Thursday, September 18, 2025

Malwa

ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਪਾਏ ਗਏ ਸਾਹਿਜ ਪਾਠ ਦਾ ਭੋਗ

March 23, 2024 04:51 PM
ਤਰਸੇਮ ਸਿੰਘ ਕਲਿਆਣੀ

ਸੰਦੌੜ : ਸੰਤ ਬਾਬਾ ਅਤਰ ਸਿੰਘ ਖ਼ਾਲਸਾ ਕਾਲਜ ਸੰਦੌੜ ਵਿਖੇ ਸੰਤ ਬਾਬਾ ਅਤਰ ਸਿੰਘ ਜੀ ਅਤੇ ਬਾਬਾ ਬਲਵੰਤ ਸਿੰਘ ਸਿੱਧਸਰ ਸਿਹੌੜੇ ਵਾਲਿਆਂ ਅਤੇ ਬੀਤੇ ਦਿਨੀੰ ਦੁਨੀਆ ਤੋਂ ਰੁਖਸਤ ਹੋਏ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸੰਤ ਕੇਸਰ ਦਾਸ ਜੀ ਦੀ ਨਿੱਘੀ ਯਾਦ ਨੂੰ ਸਮਰਪਿਤ ਸਾਹਿਜ ਪਾਠ ਦਾ ਭੋਗ ਪਾਏ ਗਏ । ਇਸ ਮੌਕੇ ਸੰਤ ਜਸਦੇਵ ਸਿੰਘ ਲੋਹਟਬੱਦੀ, ਸੰਤ ਬਲਜੀਤ ਦਾਸ ਜੀ ਕੂਹਲੀ ਵਾਲੇ, ਸੰਤ ਮਨੋਹਰ ਸਿੰਘ ਚੰਡੀਗੜ ਅਤੇ ਸੰਤ ਹਰਬੰਸ ਸਿੰਘ ਸੰਦੌੜ, ਸੰਤ ਏਕਮ ਸਿੰਘ ਜੀ ਸਿਹੌੜਾ ਸਾਹਿਬ, ਸੰਤ ਕੁਲਦੀਪ ਸਿੰਘ ਮੋਨੀ, ਸੰਤ ਚਰਨ ਸਿੰਘ ਜਵੱਦੀ, ਸੁਖਦੇਵ ਸਿੰਘ ਗ੍ਰੰਥੀ ਸੰਦੌੜ, ਗੁਰਜੰਟ ਸਿੰਘ ਗ੍ਰੰਥੀ ਨੇ ਅਲੌਕਿਕ ਕੀਰਤਨ ਨਾਲ ਸਮੁੱਚੇ ਖਿੱਤੇ ਦੀਆਂ ਸੰਗਤਾਂ ਨੂੰ ਨਿਹਾਲ ਕੀਤਾ। ਓਹਨਾਂ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਅਤੇ ਸਿੱਖਿਆ ਪ੍ਰਤਿ ਰੁਚੀ ਤੇ ਸਿੱਖਿਆ ਪ੍ਰਤਿ ਅਦੁੱਤੀ ਦੇਣ ਤੋਂ ਪਹੁੰਚੀਆਂ ਸੰਗਤਾਂ ਨੂੰ ਜਾਣੂੰ ਕਰਵਾਇਆ। ਸਟੇਜ ਸਕੱਤਰ ਦੀ ਜ਼ਿੰਮੇਵਾਰੀ ਡਾ ਬਚਿੱਤਰ ਸਿੰਘ ਤੇ ਪ੍ਰੋ ਸ਼ੇਰ ਸਿੰਘ ਨੇ ਨਿਭਾਈ।

