Friday, December 19, 2025

Chandigarh

DC ਵੱਲੋਂ ਗਠਿਤ ਕਮੇਟੀ ਨੇ ਡੇਰਾਬੱਸੀ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਪਾਈਆਂ ਖ਼ਾਮੀਆਂ

April 17, 2024 02:14 PM
SehajTimes
ਮਿਥੇਨੌਲ ਅਤੇ ਉਦਯੋਗਿਕ ਸਪਿਰਿਟ ਦੀ ਵਿਕਰੀ ਅਤੇ ਵਰਤੋਂ 'ਤੇ ਸਖਤੀ ਨਾਲ ਨਜ਼ਰ ਰੱਖੀ ਜਾਵੇਗੀ

ਡੇਰਾਬੱਸੀ : ਡੇਰਾਬੱਸੀ ਦੇ ਐਸ ਡੀ ਐਮ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਡੀ ਸੀ ਆਸ਼ਿਕਾ ਜੈਨ ਦੁਆਰਾ ਗਠਿਤ ਮਿਥੇਨੌਲ ਅਤੇ ਉਦਯੋਗਿਕ ਸਪਿਰਿਟ  ਦੀ ਵਿਕਰੀ ਅਤੇ ਵਰਤੋਂ ਦੀ ਜਾਂਚ ਕਰਨ ਵਾਲੀ ਕਮੇਟੀ ਨੇ ਮੰਗਲਵਾਰ ਨੂੰ ਡੇਰਾਬੱਸੀ ਦੀ ਇੱਕ ਫੈਕਟਰੀ ਵਿੱਚ ਮਿਥੇਨੌਲ ਦੀ ਵਰਤੋਂ ਵਿੱਚ ਖ਼ਾਮੀਆਂ ਪਾਈਆਂ। ਇਸ ਸਬੰਧੀ ਜਾਣਕਾਰੀ ਦਿੰਦਿਆਂ ਉਪ ਮੰਡਲ ਮੈਜਿਸਟ੍ਰੇਟ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸਬ ਡਵੀਜ਼ਨ ਪੱਧਰੀ ਕਮੇਟੀ ਵਿੱਚ ਉਹ ਖੁਦ, ਸ਼ਰੂਤੀ ਸ਼ਰਮਾ, ਬਲਾਕ ਪੱਧਰੀ ਵਿਸਥਾਰ ਅਫ਼ਸਰ (ਉਦਯੋਗ), ਗੁਰਵਿੰਦਰ ਸਿੰਘ ਆਬਕਾਰੀ ਇੰਸਪੈਕਟਰ ਅਤੇ ਸਤਨਾਮ ਸਿੰਘ, ਸਹਾਇਕ ਸਬ ਇੰਸਪੈਕਟਰ, ਇੰਚਾਰਜ, ਮੁਬਾਰਕਪੁਰ ਪੁਲਿਸ ਚੌਕੀ ਸ਼ਾਮਲ ਸਨ। ਕਮੇਟੀ ਨੇ ਚਾਰ ਉਦਯੋਗਿਕ ਇਕਾਈਆਂ ਦਾ ਸਾਂਝੇ ਤੌਰ 'ਤੇ ਦੌਰਾ ਕੀਤਾ, ਜਿੱਥੇ ਮਿਥੇਨੌਲ ਨੂੰ ਕੱਚੇ ਮਾਲ ਵਜੋਂ ਵਰਤਿਆ ਜਾਂਦਾ ਹੈ।ਜਿਨ੍ਹਾਂ ਫੈਕਟਰੀਆਂ ਦੀ ਜਾਂਚ ਕੀਤੀ ਗਈ ਉਨ੍ਹਾਂ ਵਿੱਚ ਮੈਸਰਜ਼ ਪਾਵਰ ਕੈਮ ਟੈਕ, ਇੰਡਸਟਰੀਅਲ ਫੋਕਲ ਪੁਆਇੰਟ, ਡੇਰਾਬੱਸੀ, ਮੈਸਰਜ਼ ਐਲੇ ਕੈਮ ਲੈਬਜ਼ ਪ੍ਰਾਈਵੇਟ ਲਿਮਟਿਡ, ਡੇਰਾਬੱਸੀ, ਮੈਸਰਜ਼ ਸੁਰਭੀ ਪੋਲੀਮਰਸ, ਡੇਰਾਬੱਸੀ ਅਤੇ ਮੈਸਰਜ਼ ਸਿੰਥਾਈਮਡ ਲੈਬਜ਼ ਪ੍ਰਾਈਵੇਟ ਲਿਮਿਟੇਡ, ਡੇਰਾਬੱਸੀ ਸ਼ਾਮਲ ਹਨ। 

