Wednesday, May 01, 2024

Malwa

ਸੁਨਾਮ ਵਿਖੇ ਕਿਸਾਨਾਂ ਦਾ ਸਾਇਲੋਜ਼ ਅੱਗੇ ਰੋਹ ਭਰਪੂਰ ਧਰਨਾ 

April 11, 2024 06:08 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸੂਬੇ ਦੀ ਭਗਵੰਤ ਮਾਨ ਸਰਕਾਰ ਵੱਲੋਂ ਪੰਜਾਬ ਅੰਦਰ ਨਵੇਂ ਸਾਇਲੋਜ਼ ਖੋਲ੍ਹਣ ਦੇ ਅਮਲ ਖ਼ਿਲਾਫ਼ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਵੀਰਵਾਰ ਨੂੰ ਸੁਨਾਮ ਵਿਖੇ ਸਾਇਲੋਜ਼ ਅੱਗੇ ਰੋਹ ਭਰਪੂਰ ਧਰਨਾ ਦੇਕੇ ਕੇਂਦਰ ਅਤੇ ਸੂਬਾ ਸਰਕਾਰ ਨੂੰ ਘੇਰਿਆ। ਬੁਲਾਰਿਆਂ ਨੇ ਕਿਹਾ ਕਿ ਸੂਬੇ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰ ਦੀ ਤਰਜ਼ ਤੇ ਕਾਰਪੋਰੇਟ ਘਰਾਣਿਆਂ ਦੀ ਕਠਪੁਤਲੀ ਬਣਕੇ ਸਰਕਾਰੀ ਅਨਾਜ਼ ਮੰਡੀਆਂ ਬੰਦ ਕਰਨ ਦੇ ਰਾਹ ਤੁਰ ਪਈ ਹੈ। ਸਾਇਲੋਜ਼ ਅੱਗੇ ਦਿੱਤੇ ਧਰਨੇ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ, ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ, ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਸੁਬਾਈ ਸੀਨੀਅਰ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ ਅਤੇ ਪ੍ਰਚਾਰ ਸਕੱਤਰ ਜਗਤਾਰ ਸਿੰਘ ਕਾਲਾਝਾੜ ਨੇ ਕਿਹਾ  ਕਿ ਕਾਰਪੋਰੇਟ ਘਰਾਣੇ ਹਰ ਪ੍ਰਕਾਰ ਦੇ ਅਨਾਜ਼ ਉੱਤੇ ਕਬਜ਼ਾ ਕਰਨਾ ਚਾਹੁੰਦੇ ਹਨ, ਵਿਸ਼ਵ ਵਪਾਰ ਸੰਸਥਾ ਦੀਆਂ ਹਦਾਇਤਾਂ ਮੁਤਾਬਿਕ ਸਾਇਲੋਜ਼ ਬਣਾਏ ਜਾ ਰਹੇ ਹਨ ਜਿਵੇਂ ਕਿ ਪੰਜਾਬ ਦੇ ਨੌਂ ਜ਼ਿਲਿਆਂ ਅੰਦਰ ਪ੍ਰਾਈਵੇਟ ਸਾਇਲੋਜ਼ ਬਣਾਕੇ ਸੱਤ ਲੱਖ ਪੱਚੀ ਹਜ਼ਾਰ ਟਨ ਕਣਕ ਤੇ ਕਬਜ਼ਾ ਕੀਤਾ ਜਾਣਾ ਹੈ, 1991 ਦੀਆਂ ਨੀਤੀਆਂ ਦੇ ਤਹਿਤ ਪੂਰੇ ਦੇਸ਼ ਅੰਦਰ ਅਨਾਜਾਂ ਦੀ ਸਰਕਾਰੀ ਖ਼ਰੀਦ ਬੰਦ ਕੀਤੀ ਜਾਣੀ ਹੈ, ਐਫ਼.ਸੀ.