ਇਸ ਮੌਕੇ ਕਾਲਜ ਪ੍ਰਬੰਧਕ ਕਮੇਟੀ ਦੇ ਜਨਰਲ ਸਕੱਤਰ ਸ ਸਤਵੰਤ ਸਿੰਘ, ਡਾਇਰੈਕਟਰ ਪ੍ਰੋ ਰਜਿੰਦਰ ਕੁਮਾਰ ਤੇ ਪ੍ਰਿੰਸੀਪਲ ਡਾ ਕਰਮਜੀਤ ਸਿੰਘ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ ਅਤੇ ਪਹੁੰਚੀਆਂ ਸਖ਼ਸੀਅਤਾਂ ਨੂੰ ਸਨਮਾਨਿਤ ਕੀਤਾ। ਟਰੱਕ ਯੂਨੀਅਨ ਦੇ ਪ੍ਰਧਾਨ ਸਰਦਾਰ ਸੰਤੋਖ ਸਿੰਘ, ਜਗਤਾਰ ਸਿੰਘ ਜੱਸਲ, ਪੱਤਰਕਾਰ ਤਰਸੇਮ ਸਿੰਘ ਕਲਿਆਣੀ ਇਸ ਮੌਕੇ ਪ੍ਰਬੰਧਕ ਕਮੇਟੀ ਮੈਂਬਰ ਸੁਰਿੰਦਰ ਸਿੰਘ ਚੌਧਰੀ ਸੰਦੌੜ, ਕਰਮਜੀਤ ਸਿੰਘ ਜਨਾਬ, ਸੁਖਮਹਿੰਦਰ ਸਿੰਘ ਸੰਦੌੜ, ਭੁਪਿੰਦਰ ਸਿੰਘ ਤੇ ਲਾਭ ਸਿੰਘ ਅਤੇ ਡਾ ਬਚਿੱਤਰ ਸਿੰਘ, ਡਾ. ਹਰਮਨ ਸਿੰਘ, ਡਾ. ਕਪਿਲ ਦੇਵ, ਪ੍ਰੋ. ਗੁਰਪ੍ਰੀਤ ਸਿਘ, ਪ੍ਰੋ. ਪ੍ਰਦੀਪ ਕੌਰ, ਡਾ. ਕੁਲਦੀਪ ਕੌਰ, ਪ੍ਰੋ ਸੁਖਵਿੰਦਰ ਸਿੰਘ, ਪ੍ਰੋ਼ ਹਰਮਨਦੀਪ ਸਿੰਘ, ਪ੍ਰੋ. ਸਵਰਨਜੀਤ ਸਿੰਘ, ਪ੍ਰੋ ਹਰਿੰਦਰ ਸਿੰਘ, ਪ੍ਰੋ ਜਗਦੀਪ ਸਿੰਘ, ਪ੍ਰੋ ਸਵਰਨਜੀਤ ਸਿੰਘ, ਪ੍ਰੋ ਸ਼ੇਰ ਸਿੰਘ, ਪ੍ਰੋ ਅਮਨਪ੍ਰੀਤ ਸਿੰਘ, ਪ੍ਰੋ ਸਾਜਿਦਾ, ਪ੍ਰੋ ਜਸਵਿੰਦਰ ਸਿੰਘ, ਪ੍ਰੋ ਕਮਲਜੀਤ ਕੌਰ, ਪ੍ਰੋ. ਪ੍ਰਭਜੋਤ ਕੌਰ, ਪ੍ਰੋ. ਕੁਲਵਿੰਦਰ ਸਿੰਘ, ਮਨਪ੍ਰੀਤ ਸਿੰਘ ਅਤੇ ਬਾਕੀ ਨਾਨ ਟੀਚਿੰਗ ਸਟਾਫ਼ ਵੀ ਹਾਜ਼ਰ ਸਨ ।

Have something to say? Post your comment

 

More in Malwa

ਆਂਗਣਵਾੜੀ ਵਰਕਰਾਂ ਹੈਲਪਰਾਂ ਮਾਣ ਭੱਤਾ ਕੇਂਦਰ ਸਰਕਾਰ ਨੇ 6 ਮਹੀਨਿਆਂ ਤੋਂ ਲਟਕਾਇਆ : ਸਿੰਦਰ ਕੌਰ ਬੜੀ

ਪੰਜਾਬ ਤੇ ਕਿਸਾਨੀ ਦੀਆਂ ਮੰਗਾਂ ਨੂੰ ਲੈ ਕੇ ਬੀਕੇਯੂ ਲੱਖੋਵਾਲ ਦੇ ਵਫਦ ਨੇ ਕੇਂਦਰੀ ਮੰਤਰੀ ਐਸ.ਪੀ.ਸਿੰਘ ਬਗੇਲ ਨਾਲ ਕੀਤੀ ਮੁਲਾਕਾਤ : ਦੌਲਤਪੁਰਾ

ਡੀ.ਸੀ. ਦਫ਼ਤਰ ਇੰਪਲਾਇਜ਼ ਯੂਨੀਅਨ, ਮਾਲੇਰਕੋਟਲਾ ਨੇ 100 ਹੜ੍ਹ ਪੀੜਤ ਪਰਿਵਾਰਾਂ ਦੀ ਮਦਦ ਲਈ ਗੱਦੇ ਅਤੇ ਕੰਬਲ ਭੇਜੇ

ਸੰਦੀਪ ਕੌੜਾ ਦਾ ਸੁਨਾਮ ਪੁੱਜਣ ਮੌਕੇ ਕੀਤਾ ਸਨਮਾਨ

ਅਮਨ ਅਰੋੜਾ ਵੱਲੋਂ ਚੀਮਾ ਮੰਡੀ ਵਿਖੇ ਖੇਡ ਸਹੂਲਤਾਂ ਨਾਲ ਲੈਸ ਪੰਜਾਬ ਦਾ ਪਹਿਲਾ ਵਿਲੱਖਣ ਬੱਸ ਅੱਡਾ ਲੋਕਾਂ ਨੂੰ ਸਮਰਪਿਤ

ਰਾਜਪਾਲ ਦੀ ਫੇਰੀ ਦੌਰਾਨ ਦਾਮਨ ਬਾਜਵਾ ਨੇ ਦੱਸੀਆਂ ਮੁਸ਼ਕਿਲਾਂ 

ਸੰਗਰੂਰ ਦੇ ਡਿਪਟੀ ਕਮਿਸ਼ਨਰ ਦੇ ਟਵਿੱਟਰ ਹੈਂਡਲ ਮਾਮਲਾ

ਕਿਸਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਲਈ ਵਿਢੀ ਲਾਮਬੰਦੀ 

ਪੰਜਾਬ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਪੀਸੀਐਸ (ਪ੍ਰੀਲਿਮਿਨਰੀ) ਪ੍ਰੀਖਿਆ 7 ਦਸੰਬਰ, 2025 ਨੂੰ ਕਰਵਾਉਣ ਦਾ ਫ਼ੈਸਲਾ

ਨੌਜਵਾਨਾਂ ਨੇ ਹੜ੍ਹ ਪੀੜਤਾਂ ਦੀ ਮਦਦ ਦਾ ਚੁਕਿਆ ਬੀੜਾ