Saturday, May 18, 2024

Malwa

ਲੋਕ ਸਭਾ ਚੋਣ ਦੌਰਾਨ ਔਰਤਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਲਈ ਕੀਤਾ ਜਾ ਰਿਹਾ ਹੈ ਜਾਗਰੂਕ

March 23, 2024 07:25 PM
ਅਸ਼ਵਨੀ ਸੋਢੀ

ਮਾਲੇਰਕੋਟਲਾ : ਮੁੱਖ ਚੋਣ ਅਫਸਰ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਤੇ ਜ਼ਿਲ੍ਹਾ ਚੋਣ ਅਫਸਰ ਕਮ ਡਿਪਟੀ ਕਮਿਸ਼ਨਰ ਡਾ ਪੱਲਵੀ ਦੀ ਅਗਵਾਈ ਅਧੀਨ " ਅਬ ਕੀ ਬਾਰ 70 ਪਾਰ" ਦੇ ਟੀਚੇ ਨੂੰ ਪੂਰਾ ਕਰਨ ਲਈ " ਘਰ-ਘਰ ਦਸਤਕ " ਮੁਹਿੰਮ ਤਹਿਤ ਲੋਕ ਸਭਾ ਚੋਣ ਦੌਰਾਨ ਔਰਤਾਂ ਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਅਤੇ ਆਦਰਸ ਚੋਣ ਜਾਬਤੇ ਨੂੰ ਇੰਨ ਬਿਨ ਲਾਗੂ ਕਰਵਾਉਣ ਲਈ ਜ਼ਿਲ੍ਹੇ ਦੀਆਂ ਔਰਤਾਂ ਨੂੰ ਆਗਨਵਾੜੀਆਂ ਵਿੱਚ ਇੱਕਤਰ ਕਰਕੇ ਉਨ੍ਹਾਂ ਵਲੋਂ ਜਾਗਰੂਕ ਕੀਤਾ ਜਾ ਰਿਹਾ ਹੈ।ਜ਼ਿਲ੍ਹਾ ਸਵੀਪ ਨੋਡਲ ਅਫਸਰ (ਕਾਲਜਾਂ) ਮੁੰਹਮਦ ਇਰਫਾਨ ਫਾਰੂਕੀ ਨੇ ਕਿਹਾ ਕਿ ਔਰਤਾਂ ਸਮਾਜ਼ ਅਤੇ ਪਰਿਵਾਰ ਦਾ ਅਹਿਮ ਅੰਗ ਹਨ, ਜੋ ਕਿ " ਚੋਣਾਂ ਦਾ ਪਰਵ, ਦੇਸ਼ ਦਾ ਗੋਰਵ" ਵਾਲੇ ਦਿਨ ਆਪਣੀ ਵੋਟ ਦਾ ਸਹੀ ਇਸਤੇਮਾਲ ਕਰਕੇ ਯੌਗ ਸਰਕਾਰ ਦੀ ਚੋਣ ਕਰਨ ਵਿੱਚ ਆਪਣਾ ਅਹਿਮ ਯੋਗਦਾਨ ਪਾ ਸਕਦੀਆ ਹਨ । ਫਾਰੂਕੀ ਨੇ ਕਿਹਾ ਕਿ " ਘਰ-ਘਰ ਦਸਤਕ "ਮੁਹਿੰਮ ਸ਼ੁਰੂ ਕਰਨ ਦਾ ਮਨੋਰਥ ਪਿਛਲੀਆਂ ਚੋਣਾਂ ਦੌਰਾਨ ਸਰ ਕੀਤੀ ਗਈ ਪੋਲ ਪ੍ਰਤੀਸ਼ਤ ਨੂੰ ਬਰਕਾਰ ਰੱਖਣ ਲਈ ਵੋਟਰਾਂ ਨੂੰ ਜਾਗਰੂਕ ਕਰਨਾ ਹੈ । ਕਿਹਾ ਜ਼ਿਲ੍ਹਾ ਚੋਣ ਅਫ਼ਸਰ ਡਾ ਪੱਲਵੀ ਦੇ ਯੋਗ ਦਿਸ਼ਾ ਨਿਰਦੇਸ਼ਾਂ ਤਹਿਤ ਸਵੀਪ ਗਤੀਵਿਧੀਆਂ ਰਾਹੀ ਚੋਣ ਚੇਤਨਤਾ ਪੈਦਾ ਕਰਕੇ ਅਤੇ ਮਿਲ-ਜੁਲ ਕੇ ਸਾਰਥਕ ਯਤਨ ਕਰਕੇ ਮਾਲੇਰਕੋਟਲੇ ਦੀ ਵੋਟ ਪ੍ਰਤੀਸਤਤਾ 80 ਪ੍ਰਤੀਸ਼ਤ ਤੋਂ ਪਾਰ ਕਰ ਸਕਦੇ ਹਾਂ । ਏ.