ਇਹਨਾਂ ਯੂਨਿਟਾਂ ਵਿੱਚੋਂ, ਸੁਰਭੀ ਪੋਲੀਮਰਸ ਅਤੇ ਸਿੰਥਾਈਮਡ ਲੈਬਜ਼ ਕੋਲ ਕੱਚੇ ਮਾਲ ਅਤੇ ਕਿਰਿਆਸ਼ੀਲ ਤੱਤ ਦੇ ਤੌਰ 'ਤੇ ਮੀਥੇਨੌਲ ਦੀ ਵਰਤੋਂ ਦਾ ਸਹੀ ਰਿਕਾਰਡ ਅਤੇ ਸਟੋਰੇਜ ਦੀ ਮਾਤਰਾ ਤੋਂ ਰਿਕਾਰਡ ਅਨੁਸਾਰ ਪਾਈ ਗਈ। ਐਲੇ ਕੈਮ ਲੈਬਜ਼ ਨੇ ਕਿਹਾ ਕਿ ਹਾਲਾਂਕਿ ਯੂਨਿਟ ਕੋਲ ਇਸ ਸਮੇਂ ਮਿਥੇਨੌਲ ਦੇ ਸਟੋਰੇਜ ਲਈ ਲਾਇਸੈਂਸ ਹੈ, ਪਰ ਯੂਨਿਟ ਨਾ ਤਾਂ ਕਿਸੇ ਵੀ ਰੂਪ ਵਿੱਚ ਮਿਥੇਨੌਲ ਖਰੀਦ ਰਹੀ ਹੈ ਅਤੇ ਨਾ ਹੀ ਇਸਦੀ ਵਰਤੋਂ ਕਰ ਰਹੀ ਹੈ। ਐਸ ਡੀ ਐਮ ਗੁਪਤਾ ਨੇ ਕਿਹਾ ਕਿ ਚੌਥੀ ਯੂਨਿਟ ਪਾਵਰ ਕੈਮ ਟੈਕ ਕੱਚੇ ਮਾਲ ਵਜੋਂ ਮੇਥੇਨੌਲ ਦੀ ਵਰਤੋਂ ਕਰਕੇ ਫਾਰਮਾਲਡੀਹਾਈਡ ਦਾ ਉਤਪਾਦਨ ਕਰਦੀ ਹੈ ਪਰ ਮਿਥੇਨੌਲ ਦੇ ਸਟਾਕ ਰਜਿਸਟਰ ਅਤੇ ਬਿੱਲਾਂ ਨੂੰ ਦਿਖਾਉਣ ਵਿੱਚ ਅਸਫਲ ਰਹੀ ਜੋ ਘੋਰ ਲਾਪਰਵਾਹੀ ਦਾ ਕਾਰਨ ਬਣਦੀ ਹੈ। ਪ੍ਰਬੰਧਕਾਂ ਨੂੰ ਰਿਕਾਰਡ ਰੱਖਣ ਚ ਲਾਪਰਵਾਹੀ ਵਰਤਣ ਅਤੇ ਲੋੜੀਂਦੇ ਦਸਤਾਵੇਜ਼ ਪੇਸ਼ ਨਾ ਕਰਨ 'ਤੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਗਿਆ ਹੈ। ਐਸ ਡੀ ਐਮ ਡੇਰਾਬੱਸੀ ਨੇ ਦੱਸਿਆ ਕਿ ਕੰਪਨੀ ਨੂੰ 18 ਅਪ੍ਰੈਲ ਨੂੰ ਸਵੇਰੇ 10 ਵਜੇ ਤੱਕ ਕਮੇਟੀ ਦੇ ਸਾਹਮਣੇ ਲੋੜੀਂਦੇ ਦਸਤਾਵੇਜ਼ ਪੇਸ਼ ਕਰਨ ਲਈ ਕਿਹਾ ਗਿਆ ਹੈ, ਨਹੀਂ ਤਾਂ ਕਾਨੂੰਨ ਅਨੁਸਾਰ ਅਗਲੀ ਕਾਰਵਾਈ ਕੀਤੀ ਜਾਵੇਗੀ।

