Saturday, May 18, 2024

Malwa

ਕਾਮਰੇਡਾਂ ਵੱਲੋਂ ਸ਼ਹੀਦਾਂ ਦੇ ਸੁਪਨੇ ਸਾਕਾਰ ਕਰਨ ਦਾ ਸੱਦਾ 

March 23, 2024 12:34 PM
ਦਰਸ਼ਨ ਸਿੰਘ ਚੌਹਾਨ
ਸੁਨਾਮ : ਸ਼ੁੱਕਰਵਾਰ ਨੂੰ ਸੁਨਾਮ ਦੇ ਘੁੰਮਣ ਭਵਨ ਵਿਖੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਜ਼ਿਲ੍ਹਾ ਸੰਗਰੂਰ ਅਤੇ ਕੁੱਲ ਹਿੰਦ ਕਿਸਾਨ ਸਭਾ ਪੰਜਾਬ ਵੱਲੋ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ ਦਾ  ਸ਼ਹੀਦੀ ਦਿਹਾੜਾ ਮਨਾਇਆ ਗਿਆ। ਇਸ ਸਮਾਗਮ ਦੀ ਪ੍ਰਧਾਨਗੀ ਜਰਨੈਲ ਸਿੰਘ ਜਨਾਲ, ਤ੍ਰਿਸਨਜੀਤ ਕੌਰ, ਮਦਨ ਲਾਲ ਬਾਂਸਲ, ਰਾਮ ਸਿੰਘ ਸੋਹੀਆ, ਇੰਦਰਪਾਲ ਪੁੰਨਾਵਾਲ ,ਨਿਰਮਲ ਸਿੰਘ ਨੇ ਕੀਤੀ। ਸਮਾਗਮ ਦੀ ਸ਼ੁਰੂਆਤ ਵਿਛੜੇ ਸਾਥੀਆਂ ਨੂੰ ਸ਼ਰਧਾਜਲੀ ਭੇਂਟ ਕਰਕੇ ਕੀਤੀ ਗਈ। ਸ਼ਹੀਦ ਭਗਤ ਤੇ ਉਸ ਦੇ ਸਾਥੀਆ ਨੂੂੰ ਸ਼ਰਧਾਂਜਲੀ ਭੇਂਟ ਕਰਦਿਆ ਸੀਟੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਚੰਦਰ ਸ਼ੇਖਰ, ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਮੀਤ ਪ੍ਰਧਾਨ ਮੇਜ਼ਰ ਸਿੰਘ ਪੁੰਨਾਵਾਲ ,ਕਾਮਰੇਡ ਵਰਿੰਦਰ ਕੌਸ਼ਿਕ ਨੇ ਕਿਹਾ  ਕਿ ਸ਼ਹੀਦਾ ਵੱਲੋ ਅਜ਼ਾਦੀ ਦੀ  ਲੜਾਈ ਦੇ ਨਾਲ ਨਾਲ ਪੂੰਜੀਵਾਦ ਤੇ ਫਿਰਕਾਪ੍ਰਸਤੀ ਦੇ ਖਿਲਾਫ ਵੀ ਲੜਾਈ ਲੜੀ ਗਈ। ਅੱਜ ਵੀ ਇਸ ਲੜਾਈ ਦਾ ਉਨਾ ਹੀ ਮੱਹਤਵ ਹੈ, ਕਿਉਕਿ ਕੇਂਦਰ ਦੀ ਮੋਦੀ ਸਰਕਾਰ ਦੀਆ ਨੀਤੀਆਂ ਕਾਰਪੋਰੇਟ ਪੱਖੀ ਹੋਣ ਕਰਕੇ  ਅਮੀਰ ਹੋਰ ਅਮੀਰ ਹੋ ਰਹੇ ਹਨ ਅਤੇ ਦੇਸ਼  ਦੀ  ਅਬਾਦੀ ਦਾ ਵੱਡਾ ਹਿੱਸਾ ਗਰੀਬ ਹੋ ਰਹੇ ਹਨ । ਦੇਸ਼ ਦੀ ਇੱਕ ਪ੍ਰਤੀਸ਼ਤ ਆਬਾਦੀ ਦੇ  ਕੋਲ 76 ਪ੍ਰਤੀਸ਼ਤ ਦੋਲਤ ਅਤੇ 99 ਪ੍ਰਤੀਸ਼ਤ ਆਬਾਦੀ ਕੋਲ 24 ਪ੍ਰਤੀਸ਼ਤ ਦੋਲਤ ਹੋਣਾ ਅਮੀਰ ਅਤੇ ਗਰੀਬ ਵਿਚਾਲੇ ਪਾੜੇ ਨੂੰ ਹੋਰ ਡੂੰਘਾ ਕਰਦਾ ਹੈ ।ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ 23 ਮਾਰਚ ਦਾ ਸ਼ਹੀਦੀ ਦਿਵਸ ਨੂੰ '' ਲੋਕਤੰਤਰ ਬਚਾਓ ਦੇਸ਼ ਬਚਾਓ " ਤਹਿਤ ਮਨਾਇਆ ਗਿਆ। ਇਸ ਮੌਕੇ ਸੀਟੂ ਦੇ ਜਿਲਾ ਪ੍ਰਧਾਨ ਜੋਗਿੰਦਰ ਔਲਖ ,ਆਂਗਣਵਾੜੀ ਵਰਕਰ ਯੂਨੀਅਨ ਦੀ ਜਿਲਾ ਪ੍ਰਧਾਨ ਤ੍ਰਿਸਨਜੀਤ ਕੌਰ,ਕਾਮਰੇਡ ਹਰਦੇਵ ਸਿੰਘ ਬਖਸ਼ੀਵਾਲਾ, ਟੈਕਨੀਕਲ ਸਰਵਿਸ ਯੂਨੀਅਨ  ਦੇ ਸਰਕਲ ਪ੍ਰਧਾਨ ਲੱਖਵਿੰਦਰ ਸਿੰਘ,ਪੈਨਸ਼ਨਰ ਐਸੋਸੀਏਸ਼ਨ ਦੇ ਮਾਸਟਰ ਗੁਰਦਿਆਲ ਸਰਾਓ, ਗੁਰਬਖਸ਼ ਸਿੰਘ ਜਖੇਪਲ, ਪ੍ਰੇਮ ਅਗਰਵਾਲ, ਰਾਮ ਸਿੰਘ ਸੋਹੀਆ, ਸਤਵੀਰ ਸਿੰਘ ਤੂੰਗਾਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸੈਂਟਰ ਆਫ ਇੰਡੀਅਨ ਟਰੇਡ ਯੂਨੀਅਨ (ਸੀਟੂ) ਜਿਲਾ ਸੰਗਰੂਰ ਅਤੇ ਕੁੱਲ ਹਿੰਦ ਕਿਸਾਨ ਸਭਾ ਵੱਲੋ ਪੰਜਾਬ ਦੀ ਅਮਨ ਸ਼ਾਂਤੀ ਲਈ ਸ਼ਹੀਦ ਹੋਏ ਐਡਵੋਕੇਟ ਕੇਵਲ ਕ੍ਰਿਸ਼ਨ ਤੂੰਰਬਨਜਾਰਾ ਤੇ ਛੋਟੀ ਬੇਟੀ ਹੀਨਾ ਦੇ ਪਰਿਵਾਰ ਨੂੰ ਸਨਮਾਨ ਚਿੰਨ੍ਹ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸੁਰਜੀਤ ਸਿੰਘ, ਗੁਰਚਰਨ ਚੌਹਾਨ, ਬਲਦੇਵ ਸਿੰਘ ਲੱਧੜ ਜਖੇਪਲ , ਪਾਲ  ਸਿੰਘ ਨਮੋਲ, ਰੁਲਦਾ ਸਿੰਘ ਕਾਕੂਵਾਲਾ ,ਜੀ ਐਲ ਸ਼ਰਮਾ ਦਿੜਬਾ, ਜਗਰੂਪ ਸਿੰਘ ਲੌਂਗੋਵਾਲ ,ਜੋਗਿੰਦਰ ਸਿੰਘ ਭਰੂਰ ,ਦਰਸ਼ਨ ਸਿੰਘ ਮੱਟੂ,ਨੱਛਤਰ ਸਿੰਘ ਗੰਢੂਆ,ਲੱਖਵਿੰਦਰ ਸਿੰਘ ਚਹਿਲ, ਗੁਰਵਿੰਦਰ ਕੌਰ, ਰੰਗ ਸ਼ਾਜ ਯੂਨੀਅਨ ਦੇ ਪ੍ਰਧਾਨ ਗੁਰਜੰਟ ਸਿੰਘ, ਰਾਮ ਸਿੰਘ, ਤਰਸੇਮ ਸਿੰਘ, ਰਾਜੀਵ ਕੌਸ਼ਿਕ ਅਤੇ ਵੱਡੀ ਗਿਣਤੀ ਵਿੱਚ ਮੈਂਬਰ ਹਾਜ਼ਰ ਸਨ।

