Sunday, November 02, 2025

Malwa

ਰਾਜਿੰਦਰ ਸਿੰਘ ਰਾਜਾ ਬੀਰਕਲਾਂ ਦਾ ਸਾਊਥ ਆਸਟ੍ਰੇਲੀਆ ਦੀ ਪਾਰਲੀਮੈਂਟ ਵਿੱਚ ਹੋਇਆ ਨਿੱਘਾ ਸੁਆਗਤ

April 07, 2024 07:52 PM
ਦਰਸ਼ਨ ਸਿੰਘ ਚੌਹਾਨ
ਸੁਨਾਮ  : ਜਿਲਾ ਪਲਾਨਿੰਗ ਬੋਰਡ  ਸੰਗਰੂਰ ਦੇ ਸਾਬਕਾ ਚੇਅਰਮੈਨ ਤੇ ਸਾਬਕਾ ਚੇਅਰਮੈਨ ਵੇਰਕਾ ਮਿਲਕ ਪਲਾਂਟ ਸੰਗਰੂਰ ਰਜਿੰਦਰ ਸਿੰਘ ਰਾਜਾ ਬੀਰਕਲਾਂ ਅੱਜ ਕੱਲ ਆਸਟ੍ਰੇਲੀਆ ਦੇ ਦੌਰੇ ਤੇ ਗਏ ਹੋਏ ਹਨ। ਜਿਸ ਦੇ ਚਲਦਿਆਂ ਪਹਿਲਾਂ ਉਨਾਂ 36ਵੀਆਂ ਸਿੱਖ ਖੇਡਾਂ ਵਿੱਚ ਸ਼ਮੂਲੀਅਤ ਕੀਤੀ ਉਥੇ ਹੀ  ਰਸਲ ਵਾਟਲੇ( ਐਮ. ਐਲ. ਸੀ) ਦੇ ਸੱਦੇ ਤੇ ਸਾਉਥ ਆਸਟ੍ਰੇਲੀਆ ਦੀ ਪਾਰਲੀਮੈਂਟ ਜੋ ਕਿ ਐਡੀਲੇਡ ਵਿੱਖੇ ਸਥਿਤ ਹੈ ਵਿੱਖੇ ਪਹੁੰਚੇ ਜਿੱਥੇ ਰਸਲ ਵਾਟਲੇ ਨੇ ਰਾਜਾ ਬੀਰਕਲਾਂ ਤੇ ਸਹਿਯੋਗੀਆਂ  ਦਾ ਪਾਰਲੀਮੈਂਟ ਵਿੱਖੇ ਪੁੱਜਣ ਤੇ ਨਿੱਘਾ ਸੁਆਗਤ ਕੀਤਾ । ਸਾਬਕਾ ਚੇਅਰਮੈਨ ਰਾਜਿੰਦਰ ਸਿੰਘ ਰਾਜਾ ਬੀਰਕਲਾਂ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਰਸਲ ਵਾਟਲੇ ਨੇ ਉਨ੍ਹਾਂ ਨੂੰ ਪਾਰਲੀਮੈਂਟ ਦਾ ਦੌਰਾ ਕਰਦਿਆਂ ਦੋਵੇਂ ਸਦਨਾਂ ਦਾ ਦੌਰਾ ਕਰਵਾਇਆ ਤੇ ਆਸਟ੍ਰੇਲੀਆ ਦੀ ਰਾਜਨੀਤੀ ਦੇ ਵੱਖ ਵੱਖ ਪਹਿਲੂਆਂ ਤੇ ਚਰਚਾ ਕੀਤੀ, ਇਸ ਮੌਕੇ ਪਾਰਲੀਮੈਂਟ ਦੇ ਦੌਰੇ ਦੌਰਾਨ ਰਸਲ ਵਾਟਲੇ ਨੇ ਆਸਟ੍ਰੇਲੀਆ ਤੇ ਭਾਰਤੀ ਰਾਜਨੀਤੀ ਤੇ ਚਰਚਾ ਕੀਤੀ।ਇਸ ਦੌਰਾਨ  ਰਾਜਿੰਦਰ ਰਾਜਾ ਨੇ ਆਪਣੇ ਸੰਬੌਧਨ ਵਿੱਚ ਕਿਹਾ ਕਿ ਉਨਾਂ ਨੂੰ ਆਸਟ੍ਰੇਲੀਆ ਦੇ ਦੌਰੇ ਜੋ ਪਿਆਰ ਸਤਿਕਾਰ ਮਿਲਿਆ ਹੈ ਉਹ ਸ਼ਬਦਾਂ ਵਿੱਚ ਬਿਆਨ ਨਹੀ ਕੀਤਾ ਜਾ ਸਕਦਾ ਤੇ ਪਾਰਲੀਮੈਂਟ ਵਿੱਚ ਰਸਲ ਵਾਟਲੇ ਹੋਰਾਂ ਵਲੋ ਦਿੱਤੇ ਪਿਆਰ ਤੇ ਸਤਿਕਾਰ ਲਈ ਧੰਨਵਾਦ ਵੀ ਕੀਤਾ। ਰਾਜਾ ਨੇ ਕਿਹਾ ਕਿ ਆਸਟ੍ਰੇਲੀਆ ਵਿੱਚ ਪੰਜਾਬੀਆਂ ਦੀ ਤਰੱਕੀ ਦੇਖ ਕੇ ਬਹੁਤ ਖੁਸ਼ੀ ਹੋਈ ਹੈ ਤੇ ਆਪਣੀ ਸਖ਼ਤ ਮਿਹਨਤ ਦੇ ਸਦਕਾ ਜਿੱਥੇ ਉਨਾਂ  ਚੰਗੇ ਕਾਰੋਬਾਰ ਸਥਾਪਿਤ ਕੀਤੇ ਹਨ ਉੱਥੇ ਹੀ ਵੱਖ ਵੱਖ ਖੇਤਰਾਂ ਚ ਚੰਗਾ ਨਾਮਣਾ ਖੱਟ ਰਹੇ ਹਨ। ਰਾਜਾ ਨੇ ਕਿਹਾ ਕਿ ਭਵਿੱਖ ਵਿੱਚ ਆਸਟ੍ਰੇਲੀਆ ਵਿੱਚ ਆਉਣ ਵਾਲਿਆਂ ਨੂੰ ਇਹੋ ਸਲਾਹ ਹੈ ਕਿ ਪੜਾਈ ਦੇ ਨਾਲ ਨਾਲ ਕੋਈ ਵੀ ਹੱਥੀਂ ਕੰਮ ਜਰੂਰ ਸਿੱਖਕੇ ਆਉਣ ਜੋ ਕਿ ਭਵਿੱਖ ਪੀ.ਆਰ ਅਤੇ ਆਪਣਾ ਕਾਰੋਬਾਰ ਸਥਾਪਿਤ ਕਰਨ ਵਿੱਚ ਬਹੁਤ ਸਹਾਈ ਹੁੰਦਾ ਹੈ।ਇਸ ਮੌਕੇ ਉਨਾਂ ਦੇ ਨਾਲ ਸ੍ਰ: ਕੇਵਲ ਸਿੰਘ ਜਲਾਣ ਐਮ. ਡੀ (ਕੇ.ਟੀ ਰੋਇਲ ਸੰਗਰੂਰ,)  ਮਨਜੀਤ ਸਿੰਘ ਕੁੱਕੀ ਕੋਚ, ਅਸਵਨੀ ਗਰਗ ਟਰਾਈਡੈਂਟ ਗਰੁੱਪ ਮੈਲਬੌਰਨ,ਤਰੁਣ ਗਰਗ,ਲਖਵੀਰ ਸਿੰਘ ਤੂਰ,ਕਿਰਨਦੀਪ ਸਿੰਘ ਤੂਰ,ਤੇ ਗੁਰਸੇਵਕ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।

