Friday, May 17, 2024

Business

The Visa Land Firm ਦਾ ADC ਵੱਲੋਂ ਲਾਇਸੰਸ ਰੱਦ

May 02, 2024 06:16 PM
SehajTimes
ਮੋਹਾਲੀ : ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6 (1) (ਈ) ਤਹਿਤ ਮਿਲੀਆਂ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਦ ਵੀਜ਼ਾ ਲੈਂਡ ਫਰਮ ਦਾ ਲਾਇਸੰਸ ਰੱਦ ਕਰ ਦਿੱਤਾ ਗਿਆ ਹੈ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਵਿਰਾਜ ਸ਼ਿਆਮਕਰਨ ਤਿੜਕੇ ਵੱਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ  ਵੱਲੋਂ ਦ ਵੀਜ਼ਾ ਲੈਂਡ ਐਸ.ਸੀ.ਓ. ਨੰ:523-524, ਦੂਜੀ ਮੰਜਿਲ, ਸੈਕਟਰ-70, ਮੋਹਾਲੀ, ਜਿਲ੍ਹਾ-ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ ਮਾਲਕ ਸ੍ਰੀ ਨਿਸ਼ਾਨ ਸਿੰਘ ਪੁੱਤਰ ਸ੍ਰੀ ਗੁਰਮੁੱਖ ਸਿੰਘ ਵਾਸੀ ਮਕਾਨ ਨੰ:76, ਤੀਜੀ ਮੰਜਿਲ, ਮਟੌਰ, ਸੈਕਟਰ-70, ਮੋਹਾਲੀ ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਹਾਲ ਵਾਸੀ ਫਲੈਟ ਨੰਬਰ 182, ਗਰਾਊਂਡ ਫਲੌਰ, ਵੇਵ ਅਸਟੇਟ, ਸੈਕਟਰ-85, ਮੋਹਾਲੀ, ਜਿਲ੍ਹਾ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਨੂੰ ਕੰਸਲਟੈਂਸੀ ਦੇ ਕੰਮ ਲਈ ਇਸ ਦਫਤਰ ਵੱਲੋਂ ਲਾਇਸੰਸ ਨੰਬਰ 352/ਆਈ.ਸੀ. ਮਿਤੀ 15-10-2019 ਜਾਰੀ ਕੀਤਾ ਗਿਆ ਸੀ। ਇਸ ਲਾਇਸੰਸ ਦੀ ਮਿਆਦ ਮਿਤੀ 14-10-2024 ਤੱਕ ਹੈ। ਲਾਇਸੰਸ ਦੀਆਂ ਸ਼ਰਤਾਂ ਨੂੰ ਮੁੱਖ ਰੱਖਦੇ ਹੋਏ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ, ਰੂਲਜ਼, ਸੋਧਾਂ, ਅਡਵਾਈਜਰੀ ਮਿਤੀ 14-05-2018 ਦੀ ਮੱਦ ਨੰ: 13 ਤਹਿਤ ਮਹੀਨਾਵਾਰ ਰਿਪੋਰਟ, ਉਕਤ ਐਕਟ ਦੀ ਧਾਰਾ 7 ਅਧੀਨ ਬਿਜਨਸ ਸਬੰਧੀ ਦਿੱਤੇ ਜਾਣ ਵਾਲੇ ਇਸ਼ਤਿਹਾਰਾਂ/ਸੈਮੀਨਾਰਾਂ ਸਬੰਧੀ ਜਾਣਕਾਰੀ ਇਸ ਦਫਤਰ ਨੂੰ (ਮਹੀਨਾ ਦਸੰਬਰ 2022 ਤੋਂ ਬਾਅਦ) ਅਤੇ ਛਿਮਾਹੀ ਆਧਾਰ ਤੇ ਗ੍ਰਹਿ ਮਾਮਲੇ ਤੇ ਨਿਆਂ ਵਿਭਾਗ, ਪੰਜਾਬ ਸਰਕਾਰ ਨੂੰ ਉਕਤ ਰਿਪੋਰਟਾਂ ਨਾ ਭੇਜਣ ਅਤੇ ਮਹੀਨਾ ਅਗਸਤ/2022 ਅਤੇ ਸਤੰਬਰ/2022 ਦੌਰਾਨ ਕਲਾਇੰਟਾਂ ਸਬੰਧੀ ਗੁੰਮਰਾਹਕੁੰਨ ਜਾਣਕਾਰੀ ਭੇਜਣ ਦੀ ਸੂਰਤ ਵਿੱਚ ਇਸ ਦਫਤਰ ਵੱਲੋਂ ਪੱਤਰ ਮਿਤੀ 03-04-2023 ਅਤੇ ਪੱਤਰ ਮਿਤੀ 25-10-2023 ਰਾਹੀਂ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ-6(1)(e) ਅਧੀਨ ਨੋਟਿਸ ਜਾਰੀ ਕਰਦੇ ਹੋਏ ਸਪਸ਼ਟੀਕਰਨ ਸਮੇਤ ਪੁੱਖਤਾ ਦਸਤਾਵੇਜ਼ ਅਤੇ ਨਿੱਜੀ ਤੌਰ ਤੇ ਹਾਜਰ ਹੋਣ ਲਈ ਹਦਾਇਤ ਕੀਤੀ ਗਈ। ਪ੍ਰੰਤੂ ਲਾਇਸੰਸੀ ਹਾਜਰ ਨਹੀਂ ਆਏ। ਇਸ ਸਬੰਧੀ ਕਾਫੀ ਸਮਾਂ ਬੀਤ ਜਾਣ ਉਪਰੰਤ ਲਾਇਸੰਸੀ ਵੱਲੋਂ ਉਕਤ ਰਿਪੋਰਟਾਂ ਪੇਸ਼ ਨਹੀਂ ਕੀਤੀਆਂ ਗਈਆਂ।

