Friday, May 03, 2024

Malwa

ਸਕੂਲ ਫਾਰ ਬਲਾਇੰਡ ਮਾਲੇਰਕੋਟਲਾ ਦੇ ਹੋਣਹਾਰ ਵਿਦਿਆਰਥੀਆਂ ਨੂੰ ਟੀ ਸ਼ਰਟਾਂ ਵੰਡੀਆਂ

April 19, 2024 06:21 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਸਕੂਲ ਫਾਰ ਬਲਾਇੰਡ ਮਲੇਰਕੋਟਲਾ ਵਿੱਚ ਅੱਜ ਇੱਕ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿੱਚ ਵਿਦਿਆਰਥੀਆਂ ਨੂੰ ਟੀ ਸ਼ਰਟਾਂ ਵੰਡੀਆਂ ਗਈਆਂ l ਇਸ ਸਬੰਧ ਵਿੱਚ ਜਾਣਕਾਰੀ ਦਿੰਦੇ ਹੋਏ ਸਕੂਲ ਫਾਰ ਬਲਾਇੰਡ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਸ੍ਰੀ ਉਸਮਾਨ ਸਿੱਦੀਕੀ ਅਤੇ ਐਕਟਿਵ ਮੈਂਬਰ ਰਾਸ਼ਿਦ ਸ਼ੇਖ ਨੇ ਦੱਸਿਆ ਕਿ ਬੀਤੇ ਤਿੰਨ ਸਾਲਾਂ ਦੌਰਾਨ ਸਕੂਲ ਵਿੱਚ ਹਰ ਪੱਖ ਤੋਂ ਬਹੁਤ ਸੁਧਾਰ ਹੋਇਆ ਹੈ l ਇਥੋਂ ਦੇ ਵਿਦਿਆਰਥੀਆਂ ਦਾ ਵਿਦਿਅਕ ਮਿਆਰ ਬਹੁਤ ਬੁਲੰਦ ਹੋਇਆ ਹੈ l ਹਰ ਸਾਲ ਸਕੂਲ ਫਾਰ ਬਲਾਇੰਡ ਦੇ ਵਿਦਿਆਰਥੀ ਬਹੁਤ ਹੀ ਵਧੀਆ ਅੰਕ ਪ੍ਰਾਪਤ ਕਰਕੇ ਪਾਸ ਹੋ ਰਹੇ ਹਨ l ਵਿਦਿਅਕ ਖੇਤਰ ਤੋਂ ਇਲਾਵਾ ਸੱਭਿਆਚਾਰਕ, ਸੰਗੀਤ ਅਤੇ ਹੋਰ ਸਹਾਇਕ ਗਤੀਵਿਧੀਆਂ ਵਿੱਚ ਇਹਨਾਂ ਵਿਦਿਆਰਥੀਆਂ ਨੇ ਸਟੇਟ ਪੱਧਰ ਤੇ ਇਸ ਸਕੂਲ ਦਾ ਨਾਮ ਚਮਕਾਇਆ ਹੈl ਸ੍ਰੀ ਸਿੱਦੀਕੀ  ਨੇ ਦੱਸਿਆ ਕਿ ਇਸ ਸਕੂਲ ਦੇ ਵਿਦਿਆਰਥੀ ਪਿਛਲੇ ਸਾਲਾਂ ਦੌਰਾਨ ਸਰਕਾਰੀ ਨੌਕਰੀਆਂ ਪ੍ਰਾਪਤ ਕਰਕੇ ਵੱਖ ਵੱਖ ਵਿਭਾਗਾਂ ਵਿੱਚ ਆਪਣੀਆਂ ਸੇਵਾਵਾਂ ਦੇ ਰਹੇ ਹਨ l ਜਿਸ ਨਾਲ ਇਹਨਾਂ ਵਿਦਿਆਰਥੀਆਂ ਦਾ ਆਪਣਾ ਜੀਵਨ ਵੀ ਸੁਖਾਲਾ ਹੋਇਆ ਹੈ l ਉਹਨਾਂ ਵਿਸ਼ਵਾਸ ਦਿਲਾਇਆ ਕਿ ਸਕੂਲ ਦੇ ਵਿਦਿਆਰਥੀਆਂ ਨੂੰ ਕਿਸੇ ਵੀ  ਤਰ੍ਹਾਂ ਦੀ ਕੋਈ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ l ਸਕੂਲ ਦੀ ਬੇਹਤਰੀ ਦੇ ਲਈ ਸਕੂਲ ਦੀ ਪ੍ਰਬੰਧਕੀ ਕਮੇਟੀ ਬੀਤੇ ਸਾਲਾਂ ਦੀ ਤਰ੍ਹਾਂ ਆਉਣ ਵਾਲੇ ਸਮੇਂ ਵਿੱਚ ਵੀ ਹਮੇਸ਼ਾ ਯਤਨਸ਼ੀਲ ਰਹੇਗੀ l ਉਹਨਾਂ ਕਿਹਾ ਕਿ ਸਕੂਲ ਦੇ ਵਿਦਿਆਰਥੀਆਂ ਦੀ ਗਿਣਤੀ ਵਿੱਚ ਹੋ ਰਿਹਾ ਵਾਧਾ ਇਸ ਗੱਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਸਕੂਲ ਯੋਗ ਅਗਵਾਈ ਵਿੱਚ ਸਹੀ ਦਿਸ਼ਾ ਵੱਲ ਜਾ ਰਿਹਾ ਹੈ ਅਤੇ ਆਪਣੇ ਉਦੇਸ਼ਾਂ ਦੀ ਪ੍ਰਾਪਤੀ ਵੱਲ ਵੱਧ ਰਿਹਾ ਹੈ l ਇਸ ਮੌਕੇ ਤੇ ਰੋਟਰੀ ਕਲੱਬ ਮਾਲੇਰਕੋਟਲਾ ਦੇ ਪ੍ਰਧਾਨ ਸ੍ਰੀ ਅਬਦੁਲ ਗੱਫਾਰ ,ਪ੍ਰਬੰਧਕੀ ਕਮੇਟੀ ਦੇ ਮੈਂਬਰ ਸ੍ਰੀ ਨਿਸਾਰ ਅਹਿਮਦ ਥਿੰਦ, ਸ੍ਰੀ ਮੁਹੰਮਦ ਜਮੀਲ ,ਸ੍ਰੀ ਜਗਤ ਸਿੰਘ ਠਾਕੁਰ, ਪ੍ਰਿੰਸੀਪਲ ਸ੍ਰੀ ਸੁਨੀਲ ਕੁਮਾਰ, ਮੁਹੰਮਦ ਨਸੀਮ ਕੌਂਸਲਰ ਅਤੇ ਰੋਟੇਰੀਅਨ ਸ਼੍ਰੀ ਤਾਹਿਰ ਰਾਣਾ ਵੀ ਹਾਜ਼ਰ ਸਨ l

