Friday, May 03, 2024

Chandigarh

ਲੋਕ ਹਿਤ ਮਿਸ਼ਨ ਬੀਕੇਯੂ ਦੀ ਸਰਬਸੰਮਤੀ ਨਾਲ ਹੋਈ ਚੋਣ

April 11, 2024 03:27 PM
ਪ੍ਰਭਦੀਪ ਸਿੰਘ ਸੋਢੀ
ਕੁਰਾਲੀ : ਲੋਕ ਹਿਤ ਮਿਸ਼ਨ ਵੱਲੋਂ ਜਥੇਬੰਦੀ ਦੀਆਂ ਸੂਬਾ ਅਤੇ ਜ਼ਿਲਾ ਪੱਧਰੀ ਨਿਯੁਕਤੀਆਂ ਕੀਤੀਆਂ ਗਈਆਂ ਅਤੇ ਇਸ ਜਥੇਬੰਦੀ ਨੂੰ ਕਿਸਾਨ ਯੂਨੀਅਨ ਨਾਲ ਜੋੜਿਆ ਗਿਆ ਹੈ। ਇਸ ਸਬੰਧੀ ਮੋਹਾਲੀ ਜ਼ਿਲ੍ਹੇ ਦੇ ਬਲਾਕ ਮਾਜਰੀ ਸਥਿਤ ਗੁਰਦੁਆਰਾ ਗੜੀ ਭੋਰਖਾ ਸਾਹਿਬ ਵਿਖੇ ਹੋਈ ਵਿਸ਼ੇਸ਼ ਇਕੱਤਰਤਾ ਦੌਰਾਨ ਗੁਰਬਚਨ ਸਿੰਘ ਮੁੰਧੋਂ ਸਰਪ੍ਰਸਤ, ਸੁਖਦੇਵ ਸਿੰਘ ਸੁੱਖਾ ਕੰਨਸਾਲਾ ਨੂੰ ਸੂਬਾ ਪ੍ਰਧਾਨ ਗੁਰਮੀਤ ਸਿੰਘ ਸਾਂਟੂ ਨੂੰ ਸੀਨੀਅਰ ਮੀਤ ਪ੍ਰਧਾਨ, ਮਨਦੀਪ ਸਿੰਘ ਖਿਜਰਾਬਾਦ ਸਕੱਤਰ ਜਨਰਲ, ਰਵਿੰਦਰ ਸਿੰਘ ਵਜੀਦਪੁਰ ਨੂੰ ਜਨਰਲ ਸਕੱਤਰ, ਰਵਿੰਦਰ ਸਿੰਘ ਹੁਸ਼ਿਆਰਪੁਰ ਨੂੰ ਮੀਤ ਪ੍ਰਧਾਨ, ਦਵਿੰਦਰ ਸਿੰਘ ਪੜੌਲ ਮੀਤ ਪ੍ਰਧਾਨ, ਗੁਰਸਰਨ ਸਿੰਘ ਨੱਗਲ ਮੀਤ ਪ੍ਰਧਾਨ, ਬਹਾਦਰ ਸਿੰਘ ਮੁੰਧੋਂ, ਪ੍ਰਦੀਪ ਸਿੰਘ, ਜਿਲਾ ਮੀਤ ਸਕੱਤਰ, ਪਰਮਜੀਤ ਸਿੰਘ ਮਾਵੀ ਮੁੱਖ ਬੁਲਾਰਾ, ਹਰਜੀਤ ਸਿੰਘ ਢਕੋਰਾ ਖਜਾਨਚੀ, ਰਵਿੰਦਰ ਸਿੰਘ ਬਿੰਦਾ ਬੜੌਦੀ ਮੀਤ ਖਜਾਨਚੀ, ਜਿਲਾ ਮੋਹਾਲੀ ਤੋਂ ਜਗਵੀਰ ਸਿੰਘ ਮਜਾਤੜੀ ਪ੍ਰਧਾਨ, ਸਤਿੰਦਰ ਸਿੰਘ ਭਜੌਲੀ ਯੂਥ ਵਿੰਗ ਪ੍ਰਧਾਨ ਮੋਹਾਲੀ, ਪਰਮਿੰਦਰ ਸਿੰਘ ਸ਼ਾਮਪੁਰੀ ਜਿਲਾ ਰੋਪੜ ਪ੍ਰਧਾਨ, ਭੁਪਿੰਦਰ ਸਿੰਘ ਬਿੰਦਰਖ ਯੂਥ ਵਿੰਗ ਜ਼ਿਲਾ ਰੋਪੜ ਪ੍ਰਧਾਨ, ਰਵਿੰਦਰ ਸਿੰਘ ਗੰਧੋ ਜਨਰਲ ਸਕੱਤਰ ਰੋਪੜ, ਰਵਿੰਦਰ ਸਿੰਘ ਖੱਟਰਾ ਪ੍ਰਧਾਨ ਜਿਲਾ ਲੁਧਿਆਣਾ, ਜਗਦੀਸ਼ ਮਸੀਹ ਪ੍ਰਧਾਨ ਗੁਰਦਾਸਪੁਰ, ਰਜਿੰਦਰ ਸਿੰਘ ਸਭਰਾ ਪ੍ਰਧਾਨ ਤਰਨ ਤਾਰਨ, ਅੰਮ੍ਰਿਤਪਾਲ ਸਿੰਘ ਪ੍ਰਧਾਨ ਮਾਨਸਾ, ਅਮਰੀਕ ਸਿੰਘ ਪ੍ਰਧਾਨ ਚੰਡੀਗੜ੍ਹ ਨਿਯੁਕਤ ਕੀਤੇ ਗਏ I ਜਥੇਬੰਦੀ ਦੇ ਧਾਰਮਿਕ ਵਿੰਗ ਦੇ ਭਾਈ ਹਰਜੀਤ ਸਿੰਘ ਹਰਮਨ ਪ੍ਰਧਾਨ, ਬਾਬਾ ਭੁਪਿੰਦਰ ਸਿੰਘ ਮਾਜਰਾ ਸੀਨੀਅਰ ਮੀਤ ਪ੍ਰਧਾਨ, ਬਾਬਾ ਸ਼ਿੰਗਾਰਾ ਸਿੰਘ ਜਨਰਲ ਸਕੱਤਰ, ਭਾਈ ਹਰਪ੍ਰੀਤ ਸਿੰਘ ਡੱਡੂ ਮਾਜਰਾ ਮੀਤ ਪ੍ਰਧਾਨ, ਜਸਮੇਰ ਸਿੰਘ ਬਾਠ ਢੰਗਰਾਲੀ ਪ੍ਰਚਾਰਕ ਸਕੱਤਰ, ਬਲਵੰਤ ਸਿੰਘ ਰੀਹਲ ਸਮਰਾਲਾ ਪ੍ਰਚਾਰ ਸਕੱਤਰ ਅਤੇ ਭਾਈ ਰਾਮ ਸਿੰਘ ਅਭੀਪੁਰ ਜਥੇਬੰਦਕ ਸਕੱਤਰ ਚੁਣੇ ਗਏ ਹਨਜਥੇਬੰਦਕ ਸਕੱਤਰ ਚੁਣੇ ਗਏ ਹਨ ਇਸੇ ਤਰ੍ਹਾਂ ਬਲਾਕ ਕੁਰਾਲੀ, ਚਮਕੌਰ ਸਾਹਿਬ, ਮੁੱਲਾਪੁਰ ਗਰੀਬਦਾਸ, ਮਾਜਰੀ, ਨਵਾਂ ਗਰਾਉਂ, ਖਰੜ, ਮੋਹਾਲੀ ਅਤੇ ਮਰਿੰਡਾ ਸਰਕਲਾਂ ਦੀ ਵੀ ਚੋਣ ਕੀਤੀ ਗਈ। ਪ੍ਰਧਾਨ ਸੁਖਦੇਵ ਸਿੰਘ ਸੁੱਖਾ ਕਨਸਾਲਾ ਅਤੇ ਜਨਰਲ ਸਕੱਤਰ ਰਵਿੰਦਰ ਸਿੰਘ ਵਜੀਦਪੁਰ ਨੇ ਦੱਸਿਆ ਕਿ ਜਥੇਬੰਦੀ ਦਾ ਮਕਸਦ ਸਮਾਜ ਵਿੱਚ ਬੁਰਾਈਆਂ ਅਤੇ ਧੱਕੇਸ਼ਾਹੀਆਂ ਦਾ ਵਿਰੋਧ ਕਰਨਾ, ਲੋੜਵੰਦਾਂ ਨੇ ਉਹਨਾਂ ਨੂੰ ਉਹਨਾਂ ਦੇ ਹੱਕ ਦਿਵਾਉਣਾ ਅਤੇ ਸਿਆਸੀ ਤੇ ਧਾਰਮਿਕ ਖੇਤਰ ਵਿੱਚ ਸੁਧਾਰ ਕਰਨਾ ਆਦਿ ਮੁੱਖ ਅਜੱਡਾ ਹੈ I ਇਹਨਾਂ ਕਿਹਾ ਕਿ ਜਲਦੀ ਹੀ ਬਾਕੀ ਰਹਿੰਦੇ ਪੰਜਾਬ ਦੇ ਜ਼ਿਲਿਆ ਵਿੱਚ ਵੀ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਲੜੀਵਾਰ ਮੀਟਿੰਗਾਂ ਕਰਕੇ ਲੋਕਾਂ ਨੂੰ ਜਾਗਰੂਕ ਕਰਨ ਲਈ ਸਰਗਰਮੀਆਂ ਵਧਾਈਆਂ ਜਾਣਗੀਆਂ | ਜਥੇਬੰਦੀ ਦਾ ਲੋਗੋ ਅਤੇ ਝੰਡਾ ਤੇ ਦਸਤਾਰ ਦਾ ਰੰਗ ਵੀ ਜਲਦੀ ਤੈਅ ਕੀਤਾ ਜਾਵੇਗਾ। ਇਸ ਦੌਰਾਨ ਵੱਖ-ਵੱਖ ਜਿਲਿਆਂ ਅਤੇ ਸਰਕਲਾਂ ਵਿੱਚੋਂ ਵੱਡੀ ਗਿਣਤੀ ਵਿੱਚ ਵਰਕਰ ਸ਼ਾਮਿਲ ਹੋਏ।

