Monday, May 20, 2024

Malwa

ਕਾਲਜ ਪੜ੍ਹਦੀਆਂ ਪੰਜਾਬੀ ਲੜਕੀਆਂ ਵਿੱਚ ਕੈਰੀਅਰ ਸੰਬੰਧੀ ਜਾਗਰੂਕਤਾ

April 08, 2024 11:03 AM
SehajTimes

ਪਟਿਆਲਾ : ਕਾਲਜਾਂ ਵਿੱਚ ਪੜ੍ਹਦੀਆਂ ਪੰਜਾਬੀ ਲੜਕੀਆਂ ਵਿੱਚ ਆਪਣੇ ਕੈਰੀਅਰ ਸੰਬੰਧੀ ਫ਼ੈਸਲਿਆਂ ਨੂੰ ਲੈ ਕੇ ਕਿਸ ਪੱਧਰ ਦੀ ਜਾਗਰੂਕਤਾ ਅਤੇ ਸਮਰਥਾ ਹੈ ਅਤੇ ਇਸ ਪੱਖੋਂ ਕਿਹੜੇ ਕਾਰਕ ਪ੍ਰਭਾਵਿਤ ਕਰਦੇ ਹਨ; ਇਸ ਵਿਸ਼ੇ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਸਿੱਖਿਆ ਅਤੇ ਸੁਮਦਾਇ ਸੇਵਾਵਾਂ ਵਿਭਾਗ ਦੀ ਖੋਜਾਰਥੀ ਹਰਜਿੰਦਰ ਕੌਰ ਵੱਲੋਂ ਐੱਸ. ਡੀ. ਕਾਲਜ ਆਫ਼ ਐਜੂਕੇਸ਼ਨ ਦੇ ਪ੍ਰਿੰਸੀਪਲ ਡਾ. ਤਪਨ ਕੁਮਾਰ ਸਾਹੂ ਦੀ ਨਿਗਰਾਨੀ ਵਿੱਚ ਖੋਜ ਕਾਰਜ ਕੀਤਾ ਗਿਆ। ਜਿ਼ਕਰਯੋਗ ਹੈ ਕਿ ਇਹ ਖੋਜ ਆਈ. ਸੀ. ਐੱਸ. ਐੱਸ. ਆਰ., ਚੰਡੀਗੜ੍ਹ ਵੱਲੋਂ ਸਪਾਂਸਰ ਕੀਤੀ ਗਈ ਹੈ।  
ਡਾ. ਤਪਨ ਕੁਮਾਰ ਸਾਹੂ ਨੇ ਦੱਸਿਆ ਕਿ ਇਸ ਅਧਿਐਨ ਰਾਹੀਂ ਪ੍ਰਾਪਤ ਅੰਕੜਿਆਂ ਦਾ ਵਿਸ਼ਲੇਸ਼ਣ ਦਰਸਾਉਂਦਾ ਹੈ ਕਿ ਕੈਰੀਅਰ/ਰੁਜ਼ਗਾਰ ਚੋਣ ਪ੍ਰਤੀ ਫੈਸਲਾ ਲੈਣ ਪੱਖੋਂ ਪੰਜਾਬ ਦੀਆਂ ਕਾਲਜ ਪੜ੍ਹਦੀਆਂ ਲੜਕੀਆਂ  ਦਾ ਪੱਧਰ ਔਸਤ ਤੋਂ ਵਧੇਰੇ ਹੈ ਪਰ ਕੈਰੀਅਰ ਚੋਣ ਵਿੱਚ ਠੀਕ/ਢੁਕਵਾਂ ਫ਼ੈਸਲਾ ਲੈਣ ਦੀ ਸਮਰਥਾ (ਮਚਿਉਰਿਟੀ) ਪੱਖੋਂ ਇਹ ਪੱਧਰ ਔਸਤ ਤੋਂ ਹੇਠਾਂ ਵੇਖਿਆ ਗਿਆ। ਉਨ੍ਹਾਂ ਦੱਸਿਆ ਕਿ ਅਧਿਐਨ ਰਾਹੀਂ ਸਾਹਮਣੇ ਆਇਆ ਕਿ ਪਰਿਵਾਰਕ ਮੈਂਬਰਾਂ ਦੀ ਸਿੱਖਿਆ ਦਾ ਪੱਧਰ, ਪਰਿਵਾਰ ਦਾ ਅਕਾਰ, ਮਾਪਿਆਂ ਦਾ ਰੁਜ਼ਗਾਰ ਆਦਿ ਅਜਿਹੇ ਕਾਰਕ ਹਨ ਜੋ ਇਸ ਪੱਖੋਂ ਆਪਣੀ ਵੱਡੀ ਭੂਮਿਕਾ ਨਿਭਾਉਂਦੇ ਹਨ। ਅੰਕੜਿਆਂ ਰਾਹੀਂ ਇਹ ਸਪਸ਼ਟ ਰੂਪ ਵਿੱਚ ਸਾਹਮਣੇ ਆਇਆ ਕਿ ਮਾਪਿਆਂ ਦਾ ਪੜ੍ਹੇ ਲਿਖੇ ਹੋਣਾ ਇਸ ਪੱਖੋਂ ਵਿਸ਼ੇਸ਼ ਸਾਕਾਰਤਮਕ ਭੂਮਿਕਾ ਨਿਭਾਉਂਦਾ ਹੈ।
ਖੋਜਾਰਥੀ ਹਰਜਿੰਦਰ ਕੌਰ ਨੇ ਖੋਜ ਵਿਧੀ ਦੇ ਹਵਾਲੇ ਨਾਲ਼ ਗੱਲ ਕਰਦਿਆਂ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਨਾਲ਼ ਸੰਬੰਧਤ ਵੱਖ-ਵੱਖ ਡਿਗਰੀ ਕਾਲਜਾਂ ਵਿੱਚੋਂ 1000 ਲੜਕੀਆਂ ਨੂੰ ਇਸ ਖੋਜ ਲਈ ਅੰਕੜੇ ਜੁਟਾਉਣ ਹਿਤ ਚੁਣਿਆ ਗਿਆ ਸੀ। ਵੱਖ-ਪ੍ਰਸ਼ਨਾਵਲੀਆਂ ਅਤੇ ਹੋਰ ਵਿਧੀਆਂ ਰਾਹੀਂ ਇਨ੍ਹਾਂ ਚੁਣਿੰਦਾ ਲੜਕੀਆਂ ਤੋਂ ਜਾਣਿਆ ਗਿਆ ਕਿ ਉਹ ਆਪਣੇ ਕੈਰੀਅਰ ਦੀ ਚੋਣ ਅਤੇ ਇਸ ਦਿਸ਼ਾ ਵਿੱਚ ਕੀਤੇ ਜਾਣ ਵਾਲ਼ੀਆਂ ਲੋੜੀਂਦੀਆਂ ਕੋਸਿ਼ਸ਼ਾਂ ਆਦਿ ਨੂੰ ਲੈ ਕੇ ਕਿੰਨੀਆਂ ਕੁ ਜਾਗਰੂਕ ਹਨ ਅਤੇ ਉਨ੍ਹਾਂ ਵੱਲੋਂ ਦਿੱਤੇ ਗਏ ਉੱਤਰਾਂ ਦਾ ਵਿਸ਼ਲੇਸ਼ਣ ਕਰਦਿਆਂ ਇਹ ਵੀ ਅੰਦਾਜ਼ਾ ਲਿਆ ਗਿਆ ਕਿ ਉਹ ਆਪਣੀ ਸਿੱਖਿਆ, ਯੋਗਤਾ ਅਤੇ ਪ੍ਰਤਿਭਾ ਦੇ ਅਨੁਕੂਲ ਕੈਰੀਅਰ ਦੀ ਚੋਣ ਦੇ ਮਸਲੇ ਨੂੰ ਲੈ ਕੇ ਕਿੰਨੀ ਕੁ ਸਮਰਥਾ ਰਖਦੀਆਂ ਹਨ। ਉਨ੍ਹਾਂ ਦੱਸਿਾਅ ਕਿ ਅਧਿਐਨ ਰਾਹੀਂ ਇੱਕ ਦਿਲਚਸਪ ਤੱਥ ਇਹ ਉੱਭਰ ਕੇ ਸਾਹਮਣੇ ਆਇਆ ਕਿ ਜਿਨ੍ਹਾਂ ਪਰਿਵਾਰਾਂ ਵਿੱਚ ਵਿਸ਼ੇਸ਼ ਤੌਰ ਉੱਤੇ ਮਾਂ ਨੌਕਰੀਪੇਸ਼ਾ/ਰੁਜ਼ਗਾਰ ਸੰਪੰਨ ਹੋਵੇ ਉੱਥੇ ਲੜਕੀਆਂ ਵਿੱਚ ਕੈਰੀਅਰ ਚੋਣ ਸੰਬੰਧੀ ਜਾਗਰੂਕਤਾ ਅਤੇ ਸਮਰਥਾ ਪੱਖੋਂ ਬਿਹਤਰ ਅਤੇ ਸਾਕਾਰਾਮਕ ਨਤੀਜੇ ਸਾਹਮਣੇ ਆਉਂਦੇ ਹਨ। ਵਾਈਸ ਚਾਂਸਲਰ ਪ੍ਰੋ. ਅਰਵਿੰਦ ਨੇ ਇਸ ਖੋਜ ਲਈ ਖੋਜਾਰਥੀ ਅਤੇ ਨਿਗਰਾਨ ਨੂੰ ਵਿਸ਼ੇਸ਼ ਵਧਾਈ ਦਿੰਦਿਆਂ ਕਿਹਾ ਕਿ ਇਹ ਖੋਜ ਜਿੱਥੇ ਪੰਜਾਬ ਦੀਆਂ ਲੜਕੀਆਂ ਦੀ ਆਪਣੇ ਕੈਰੀਅਰ ਪ੍ਰਤੀ ਜਾਗਰੂਕਤਾ ਅਤੇ ਸਮਰਥਾ ਦਾ ਅਸਲ ਅੰਦਾਜ਼ਾ ਲਗਾਉਣ ਵਿੱਚ ਸਹਾਈ ਹੋਵੇਗੀ ਉੱਥੇ ਹੀ ਦੂਜੇ ਪਾਸੇ ਇਸ ਖੋਜ ਦੇ ਅੰਕੜੇ ਲੜਕੀਆਂ ਨੂੰ ਇਸ ਸੰਬੰਧੀ ਜਾਗਰੂਕ ਕਰਨ ਅਤੇ ਸਮਰੱਥ ਬਣਾਉਣ ਦੇ ਲਿਹਾਜ਼ ਨਾਲ਼ ਨਵੇਂ ਕਦਮ ਉਠਾਉਣ ਅਤੇ ਨਵੀਂਆਂ ਨੀਤੀਆਂ ਦੇ ਨਿਰਮਾਣ ਵਿੱਚ ਵੀ ਕੰਮ ਆ ਸਕਣਗੇ।

Have something to say? Post your comment

 

More in Malwa

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