Wednesday, May 01, 2024

Malwa

ਗੁਰਦੁਆਰਾ ਗੁਰਸਰ ਸਾਹਿਬ ਪਾਤਸ਼ਾਹੀ ਛੇਵੀਂ ਪਿੰਡ ਮਾਣਕੀ ਵਿਖੇ ਦਸਵੀਂ ਦਾ ਦਿਹਾੜਾ ਮਨਾਇਆ

April 18, 2024 07:34 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਗੁਰੂਦਾਆਰਾ ਪਾਤਸ਼ਾਹੀ ਛੇਵੀਂ ਪਿੰਡ ਮਾਣਕੀ ਵਿਖੇ ਦਸਵੀਂ ਦਾ ਸ਼ੁਭ ਦਿਹਾੜਾ ਪਿੰਡ ਨਿਵਾਸੀ ਸੰਗਤਾਂ ਅਤੇ ਇਲਾਕਾ ਨਿਵਾਸੀ ਸੰਗਤਾਂ ਨੇ ਆਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਜਿਸ ਵਿੱਚ ਬਾਬਾ ਵਿਸਾਖਾ ਸਿੰਘ ਜੀ ਮੁੱਖ ਸੇਵਾਦਾਰ ਗੁਰਦੁਆਰਾ ਈਸ਼ਰਸਰ ਕਲਿਆਣ ਵਾਲਿਆ ਵਲੋਂ ਸ੍ਰੀ ਹਰਗੋਬਿੰਦ ਸਾਹਿਬ ਜੀ ਦੇ ਅਸਥਾਨ ਪਿੰਡ ਮਾਣਕੀ ਵਿਖੇ ਹਰ ਮਹੀਨੇ ਦੀ ਤਰ੍ਹਾਂ ਅੱਜ ਦਿਵਾਨ ਸਜਾਏ ਗਏ। ਜਿਸ ਵਿੱਚ ਬਾਬਾ ਜੀ ਨੇ ਗੁਰਬਾਣੀ ਦੀਆਂ ਵਿਚਾਰਾਂ ਦੁਆਰਾ ਸੰਗਤਾਂ ਨੂੰ ਗੁਰੂ ਸਾਹਿਬ ਨਾਲ ਜੋੜਦਿਆਂ ਆਖਿਆ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ਼ ਨੇ ਮਾਲਵੇ ਦੇ ਪਿੰਡਾਂ ਵਿੱਚ ਆਪਣੇ ਚਰਨਾਂ ਪਾ ਕੇ ਸੰਗਤਾਂ ਨੂੰ ਜਿੱਥੇ ਬਚਨਾਂ ਰਾਹੀਂ ਬਖ਼ਸ਼ਿਸ਼ਾਂ ਕਰਕੇ ਤਾਰਿਆ ਹੈ। ਉੱਥੇ ਗੁਰੂ ਘਰ ਵਿੱਚ ਗੁਰੂ ਮਰਯਾਦਾ ਨਾਲ ਸੰਗਤਾਂ ਨੂੰ ਉਪਦੇਸ਼ ਦੇ ਕੇ ਆਪਣਾ ਜੀਵਨ ਸਫਲਾ ਕਰ ਦੀ ਤਾਕੀਦ ਕੀਤੀ ਹੈ। ਇਸ ਲਈ ਸਾਨੂੰ ਗੁਰੂ ਜੀ ਦੀਆਂ ਸਿੱਖਿਆਵਾਂ ਤੇ ਚੱਲ ਕੇ ਨੋਜਵਾਨਾਂ, ਬੀਬੀਆਂ ਭੈਣਾਂ ਨੂੰ ਗੁਰੂ ਜੀ ਦੇ ਵਡਮੁੱਲੇ ਯੋਗਦਾਨ ਸਬੰਧੀ ਪ੍ਰੇਰਿਤ ਕਰਨਾ ਵੀ ਜ਼ਰੂਰੀ ਹੈ। ਇਸ ਮੌਕੇ ਮੁੱਖ ਸੇਵਾਦਾਰ ਖ਼ਜ਼ਾਨਚੀ ਗੁਰਵੀਰ ਸਿੰਘ, ਰਾਗੀ ਭਾਈ ਬਲਵਿੰਦਰ ਸਿੰਘ, ਨੰਬਰਦਾਰ ਭਗਵਾਨ ਸਿੰਘ, ਜਸਵੀਰ ਸਿੰਘ ਜੱਸੀ, ਅਜਮੇਰ ਸਿੰਘ, ਸੁਖਦੇਵ ਸਿੰਘ,ਮੁਖ ਸੇਵਾਦਾਰ ਰਣਜੀਤ ਸਿੰਘ, ਹਿੱਡ ਗ੍ਰੰਥੀ ਜਗਦੀਸ਼ ਸਿੰਘ, ਮਹਿੰਦਰ ਸਿੰਘ , ਗੁਰਵਿੰਦਰ ਸਿੰਘ, ਅਕਬਾਲ ਸਿੰਘ ਰਾਜਵਿੰਦਰ ਸਿੰਘ, ਜੀ ਵੱਲੋਂ ਸੰਗਤਾਂ ਦੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਭਰੀ ।

