Sunday, May 19, 2024

Malwa

ਬਲਵੀਰ ਸਿੰਘ ਕੁਠਾਲਾ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦੇ ਮੈਂਬਰ ਨਿਯੁਕਤ

May 05, 2024 06:03 PM
ਤਰਸੇਮ ਸਿੰਘ ਕਲਿਆਣੀ

ਮਲੇਰਕੋਟਲਾ : ( ਅਸਵਨੀ ਸੋਢੀ ) ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਦੇ ਸਾਬਕਾ ਪ੍ਰਧਾਨ ਜੱਥੇਦਾਰ ਕਰਨੈਲ ਸਿੰਘ ਪੀਰਮੁਹੰਮਦ ਨਾਲ ਲੰਬਾ ਸਮਾਂ ਫੈਡਰੇਸ਼ਨ ਵਿੱਚ ਕੰਮ ਕਰਨ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਮਿਹਨਤੀ ਵਰਕਰ ਸ੍ਰ. ਬਲਵੀਰ ਸਿੰਘ ਕੁਠਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਨੇ ਸ਼੍ਰੋਮਣੀ ਅਕਾਲੀ ਦਲ ਦੀ ਜਨਰਲ ਕੌਂਸਲ ਦਾ ਮੈਂਬਰ ਨਿਯੁਕਤ ਕੀਤਾ ਹੈ ।ਅੱਜ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ਼ ਮਲੇਰਕੋਟਲਾ ਮੈਡਮ ਜਾਹਿਦਾ ਸੁਲੇਮਾਨ ਨੇ ਸ੍ਰ. ਬਲਵੀਰ ਸਿੰਘ ਕੁਠਾਲਾ ਦੇ ਗ੍ਰਹਿ ਵਿਖੇ ਪਹੁੰਚ ਕੇ ਪਿੰਡ ਦੇ ਭਾਰੀ ਇਕੱਠ ਤੇ ਪਤਵੰਤੇ ਸੱਜਣਾਂ ਅਤੇ ਅਕਾਲੀ ਵਰਕਰਾਂ ਦੀ ਹਾਜ਼ਰੀ ਵਿੱਚ ਸ੍ਰ. ਬਲਵੀਰ ਸਿੰਘ ਕੁਠਾਲਾ ਨੂੰ ਨਿਯੁਕਤੀ ਪੱਤਰ ਸੌਂਪਿਆ।ਮੈਡਮ ਜਾਹਿਦਾ ਸੁਲੇਮਾਨ ਨੇ ਵਰਕਰਾਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਕਾਲੀ ਦਲ ਹਮੇਸਾਂ ਹੀ ਮਿਹਨਤੀ ਵਰਕਰਾਂ ਦੀ ਕਦਰ ਕਰਦਾ ਹੈ।ਮੈਡਮ ਜਾਹਿਦਾ ਸੁਲੇਮਾਨ ਨੇ ਨੌਜ਼ਵਾਨਾਂ ਨੂੰ ਸਿਆਸਤ ਵਿੱਚ ਆਕੇ ਸਮਾਜ ਦੀ ਸੇਵਾ ਕਰਨ ਦਾ ਸੱਦਾ ਦਿੰਦਿਆਂ ਕਿਹਾ ਕਿ ਆਓ ਆਪਾਂ ਸਾਰੇ ਰਲ-ਮਿਲ ਕੇ ਅਕਾਲੀ ਦਲ ਨੂੰ ਤਕੜਾ ਕਰੀਏ ਤਾਂ ਪੰਜਾਬ ਲੁੱਟਣ ਕੁੱਟਣ ਵਾਲ਼ੀਆਂ ਤੇ ਦਿੱਲੀ ਤੋਂ ਚੱਲਣ ਵਾਲ਼ੀਆਂ ਪਾਰਟੀਆਂ ਨੂੰ ਪੰਜਾਬ ਚੋਂ ਚੱਲਦੇ ਕਰੀਏ ਤੇ ਪੰਜਾਬ ਨੂੰ ਉਹਨਾਂ ਲੋਟੂ ਧਾੜਵੀਆਂ ਤੋਂ ਬਚਾਈਏ ਉਹਨਾਂ ਕਿਹਾ ਕਿ ਅਕਾਲੀ ਦਲ ਨੇ ਹਮੇਸਾਂ ਹੀ ਸੂਬੇ ਪੰਜਾਬ ਨੂੰ ਅਤੇ ਪੰਜਾਬੀਅਤ ਨੂੰ ਬਚਾਉਣ ਲਈ ਅਨੇਕਾਂ ਕੁਰਬਾਨੀਆਂ ਦਿੱਤੀਆਂ ਹਨ ਇਸ ਲਈ ਸਾਨੂੰ ਆਪਣੇ ਵਿਰਸੇ ਤੋਂ ਸਬਕ ਲੈਂਦੇ ਹੋਏ ਇੱਕ ਵਾਰ ਫੇਰ ਤਕੜਾ ਹੰਭਲਾ ਮਾਰਨਾ ਚਾਹੀਦਾ ਹੈ ਤਾਂ ਜੋ ਕਾਂਗਰਸ ਤੇ ਡਰਾਮੇਬਾਜ਼ ਝਾੜੂ ਪਾਰਟੀ ਦਾ ਸਫ਼ਾਇਆ ਹੋ ਸਕੇ ਮੈਡਮ ਜਾਹਿਦਾ ਸੁਲੇਮਾਨ ਨੇ ਸਾਨੂੰ ਸਾਡੇ ਲੋਕ ਸਭਾ ਹਲਕਾ ਤੋਂ ਅਕਾਲੀ ਦਲ ਦੇ ਉਮੀਦਵਾਰ ਬਹੁਤ ਸਾਊ ਸ਼ਰੀਫ਼ ਤੇ ਲੋਕਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋਣ ਵਾਲੇ ਸ੍ਰ. ਇਕਬਾਲ ਸਿੰਘ ਝੂੰਦਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਕੇ ਜਿੱਤਾਉਣਾ ਚਾਹੀਦਾ ਹੈ।ਤਾਂ ਜੋ ਉਹ ਸਾਡੀ ਲੋਕ ਸਭਾ ਵਿੱਚ ਅਵਾਜ਼ ਬਣ ਸਕਣ ਹੋਰਨਾਂ ਤੋਂ ਇਲਾਵਾ ਮੀਟਿੰਗ ਨੂੰ ਜੱਥੇਦਾਰ ਸ੍ਰ. ਤਰਲੋਚਨ ਸਿੰਘ ਧਲੇਰ, ਸਾਬਕਾ ਚੇਅਰਮੈਨ ਸ੍ਰ. ਗੁਰਮੇਲ ਸਿੰਘ ਕੁਠਾਲਾ, ਸ੍ਰ. ਬਹਾਦਰ ਸਿੰਘ ਚਹਿਲ ਅਤੇ ਤਲਵੀਰ ਸਿੰਘ ਕਾਲਾ ਢਿੱਲੋਂ ਨੇ ਵੀ ਸੰਬੋਧਨ ਕੀਤਾ।ਤੇ ਸਟੇਜ ਸੈਕਟਰੀ ਦੀ ਜ਼ੁੰਮੇਵਾਰੀ ਸ੍ਰ. ਕੁਲਦੀਪ ਸਿੰਘ ਨੰਬਰਦਾਰ ਕੁਠਾਲਾ ਨੇ ਬੜੀ ਬਾਖ਼ੂਬੀ ਨਾਲ ਨਿਭਾਈ ਅਖ਼ੀਰ ਵਿੱਚ ਮੀਟਿੰਗ ਵਿੱਚ ਪਹੁੰਚੇ ਵਰਕਰਾਂ ਦਾ ਸ੍ਰ. ਬਲਵੀਰ ਸਿੰਘ ਕੁਠਾਲਾ ਨੇ ਤਹਿ-ਦਿਲੋਂ ਧੰਨਵਾਦ ਕੀਤਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ, ਸ੍ਰ. ਦਲਜੀਤ ਸਿੰਘ ਚੀਮਾਂ ਮੈਂਬਰ ਕੋਰ ਕਮੇਟੀ, ਜੱਥੇਦਾਰ ਸ੍ਰ. ਕਰਨੈਲ ਸਿੰਘ ਪੀਰਮੁਹੰਮਦ ਬੁਲਾਰਾ/ਜਨਰਲ ਸਕੱਤਰ ਸ਼੍ਰੋਮਣੀ ਅਕਾਲੀ ਦਲ ਸ੍ਰ. ਚਰਨਜੀਤ ਸਿੰਘ ਬਰਾੜ ਮੁੱਖ ਬੁਲਾਰਾ ਸ਼੍ਰੋਮਣੀ ਅਕਾਲੀ ਦਲ ਮੈਂਬਰ ਕੋਰ ਕਮੇਟੀ, ਸ੍ਰ. ਇਕਬਾਲ ਸਿੰਘ ਝੂੰਦਾਂ ਉਮੀਦਵਾਰ ਲੋਕ ਸਭਾ ਹਲਕਾ ਸੰਗਰੂਰ ਅਤੇ ਮੈਡਮ ਜਾਹਿਦਾ ਸੁਲੇਮਾਨ ਹਲਕਾ ਇੰਚਾਰਜ਼ ਮਲੇਰਕੋਟਲਾ ਦਾ ਵਿਸ਼ੇਸ਼ ਧੰਨਵਾਦ ਕੀਤਾ ਜਿੰਨਾ ਨੇ ਇਹ ਮਾਣ ਬਖ਼ਸ਼ਿਆ ਹੈ।ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਇਹ ਪਾਰਟੀ ਵੱਲੋਂ ਸੌਂਪੀ ਗਈ ਹਰ ਜ਼ੁੰਮੇਵਾਰੀ ਨੂੰ ਪੂਰੀ ਇਮਾਨਦਾਰੀ ਨਾਲ ਨਿਭਾਉਣਗੇ ਤੇ ਅਕਾਲੀ ਦਲ ਦੇ ਉਮੀਦਵਾਰ ਸ੍ਰ. ਇਕਬਾਲ ਸਿੰਘ ਝੂੰਦਾਂ ਨੂੰ ਜਿਤਾਉਣ ਲਈ ਮੈਡਮ ਜਾਹਿਦਾ ਸੁਲੇਮਾਨ ਦੀ ਅਗਵਾਈ ਵਿੱਚ ਸਾਥੀਆਂ ਨਾਲ ਰਲ ਮਿਲਕੇ ਪੂਰੇ ਤਨੋਂ ਮਨੋਂ ਮਿਹਨਤ ਕਰਨਗੇਂ।ਇਸ ਮੀਟਿੰਗ ਵਿੱਚ ਨੋਨਾ ਸੁਲੇਮਾਨ, ਸ੍ਰ. ਮਨਦੀਪ ਸਿੰਘ ਮਾਣਕਮਾਜਰਾ ਸਰਕਲ ਪ੍ਰਧਾਨ ਅਕਾਲੀ ਦਲ, ਸ੍ਰ. ਦਰਸ਼ਨ ਸਿੰਘ ਝਨੇਰ, ਬੀਬੀ ਬਲਜੀਤ ਕੌਰ ਇਸਤਰੀ ਅਕਾਲੀ ਦਲ, ਬੀਬੀ ਸੁਰੱਈਆਂ, ਵੈਦ ਨਿਹਾਲ ਸਿੰਘ, ਚਰਨ ਸਿੰਘ ਚਹਿਲ, ਗੁਰਨਾਮ ਸਿੰਘ ਪੰਨੂ, ਮਨੀ ਧਾਲੀਵਾਲ ਯੂਥ ਅਕਾਲੀ ਆਗੂ, ਭਾਈ ਕਮਿੱਕਰ ਸਿੰਘ ਖ਼ਾਲਸਾ, ਦਰਸ਼ਨ ਸਿੰਘ ਕਾਲਸਾਂਵਾਲਾ, ਦਰਸ਼ਨ ਸਿੰਘ ਧਾਲੀਵਾਲ ਸਾਬਕਾ ਪੰਚ, ਸੁਰਜੀਤ ਸਿੰਘ ਬਾਬਾ ਸਾਬਕਾ ਪੰਚ ,ਯੂਥ ਅਕਾਲੀ ਆਗੂ ਜਗਦੇਵ ਸਿੰਘ ਗਿੱਲ ਘੁਡਾਣੀਵਾਲਾ, ਗਗਨਦੀਪ ਸਿੰਘ ਲਿੱਟ, ਗੁਰਿੰਦਰ ਸਿੰਘ ਮਾਨ, ਸ਼ਨੀ ਚਹਿਲ, ਭਗਵੰਤ ਸਿੰਘ ਫ਼ੌਜੀ ਸਾਬਕਾ ਪੰਚ, ਚਮਕੌਰ ਸਿੰਘ ਧਾਲੀਵਾਲ, ਕੁਲਵਿੰਦਰ ਸਿੰਘ ਮਾਹਮਦਪੁਰ, ਗੁਰਜੋਤ ਸਿੰਘ ਮਾਹਮਦਪੁਰ, ਵਿੱਕੀ ਮਾਹਮਦਪੁਰ, ਮੁਹੰਮਦ ਖ਼ਲੀਲ ਕਲੱਬ ਪ੍ਰਧਾਨ, ਪਰਮਜੀਤ ਸਿੰਘ ਕਾਲਾ ਮਾਹਮਦਪੁਰ, ਕੋਮਲ ਚਹਿਲ, ਮਨਵੀਰ ਸਿੰਘ ਚਹਿਲ, ਜਸਕਰਨ ਸਿੰਘ ਚਹਿਲ, ਸ਼ਗਨ ਚਹਿਲ, ਰਵਿੰਦਰ ਸਿੰਘ ਚਹਿਲ, ਹਰਜਿੰਦਰ ਕੌਰ ਸਾਬਕਾ ਪੰਚ, ਬੂਟਾ ਸਿੰਘ, ਰਣਜੀਤ ਕੌਰ ਸਾਬਕਾ ਪੰਚ, ਮੈਡਮ ਸ਼ੀਲਾ ਦੇਵੀ, ਬਲਜਿੰਦਰ ਕੌਰ ਡੀਪੂ ਵਾਲੇ, ਅਜੀਤ ਸਿੰਘ ਪੰਨੂ, ਜੱਥੇਦਾਰ ਨਾਹਰ ਸਿੰਘ, ਭਗਵਾਨ ਸਿੰਘ ਸਾਬਕਾ ਪੰਚ, ਮਿਸਤਰੀ ਰਾਜਿੰਦਰ ਸਿੰਘ ਆਦਿ ਆਗੂ ਹਾਜ਼ਰ ਸਨ।

Have something to say? Post your comment

 

More in Malwa

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