Wednesday, May 15, 2024

Malwa

ਕੌਂਸਲਰ ਮੁਹੰਮਦ ਨਜ਼ੀਰ ਵੱਡੀ ਈਦਗਾਹ ਮਾਲੇਰਕੋਟਲਾ ਦੇ ਬਣੇ ਪ੍ਰਧਾਨ

April 05, 2024 05:37 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਪੰਜਾਬ ਦੇ ਇਤਿਹਾਸਿਕ ਸ਼ਹਿਰ ਮਾਲੇਰਕੋਟਲਾ 'ਚ ਸਥਿਤ ਵੱਡੀ ਈਦਗਾਹ (ਰਜਿ.) ਪ੍ਰਬੰਧਕ ਕਮੇਟੀ ਦੀ ਚੋਣ ਅੱਜ ਕਮੇਟੀ ਦੇ ਪ੍ਰਧਾਨ ਮੁਹੰਮਦ ਅਸਲਮ (ਬਾਚੀ) ਦੀ ਪ੍ਰਧਾਨਗੀ ਹੇਠ ਆਯੋਜਿਤ ਕੀਤੀ ਗਈ, ਜਿਸ 'ਚ ਪ੍ਰਸਿੱਧ ਸਮਾਜ ਸੇਵੀ ਕੋਂਸਲਰ ਮੁਹੰਮਦ ਨਜ਼ੀਰ ਨੂੰ ਦੋ ਸਾਲ ਲਈ ਕਮੇਟੀ ਦਾ ਨਵਾਂ ਪ੍ਰਧਾਨ ਨਿਯੁਕਤ ਕਰਨ ਦਾ ਸਰਵਸੰਮਤੀ ਨਾਲ ਫੈਸਲਾ ਕੀਤਾ ਗਿਆ ਅਤੇ ਕਮੇਟੀ ਦੇ ਹੋਰ ਅਹੁਦੇਦਾਰ ਐਗਜੈਕਟਿਵ ਬਾਡੀ ਬਣਾਉਣ ਦੇ ਅਧਿਕਾਰ ਵੀ ਕਮੇਟੀ ਦੇ ਨਵੇਂ ਬਣੇ ਪ੍ਰਧਾਨ ਮੁਹੰਮਦ ਨਜ਼ੀਰ ਨੂੰ ਸੋਂਪੇ ਗਏ। ਕਮੇਟੀ ਦੇ ਮੈਂਬਰਾਂ ਨੇ ਮੁਹੰਮਦ ਨਜ਼ੀਰ ਨੂੰ ਈਦਗਾਹ ਕਮੇਟੀ ਦੇ ਅਧਿਕਾਰ ਸੋਂਪਦੇ ਹੋਏ ਆਸ ਪ੍ਰਗਟਾਈ ਕਿ ਕਮੇਟੀ ਨੂੰ ਉਨ੍ਹਾਂ ਦੇ ਪੁਰਾਣੇ ਤਜ਼ਰਬੇ ਅਤੇ ਮਨੁੱਖੀ ਸੇਵਾ ਦੇ ਜਜ਼ਬੇ ਤੋਂ ਕਾਫੀ ਮਦਦ ਮਿਲੇਗੀ ਅਤੇ ਕਮੇਟੀ ਤਰੱਕੀ ਦੀਆਂ ਹੋਰ ਮੰਜਿਲਾਂ ਤਹਿ ਕਰੇਗੀ। ਕੌਂਸਲਰ ਮੁਹੰਮਦ ਨਜ਼ੀਰ ਨੇ ਪ੍ਰਬੰਧਕ ਕਮੇਟੀ ਤੇ ਸਮੂਹ ਮੈਂਬਰਾਂ ਨੇ ਉਨ੍ਹਾਂ ਪ੍ਰਤੀ ਭਰੋਸਾ ਪ੍ਰਗਟ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਅੱਗੇ ਕਿਹਾ ਕਿ ਉਹ ਈਦਗਾਹ ਦੇ ਅਧੂਰੇ ਪਏ ਕੰਮਾਂ ਨੂੰ ਪਹਿਲ ਦੇ ਅਧਾਰ ਤੇ ਹੱਲ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰਨਗੇ ਅਤੇ ਈਦਗਾਹ ਕਮੇਟੀ ਦੇ ਵਿਕਾਸ, ਸੁੰਦਰਤਾ ਤੇ ਸਾਫ ਸਫਾਈ ਦੇ ਕੰਮਾਂ ਨੂੰ ਪੂਰਾ ਕਰਨਗੇ ਤਾਂ ਕਿ ਪੂਰੀ ਦੁਨੀਆਂ 'ਚ ਈਦਗਾਹ ਆਪਣੀ ਵੱਖਰੀਆਂ ਖੂਬੀਆਂ ਕਰਕੇ ਵਿਸ਼ੇਸ਼ ਪਹਿਚਾਣ ਕਾਇਮ ਕਰੇ ਤੇ ਪੰਜਾਬ ਦੇ ਮੁਸਲਮਾਨਾਂ ਦੀ ਈਦ ਦੀ ਨਮਾਜ਼ ਦੀ ਅਦਾਇਗੀ ਚੰਗੇ ਤਰੀਕੇ ਨਾਲ ਹੋ ਸਕੇ। ਉਨ੍ਹਾਂ ਕਿਹਾ ਕਿ ਈਦਗਾਹ ਨੂੰ ਸਾਰੀਆਂ ਆਧੁਨਿਕ ਸਹੂਲਤਾਂ ਮੁਹੱਇਆ ਕਰਵਾਈਆਂ ਜਾਣਗੀਆਂ। ਇਸ ਮੌਕੇ ਪ੍ਰਧਾਨ ਕੌਂਸਲਰ ਮੁਹੰਮਦ ਨਜ਼ੀਰ ਤੋਂ ਇਲਾਵਾ ਮੁਹੰਮਦ ਅਸਲਮ (ਬਾਚੀ), ਉਸਮਾਨ ਸਿੱਦੀਕੀ, ਜ਼ਹੂਰ ਅਹਿਮਦ ਚੌਹਾਨ, ਪੱਪੂ ਪਹਿਲਵਾਨ,  ਮੁਹੰਮਦ ਸ਼ਫੀਕ (ਭੋਲਾ), ਮੁਹੰਮਦ ਅਸ਼ਰਫ ਨੰਦਨ, ਮੁਹੰਮਦ ਨਜ਼ੀਰ ਵਸੀਕਾ ਨਵੀਸ, ਚੋਧਰੀ ਨਸੀਮ ਉਰ ਰਹਿਮਾਨ (ਘੁਕਲਾ), ਮੁਹੰਮਦ ਨਾਸਰ, ਮੁਹੰਮਦ ਸ਼ਕੀਲ, ਮੁਹੰਮਦ ਸ਼ਾਹਿਦ, ਕੌਂਸਲਰ ਫਾਰੂਕ ਅਨਸਾਰੀ, ਅਸ਼ਰਫ ਬੱਫਾ, ਮੁਹੰਮਦ ਸ਼ਮਸ਼ਾਦ ਸਾਦੂ, ਮੁਹੰਮਦ ਨਿਸਾਰ ਥਿੰਦ, ਚੌਧਰੀ ਮੁਹੰਮਦ ਅਰਸ਼ਦ ਥਿੰਦ, ਮੁਹੰਮਦ ਹੁਸੈਨ ਲਾਲੀ, ਮੁਹੰਮਦ ਇਮਤਿਆਜ਼ ਬਾਬੂ, ਮੁਹੰਮਦ ਹਲੀਮ (ਟਰਨਿੰਗ ਪੁਆਇੰਟ), ਸਿਰਾਜ ਅਹਿਮਦ, ਮੁਹੰਮਦ ਸ਼ਕੀਲ, ਨਈਅਰ ਜੁਬੈਰੀ, ਮੁਹੰਮਦ ਸ਼ੋਕਤ ਅਤੇ ਬੱਗਾ ਠੇਕੇਦਾਰ ਆਦਿ ਮੈਂਬਰ ਹਾਜ਼ਰ ਸਨ