Have something to say? Post your comment

 

More in Malwa

ਸਕੂਲ ਫਾਰ ਬਲਾਇੰਡ ਦਾ ਬਾਰਵੀਂ ਜਮਾਤ ਦਾ ਨਤੀਜਾ ਸ਼ਤ ਪ੍ਰਤੀਸ਼ਤ ਰਿਹਾ 

PSPCL ਇੰਪਲਾਈਜ ਫੈਡਰੇਸ਼ਨ ਵੱਲੋਂ ਮਜ਼ਦੂਰ ਦਿਵਸ ਮੌਕੇ ਝੰਡਾ ਲਹਿਰਾਇਆ

ਸੁਨਾਮ ਦੀ ਬਖਸ਼ੀਵਾਲਾ ਰੋਡ ਤੇ ਟੁੱਟੀ ਸੜਕ ਤੇ ਧਸੀ ਬੱਸ 

ਇਲਾਜ ਲਈ ਪਟਿਆਲਾ ਦੇ ਲੋਕਾਂ ਨੂੰ ਜਾਣਾ ਪੈਂਦਾ ਹੈ ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ : ਐਨ.ਕੇ. ਸ਼ਰਮਾ

ਚੋਣਾਂ ਲਈ ਵੋਟਿੰਗ ਮਸ਼ੀਨਾਂ ਦੀ ਪਹਿਲੀ ਰੈਂਡੇਮਾਈਜੇਸ਼ਨ ਹੋਈ, ਸਿਆਸੀ ਪਾਰਟੀਆਂ ਦੇ ਨੁਮਾਇੰਦੇ ਰਹੇ ਮੌਜੂਦ

ਅਕਾਲੀ ਬੇ.ਜੇ.ਪੀ. ਇੱਕੋ ਥਾਲੀ ਦੇ ਚੱਟੇ ਵੱਟੇ ਅਤੇ ਪੰਜਾਬ ਵਿਰੋਧੀ

ਅਕਾਲੀ ਦਲ ਨੂੰ ਝਟਕਾ : ਅਬਲੋਵਾਲ ਸਮੇਤ 3 ਸਾਬਕਾ ਚੇਅਰਮੈਨ ਅਤੇ 2 ਸਾਬਕਾ ਕੌਂਸਲਰ ਆਪ ਵਿੱਚ ਸ਼ਾਮਲ

ਚੋਣਾਂ ਸਬੰਧੀ ਮੀਡੀਆ ਕਵਰੇਜ ਕਰਦੇ ਪੱਤਰਕਾਰ ਵੀ ਜ਼ਰੂਰੀ ਸੇਵਾ ਸ਼੍ਰੇਣੀ ਵਿੱਚ ਸ਼ਾਮਲ : ਡਾ ਪੱਲਵੀ

ਭਰਤ ਭਾਰਦਵਾਜ਼ ਬ੍ਰਾਹਮਣ ਸਭਾ ਯੂਥ ਵਿੰਗ ਦੇ ਪ੍ਰਧਾਨ ਬਣੇ

ਸ਼ੋ੍ਮਣੀ ਕਮੇਟੀ ਨੇ ਕਿਸਾਨ ਭਰਾਵਾਂ ਨੂੰ ਭੇਜੀ 50 ਹਜ਼ਾਰ ਰੁਪਏ ਸਹਾਇਤਾ ਰਾਸ਼ੀ