ਸ਼੍ਰੀ ਬਲਦੇਵ ਸਿੰਘ ਨੇ ਅਹਿਮ ਭੂਮਿਕਾ ਨਿਭਾਈ। ਅਖੀਰ ਵਿੱਚ ਪ੍ਰਿੰਸੀਪਲ ਨੇ ਪੂਰੇ ਸਟਾਫ ਦੀ ਲਗਨ ਅਤੇ ਸਖਤ ਮਿਹਨਤ ਦੀ ਪ੍ਰਸੰਸਾ ਕਰਦਿਆਂ ਸਮੂਹ ਸਟਾਫ ਅਤੇ ਮਾਪਿਆਂ ਨੂੰ ਵਧਾਈ ਦਿੱਤੀ।

Have something to say? Post your comment

 

More in Chandigarh

ਜ਼ੀਰਕਪੁਰ ਪੁਲਿਸ ਵੱਲੋ ਬਿਨਾਂ ਲਾਇਸੰਸ ਤੋਂ ਚਲਾਏ ਜਾ ਰਹੇ ਇੰਮੀਗ੍ਰੈਸ਼ਨ ਦਫ਼ਤਰ ਦੇ 03 ਵਿਅਕਤੀ ਗ੍ਰਿਫਤਾਰ

ਡੇਰਾਬੱਸੀ ਹਲਕੇ ਚ ਐਸ ਐਸ ਟੀ ਟੀਮ ਵੱਲੋਂ ਝਰਮੜੀ ਬੈਰੀਅਰ ਤੋਂ 24,16,900 ਰੁਪਏ ਦੀ ਨਕਦੀ ਬਰਾਮਦ 

ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 328 ਉਮੀਦਵਾਰ ਲੜਨਗੇ ਚੋਣ : ਸਿਬਿਨ ਸੀ 

ਪੰਜਾਬ ਪੁਲਿਸ ਦੀ ਸਾਈਬਰ ਕ੍ਰਾਈਮ ਡਿਵੀਜ਼ਨ ਨੇ ਦੋ ਫਰਜ਼ੀ ਕਾਲ ਸੈਂਟਰਾਂ ਦਾ ਕੀਤਾ ਪਰਦਾਫਾਸ਼

ਵੋਟਰ ਹੈ ਆਜ ਕਾ ਅਰਜੁਨ ਸ਼ਕਸ਼ਮ ਐਪ ਨੂੰ ਦਰਸਾਉਂਦਾ ਚਿੱਤਰ ਜਾਰੀ

ਲੋਕ ਸਭਾ ਚੋਣਾਂ ਨਿਰਵਿਘਨ ਅਤੇ ਸ਼ਾਂਤੀਪੂਰਵਕ ਕਰਵਾਉਣ ਲਈ ਦਿਸ਼ਾ ਨਿਰਦੇਸ਼ ਜਾਰੀ : ਜ਼ਿਲ੍ਹਾ ਚੋਣ ਅਫਸਰ

ਜ਼ਿਲ੍ਹਾ ਐੱਸ.ਏ.ਐਸ. ਨਗਰ ਦੇ ਬੀਜ ਡੀਲਰਾਂ ਦੀ ਚੈਕਿੰਗ  ਦੌਰਾਨ  ਲਏ ਗਏ ਨਮੂਨੇ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਵੱਲੋਂ ਸਫ਼ਰ ਦੌਰਾਨ 50 ਹਜ਼ਾਰ ਰੁਪਏ ਤੋਂ ਵੱਧ ਨਕਦੀ ਲਈ ਆਪਣੇ ਕੋਲ ਢੁਕਵੇਂ ਦਸਤਾਵੇਜ਼ ਰੱਖਣ ਦੀ ਸਲਾਹ

ਮੋਹਾਲੀ ਪੁਲਿਸ ਵੱਲੋ ਵਿਦੇਸ਼ ਵਿੱਚ ਬੈਠੇ ਅੱਤਵਾਦੀ ਲਖਬੀਰ ਸਿੰਘ ਉੱਰਫ ਲੰਡਾ ਅਤੇ ਜੱਸਲ ਦੇ ਸਾਥੀ ਗ੍ਰਿਫਤਾਰ

ਜਨਰਲ ਆਬਜ਼ਰਵਰ ਨੇ ਸਵੀਪ ਗਤੀਵਿਧੀਆਂ ਦਾ ਜਾਇਜ਼ਾ ਲਿਆ