ਆਈ. ਦਾ ਭੋਗ ਪਾਇਆ ਜਾਣਾ ਹੈ, ਇਸ ਪ੍ਰਾਈਵੇਟ ਸਿਸਟਮ ਨਾਲ ਜੋ ਪਰਿਵਾਰ ਟਰੱਕਾਂ ਰਾਹੀਂ ਆਪਣੀ ਰੋਜ਼ੀ ਰੋਟੀ ਕਮਾਉਂਦੇ ਹਨ ਉਹਨਾਂ ਦੇ ਢਿੱਡ ਤੇ ਲੱਤ ਬੱਜਣੀ ਹੈ, ਅਨਾਜ਼ ਮੰਡੀਆਂ ਵਿੱਚ ਮਜ਼ਦੂਰਾਂ ਦਾ ਕੰਮ ਖ਼ਤਮ ਹੋ ਜਾਵੇਗਾ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੀ ਤਰਜ਼ ਤੇ ਪੰਜਾਬ ਸਰਕਾਰ ਵੀ ਸਾਇਲੋਜ਼ ਬਣਾਉਣ ਲਈ ਤਿਆਰ ਹੈ, ਕਿਸਾਨਾਂ ਦੇ ਰੋਹ ਨੂੰ ਦੇਖਦਿਆਂ ਭਗਵੰਤ ਮਾਨ ਸਰਕਾਰ ਨੂੰ ਸਾਇਲੋਜ਼ ਬਣਾਉਣ ਦਾ ਫ਼ੈਸਲਾ  ਵਾਪਸ ਲੈਣਾ ਪਿਆ। ਅਸਲ ਵਿੱਚ ਸਰਕਾਰ ਪ੍ਰਾਈਵੇਟ ਸਿਸਟਮ ਬਣਾਕੇ ਅਨਾਜ਼ ਉਤੇ ਕਬਜ਼ਾ ਕਾਰਪੋਰੇਟ ਘਰਾਣਿਆਂ ਦਾ ਕਰਵਾਉਣਾ ਚਾਹੁੰਦੀ ਹੈ, ਕਿਸਾਨ ਆਗੂਆਂ ਨੇ ਮੰਗ ਕੀਤੀ ਕਿ ਜੋ ਸਾਇਲੋ ਬਣ ਚੁੱਕੇ ਹਨ, ਉਹਨਾਂ ਦੀ ਵਰਤੋਂ ਐਫ਼.ਸੀ.ਆਈ. ਦੇ ਤੌਰ ਤੇ ਕੀਤੀ ਜਾਵੇ, ਨਵੇਂ ਸਾਇਲੋ ਬਣਾਉਣੇ ਬੰਦ ਕੀਤੇ ਜਾਣ, ਕਿਸਾਨ ਆਗੂਆਂ ਨੇ ਦੱਸਿਆ ਕਿ ਪੂਰੇ ਭਾਰਤ ਅੰਦਰ ਰੋਜ਼ਗਾਰ ਨਾ ਮਾਤਰ ਰਹਿ ਗਿਆ ਹੈ, ਸਿਰਫ਼ ਜ਼ਮੀਨ ਦੇ ਟੁਕੜੇ ਹੀ ਰੋਜ਼ਗਾਰ ਬਚੇ ਹਨ, ਪਰ ਕਾਰਪੋਰੇਟ ਘਰਾਣੇ ਇਹ ਰੋਜ਼ਗਾਰ ਵੀ ਲੋਕਾਂ ਤੋਂ ਖੋਹਣਾ ਚਾਹੁੰਦੇ ਹਨ। ਇਸ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਬਹਾਲ ਸਿੰਘ ਢੀਂਡਸਾ, ਗੋਬਿੰਦਰ ਸਿੰਘ ਮੰਗਵਾਲ, ਦਰਸ਼ਨ ਸਿੰਘ ਚੰਗਾਲੀਵਾਲਾ, ਬਹਾਦਰ ਭੁਟਾਲ ਖ਼ੁਰਦ, ਗਗਨਦੀਪ ਸਿੰਘ ਚੱਠਾ, ਜਸਵੰਤ ਸਿੰਘ ਤੋਲਾਵਾਲ, ਰਣਜੀਤ ਸਿੰਘ ਲੋਂਗੋਵਾਲ,  ਅਜ਼ੈਬ ਸਿੰਘ ਜਖੇਪਲ, ਰਿੰਕੂ ਮੂਣਕ, ਭਰਭੂਰ ਸਿੰਘ ਮੌੜਾਂ, ਹਰਬੰਸ ਸਿੰਘ ਲੱਡਾ, ਮਨਜੀਤ ਸਿੰਘ ਘਰਾਚੋਂ, ਜਗਤਾਰ ਸਿੰਘ ਲੱਡੀ, ਮਨੀ ਸਿੰਘ ਭੈਣੀ, ਮਾਣਕ ਕਣਕਵਾਲ, ਬਲਜੀਤ ਕੌਰ ਖਡਿਆਲ, ਰਣਦੀਪ ਕੌਰ ਰਟੋਲਾਂ, ਜਸਵੀਰ ਕੌਰ ਲਹਿਲ ਕਲਾਂ, ਪਰਮਜੀਤ ਕੌਰ ਲਹਿਲ ਕਲਾਂ ਸਮੇਤ ਵੱਡੀ ਗਿਣਤੀ ਵਿੱਚ ਕਿਸਾਨ ਬੀਬੀਆਂ ਹਾਜ਼ਰ ਸਨ।
 

