Saturday, April 27, 2024
BREAKING NEWS
ਚੋਣਾਂ ਦੇ ਦਿਨ ਸਹਾਇਕ ਸਾਬਤ ਹੋਵੇਗੀ ਵੋਟਰ ਇਨ ਕਿਉ ਐਪਜੁੱਗੋ ਜੁਗ ਅਟੱਲ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਆਇਆ ਸੰਧਿਆ ਵੇਲੇ ਦਾ ਅੱਜ ਦਾ ਫੁਰਮਾਣਪਟਿਆਲਾ ਕਾਲਜ ਆਫ ਐਜੂਕੇਸ਼ਨ, ਹਰਦਾਸਪੁਰ (ਪਟਿਆਲਾ) ਦਾ ਬੀ.ਐਡ. ਦਾ ਨਤੀਜਾ ਰਿਹਾ ਸ਼ਾਨਦਾਰਸਕੂਲ ਫਾਰ ਬਲਾਇੰਡ ਦੇ ਦਸਵੀਂ ਜਮਾਤ ਦੇ ਪੁਜੀਸ਼ਨਾਂ ਪ੍ਰਾਪਤ ਕਰਨ ਵਾਲੇ ਵਿਦਿਆਰਥੀ ਸਨਮਾਨਿਤਇਸਲਾਮੀਆਂ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਵੋਟਰ ਜਾਗਰੂਕਤਾ ਲਈ ਸੈਮੀਨਾਰ ਆਯੋਜਿਤਨੈਸ਼ਨਲ ਸਕੂਲ ਬੁਆਇਜ ਬਾਸਕਿਟਬਾਲ ਚੈਪੀਅਨਸ਼ਿਪ ਗੁਰੂਗ੍ਰਾਮ ਵਿਚ ਹੋਵੇਗੀਹੀਟਵੇਵ ਨੁੰ ਦੇਖਦੇ ਹੋਏ ਚੋਣ ਕੇਂਦਰਾਂ 'ਤੇ ਵੱਧ ਸਰੋਤਾਂ ਦੀ ਵਿਵਸਥਾ ਕੀਤੀ ਜਾਵੇ : ਅਨੁਰਾਗ ਅਗਰਵਾਲSRS Vidyapeeth Samana ਵਿੱਚ ਵਿਦਿਆਰਥੀਆਂ ਨੂੰ ਘੋੜ ਸਵਾਰੀ ਦਾ ਡੈਮੋ ਕਰਵਾਇਆ ਗਿਆਸਬ ਇੰਸਪੈਕਟਰ ਸਾਹਿਬ ਸਿੰਘ ਸੰਧੂ ਨੇ ਗਾਜੇਵਾਸ ਪਲਿਸ ਚੌਂਕੀ ਦਾ ਚਾਰਜ ਸੰਭਾਲਿਆਪੰਜਾਬੀ ਯੂਨੀਵਰਸਿਟੀ ਦੀ ਤੀਰਅੰਦਾਜ਼ ਪਰਨੀਤ ਕੌਰ ਨੇ ਜਿੱਤਿਆ ਸੋਨ ਤਗ਼ਮਾ

Business

ਆਪਣਾ ਕਾਰੋਬਾਰ ਸ਼ੁਰੂ ਕਰਨ ਲਈ ਨੌਜਵਾਨ ਜ਼ਿਲ੍ਹਾ ਰੋਜਗਾਰ ਤੇ ਕਾਰੋਬਾਰ ਬਿਊਰੋ ਵਿਖੇ ਕਰਨ ਸੰਪਰਕ : ਜਿਲ੍ਹਾ ਰੋਜਗਾਰ ਅਫਸਰ  

