Wednesday, May 01, 2024

Chandigarh

ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਇਲੈਕਸ਼ਨ ਸੈਲ ਸਥਾਪਿਤ

March 21, 2024 12:07 PM
SehajTimes

ਚੰਡੀਗੜ੍ਹ : ਹਰਿਆਣਾ ਸੂਬੇ ਵਿਚ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਲੋਕਸਭਾ ਚੋਣ 2024 ਸਪੰਨ ਕਰਵਾਉਣ ਲਈ ਹਰਿਆਣਾ ਪੁਲਿਸ ਵੱਲੋਂ ਪੁਲਿਸ ਮੁੱਖ ਦਫਤਰ ਸੈਕਟਰ-6, ਪੰਚਕੂਲਾ ਵਿਚ ਇਲੈਕਸ਼ਨ ਸੈਲ ਸਥਾਪਿਤ ਕੀਤਾ ਗਿਆ ਹੈ। ਇਸ ਸੈਲ ਰਾਹੀਂ ਸੂਬੇ ਵਿਚ ਚੋਣ ਜਾਬਤਾ ਦੀ ਪਾਲਣਾ ਯਕੀਨੀ ਕਰਵਾਈ ਜਾਵੇਗੀ ਤਾਂ ਜੋ ਲੋਕ ਡਰ ਮੁਕਤ ਹੋ ਕੇ ਨਿਰਪੱਖ ਢੰਗ ਨਾਲ ਆਪਣੇ ਵੋਟ ਅਧਿਕਾਰ ਦੀ ਵਰਤੋ ਕਰ ਸਕਣ। ਇਸ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਪੁਲਿਸ ਡਾਇਰੈਕਟਰ ਜਨਰਲ ਸ੍ਰੀ ਸ਼ਤਰੂਜੀਤ ਕਪੂਰ ਨੇ ਦਸਿਆ ਕਿ ਇਲੈਕਸ਼ਨ ਸੈਲ ਵੱਲੋਂ ਸੂਬੇ ਵਿਚ ਕਾਨੂੰਨ ਵਿਵਸਥਾ ਸੰਚਾਰੂ ਰੱਖਣ ਦੇ ਨਾਲ-ਨਾਲ ਚੋਣ ਸਬੰਧੀ ਕਈ ਹੋਰ ਮਹਤੱਵਪੂਰਨ ਗਤੀਵਿਧੀਆਂ 'ਤੇ ਨਿਗਰਾਨੀ ਰੱਖੀ ਜਾਵੇਗੀ। ਸੈਲ ਦੇ ਸੁਪਰਵਿਜਨ ਲਈ ਸਟੇਟ ਨੋਡਲ ਆਫਿਸਰ ਵਜੋ ਵਧੀਕ ਪੁਲਿਸ ਮਹਾਨਿਦੇਸ਼ਕ, ਕਾਨੁੰਨ ਅਤੇ ਵਿਵਸਥਾ ਸੰਜੈ ਕੁਮਾਰ ਨੂੰ ਤੈਨਾਤ ਕੀਤਾ ਗਿਆ ਹੈ , ਜਦੋਂ ਕਿ ਨੋਡਲ ਅਧਿਕਾਰੀ ਡੀਐਸਪੀ, ਕਾਨੂੰਨ ਅਤੇ ਵਿਵਸਥਾ, ਮਮਤਾ ਸੌਦਾ ਨੂੰ ਲਗਾਇਆ ਗਿਆ ਹੈ। ਇਸ ਤੋਂ ਇਲਾਵਾ, ਸੂਬੇ ਦੇ ਸਾਰੇ ਜਿਲ੍ਹਿਆਂ ਵਿਚ ਡੀਐਸਪੀ ਅਤੇ ਏਐਸਪੀ ਪੱਧਰ ਦੇ ਅਧਿਕਾਰੀਆਂ ਨੁੰ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ ਜੋ ਪੁਲਿਸ ਮੁੱਖ ਦਫਤਰ ਵਿਚ ਸਥਾਪਿਤ ਕੀਤੇ ਗਏ ਇਲੈਕਸ਼ਨ ਸੈਲ ਵਿਚ ਨਿਰਧਾਰਿਤ ਬਿੰਦੂਆਂ ਬਾਰੇ ਵਿਚ ਰੋਜਾਨਾ ਆਪਣੇ ਜਿਲ੍ਹਿਆਂ ਦੀ ਰਿਪੋਰਟ ਭੇਜਣਗੇ।

ਇਲੈਕਸ਼ਨ ਸੈਲ ਦੀ ਕਾਰਜਪ੍ਰਣਾਲੀ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਸ੍ਰੀ ਕਪੂਰ ਨੇ ਦਸਿਆ ਕਿ ਪੁਲਿਸ ਮੁੱਖ ਦਫਤਰ ਵਿਚ ਬਣਾਏ ਗਏ ਇਲੈਕਸ਼ਨ ਸੈਲ ਰਾਹੀਂ ਸੂਬੇ ਵਿਚ ਚੋਣ ਜਾਬਤਾ ਤਹਿਤ ਜਾਰੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕਰਵਾਈ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਇਲੈਕਸ਼ਨ ਸੈਲ ਵੱਲੋਂ ਪੁਲਿਸ ਫੋਰਸ ਦੀ ਉਪਲਬਧਤਾ ਅਤੇ ਉਸ ਦੀ ਤੈਨਾਤੀ ਅਤੇ ਇਸ ਨਾਲ ਸਬੰਧਿਤ ਮੁੱਦਿਆਂ ਨੂੰ ਲੈ ਕੇ ਜਿਲ੍ਹਿਆਂ ਨਾਲ ਤਾਲਮੇਲ ਸਥਾਪਿਤ ਕੀਤਾ ਜਾਵੇਗਾ। ਇਸ ਦੇ ਨਾਲ ਹੀ ਸੂਬੇ ਵਿਚ ਵੱਖ-ਵੱਖ ਸਥਾਨਾਂ 'ਤੇ ਕ੍ਰਿਟੀਕਲ ਖੇਤਰਾਂ ਦੀ ਪਹਿਚਾਣ ਕਰਦੇ ਹੋਏ ਉੱਥੇ ਪੁਲਿਸ ਕਰਮਚਾਰੀਆਂ ਦੀ ਤੈਨਾਤੀ ਦਾ ਫੈਸਲਾ ਵੀ ਕੀਤਾ ਜਾਵੇਗਾ। ਇਸ ਦੇ ਨਾਲ ਹੀ ਜਿਲ੍ਹਿਆਂ ਵੱਲੋਂ ਉਨ੍ਹਾਂ ਦੇ ਵੱਲੋਂ ਰੋਜਾਨਾ ਸੀਲ ਹੋਣ ਵਾਲੇ ਸਮਾਨ ਦੀ ਰਿਪੋਰਟ, ਚੋਣ ਸਬੰਧੀ ਸ਼ਿਕਾਇਤਾਂ, ਚੋਣ ਜਾਬਤਾ ਦੀ ਪਾਲਣਾ ਸਬੰਧੀ ਰਿਪੋਰਟ ਵੀ ਚੋਣ ਸੈਲ ਨੂੰ ਭੇਜੀ ਜਾਵੇਗੀ। ਇਲੈਕਸ਼ਨ ਸੈਲ 24 ਘੰਟੇ ਸੰਚਾਲਿਤ ਰਹੇਗਾ। ਗਜਟਿਡ ਛੁੱਟੀ ਅਤੇ ਛੁੱਟੀ ਵਾਲੇ ਦਿਨ (ਸ਼ਨੀਵਾਰ ਅਤੇ ਐਤਵਾਰ) ਨੁੰ ਵੀ ਇੱਥੇ ਸਟਾਫ ਦੀ ਡਿਊਟੀ ਯਕੀਨੀ ਕੀਤੀ ਜਾਵੇਗੀ। ਉਨ੍ਹਾਂ ਨੇ ਦਸਿਆ ਕਿ ਲੋਕਸਭਾ ਚੋਣ ਨੂੰ ਸ਼ਾਂਤੀਪੂਰਨ ਢੰਗ ਨਾਲ ਸਪੰਨ ਕਰਵਾਉਣ ਲਈ ਸੂਬੇ ਵਿਚ ਵੱਖ-ਵੱਖ ਪੱਧਰ 'ਤੇ ਮਾਨੀਟਰਿੰਗ ਕੀਤੀ ਜਾ ਰਹੀ ਹੈ। ਚੋਣ ਜਾਬਤਾ ਦੀ ਪਾਲਣਾ ਅਤੇ ਕਾਨੁੰਨ ਅਤੇ ਵਿਵਸਕਾ ਬਣਾਏ ਰੱਖਣ ਲਈ ਪੂਰੇ ਸੂਬੇ 'ਤੇ ਪੁਲਿਸ ਦੀ ਪੈਨੀ ਨਜਰ ਰਹੇਗੀ। ਸ੍ਰੀ ਕਪੂਰ ਨੇ ਕਿਹਾ ਕਿ ਸੂਬੇ ਵਿਚ ਚੋਣ ਕਮਿਸ਼ਨ ਦੀ ਸੀ-ਵਿਜਿਲ ਐਪ ਰਾਹੀਂ ਚੋਣ ਸਬੰਧੀ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਯਕੀਨੀ ਕੀਤੀ ਜਾ ਰਹੀ ਹੈ। ਇੰਨ੍ਹਾਂ ਹੀ ਨਹੀਂ, ਸੂਬੇ ਵਿਚ ਸੀਐਸਐਫ ਦੀ 12 ਕੰਪਨੀਆਂ ਵੀ ਪਹੁੰਚ ਚੁੱਕੀਆਂ ਹਨ ਉਨ੍ਹਾਂ ਦੀ ਵੱਖ-ਵੱਖ ਜਿਲ੍ਹਿਆਂ ਵਿਚ ਤੈਨਾਤੀ ਕਰ ਦਿੱਤੀ ਗਈ ਹੈ। ਸ੍ਰੀ ਕਪੂਰ ਨੇ ਆਮਜਨਤਾ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਉਹ ਸੁਤੰਤਰ , ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਚੋਣ ਸਪੰਨ ਕਰਵਾਉਣ ਵਿਚ ਹਰਿਆਣਾ ਪੁਲਿਸ ਦਾ ਸਹਿਯੋਗ ਕਰਨ ਅਤੇ ਆਪਣੇ ਵੋਟ ਅਧਿਕਾਰ ਦੀ ਵਰਤੋ ਜਰੂਰ ਕਰਨ। ਉਨ੍ਹਾਂ ਨੇ ਕਿਹਾ ਕਿ ਲੋਕ ਬਿਨ੍ਹਾਂ ਡਰੇ ਅਤੇ ਬਿਨ੍ਹਾਂ ਕਿਸੇ ਲਾਲਚ ਦੇ ਆਪਣੇ ਵੋਟ ਦਾ ਇਸਤੇਮਾਲ ਕਰਨ।