Have something to say? Post your comment

 

More in Malwa

ITBP ਜਵਾਨਾਂ ਨੂੰ ਮਧੂਮੱਖੀ ਪਾਲਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਕਾਂਗਰਸ ਚ, ਮੁੜ ਵਾਪਸੀ ਕਰਕੇ ਮਨ ਨੂੰ ਸਕੂਨ ਮਿਲਿਆ : ਬੀਰ ਕਲਾਂ

ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਵੱਲੋਂ ਸਬ ਜ਼ੇਲ੍ਹ, ਮਲੇਰਕੋਟਲਾ ਅਤੇ ਉਪ ਮੰਡਲ ਕਚਿਹਰੀ ਦਾ ਲਿਆ ਜਾਇਜਾ

ਜ਼ਿਲ੍ਹੇ ਦੇ ਬੈਂਕ ਅਤੇ ਹੋਰ ਵਪਾਰਿਕ ਸੰਸਥਾਵਾਂ ਵੋਟਿੰਗ ਲਈ ਕਰ ਰਹੀਆਂ ਨੇ ਗਾਹਕਾਂ ਨੂੰ ਜਾਗਰੂਕ

ਇਸਲਾਮੀਆ ਕੰਬੋਜ ਸੀਨੀਅਰ ਸੈਕੰਡਰੀ ਸਕੂਲ ਦਾ 12ਵੀਂ ਆਰਟਸ ਤੇ ਕਾਮਰਸ ਦਾ ਨਤੀਜਾ 100 ਫੀਸਦੀ ਰਿਹਾ

ਕ੍ਰਿਸ਼ੀ ਵਿਗਿਆਨ ਕੇਂਦਰ ਨੇ ਫੁਲਕਾਰੀ ਕਢਾਈ ਤੇ ਸਾਬਣ-ਸਰਫ ਬਣਾਉਣ ਸਬੰਧੀ ਕਿੱਤਾਮੁਖੀ ਸਿਖਲਾਈ ਕੋਰਸ ਕਰਵਾਇਆ

ਸਟੱਡੀ ਸਰਕਲ ਵੱਲੋਂ ਭਲਕੇ ਹੋਣ ਵਾਲੇ ਕਿਰਤੀ ਦਿਵਸ ਮੌਕੇ ਕਿਰਤੀਆਂ ਦਾ ਹੋਵੇਗਾ ਸਨਮਾਨ

ਜੰਗਲਾਤ ਮਹਿਕਮੇ ਵਿੱਚ ਸਮੂਹ ਦੀ ਫੋਰਥ ਕਲਾਸ ਗੋਰਮਿੰਟ ਇੰਮਲਾਈ ਯੂਨੀਅਨ ਵੱਲੋਂ ਮਨਾਇਆ ਮਜਦੂਰ ਦਿਵਸ

ਖਹਿਰਾ ਨੇ ਆਪ ਅਤੇ ਭਾਜਪਾ ਤੇ ਰਲ਼ੇ ਹੋਣ ਦੇ ਲਾਏ ਇਲਜ਼ਾਮ

ਕੌਮਾਂਤਰੀ ਮਜਦੂਰ ਦਿਵਸ ਤੇ ਸਿਕਾਗੋ ਦੇ ਸਹੀਦਾਂ ਨੂੰ ਸਰਧਾਂਜਲੀ ਭੇਂਟ ਕਰਨ ਉੱਪਰੰਤ ਬਜਾਰਾਂ ਵਿੱਚ ਕੀਤਾ ਝੰਡਾ ਮਾਰਚ