Have something to say? Post your comment

 

More in Malwa

ITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਕਾਂਗਰਸ ਚ, ਮੁੜ ਵਾਪਸੀ ਕਰਕੇ ਮਨ ਨੂੰ ਸਕੂਨ ਮਿਲਿਆ : ਬੀਰ ਕਲਾਂ

ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਸਬ ਜ਼ੇਲ੍ਹ, ਮਲੇਰਕੋਟਲਾ ਅਤੇ ਉਪ ਮੰਡਲ ਕਚਿਹਰੀ ਦਾ ਲਿਆ ਜਾਇਜਾ

ਜ਼ਿਲ੍ਹੇ ਦੇ ਬੈਂਕ ਅਤੇ ਹੋਰ ਵਪਾਰਿਕ ਸੰਸਥਾਵਾਂ ਵੋਟਿੰਗ ਲਈ ਕਰ ਰਹੀਆਂ ਨੇ ਗਾਹਕਾਂ ਨੂੰ ਜਾਗਰੂਕ

ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਆਰਟਸ ਤੇ ਕਾਮਰਸ ਦਾ ਨਤੀਜਾ 100 ਫੀਸਦੀ ਰਿਹਾ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫੁਲਕਾਰੀ ਕਢਾਈ ਤੇ ਸਾਬਣ-ਸਰਫ ਬਣਾਉਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਸਟੱਡੀ ਸਰਕਲ ਵੱਲੋਂ ਭਲਕੇ ਹੋਣ ਵਾਲੇ ਕਿਰਤੀ ਦਿਵਸ ਮੌਕੇ ਕਿਰਤੀਆਂ ਦਾ ਹੋਵੇਗਾ ਸਨਮਾਨ

ਜੰਗਲਾਤ ਮਹਿਕਮੇ ਵਿੱਚ ਸਮੂਹ ਦੀ ਫੋਰਥ ਕਲਾਸ ਗੋਰਮਿੰਟ ਇੰਮਲਾਈ ਯੂਨੀਅਨ ਵੱਲੋਂ ਮਨਾਇਆ ਮਜਦੂਰ ਦਿਵਸ

ਖਹਿਰਾ ਨੇ ਆਪ ਅਤੇ ਭਾਜਪਾ ਤੇ ਰਲ਼ੇ ਹੋਣ ਦੇ ਲਾਏ ਇਲਜ਼ਾਮ

ਕੌਮਾਂਤਰੀ ਮਜਦੂਰ ਦਿਵਸ ਤੇ ਸਿਕਾਗੋ ਦੇ ਸਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਉੱਪਰੰਤ ਬਜਾਰਾਂ ਵਿੱਚ ਕੀਤਾ ਝੰਡਾ ਮਾਰਚ