Tuesday, May 14, 2024

Malwa

ਅਧਿਆਪਕ ਨਰੇਸ਼ ਸ਼ਰਮਾ ਦੀ ਸੁਹਿਰਦਤਾ ਦਾ ਨਹੀਂ ਕੋਈ ਸਾਨੀ 

March 30, 2024 11:48 AM
ਦਰਸ਼ਨ ਸਿੰਘ ਚੌਹਾਨ
ਸੁਨਾਮ  : ਅਧਿਆਪਕ ਨਰੇਸ਼ ਕੁਮਾਰ ਸ਼ਰਮਾ ਦਾ ਜਨਮ 11 ਮਾਰਚ 1966 ਨੂੰ ਮਾਤਾ ਉਰਮਿਲਾ ਦੇਵੀ ਦੀ ਕੁੱਖੋਂ ਪਿਤਾ ਮਾਸਟਰ ਰਤਨ ਚੰਦ ਦੇ ਘਰ ਸੁਨਾਮ ਵਿਖੇ ਹੋਇਆ। ਆਪ ਜੀ ਨੇ ਮੁੱਢਲੀ ਸਿੱਖਿਆ ਸ.ਪ੍ਰਾ.ਸਕੂਲ (ਮੁੰਡੇ) ਸੁਨਾਮ ਤੋਂ ਪ੍ਰਾਪਤ ਕੀਤੀ। 1982 ਵਿੱਚ ਮੈਟ੍ਰਿਕ ਦੀ ਪ੍ਰੀਖਿਆ ਸ.ਹ.ਸ.(ਮੂੰ) ਸੁਨਾਮ ਤੋਂ ਕਰਨ ਉਪਰੰਤ ਗ੍ਰੈਜੁਏਸ਼ਨ ਤੱਕ ਦੀ ਵਿੱਦਿਆ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ਼, ਸੁਨਾਮ ਤੋਂ 1988 ਵਿੱਚ ਪ੍ਰਾਪਤ ਕੀਤੀ। ਪਿਤਾ ਪੁਰਖੀ ਕਿੱਤੇ ਵੱਲ ਰੁਝਾਣ ਹੋਣ ਕਾਰਨ ਗ੍ਰੈਜੁਏਸ਼ਨ ਉਪਰੰਤ ਸਟੇਟ ਕਾਲਜ਼ ਆਫ ਐਜੂਕੇਸ਼ਨ, ਪਟਿਆਲਾ ਤੋਂ ਬੀ.ਐਡ. ਦੀ ਡਿਗਰੀ 1989 ਵਿੱਚ ਪ੍ਰਾਪਤ ਕੀਤੀ। ਸਰਕਾਰੀ ਸੇਵਾ ਵਿੱਚ ਆਉਣ ਤੋਂ ਬਾਅਦ ਆਪ ਨੇ ਐੱਮ. ਏ. ਪਬਲਿਕ ਐਡਮਨਿਸਟ੍ਰੇਸ਼ਨ ਅਤੇ ਐੱਮ. ਐੱਸ. ਸੀ. (ਹਿਸਾਬ) ਦੀ ਡਿਗਰੀ ਪ੍ਰਾਪਤ ਕੀਤੀ। 18 ਦਸੰਬਰ 1991 ਨੂੰ ਆਪ ਨੇ ਸਿੱਖਿਆ ਵਿਭਾਗ ਪੰਜਾਬ ਵਿੱਚ ਬਤੌਰ ਜੇ. ਬੀ. ਟੀ. ਅਧਿਆਪਕ ਸ.ਪ੍ਰਾ.ਸ. ਲਖਮੀਰਵਾਲਾ ਤੋਂ ਆਪਣੀ ਸਰਕਾਰੀ ਸੇਵਾ ਸ਼ੁਰੂ ਕੀਤੀ। ਸਵਰਗੀ ਪਿਤਾ ਮਾਸਟਰ ਰਤਨ ਚੰਦ ਦੀ ਯੋਗ ਅਗਵਾਈ ਸਦਕਾ ਗੌਰਮਿੰਟ ਟੀਚਰ ਯੂਨੀਅਨ ਦੇ ਆਗੂ ਮਾਸਟਰ ਕਾਲੀਚਰਨ ਕੌਸ਼ਿਕ ਅਤੇ ਮਾਸਟਰ ਨੰਦ ਲਾਲ ਜੁਨੇਜਾ ਦੀ ਰਹਿਨੁਮਾਈ ਵਿੱਚ ਯੂਨੀਅਨ ਦੇ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਪਿਤਾ ਜੀ ਤੋਂ ਜਿੱਥੇ ਇਮਾਨਦਾਰੀ ਅਤੇ ਕਿੱਤੇ ਪ੍ਰਤੀ ਸਮਰਪਿਤ ਹੋਣ ਦੀ ਸਿੱਖਿਆ ਮਿਲੀ ਉੱਥੇ ਮਾਤਾ ਜੀ ਤੋਂ ਧਾਰਮਿਕ ਸਿੱਖਿਆ ਦੀ ਗੁੜ੍ਹਤੀ ਮਿਲੀ ਅਤੇ ਪ੍ਰਮਾਤਮਾ ਤੇ ਭਰੋਸਾ ਕਰਨ ਅਤੇ ਵਿਸ਼ਵਾਸ ਕਰਨ ਦੀ ਪ੍ਰੇਰਨਾ ਮਿਲੀ। ਜੁਲਾਈ 1992 ਨੂੰ ਬਦਲੀ ਹੋਣ ਕਾਰਨ ਆਪ ਸ.ਪ੍ਰਾ.ਸ. ਧਾਲੀਵਾਲ ਪੱਤੀ ਛਾਜ਼ਲੀ ਵਿਖੇ ਹਾਜ਼ਰ ਹੋਏ। ਅਗਸਤ 1994 ਨੂੰ ਆਪ ਬਤੌਰ ਮੈਥ ਮਾਸਟਰ ਸ.ਹ.ਸ. ਬਿੰਨ੍ਹਾਹੇੜੀ ਜ਼ਿਲ੍ਹਾ ਪਟਿਆਲਾ ਵਿਖੇ ਹਾਜ਼ਰ ਹੋਏ। 1996 ਵਿੱਚ ਬਦਲੀ ਉਪਰੰਤ ਆਪ ਸ.ਸ.ਸ.ਸ. ਛਾਹੜ ਵਿਖੇ ਹਾਜ਼ਰ ਹੋਏ। 03 ਜਨਵਰੀ 1997 ਨੂੰ ਛਾਹੜ ਤੋਂ ਬਦਲ ਕੇ ਆਪ ਸ.ਮਿ.ਸ. ਕੋਟੜਾ ਅਮਰੂ ਵਿਖੇ ਬਤੌਰ ਪੰਜਾਬੀ ਮਾਸਟਰ ਹਾਜ਼ਰ ਹੋਏ। ਜੁਲਾਈ 2007 ਵਿੱਚ ਬਦਲੀ ਹੋਣ ਕਾਰਨ ਆਪ ਸ਼ਹੀਦ ਊਧਮ ਸਿੰਘ ਸ.ਮਿ.ਸਕੂਲ ਸੁਨਾਮ ਵਿਖੇ ਹਾਜ਼ਰ ਹੋਏ। ਬਤੌਰ ਸਕੂਲ ਇੰਚਾਰਜ਼, ਗੁਰਦੁਆਰਾ ਸਾਹਿਬ ਪਾਤਸ਼ਾਹੀ ਪਹਿਲੀ ਦੇ ਪ੍ਰਧਾਨ ਅਤੇ ਕਮੇਟੀ ਮੈਂਬਰਾਂ ਦੇ ਸਹਿਯੋਗ ਨਾਲ ਸਕੂਲ ਨੂੰ ਕਾਮਯਾਬ ਕਰਨ ਲਈ ਸਿਰਤੋੜ ਯਤਨ ਕੀਤੇ।
ਮਈ 2012 ਨੂੰ ਬਤੌਰ ਮੈਥ ਲੈਕਚਰਾਰ ਤਰੱਕੀ ਹੋਣ ਤੇ ਸ਼ਹੀਦ ਊਧਮ ਸਿੰਘ ਸ.ਕੰ.ਸ.ਸ.ਸ.ਸੁਨਾਮ ਵਿਖੇ ਮਿਤੀ 28/05/2012 ਨੂੰ ਹਾਜ਼ਰ ਹੋਏ। ਇਸ ਸਕੂਲ ਵਿੱਚ ਸੇਵਾ ਨਿਭਾਉਂਦਿਆਂ ਵੱਖ ਵੱਖ ਪ੍ਰਿੰਸੀਪਲਜ਼ ਪ੍ਰਿੰ. ਨਿਰਮਲ ਗਰਗ, ਪ੍ਰਿੰ. ਵਿਜੈ ਕਪੂਰ, ਪ੍ਰਿੰ ਇਕਬਾਲ ਸਿੰਘ ਅਤੇ ਮੌਜੂਦਾ ਪ੍ਰਿੰਸੀਪਲ ਸ਼੍ਰੀਮਤੀ ਨੀਲਮ ਰਾਣੀ ਆਦਿ ਦੀ ਰਹਿਨੁਮਾਈ ਅਧੀਨ ਸਕੂਲ ਦੀ ਬਿਹਤਰੀ ਅਤੇ ਸਕੂਲ ਨੂੰ ਅਗਾਂਹ ਵਧਾਉਣ ਲਈ ਸਿਰਤੋੜ ਯਤਨ ਕੀਤੇ। ਜਿੰਨ੍ਹੇ ਵੀ ਸਕੂਲਾਂ ਵਿੱਚ ਆਪ ਜੀ ਨੇ ਸੇਵਾਵਾਂ ਦਿੱਤੀਆਂ ਸਕੂਲ ਦੀ ਬਿਹਤਰੀ ਅਤੇ ਵਿਦਿਆਰਥੀਆਂ ਦੀ ਭਲਾਈ ਲਈ ਕੰਮ ਕੀਤੇ। ਲੋੜਵੰਦ ਵਿਦਿਆਰਥੀਆਂ ਦੀ ਵਿੱਤੀ ਸਹਾਇਤਾ ਵੀ ਕੀਤੀ। ਇੰਨ੍ਹਾਂ ਸੇਵਾਵਾਂ ਨੂੰ ਨਿਭਾਉਦਿਆਂ ਆਪ 31 ਮਾਰਚ 2024 ਨੂੰ ਵਿਭਾਗੀ ਜਿੰਮੇਵਾਰੀਆਂ ਤੋਂ ਸੇਵਾ ਮੁਕਤ ਹੋ ਰਹੇ ਹਨ। ਇੰਨ੍ਹਾਂ ਸੇਵਾਵਾਂ ਦੌਰਾਨ ਜਿੱਥੇ ਨਰੇਸ਼ ਕੁਮਾਰ ਨੇ ਵਿਭਾਗੀ ਜਿੰਮੇਵਾਰੀਆਂ ਨੂੰ ਬਾਖੂਬੀ ਨਿਭਾਇਆ ਉੱਥੇ ਹੀ ਵੱਖ ਵੱਖ ਯੂਨੀਅਨਾਂ ਵਿੱਚ ਆਪਣੀਆਂ ਸੇਵਾਵਾਂ ਦਿੱਤੀਆਂ। 2010 ਵਿੱਚ ਸਾਥੀ ਅਧਿਆਪਕ ਗੁਰਮੇਲ ਸਿੰਘ ਬਖ਼ਸ਼ੀਵਾਲਾ ਨਾਲ ਮਿਲਕੇ ਮਾਸਟਰ ਕਾਡਰ ਯੂਨੀਅਨ ਦੀ ਸਥਾਪਨਾ ਵਿੱਚ ਅਹਿਮ ਯੋਗਦਾਨ ਪਾਇਆ। ਵਿਭਾਗੀ ਡਿਊਟੀ ਦੇ ਨਾਲ ਨਾਲ ਆਪ ਨੇ ਬਤੌਰ ਇਲੈਕਸ਼ਨ ਸੁਪਰਵਾਈਜ਼ਰ ਸੁਨਾਮ 101 ਵਿੱਚ 2016 ਤੋਂ ਸੇਵਾ ਨਿਭਾਈ। ਆਪ ਦੀਆਂ ਵਿਲੱਖਣ ਸੇਵਾਵਾਂ ਬਦਲੇ 25 ਜਨਵਰੀ 2021 ਨੂੰ ਪੰਜਾਬ ਦੇ ਮੁੱਖ ਚੋਣ ਅਫ਼ਸਰ ਸ਼੍ਰੀ ਕੇ. ਰਾਜੂ ਜੀ ਵੱਲੋਂ ਪੰਜਾਬ ਦਾ ਬਿਹਤਰੀਨ ਸੁਪਰਵਾਇਜ਼ਰ ਦੇ ਤੌਰ ਤੇ ਸਨਮਾਨਿਤ ਕੀਤਾ। ਜਿੱਥੇ ਆਪ ਨੇ ਆਪਣੀਆਂ ਵਿਭਾਗੀ ਅਤੇ ਜਥੇਬੰਦਕ ਸੇਵਾਵਾਂ ਸ਼ਾਨਦਾਰ ਢੰਗ ਨਾਲ ਨਿਭਾਈਆਂ ਉੱਥੇ ਹੀ ਆਪ ਨੇ ਆਪਣੀਆਂ ਪਰਿਵਾਰਕ ਜਿੰਮੇਵਾਰੀਆਂ ਨੂੰ ਵੀ ਬਾਖੂਬੀ ਨਿਭਾਇਆ। ਆਪਣੀਆਂ ਜਿੰਮੇਵਾਰੀਆਂ ਨੂੰ ਤਨਦੇਹੀ ਨਾਲ ਨਿਭਾਉਣ ਲਈ ਆਪਣੀ ਧਰਮ ਪਤਨੀ ਸ਼੍ਰੀਮਤੀ ਵਿਜੈ ਕੁਮਾਰੀ ਹਿੰਦੀ ਮਿਸਟ੍ਰੈਸ ਸ਼ਹੀਦ ਊਧਮ ਸਿੰਘ ਸਕੂਲ ਆਫ ਐਮੀਨੈਂਸ ਦਾ ਅਹਿਮ ਯੋਗਦਾਨ ਮੰਨਦੇ ਹਨ। ਪ੍ਰਮਾਤਮਾ ਇਹਨਾਂ ਨੂੰ ਤੰਦਰੁਸਤ ਜੀਵਨ ਦੀ ਬਖਸ਼ਿਸ ਕਰਨ ਤਾਂ ਜੋ ਸੇਵਾ-ਮੁਕਤੀ ਤੋਂ ਬਾਅਦ ਆਪਣੇ ਪਰਿਵਾਰ ਅਤੇ ਸਮਾਜ ਦੀ ਭਲਾਈ ਲਈ ਯਤਨਸ਼ੀਲ ਰਹਿਣ।

