Saturday, December 20, 2025

Malwa

MLA Dr. Jameel Ur Rehman ਡਿਸਟ੍ਰਿਕਟ ਰੈਸਲਿੰਗ ਐਸੋਸੀਏਸ਼ਨ ਦੇ ਚੀਫ ਸਰਪ੍ਰਸਤ ਨਾਮਜਦ

April 04, 2024 04:05 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਜ਼ਿਲਾ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਖਾਲਿਦ ਥਿੰਦ ਅਤੇ ਸਕੱਤਰ ਇਰਫਾਨ ਅੰਜੁਮ ਵੱਲੋਂ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਪੰਜਾਬ ਕੁਸ਼ਤੀ ਐਸੋਸੀਏਸ਼ਨ ਦੇ ਪ੍ਰਧਾਨ ਪਦਮ ਕਰਤਾਰ ਸਿੰਘ ਆਈ ਪੀ ਐਸ ਵੱਲੋਂ ਸਥਾਨਕ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਨੂੰ ਜ਼ਿਲਾ ਕੁਸ਼ਤੀ ਐਸੋਸੀਏਸ਼ਨ ਦੀ ਚੀਫ ਸਰਪ੍ਰਸਤ ਨਾਮਜਦ ਕੀਤਾ ਗਿਆ ਹੈl ਸਟੇਟ ਬਾਡੀ ਵੱਲੋਂ ਸਰਬ ਸੰਮਤੀ ਦੇ ਨਾਲ ਰਹਿਮਾਨ ਦੇ ਨਾਂ ਤੇ ਸਹਿਮਤੀ ਦਿੱਤੀ ਗਈl ਰਹਿਮਾਨ ਨੇ ਇਸ ਜਿੰਮੇਵਾਰੀ ਨੂੰ ਖਿੜੇ ਮੱਥੇ ਪ੍ਰਵਾਨ ਕੀਤਾl ਵਰਣਨਯੋਗ ਹੈ ਕਿ ਸਥਾਨਕ ਵਿਧਾਇਕ ਡਾਕਟਰ ਜਮੀਲ ਉਰ ਰਹਿਮਾਨ ਜਦੋਂ ਤੋਂ ਸੱਤਾ ਵਿੱਚ ਆਏ ਹਨ ਉਹਨਾਂ ਸਾਹਿਤਿਕ, ਵਿਦਿਆਕ, ਸਮਾਜ ਸੇਵਾ ਅਤੇ ਖੇਡਾਂ ਦੇ ਖੇਤਰ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਈ ਹੈ। ਡਾਕਟਰ ਰਹਿਮਾਨ ਦੇ ਚੀਫ ਸਰਪ੍ਰਸਤ ਨਾਮਜਦ ਹੋਣ ਤੋਂ ਬਾਅਦ ਰੈਸਲਿੰਗ ਐਸੋਸੀਏਸ਼ਨ ਵਿੱਚ ਸਕਾਰਾਤਮਕ ਸਰਗਰਮੀਆਂ ਵਿੱਚ ਤੇਜੀ ਆਉਣ ਦੀ ਸੰਭਾਵਨਾ ਹੈ l ਉਹਨਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਬੁਰੀਆਂ ਆਦਤਾਂ ਤੋਂ ਬਚਾ ਕੇ ਖੇਡ ਮੁਕਾਬਲਿਆਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕਰਨਾ ਬਹੁਤ ਜਰੂਰੀ ਹੈ ਤਾਂ ਕਿ ਪੰਜਾਬ ਦੀ ਜਵਾਨੀ ਪੰਜਾਬ ਦੀ ਤਰੱਕੀ ਅਤੇ ਖੁਸ਼ਹਾਲੀ ਵਿੱਚ ਆਪਣਾ ਯੋਗਦਾਨ ਪਾ ਸਕੇ l ਮਲੇਰ ਕੋਟਲਾ ਜ਼ਿਲੇ ਦੇ ਖਿਡਾਰੀਆਂ ਵੱਲੋਂ ਡਾਕਟਰ ਜਮੀਲ ਉਰ ਰਹਿਮਾਨ ਦੇ ਜਿਲਾ ਕੁਸ਼ਤੀ ਐਸੋਸੀਏਸ਼ਨ ਦੇ ਚੀਫ ਸਰਪ੍ਰਸਤ ਬਣਨ ਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।

Have something to say? Post your comment