Have something to say? Post your comment

 

More in Chandigarh

ਭਾਰਤੀ ਚੋਣ ਕਮਿਸ਼ਨ ਵੱਲੋਂ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਲਈ 15 ਖਰਚਾ ਨਿਗਰਾਨ ਨਿਯੁਕਤ : ਸਿਬਿਨ ਸੀ

ਸਿਆਸੀ ਪਾਰਟੀਆਂ ਦੇ ਨੁਮਾਇੰਦਿਆਂ ਦੀ ਮੌਜੂਦਗੀ ਵਿੱਚ EVMs ਦੀ ਰੈਂਡਮਾਈਜ਼ੇਸ਼ਨ ਕੀਤੀ ਗਈ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਡਿਪਟੀ ਕਮਿਸ਼ਨਰਾਂ, ਪੁਲਿਸ ਕਮਿਸ਼ਨਰਾਂ ਅਤੇ SSPs ਨਾਲ ਮੀਟਿੰਗ

ਹੁਣ ਪਤੀ, ਭਰਾ ਜਾਂ ਪੁੱਤਰ ਔਰਤਾਂ ਦੀਆਂ ਵੋਟਾਂ ਲਈ ਸੌਦੇਬਾਜ਼ੀ ਨਹੀਂ ਕਰਨਗੇ

ਮਜ਼ਦੂਰ ਦਿਵਸ ਮੌਕੇ ਮੋਹਾਲੀ ਪ੍ਰਸ਼ਾਸਨ ਨੇ ਰਾਜ ਮਿਸਤਰੀਆਂ ਅਤੇ ਕਾਮਿਆਂ ਨੂੰ ਵੋਟ ਦੀ ਅਪੀਲ ਵਾਲੀਆਂ ਟੋਪੀਆਂ ਵੰਡੀਆਂ

ਕਾਂਗਰਸ ਨੂੰ ਇੱਕ ਹੋਰ ਝਟਕਾ ਮਹਿਲਾ ਕਮੇਟੀ ਦੀ ਜਨਰਲ ਸੈਕਟਰੀ ਜੋਤੀ ਹੰਸ ਨੇ ਛੱਡੀ ਪਾਰਟੀ

ਆਪ ‘ਚ ਸ਼ਾਮਲ ਹੋਏ ਕਾਂਗਰਸੀ ਵਿਧਾਇਕ ਦਲਵੀਰ ਗੋਲਡੀ

‘ਚੋਣਾਂ ਦਾ ਤਿਉਹਾਰ ਦੇਸ਼ ਦਾ ਮਾਣ’ ਵਿਸ਼ੇ ’ਤੇ ਇੰਡੀਅਨ ਸਕੂਲ ਆਫ ਬਿਜ਼ਨਸ ਵਿਚ ਸੈਮੀਨਾਰ ਆਯੋਜਿਤ 

ਰਾਜਨੀਤਿਕ ਪਾਰਟੀਆਂ ਦੀ ਮੌਜੂਦਗੀ ਵਿੱਚ ਪੋਲਿੰਗ ਸਟਾਫ ਦੀ ਰੈਂਡਮਾਈਜੇਸ਼ਨ ਦਾ ਪਹਿਲਾ ਪੜਾਅ ਮੁਕੰਮਲ ਕੀਤਾ ਗਿਆ 

ਸੂਬੇ ਵਿੱਚ ਹੁਣ ਤੱਕ 100 ਲੱਖ ਮੀਟਰਿਕ ਟਨ ਤੋਂ ਵੱਧ ਕਣਕ ਦੀ ਆਮਦ, 95 ਫੀਸਦੀ ਫਸਲ ਖਰੀਦੀ : ਅਨੁਰਾਗ ਵਰਮਾ