Have something to say? Post your comment

 

More in Malwa

ਗਰਮੀ ਤੋਂ ਬਚਣ ਲਈ ਵੱਧ ਤੋਂ ਵੱਧ ਪਾਣੀ ਜਾਂ ਹੋਰ ਤਰਲ ਪਦਾਰਥ ਲੈਣ ਦੀ ਸਲਾਹ  

ਮੋਹਾਲੀ ਪ੍ਰਸ਼ਾਸਨ ਵੱਲੋਂ ਵੋਟ ਪ੍ਰਤੀਸ਼ਤਤਾ ਵਧਾਉਣ ਲਈ ਵੋਟਰਾਂ ਨੂੰ ਜਾਗਰੂਕ ਕਰਨ ਦਾ ਸਿਲਸਿਲਾ ਜਾਰੀ

ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਵੋਟਰ ਜਾਗਰੂਕਤਾ ਸੰਬਧੀ ਰੈਲੀਆਂ ਕੱਢੀਆਂ ਗਈਆਂ

ਪਟਿਆਲਾ ਪੁਲਿਸ ਵੱਲੋਂ ਲਾਰੈਂਸ ਬਿਸ਼ਨੋਈ ਅਤੇ ਨਵ ਲਾਹੌਰੀਆ ਗੈਂਗ ਦਾ ਨਜ਼ਦੀਕੀ ਰੋਹਿਤ ਉਰਫ ਚੀਕੂ ਹਥਿਆਰਾਂ ਸਮੇਤ ਕਾਬੂ

ਝੋਨੇ ਦੀ ਕਿਸਮ ਪੂਸਾ 44 ਦੀ ਵਿਕਰੀ ਅਤੇ ਬਿਜਾਈ 'ਤੇ ਪੂਰਨ ਪਾਬੰਦੀ : ਡਾ. ਸੰਦੀਪ ਕੁਮਾਰ

ਲੋਕ ਸਭਾ ਚੋਣ ਲਈ ਓਮ ਪ੍ਰਕਾਸ਼ ਬਕੋੜੀਆ ਨੂੰ ਕੀਤਾ ਗਿਆ ਨਿਯੁਕਤ

 ਜਿਲਾ ਚੋਣ ਅਫਸਰ ਪਰਨੀਤ ਸ਼ੇਰਗਿੱਲ ਨੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਕਰਵਾਇਆ ਜਾਣੂ

ਫਰੀਡਮ ਫਾਈਟਰ ਉੱਤਰਾਧਿਕਾਰੀ ਜੱਥੇਬੰਦੀ (ਰਜਿ.196) ਪਟਿਆਲਾ (ਪੰਜਾਬ) ਦੀ ਮੀਟਿੰਗ ਦੌਰਾਨ ਅਹਿਮ ਫ਼ੈਸਲੇ ਲਏ

ਪੰਚਮੀ ਦੇ ਪਵਿੱਤਰ ਦਿਹਾੜੇ ਮੌਕੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਯਾਦ ਕਰਕੇ ਮਨਾਇਆ ਸਰਹੰਦ ਫਤਿਹ ਦਿਵਸ

ਸ਼ਹਿਰ ’ਚ ਐਲ ਐਂਡ ਟੀ ਵੱਲੋਂ ਪੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਜਾਰੀ