Thursday, March 23, 2023
BREAKING NEWS
ਸੂਬੇ ਵਿੱਚ ਆਵਾਜਾਈ ਨਿਯਮਾਂ ਨੂੰ ਯਕੀਨੀ ਬਣਾਉਣ ਲਈ ਤੀਬਰ ਜੁਆਇੰਟ ਟ੍ਰੈਫਿਕ ਚੈਕਿੰਗ ਮੁਹਿੰਮ ਅਰੰਭੀ ਜਾਵੇ : ਲਾਲਜੀਤ ਸਿੰਘ ਭੁੱਲਰਇੰਮਪਰੂਵਮੈਂਟ ਟਰੱਸਟ ਜਲੰਧਰ ਦੀ ਜਮੀਨ ਵਿਚ ਹੋਏ ਗਬਨ ਦੇ ਕੇਸ ਵਿਚ ਭਗੌੜੇ ਚਲ ਰਹੇ ਇਕ ਹੋਰ ਦੋਸ਼ੀ ਨੂੰ ਵਿਜੀਲੈਂਸ ਨੇ ਕੀਤਾ ਗ੍ਰਿਫਤਾਰਮੀਤ ਹੇਅਰ ਵੱਲੋਂ ਖਿਡਾਰੀਆਂ ਦੀ ਮੈਸ ਦੀ ਅਚਨਚੇਤੀ ਚੈਕਿੰਗਮੈਸ: ਡੀ.ਸੀ. ਓਵਰਸਿਸ ਅਤੇ ਜੇ.ਐਮ. ਇੰਟਰਪਰਾਇਸਿਜ਼ ਫਰਮਾਂ ਦੇ ਲਾਇਸੈਸ 90 ਦਿਨਾਂ ਲਈ ਮੁਅੱਤਲਗਣਤੰਤਰ ਦਿਵਸ ਮੌਕੇ ਵਾਤਾਵਰਣ ਸੇਵੀ ਹੋਏ ਸਨਮਾਨਿਤਪੰਜਾਬ ਪੁਲਿਸ ਦੀ ਏਜੀਟੀਐਫ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੁੱਖ ਸੰਚਾਲਕ ਨੂੰ ਕੀਤਾ ਗ੍ਰਿਫਤਾਰਅਮਨ ਅਰੋੜਾ ਵੱਲੋਂ ਗਣਤੰਤਰ ਦਿਵਸ ਮੌਕੇ ਮੋਹਾਲੀ ਲਈ 5000 ਈ.ਡਬਲਿਊ.ਐਸ. ਫਲੈਟਾਂ ਦਾ ਐਲਾਨਅਨਮੋਲ ਗਗਨ ਮਾਨ ਵੱਲੋਂ ਆਮ ਆਦਮੀ ਕਲੀਨਿਕਾਂ ਦਾ ਉਦਘਾਟਨਭਾਰਤ ਜੌੜੋ ਯਾਤਰਾ ਦੌਰਾਨ ਪੰਜਾਬ 'ਚ ਦਾਖਲ ਹੋਣ ਤੋਂ ਪਹਿਲਾਂ ਰਾਹੁਲ ਗਾਂਧੀ ਪੰਜਾਬ ਨਾਲ ਕੀਤੇ ਗਾਏ ਧੱਕਿਆ ਦਾ ਜਵਾਬ ਦੇਵੇ : ਪ੍ਰੋ. ਬਡੂੰਗਰਪੰਜਾਬ ਵਿੱਚ 300 ਮੈਗਾਵਾਟ ਦੇ ਕੈਨਾਲ ਟਾਪ ਅਤੇ ਫਲੋਟਿੰਗ ਸੋਲਰ ਪਾਵਰ ਪ੍ਰਾਜੈਕਟ ਲਗਾਉਣ ਦਾ ਫ਼ੈਸਲਾ

Haryana

ਹਰਿਆਣਾ ਵਿਚ ਲਗਾਇਆ ਸੱਤ ਦਿਨ ਦਾ ਸੰਪੂਰਨ ਲਾਕਡਾਊਨ (Lockdown)