Have something to say? Post your comment

 

More in Malwa

ਵੋਟਾਂ ਪੁਆਉਣ ਲਈ ਤਾਇਨਾਤ ਚੋਣ ਅਮਲੇ ਦੀ ਜਨਰਲ ਆਬਜ਼ਰਵਰ ਦੀ ਮੌਜੂਦਗੀ 'ਚ ਦੂਜੀ ਰੈਂਡੇਮਾਈਜੇਸ਼ਨ

ਗੁਰਦੁਆਰਾ ਸ਼੍ਰੀ ਫਤਹਿਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਪੁੱਜੀ ਸੰਗਤ ਨੂੰ ਵੋਟ ਪਾਉਣ ਲਈ ਕੀਤਾ ਜਾਗਰੂਕ

ਲੋਕ ਸਭਾ ਚੋਣਾ ਸਬੰਧੀ ਕੋਈ ਵੀ ਸ਼ਿਕਾਇਤ ਦਰਜ ਕਰਨ ਲਈ ਕਾਲ ਸੈਂਟਰ ਸਥਾਪਿਤ

ਝੋਨੇ ਦੀ ਸਿੱਧੀ ਬਿਜਾਈ 15 ਮਈ ਤੋਂ ਕਰਨ ਦੀ ਸਿਫਾਰਿਸ਼

ਡਿਪਟੀ ਕਮਿਸ਼ਨਰ ਨੇ ਪੇਏਸੀਐਸ ਅਕੈਡਮੀ ਸਰਹਿੰਦ ਦਾ ਲਾਇਸੰਸ ਕੀਤਾ ਰੱਦ

ਸਰਬਜੀਤ ਸਿੰਘ ਕੋਹਲੀ ਗੁਰਦੁਆਰਾ ਕਮੇਟੀ ਦੇ ਮੁੜ ਪ੍ਰਧਾਨ ਬਣੇ

ਵਧੀਆ ਪੁਜੀਸ਼ਨ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ

ਉਮੀਦਵਾਰਾਂ ਦੇ ਚੋਣ ਖ਼ਰਚਿਆਂ ਤੇ ਹਰ ਸਰਗਰਮੀ ਉਪਰ ਚੋਣ ਕਮਿਸ਼ਨ ਦੀ ਤਿੱਖੀ ਨਜ਼ਰ : ਮੀਤੂ ਅਗਰਵਾਲ

Cvigil 'ਤੇ 66 ਸ਼ਿਕਾਇਤਾਂ ਮਿਲੀਆਂ ਪ੍ਰਸ਼ਾਸਨ ਨੇ ਸਮੇਂ ਸਿਰ ਕੀਤਾ ਨਿਪਟਾਰਾ : ਏ ਡੀ ਸੀ ਵਿਰਾਜ ਐਸ ਤਿੜਕੇ 

ਵਧੀਕ ਜ਼ਿਲ੍ਹਾ ਚੋਣ ਅਫ਼ਸਰ ਵੱਲੋਂ ਪਟਿਆਲਾ ਵਾਸੀਆਂ ਨੂੰ ਮੈਰਾਥਨ 'ਚ ਹਿੱਸਾ ਲੈਣ ਦੀ ਅਪੀਲ