ਐਨ.ਐਮ. ਅਤੇ ਐਲ.ਐਚ.ਵੀ ਵਰਕਰਾਂ ਨੇ ਔਰਤਾਂ ਨੂੰ ਪ੍ਰੇਰਿਤ ਕਰਦਿਆ ਕਿਹਾ ਕਿ ਲੋਕਤੰਤਰ ਦੀ ਮਜੂਬਤੀ ਲਈ ਵੋਟਰਾਂ ਦੀ ਸੋ ਫੀਂਸਦੀ ਸਮੂਲੀਅਤ ਨੂੰ ਯਕੀਨੀ ਬਣਾਉਣ ਲਈ ਚੋਣ ਪਰਵ ਵਾਲੇ ਦਿਨ ਸਹਿਭਾਗਤਾਂ ਦਾ ਹੋਣਾ ਬਹੁਤ ਜਰੂਰੀ ਹੈ ,ਲਗਾਤਾਰ ਸੁਚੇਤਤਾ ਹੀ ਸੁਤੰਤਰਤਾ ਦਾ ਮੁੱਲ ਹੈ। ਇਸ ਮੌਕੇ ਤੇ ਵੋਟਰ ਹੈਲਪ ਲਾਈਨ ਬਾਰੇ ਜਾਣਕਾਰੀ ਦਿੰਦੇ ਦੱਸਿਆ ਕਿ ਜਿਸ ਨੌਜਵਾਨ ਦੀ ਉਮਰ 18 ਸਾਲ ਹੋ ਚੁੱਕੀ ਹੈ ਉਹ ਆਪਣੀ ਵੋਟ ਬਨਵਾਉਣ ਲਈ ਵੋਟਰ ਹੈਲਪ ਲਾਈਨ ਤੇ ਫ਼ਾਰਮ ਨੰਬਰ 6 ਭਰਕੇ ਰਜਿਸਟਰੇਸ਼ਨ ਕਰਵਾ ਸਕਦਾ ਹੈ । ਦਿਵਾਂਗਜਨ ਵੋਟਰਾਂ ਦੀ ਸਹੂਲਤ ਲਈ "ਸਕਸਮ ਐੱਪ" ਬਾਰੇ ਵੀ ਦੱਸਿਆ । ਚੋਣਾਂ ਦੇ ਦਿਨਾਂ ਦੇ ਦੋਰਾਨ ਵੋਟਰਾਂ ਨੂੰ ਕਿਸੇ ਵੀ ਕਿਸਮ ਦਾ ਲਾਲਚ ਜਾ ਧਰਮ , ਨਸਲ , ਜਾਤ ਦੇ ਜਜਬਾਤਾਂ ਨੂੰ ਆਧਾਰ ਬਣਾਕੇ ਵੋਟਰਾਂ ਨੂੰ ਗੁੰਮਰਾਹ/ਭਰਮਾਉਂਣ ਆਦਿ ਦੀ ਸ਼ਿਕਾਇਤ "ਸੀ -ਵਿਜ਼ਲ ਐੱਪ" ਰਾਹੀਂ ਕੀਤੀ ਜਾ ਸਕਦੀ ਹੈ ।ਤੁਹਾਡੀ ਇਸ ਸ਼ਿਕਾਇਤ ਦਾ ਹੱਲ ਚੌਣ ਕਮਿਸਨ ਵਲੋਂ 100 ਮਿੰਟ ਦੇ ਵਿੱਚ ਕੀਤਾ ਜਾਵੇਗਾ। ਇਸ ਤੋਂ ਇਲਾਵਾ 80 ਸਾਲ ਤੋਂ ਵੱਧ ਵਾਲੇ ਵੋਟਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਸਾਂਝੀ ਕੀਤੀ ।

 

Have something to say? Post your comment

 

More in Malwa

ਆਜ਼ਾਦ ਉਮੀਦਵਾਰ ਵੱਲੋਂ ਨਾਮਜ਼ਦਗੀ ਵਾਪਸ ਲੈਣ ਮਗਰੋਂ 26 ਉਮੀਦਵਾਰ ਮੈਦਾਨ 'ਚ

ਪੰਜਾਬੀ ਯੂਨੀਵਰਸਿਟੀ ਵਿਖੇ ਸਫਲਤਾਪੂਰਵਕ ਨੇਪਰੇ ਚੜ੍ਹਿਆ ਤਿੰਨ ਰੋਜ਼ਾ ਮੈਡੀਟੇਸ਼ਨ ਕੈਂਪ

ਜ਼ਿਲ੍ਹਾ ਚੋਣ ਅਫਸਰ ਨੇ ਚੋਣ ਅਬਜ਼ਰਬਰਾਂ ਦੀ ਹਾਜਰੀ ਵਿੱਚ ਉਮੀਦਵਾਰਾਂ ਨੂੰ ਅਲਾਟ ਕੀਤੇ ਚੋਣ ਨਿਸ਼ਾਨ

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