Have something to say? Post your comment

 

More in Chandigarh

QR Code ਨੂੰ ਸਕੈਨ ਕਰਕੇ ਵੋਟਰ ਆਪਣੇ ਪੋਲਿੰਗ ਬੂਥ ਦੀ ਵੀ ਲੈ ਸਕਣਗੇ ਜਾਣਕਾਰੀ

ਜਵਾਹਰ ਨਵੋਦਿਆ ਵਿਦਿਆਲਾ ਪਿੰਡ ਰਕੋਲੀ ਵਿੱਚ ਮਿੱਟੀ ਪਰਖ ਸਬੰਧੀ ਚਲਾਈ ਗਈ ਮੁਹਿੰਮ

ਕਿਸਾਨਾਂ ਨੂੰ ਮੰਡੀਆਂ ਵਿੱਚ ਕਿਸੇ ਕਿਸਮ ਦੀ ਦਿੱਕਤ ਨਹੀਂ ਆਉਣ ਦਿੱਤੀ ਜਾਵੇਗੀ : ਡੀ ਸੀ ਆਸ਼ਿਕਾ ਜੈਨ 

ਪੰਜਾਬ ਬੋਰਡ ਵੱਲੋਂ 30 ਅਪ੍ਰੈਲ ਨੂੰ 8ਵੀਂ ਤੇ 12ਵੀਂ ਜਮਾਤ ਦੇ ਐਲਾਨੇ ਜਾਣਗੇ ਨਤੀਜੇ

ਪੰਜਾਬ ਕਾਂਗਰਸ ਦੀ ਤੀਜੀ ਲਿਸਟ ਜਾਰੀ

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਪੋਲਿੰਗ ਸਟਾਫ ਦੀ ਸਹੂਲਤ ਵਾਸਤੇ ਡਿਪਟੀ ਕਮਿਸ਼ਨਰਾਂ ਨੂੰ ਵਿਸ਼ੇਸ਼ ਕਦਮ ਚੁੱਕਣ ਦੀ ਹਦਾਇਤ

ਚੋਣ ਕਮਿਸ਼ਨ ਵੱਲੋਂ ਜ਼ਿਲ੍ਹੇ ’ਚ 7 ਪੋਲਿੰਗ ਸਟੇਸ਼ਨਾਂ ਦੇ ਸਹਾਇਕ ਪੋਲਿੰਗ ਸਟੇਸ਼ਨ ਬਣਾਉਣ ਨੂੰ ਪ੍ਰਵਾਨਗੀ 

 ਐਨ ਜੀ ਓ ਦੀ ਸਹਾਇਤਾ ਨਾਲ ਪੰਜਵੇਂ ਵੋਟਰ ਪੰਜੀਕਰਣ ਕੈਂਪ ਦੌਰਾਨ 47 ਪ੍ਰਵਾਸੀ ਮਜਦੂਰ ਵੋਟਰ ਵਜੋਂ ਰਜਿਸਟਰ 

ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੀਆਂ ਧੀਆਂ ਦੇ ਰਹੀਆਂ ਵੋਟ ਦਾ ਸੁਨੇਹਾ ‘ਮਾਪੇ ਬਜ਼ੁਰਗ ਨੌਜਵਾਨ, ਵੋਟ ਪਾਉਣ ਸਾਰੇ ਜਾਣ’ 

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਵੱਲੋਂ ਵਟਸਐਪ ਚੈਨਲ ਜਾਰੀ