ਫਰਮ ਦ ਵੀਜ਼ਾ ਲੈਂਡ ਦੇ ਖਿਲਾਫ ਪ੍ਰਾਪਤ ਹੋਈਆਂ ਸ਼ਿਕਾਇਤਾਂ ਅਤੇ ਫਰਮ/ਲਾਇਸੰਸੀ ਵੱਲੋਂ ਐਕਟ/ਰੂਲਜ਼/ਅਡਵਾਈਜਰੀ ਅਧੀਨ ਕੀਤੇ ਜਾ ਰਹੇ ਕੰਮ ਸਬੰਧੀ ਕਲਾਇੰਟਾਂ/ਇਸ਼ਤਿਹਾਰ/ਸੈਮੀਨਾਰ ਆਦਿ ਬਾਰੇ ਸੂਚਨਾਂ ਨਾ ਭੇਜਣ, ਨੋਟਿਸ ਦਾ ਜਵਾਬ ਨਾ ਦੇਣ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਅਧੀਨ ਇਸ ਦਫਤਰ ਦੇ ਹੁਕਮ ਮਿਤੀ 11-03-2024 ਰਾਹੀਂ ਫਰਮ ਦ ਵੀਜ਼ਾ ਲੈਂਡ ਨੂੰ ਜਾਰੀ ਲਾਇਸੰਸ ਨੰਬਰ 352/ਆਈ.ਸੀ. ਮਿਤੀ 15-10-2019 ਜੋ ਕਿ 90 ਦਿਨਾਂ ਲਈ ਲਾਇਸੰਸ ਮੁਅੱਤਲ ਕੀਤਾ ਗਿਆ ਸੀ। ਇਸ ਤੋਂ ਇਲਾਵਾ ਲਾਇਸੰਸੀ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦਿੰਦੇ ਹੋਏ ਨੋਟਿਸ ਪੱਤਰ ਮਿਤੀ 11-03-2024 ਜਾਰੀ ਕੀਤਾ ਗਿਆ ਹੈ। ਉਪ ਮੰਡਲ ਮੈਜਿਸਟਰੇਟ, ਮੋਹਾਲੀ ਦੇ ਦਫਤਰ ਦਾ ਪੱਤਰ ਮਿਤੀ 16-02-2024 ਰਾਹੀਂ ਲਿਖਿਆ ਗਿਆ ਸੀ ਕਿ ਤਹਿਸੀਲਦਾਰ ਮੋਹਾਲੀ ਅਤੇ ਪੁਲਿਸ ਵਿਭਾਗ ਪਾਸੋ ਰਿਪੋਰਟ ਪ੍ਰਾਪਤ ਕੀਤੀ ਗਈ। ਤਹਿਸੀਲਦਾਰ ਮੋਹਾਲੀ ਨੇ ਪੱਤਰ ਮਿਤੀ 15- 02-2024 ਰਾਹੀਂ ਲਿਖਿਆ ਹੈ ਕਿ ਸੈਕਟਰ 70 ਵਿਖੇ ਐਸ.ਸੀ.ਓ ਨੰਬਰ 523-24 ਦੂਜੀ ਮੰਜਿਲ (ਵੀਜਾ ਲੈਂਡ) ਦੇ ਦਫਤਰ ਨੂੰ ਤਾਲਾ ਲਗਿਆ ਹੋਇਆ ਹੈ ਮੌਕੇ ਤੇ ਕਈ ਵੀ ਵਿਅਕਤੀ ਮੌਜੂਦ ਨਹੀਂ ਸੀ। ਮੁੱਖ ਥਾਣਾ ਅਫਸਰ, ਮਟੋਰ ਨੇ ਆਪਣੇ ਪੱਤਰ ਮਿਤੀ 15.02.2024 ਰਾਹੀਂ ਲਿਖਿਆ ਹੈ ਕਿ ਦ ਵੀਜਾ ਲੈਂਡ ਫਰਮ ਦੇ ਖਿਲਾਫ ਧੋਖਾ ਧੜੀ ਕਰਨ ਦੇ ਇਵਜ ਵਿਚ ਛੇ ਮੁਕੱਦਮੇ ਦਰਜ ਕੀਤੇ ਗਏ ਹਨ। ਜਿਨ੍ਹਾਂ ਦਾ ਵੇਰਵਾ ਹੇਠ ਲਿਖੇ ਅਨੁਸਾਰ ਹੈ:-
1) ਮੁਕੱਦਮਾਂ ਨੰਬਰ 21 ਮਿਤੀ 08.02.2024 ਅ/ਧ 406, 420, 120ਬੀ ਆਈ.ਪੀ.ਸੀ. ਅਤੇ ਇੰਮੀਗਰੇਸ਼ਨ ਐਕਟ ਥਾਣਾ ਮਟੋਰ
2) ਮੁਕੱਦਮਾ ਨੰਬਰ 22 ਮਿਤੀ 09.02.2024 ਅ/ਧ 406, 420, 120ਬੀ ਆਈ.ਪੀ.ਸੀ. ਅਤੇ ਇੰਮੀਗਰੇਸ਼ਨ ਐਕਟ ਥਾਣਾ ਮਟੋਰ
 3) ਮੁਕੱਦਮਾ ਨੰਬਰ 25 ਮਿਤੀ 10.02.2024 ਅ/ਧ 406, 420, 120 ਬੀ ਆਈ.ਪੀ.ਸੀ. ਅਤੇ ਇੰਮੀਗਰੇਸ਼ਨ ਐਕਟ ਥਾਣਾ ਮਟੋਰ
 4) ਮੁਕੱਦਮਾ ਨੰਬਰ 27 ਮਿਤੀ 12.02.2024 ਅ/ਧ 406, 420, 120 ਬੀ ਆਈ.ਪੀ.ਸੀ. ਅਤੇ ਇੰਮੀਗਰੇਸ਼ਨ ਐਕਟ ਥਾਣਾ ਮਟੋਰ
5) ਮੁਕੱਦਮਾ ਨੰਬਰ 31 ਮਿਤੀ 15.02.2024 ਅ/ਧ 406, 420, 120 ਬੀ ਆਈ.ਪੀ.ਸੀ. ਅਤੇ ਇੰਮੀਗਰੇਸ਼ਨ ਐਕਟ ਥਾਣਾ ਮਟੋਰ
6) ਮੁਕੱਦਮਾ ਨੰਬਰ 32 ਮਿਤੀ 15.02.2024 ਅ/ਧ 406, 420, 120 ਬੀ ਆਈ.ਪੀ.ਸੀ. ਅਤੇ ਇੰਮੀਗਰੇਸ਼ਨ ਐਕਟ ਥਾਣਾ ਮਟੋਰ

ਦ ਵੀਜ਼ਾ ਲੈਂਡ ਫਰਮ ਖਿਲਾਫ ਪ੍ਰਾਪਤ ਹੋਈਆਂ ਛੇ ਸ਼ਿਕਾਇਤਾਂ ਸਬੰਧੀ ਇਸ ਦਫਤਰ ਦੇ ਪੱਤਰ ਮਿਤੀ 14-03-2024 ਰਾਹੀਂ ਸੀਨੀਅਰ ਕਪਤਾਨ ਪੁਲਿਸ, ਐਸ.ਏ.ਐਸ.ਨਗਰ ਨੂੰ ਪੜਤਾਲ/ਰਿਪੋਰਟ ਹਿੱਤ ਭੇਜੀ ਗਈ ਸੀ। ਪ੍ਰੰਤੂ ਕੋਈ ਜਵਾਬ/ਸੂਚਨਾ ਪ੍ਰਾਪਤ ਨਾ ਹੋਣ ਕਰਕੇ ਯਾਦ ਪੱਤਰ ਮਿਤੀ 27-03-2024 ਜਾਰੀ ਕੀਤਾ ਗਿਆ ਸੀ। ਪ੍ਰੰਤੂ ਅਜੇ ਤੱਕ ਰਿਪੋਰਟ ਪ੍ਰਾਪਤ ਨਹੀਂ ਹੋਈ ਹੈ। ਫਰਮ ਦਾ ਲਾਇਸੰਸ ਮੁਅੱਤਲ ਹੋਣ ਕਰਕੇ ਲਾਇਸੰਸੀ ਨੂੰ ਆਪਣੀ ਸਥਿਤੀ ਸਪਸ਼ਟ ਕਰਨ ਲਈ 15 ਦਿਨਾਂ ਦਾ ਸਮਾਂ ਦੇਣ ਲਈ ਨੋਟਿਸ ਪੱਤਰ ਮਿਤੀ 11-03-2024 ਜਾਰੀ ਕੀਤਾ ਗਿਆ ਸੀ। ਪ੍ਰੰਤੂ ਲਾਇਸੰਸੀ ਦੇ ਰਜਿਸਟਰਡ ਦਫਤਰ ਅਤੇ ਰਿਹਾਇਸ਼ੀ ਪਤੇ ਤੇ ਜਾਰੀ ਕੀਤਾ ਗਿਆ ਨੋਟਿਸ ਅਣਡਲੀਵਰ ਪ੍ਰਾਪਤ ਹੋਇਆ ਹੈ। ਲਾਇਸੰਸੀ ਵੱਲੋਂ ਕੋਈ ਜਵਾਬ/ਸਪਸ਼ਟੀਕਰਨ ਪ੍ਰਾਪਤ ਨਹੀਂ ਹੋਇਆ ਹੈ। ਉਪ ਮੰਡਲ ਮੈਜਿਸਟਰੇਟ, ਮੋਹਾਲੀ ਦੀ ਰਿਪੋਰਟ ਅਨੁਸਾਰ (ਦ ਵੀਜਾ ਲੈਂਡ) ਦਾ ਦਫਤਰ ਬੰਦ ਹੋਣ ਕਰਕੇ ਅਤੇ ਫਰਮ ਖਿਲਾਫ ਮੁਕੱਦਮੇ ਦਰਜ ਹੋਣ ਕਰਕੇ, ਲਾਇਸੰਸ ਮੁਅੱਤਲ ਹੋਣ ਕਰਕੇ ਅਤੇ ਨੋਟਿਸ ਦਾ ਜਵਾਬ/ਸਪਸ਼ਟੀਕਰਨ ਨਾ ਦੇਣ ਕਰਕੇ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੁਲੇਸ਼ਨ ਐਕਟ-2012 ਦੇ ਸੈਕਸ਼ਨ 6(1)(ਈ) ਦੇ ਉਪਬੰਧਾਂ ਅਧੀਨ ਫਰਮ ਵੱਲੋਂ ਉਲੰਘਣਾ ਕੀਤੀ ਜਾ ਰਹੀ ਹੈ।