Have something to say? Post your comment

 

More in Chandigarh

8000 ਰੁਪਏ ਰਿਸ਼ਵਤ ਲੈਂਦਾ ਪਟਵਾਰੀ ਵਿਜੀਲੈਂਸ ਬਿਊਰੋ ਵੱਲੋਂ ਰੰਗੇ ਹੱਥੀਂ ਕਾਬੂ

ਲਾਲਜੀਤ ਸਿੰਘ ਭੁੱਲਰ ਦੀ ਪ੍ਰਧਾਨਗੀ ‘ਚ ਪੰਜਾਬ ਸਟੇਟ ਰੋਡ ਸੇਫਟੀ ਕੌਂਸਲ ਦੀ 16ਵੀ ਮੀਟਿੰਗ ਹੋਈ

ਸਾਲ 2025 ਦਾ ਲੇਖਾ-ਜੋਖਾ: ਸੈਰ ਸਪਾਟਾ ਤੇ ਸੱਭਿਆਚਾਰਕ ਮਾਮਲਿਆਂ ਬਾਰੇ ਵਿਭਾਗ

ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੇ ਨਤੀਜੇ ਐਲਾਨੇ

ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ: ਸਾਲ 2025 ਦਾ ਲੇਖਾ-ਜੋਖਾ

ਅੰਬਰ ਗਰੁੱਪ ਵੱਲੋਂ ਰਾਜਪੁਰਾ ਵਿਖੇ ਖੋਜ ਅਤੇ ਵਿਕਾਸ ਕੇਂਦਰ ਵਿੱਚ 500 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ

ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ , ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ

'ਯੁੱਧ ਨਸ਼ਿਆਂ ਵਿਰੁੱਧ’ ਦੇ 291ਵੇਂ ਦਿਨ ਪੰਜਾਬ ਪੁਲਿਸ ਵੱਲੋਂ 5 ਕਿਲੋ ਹੈਰੋਇਨ ਅਤੇ 2 ਕਿਲੋ ਅਫੀਮ ਸਮੇਤ 103 ਨਸ਼ਾ ਤਸਕਰ ਕਾਬੂ

ਹਰਿਆਲੀ ਹੇਠ ਰਕਬਾ ਵਧਾਉਣ ਅਤੇ ਵਾਤਾਵਰਣ ਸੰਭਾਲ ਲਈ ਜੰਗਲ ਅਤੇ ਕੁਦਰਤ ਜਾਗਰੂਕਤਾ ਪਾਰਕ ਕੀਤੇ ਜਾ ਰਹੇ ਹਨ ਵਿਕਸਿਤ

ਮਹਾਰਾਜਾ ਰਣਜੀਤ ਸਿੰਘ ਪ੍ਰੈਪਰੇਟਰੀ ਇੰਸਟੀਚਿਊਟ ਵੱਲੋਂ ਅੱਠ ਸਾਬਕਾ ਕੈਡਿਟਾਂ ਦਾ ਅਚੀਵਰ ਐਵਾਰਡ ਨਾਲ ਸਨਮਾਨ