Have something to say? Post your comment

 

More in Malwa

ਉਦਯੋਗਪਤੀਆਂ ਦਾ ਵਫ਼ਦ ਜ਼ਿਲ੍ਹਾ ਪੁਲਿਸ ਮੁਖੀ ਨੂੰ ਮਿਲਿਆ

ਮੁੱਖ ਮੰਤਰੀ ਪੰਜਾਬ ਨੂੰ ਰੇਗਿਸਤਾਨ ਬਣਾਉਣ ਦੇ ਰਾਹ ਤੁਰਿਆ : ਰਣ ਸਿੰਘ ਚੱਠਾ 

ਪੰਜਾਬੀ ਯੂਨੀਵਰਸਿਟੀ ਦੇ ਅੰਗਰੇਜ਼ੀ ਵਿਭਾਗ ਨੇ ਦਿੱਤੀ ਡਾ. ਸੁਰਜੀਤ ਪਾਤਰ ਨੂੰ ਸ਼ਰਧਾਂਜਲੀ

ਲੋਕ ਸਭਾ ਚੋਣਾਂ : ਚੋਣ ਅਬਜ਼ਰਵਰਾਂ ਵੱਲੋਂ ਲੋਕ ਸਭਾ ਹਲਕਾ ਫ਼ਤਹਿਗੜ੍ਹ ਸਾਹਿਬ ਦੇ ਅਧਿਕਾਰੀਆਂ ਨਾਲ ਮੀਟਿੰਗ 

PSPCL ਵਿੱਚ ਕੰਮ ਕਰਦੇ ਮੁਲਾਜ਼ਮ ਮਨਪ੍ਰੀਤ ਸਿੰਘ ਦੇ ਪਰਿਵਾਰ ਦੀ ਕੀਤੀ ਮਾਲੀ ਮਦਦ

ਵੋਟਰ ਜਾਗਰੂਕਤਾ ਲਈ ਜ਼ਿਲ੍ਹਾ ਚੋਣ ਅਫ਼ਸਰ ਮਾਲੇਰਕੋਟਲਾ ਦੀ ਇੱਕ ਹੋਰ ਨਵੇਕਲੀ ਪਹਿਲ

'ਵੋਟ ਰਨ ਮੈਰਾਥਨ' 18 ਮਈ ਨੂੰ, ਉਤਸ਼ਾਹ ਨਾਲ ਹਿੱਸਾ ਲੈਣ ਪਟਿਆਲਾ ਵਾਸੀ  ਏ.ਡੀ.ਸੀ. ਕੰਚਨ

ਜਨਰਲ ਅਬਜ਼ਰਵਰ ਵੱਲੋਂ ਸਹਾਇਕ ਰਿਟਰਨਿੰਗ ਅਧਿਕਾਰੀਆਂ ਨਾਲ ਮੀਟਿੰਗ

ਚੋਣਾਂ ਦੌਰਾਨ ਉਮੀਦਵਾਰਾਂ ਵੱਲੋਂ ਕੀਤੇ ਜਾਣ ਵਾਲੇ ਚੋਣ ਖਰਚਿਆਂ ਤੇ ਬਾਜ਼ ਦੀ ਤਿੱਖੀ ਨਜ਼ਰ ਰੱਖੀ ਜਾਵੇ: ਖਰਚਾ ਨਿਗਰਾਨ

ਪੰਜਾਬੀ ਯੂਨੀਵਰਸਿਟੀ ਵਿਖੇ ਕਰਵਾਇਆ ਇਜ਼ਰਾਇਲ-ਫਲਸਤੀਨ ਵਿਸ਼ੇ ਉੱਤੇ ਭਾਸ਼ਣ