ਲਈ ਉਕਤ ਤੱਥਾਂ ਦੇ ਸਨਮੁੱਖ ਸ੍ਰੀ ਵਿਰਾਜ ਸ਼ਿਆਮਕਰਨ ਤਿੜਕੇ, ਆਈ.ਏ.ਐਸ., ਵਧੀਕ ਜਿਲ੍ਹਾ ਜਿ ਐਜਿਸਟਰੇਟ ਇਸ ਬਲਾਈ ਐਕਤ ਸਿੰਘ ਨਗਰ ਪੰਜਾਬ ਟਰੈਵਲ ਪ੍ਰੋਫੈਸ਼ਨਲ ਰੈਗੂਲੇਸ਼ਨ ਐਕਟ-2012 ਦੇ ਸੈਕਸ਼ਨ 6(1)(e) ਦੇ ਉਪਬੰਧਾਂ ਤਹਿਤ ਮਿਲੀਆ ਸ਼ਕਤੀਆਂ ਦੀ ਵਰਤੋਂ ਕਰਦੇ ਹੋਏ ਫਰਮ  ਦ ਵੀਜ਼ਾ ਲੈਂਡ ਫਰਮ ਨੂੰ ਜਾਰੀ ਲਾਇਸੰਸ ਨੰਬਰ 352/ਆਈ.ਸੀ ਮਿਤੀ 15-10-2019 ਤੁਰੰਤ ਪ੍ਰਭਾਵ ਤੋਂ ਕੈਂਸਲ/ਰੱਦ ਕੀਤਾ ਜਾਂਦਾ ਹੈ। ਇਸ ਤੋਂ ਇਲਾਵਾ ਐਕਟ/ਰੂਲਜ਼ ਮੁਤਾਬਕ ਜੇਕਰ ਭਵਿੱਖ ਵਿੱਚ ਉਕਤ ਕੰਪਨੀ/ਫਰਮ/ਪਾਰਟਨਰਸ਼ਿਪ ਜਾਂ ਇਸ ਦੇ ਲਾਇਸੰਸੀ/ਡਾਇਰੈਕਟਰਜ/ਫਰਮ ਦੀ ਪਾਰਟਨਰ ਦੇ ਖਿਲਾਫ ਕੋਈ ਵੀ ਸ਼ਿਕਾਇਤ ਆਦਿ ਪ੍ਰਾਪਤ ਹੁੰਦੀ ਹੈ ਤਾਂ ਉਸ ਲਈ ਉਕਤ ਕੰਪਨੀ/ਡਾਇਰੈਕਟਰ/ਪਾਰਟਨਰ/ਲਾਇਸੰਸੀ ਹਰ ਪੱਖੋਂ ਜਿੰਮੇਵਾਰ ਹੋਣਗੇ ਅਤੇ ਇਸਦੀ ਭਰਪਾਈ ਕਰਨ ਲਈ ਵੀ ਜਿੰਮੇਵਾਰ ਹੋਣਗੇ।
 

Have something to say? Post your comment

 

More in Business

ਸੋਨਾ ਹੋਇਆ ਸਸਤਾ ਗੋਲਡ ਖਰੀਦਦਾਰਾਂ ਲਈ ਰਾਹਤ ਭਰੀ ਖ਼ਬਰ

ADC ਵੱਲੋਂ Western World Consultants Firm ਦਾ ਲਾਇਸੰਸ ਰੱਦ

ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਨੌਜਵਾਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਕਰਨ ਸੰਪਰਕ : ਜਿਲ੍ਹਾ ਰੋਜਗਾਰ ਅਫਸਰ  

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਸਪਤਾਹ- 2024 ਦਾ ਕੀਤਾ ਉਦਘਾਟਨ

ਮੋਗਾ ਵਿਖੇ ਫ਼ੈਡਰਲ ਬੈਂਕ ਦੀ ਪਹਿਲੀ ਬ੍ਰਾਂਚ ਦਾ ਉਦਘਾਟਨ

ਐਮ.ਆਰ.ਐਫ਼ ਨੇ ਸਿਰਜਿਆ ਇਤਿਹਾਸ ; ਸ਼ੇਅਰ ਹੋਇਆ 1.5 ਲੱਖ ਰੁਪਏ ਦਾ

ਬੈਂਕ ਆਫ਼ ਬੜੌਦਾ ਲਿਆ ਹੈ ਵਿਦਿਆਰਥੀਆਂ ਲਈ ਵਿਸ਼ੇਸ਼ ਆਫ਼ਰ ; ਖਾਤਾ ਖੁਲ੍ਹਵਾਉਣ ’ਤੇ ਮਿਲੇਗਾ ਇਹ ਵੱਡਾ ਫ਼ਾਇਦਾ ; ਪੂਰੀ ਜਾਣਕਾਰੀ ਖ਼ਬਰ ਪੜ੍ਹੋ

ਡਿੱਗਦੇ ਪਾਰੇ ਨੇ ਵਧਾਈ ਸੋਨੇ-ਚਾਂਦੀ ਦੀ ਗਰਮਾਹਟ

ਇਨ੍ਹਾਂ 10 ਕੰਪਨੀਆਂ ਦੇ ਸ਼ੇਅਰ ਖਰੀਦਣ ਨਾਲ ਮਿਲ ਸਕਦੈ ਮੁਨਾਫ਼ਾ

ਟੈਸਲਾ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਐਲਨ ਮਸਕ ਦੀ ਨੈੱਟਵਰਥ ਡਿੱਗੀ