Wednesday, December 17, 2025

Malwa

ਏ.ਆਰ.ਓ ਨਵਰੀਤ ਕੌਰ ਸੇਖੋਂ ਨੇ ਸੈਕਟਰ ਅਫ਼ਸਰਾਂ ਤੇ ਮਾਸਟਰ ਟਰੇਨਰਾਂ ਨਾਲ ਕੀਤੀ ਮੀਟਿੰਗ

May 01, 2024 10:50 AM
SehajTimes

ਪਟਿਆਲਾ : ਵਧੀਕ ਡਿਪਟੀ ਕਮਿਸ਼ਨਰ (ਸ਼ਹਿਰੀ ਵਿਕਾਸ) -ਕਮ- ਸਹਾਇਕ ਰਿਟਰਨਿੰਗ ਅਫ਼ਸਰ ਨਵਰੀਤ ਕੌਰ ਸੇਖੋਂ ਨੇ ਆਪਣੇ ਅਧੀਨ ਆਉਂਦੇ ਸਾਰੇ ਸਟਾਫ਼, ਸੈਕਟਰ ਅਫ਼ਸਰ, ਮਾਸਟਰ ਟਰੇਨਰ ਨਾਲ ਅੱਜ ਮੀਟਿੰਗ ਕੀਤੀ। ਇਸ ਮੌਕੇ ਸਵੀਪ ਸਬੰਧੀ ਕੇਕ ਕੱਟਿਆ ਗਿਆ ਅਤੇ ਸਾਰੇ ਸਟਾਫ਼ ਨੂੰ ਪੋਸਟਲ ਬੈਲਟ/ ਈ.ਡੀ.ਸੀ ਰਾਹੀਂ ਵੋਟ ਜ਼ਰੂਰ ਪਾਉਣ ਲਈ ਕਿਹਾ।

ਉਹਨਾਂ ਦੱਸਿਆ ਕਿ ਪਟਿਆਲਾ ਦਿਹਾਤੀ 110 ਵਿੱਚ ਲਗਭਗ 1500 ਮੁਲਾਜ਼ਮ ਚੋਣਾਂ ਦੀ ਪ੍ਰਕਿਰਿਆ ਵਿੱਚ ਹਨ, ਜਿਸ ਵਿੱਚ ਪ੍ਰੀਜਾਈਡਿੰਗ ਅਫ਼ਸਰ ਅਤੇ ਪੋਲਿੰਗ ਅਫ਼ਸਰ ਵੀ ਸ਼ਾਮਲ ਹਨ, ਇਸ ਤਰ੍ਹਾਂ 13-ਪਟਿਆਲਾ ਲੋਕ ਸਭਾ ਹਲਕੇ 'ਚ ਲਗਭਗ 15000 ਮੁਲਾਜ਼ਮ ਚੋਣ ਡਿਊਟੀ ਤੇ ਹੋਵੇਗਾ। ਉਹਨਾਂ ਨੇ ਹਰ ਇੱਕ ਨੂੰ ਵੋਟ ਪਾਉਣ ਲਈ ਪ੍ਰੇਰਿਤ ਕੀਤਾ ਅਤੇ ਅਪੀਲ ਕੀਤੀ ਕਿ ਹਰ ਇੱਕ ਮੁਲਾਜ਼ਮ ਇਹ ਯਕੀਨੀ ਬਣਾਵੇ ਕਿ ਉਸ ਦੇ ਪਰਿਵਾਰ ਦੇ ਸਾਰੇ ਮੈਂਬਰ ਵੀ ਵੋਟ ਜ਼ਰੂਰ ਪਾਉਣ। ਉਹਨਾਂ ਕਿਹਾ ਕਿ ਵੋਟ ਕਰਨਾ ਹਰ ਇੱਕ ਵੋਟਰ ਦੀ ਨੈਤਿਕ ਜ਼ਿੰਮੇਵਾਰੀ ਹੈ ਅਤੇ ਭਾਰਤ ਦੇ ਸੰਵਿਧਾਨ ਵੱਲੋਂ ਦਿੱਤਾ ਇੱਕ ਹੱਕ ਹੈ ਜਿਸ ਦਾ ਇਸਤੇਮਾਲ ਕਰਨਾ ਚਾਹੀਦਾ ਹੈ।

 

Have something to say? Post your comment