ਮਲੇਰਕੋਟਲਾ : ਅਲ-ਈਮਾਨ ਚੈਰੀਟੇਬਲ ਟਰਸਟ ਵਲੋਂ ਅੰਜੁਮਨ-ਏ-ਮੁਸਤਫ਼ਾ ਵੈਲਫੇਅਰ ਸੋਸਾਇਟੀ ਦੇ ਸਮਰਥਨ ਨਾਲ ਸ਼ੇਖ ਸ਼ਬੀਰ ਹੁਸੈਨ ਦੀ ਰਹਾਇਸ਼ ਵਿਖੇ ਰਮਜ਼ਾਨ ਦੇ ਮਹਿਨੇ ਦੇ ਮੱਦੇਨਜ਼ਰ ਜਰੂਰਤਮੰਦਾਂ ਨੂੰ ਰਾਸ਼ਨ ਵੰਡਣ ਦਾ ਸਿਲਸਿਲਾ ਸਮੁੱਚੇ ਦੇਸ਼ ’ਚ ਉਨਾਂ ਦੀ ਜਥੇਬੰਦੀ ਵੱਲੋਂ ਜਾਰੀ ਹੈ ਅਤੇ ਚੰਡੀਗੜ੍ਹ, ਮੁਹਾਲੀ, ਜਲੰਧਰ, ਸਮਾਨਾ, ਲੁਧਿਆਨਾ ਦੀ ਜ਼ਿਮੇਵਾਰੀ ਵੀ ਉਹਨਾਂ ਨੂੰ ਹੀ ਸੋਂਪੀ ਗਈ ਹੈ। ਜਿਸਨੂੰ ਬੜੀ ਜ਼ਿਮੇਵਾਰੀ ’ਤੇ ਇਮਾਨਦਾਰੀ ਨਾਲ ਨਿਭਾਇਆ ਹੈ। ਇਸ ਮੌਕੇ ਰਾਸ਼ਨ ਆਪਣੇ ਦਸਤ-ਏ-ਮੁਬਾਰਕ ਨਾਲ ਸ਼ੇਖ ਸ਼ਬੀਰ ਹੁਸੈਨ ਨੇ ਵੰਡਿਆ। ਇਸ ਮੌਕੇ ਮੁਹੰਮਦ ਰਜ਼ਾ, ਕਾਜ਼ਿਮ ਅਲੀ, ਇੰਤਜ਼ਾਰ ਹੁਸੈਨ, ਲਿਆਕਤ ਅਲੀ, ਮੁਹੰਮਦ ਸ਼ਾਹ, ਹੁਸੈਨ ਅਲੀ, ਮੁਹੰਮਦ ਨਕੀ, ਅੱਬਾਸ ਅਲੀ ਰਾਜਾ, ਅਲੀ ਸ਼ਬੀਰ ਅਤੇ ਸਯਦ ਰਜ਼ੀ-ੳਲ-ਹਸਨ ਜ਼ੈਦੀ ਵੀ ਮੌਜੁਦ ਸਨ।
ਪੁਰਾਨੀ ਫਾਇਲ ਫੋਟੋ੩੩03ਮਲਕ01