May 02, 2021 04:03 PM
SehajTimes

ਨਵੀਂ ਦਿੱਲੀ : ਕਰੋਨਾਵਾਇਰਸ ਦੇ ਦਿਨੋ ਦਿਨ ਵਧ ਰਹੇ ਖ਼ਤਰੇ ਨੂੰ ਦੇਖਦਿਆਂ ਹਰਿਆਣਾ ਸਰਕਾਰ ਵੱਲੋਂ ਸਖ਼ਤ ਕਦਮ ਚੁੱਕੇ ਜਾ ਰਹੇ ਹਨ। ਹਰਿਆਣਾ ਸਰਕਾਰ ਨੇ ਸੂਬੇ ਵਿੱਚ ਸੰਪੂਰਨ ਲਾਕਡਾਊਨ ਦਾ ਫ਼ੈਸਲਾ ਲਿਆ ਹੈ ਜਿਸ ਤਹਿਤ ਹੁਣ ਹਰਿਆਣਾ ਵਿਚ ਸੋਮਵਾਰ ਤੋਂ ਸੱਤ ਦਿਨਾਂ ਤਕ ਲਾਕਡਾਊਨ ਰਹੇਗਾ। ਸੂਬੇ ਦੇ ਮੰਤਰੀ ਸ੍ਰੀ ਅਨਿਲ ਵਿੱਜ ਨੇ ਟਵੀਟ ਰਾਹੀਂ ਇਹ ਐਲਾਨ ਕੀਤਾ ਹੈ ਕਿ ਸੂਬੇ ਵਿਚ ਹੁਣ 3 ਮਈ ਤੋਂ ਲੈ ਕੇ ਅਗਲੇ ਸੱਤ ਦਿਨਾਂ ਤਕ ਲਾਕਡਾਊਨ ਲਗਾਇਆ ਗਿਆ ਹੈ।
ਹਰਿਆਣਾ ਸਰਕਾਰ ਵੱਲੋਂ ਇਹ ਵੱਡਾ ਫ਼ੈਸਲਾ ਸੂਬੇ ਵਿਚ ਵੱਧ ਰਹੇ ਕਰੋਨਾ ਦੇ ਮਾਮਲਿਆਂ ਦੇ ਮੱਦੇਨਜ਼ਰ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਸਨਿਚਰਵਾਰ ਨੂੰ ਹਰਿਆਣਾ ਵਿਚ ਕਰੋਨਾ ਦੇ ਵੱਡੀ ਗਿਣਤੀ ਵਿਚ ਮਾਮਲੇ ਸਾਹਮਣੇ ਆਏ ਸਨ ਜਿਨ੍ਹਾਂ ਦੀ ਗਿਣਤੀ 13,588 ਦੇ ਕਰੀਬ ਸੀ ਅਤੇ ਮਰਨ ਵਾਲਿਆਂ ਦੀ ਗਿਣਤੀ 125 ਸੀ। ਇਸ ਤੋਂ ਇਲਾਵਾ ਕਰੋਨਾਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 8509 ਸੀ। ਰੀਪੋਰਟਾਂ ਅਨੁਸਾਰ ਹਰਿਆਣਾ ਵਿਚ ਹੁਣ 1,02,516 ਮਾਮਲੇ ਪਾਜ਼ੇਟਿਵ ਹਨ।
ਇਥੇ ਇਹ ਵੀ ਦੱਸਣਯੋਗ ਹੈ ਕਿ ਹਰਿਆਣਾ ਦੇ ਨਾਲ ਲੱਗੇ ਸੂਬੇ ਅਤੇ ਦੇਸ਼ ਦੀ ਰਾਜਧਾਨੀ ਵਿੱਚ ਵੀ ਲਾਕਡਾਊਨ ਲਗਾਇਆ ਗਿਆ ਹੈ ਜੋਕਿ 10 ਮਈ ਤੱਕ ਜਾਰੀ ਰਹੇਗਾ।

Have something to say? Post your comment