Have something to say? Post your comment

 

More in Malwa

ਮਾਨਸਾ ਵਿੱਚ ਕੀਟਨਾਸ਼ਕ ਦਵਾਈਆਂ ਦੀ ਦੁਕਾਨ 'ਤੇ ਹੋਈ ਗੋਲੀਬਾਰੀ ਵਿੱਚ ਸ਼ਾਮਲ ਦੋ ਵਿਅਕਤੀ ਕਾਬੂ; ਦੋ ਪਿਸਤੌਲ ਬਰਾਮਦ

ਬਠਿੰਡਾ ਦੇ ਸਕੂਲ ਦੀਆਂ ਕੰਧਾਂ 'ਤੇ ਖਾਲਿਸਤਾਨ ਪੱਖੀ ਨਾਅਰੇ ਲਿਖਣ ਵਾਲੇ ਐਸਐਫਜੇ ਦੇ ਤਿੰਨ ਕਾਰਕੁਨ ਕਾਬੂ

ਸ੍ਰੀ ਕਾਲੀ ਮਾਤਾ ਮੰਦਰ, ਪਟਿਆਲਾ ਵਿੱਚ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ 75 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਸ਼ੁਭ-ਅਰੰਭ

ਹਲਕਾ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਪਿੰਡ ਬਾਲਦ ਖੁਰਦ ਤੇ ਬਾਲਦ ਕਲਾਂ ’ਚ ਖੇਡ ਮੈਦਾਨਾਂ ਦੇ ਨਿਰਮਾਣ ਦੇ ਕੰਮ ਕਰਵਾਏ ਸ਼ੁਰੂ

ਸਿਹਤ ਕਾਮਿਆਂ ਨੇ ਹੈਲਥ ਮੰਤਰੀ ਨਾਲ ਕੀਤੀ ਮੁਲਾਕਾਤ 

ਪੱਕੀਆ ਮੰਡੀਆਂ ਹੋਣ ਦੇ ਬਾਵਜੂਦ ਵੀ ਕਿਸਾਨ ਦੀ ਫਸਲ ਕੱਚੇ ਫੜਾ 'ਚ' ਰੁਲ ਰਹੀ

ਪੰਜਾਬ ਵਿੱਚ ਪਹਿਲੀ ਵਾਰ ਪੁਲਿਸ ਮੁਲਾਜ਼ਮਾਂ ਦੀ ਗਿਣਤੀ ਇੱਕ ਲੱਖ ਤੋਂ ਪਾਰ ਹੋਵੇਗੀ : ਮੁੱਖ ਮੰਤਰੀ

ਗਾਣਿਆਂ 'ਚ ਸਰਪੰਚਾਂ ਦੀ ਇੱਜ਼ਤ ਨਾਲ ਖਿਲਵਾੜ ਨਹੀਂ ਬਰਦਾਸ਼ਤ : ਲਖਮੀਰਵਾਲਾ 

ਘਰ ਦੀ ਕੁਰਕੀ ਕਰਨ ਨਹੀਂ ਆਇਆ ਕੋਈ ਬੈਂਕ ਅਧਿਕਾਰੀ 

ਮਨਿੰਦਰ ਲਖਮੀਰਵਾਲਾ ਨੇ ਗਾਇਕ ਗੁਲਾਬ ਸਿੱਧੂ ਦੇ ਗਾਣੇ ਦਾ ਕੀਤਾ ਵਿਰੋਧ