March 15, 2024 07:19 PM
SehajTimes

ਫਤਹਿਗੜ੍ਹ ਸਾਹਿਬ : ਪੰਜਾਬ ਸਰਕਾਰ ਵੱਲੋਂ ਨੌਜਵਾਨਾਂ ਨੂੰ ਰੋਜਗਾਰ ਦੇ ਨਾਲ ਨਾਲ ਸਵੈ ਰੋਜਗਾਰ ਅਪਨਾਉਣ ਲਈ ਵੀ ਉਤਸ਼ਾਹਿਤ ਕੀਤਾ ਜਾ ਰਿਹਾ ਹੈ। ਜਿਸ ਲਈ ਪੰਜਾਬ ਸਰਕਾਰ ਵੱਲੋਂ ਸਵੈ ਰੋਜ਼ਗਾਰ ਨਾਲ ਸਬੰਧਤ ਵੱਖ ਵੱਖ ਕਰਜ਼ਾ ਸਕੀਮਾਂ ਚਲਾਈਆਂ ਜਾ ਰਹੀਆਂ ਹਨ, ਜਿੰਨ੍ਹਾਂ ਦਾ ਪ੍ਰਾਰਥੀ ਲਾਭ ਲੈ ਕੇ ਚੰਗਾ ਸਵੈ ਰੋਜ਼ਗਾਰ ਸ਼ੁਰੂ ਕਰ ਸਕਦੇ ਹਨ। ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਰੋਜ਼ਗਾਰ ਅਫਸਰ ਸ੍ਰੀ ਹਰਪ੍ਰੀਤ ਸਿੰਘ ਸਿੱਧੂ ਨੇ ਦੱਸਿਆ ਕਿ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਵੱਲੋਂ ਪ੍ਰਾਰਥੀਆਂ ਨੂੰ ਰੋਜਗਾਰ ਮੁਹੱਈਆ ਕਰਵਾਉਣ ਦੇ ਨਾਲ ਨਾਲ ਉਨ੍ਹਾਂ ਨੂੰ ਸਵੈ ਰੋਜ਼ਗਾਰ ਸ਼ੁਰੂ ਕਰਵਾਉਣ ਵਿੱਚ ਵੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਵੱਖ ਵੱਖ ਸਵੈ ਰੋਜ਼ਗਾਰ ਸਕੀਮਾਂ ਅਧੀਨ ਪ੍ਰਾਰਥੀ ਵਿੱਤੀ ਸਹਾਇਤਾ ਪ੍ਰਾਪਤ ਕਰ ਕੇ ਸਵੈ ਰੋਜਗਾਰ ਸ਼ੁਰੂ ਕਰ ਸਕਦੇ ਹਨ।

 
ਸ੍ਰੀ ਹਰਪ੍ਰੀਤ ਸਿੰਘ ਨੇ ਸਵੈ ਰੋਜ਼ਗਾਰ ਦੀਆਂ ਮੁੱਖ ਸਕੀਮਾਂ ਦੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਅਨੁਸੂਚਿਤ ਜਾਤੀ ਨਾਲ ਸਬੰਧਤ ਪ੍ਰਾਰਥੀ ਅਨੁਸੂਚਿਤ ਜਾਤੀ ਅਤੇ ਭੌਂ ਵਿਕਾਸ ਕਾਰਪੋਰੇਸ਼ਨ ਵੱਲੋਂ ਚਲਾਈਆਂ ਜਾ ਰਹੀਆਂ ਸਕੀਮਾਂ ਦਾ ਲਾਭ ਲੈ ਸਕਦੇ ਹਨ ਜਦੋਂ ਕਿ ਪਛੜੀ ਜਾਤੀ ਵਰਗ ਨਾਲ ਸਬੰਧਤ ਪ੍ਰਾਰਥੀ ਬੈਕਫਿੰਕੋ ਵਿਭਾਗ ਦੀਆਂ ਸਕੀਮਾਂ ਦਾ ਲਾਹਾ ਲੈ ਸਕਦੇ ਹਨ। ਇਸ ਤੋਂ ਇਲਾਵਾ ਹਰ ਵਰਗ ਦੇ ਪ੍ਰਾਰਥੀਆਂ ਲਈ ਜ਼ਿਲ੍ਹਾ  ਉਦਯੋਗ ਕੇਂਦਰ ਵੱਲੋਂ ਸਵੈ ਰੋਜ਼ਗਾਰ ਸ਼ੁਰੂ ਕਰਨ ਲਈ ਵਿੱਤੀ ਸਹਾਇਤਾ ਮੁਹਈਆਂ ਕਰਵਾਈ ਜਾਂਦੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਦੀਆਂ ਵੱਖ ਵੱਖ ਸਕੀਮਾਂ ਜਿਸ ਵਿੱਚ ਮੁਦਰਾ ਸਕੀਮ ਮੁੱਖ ਹੈ, ਦਾ ਵੀ ਪ੍ਰਾਰਥੀ ਲਾਭ ਲੈ ਸਕਦੇ ਹਨ। ਉਕਤ ਸਕੀਮਾਂ ਦਾ ਲਾਭ ਲੈਣ ਲਈ ਪ੍ਰਾਰਥੀ ਪਾਸ ਆਧਾਰ ਕਾਰਡ, ਪੈਨ ਕਾਰਡ, ਫੋਟੋਆਂ, ਜਾਤੀ ਸਰਟੀਫਿਕੇਟ ਅਤੇ ਤਕਨੀਕੀ ਵਿਦਿਅਾ/ਹੁਨਰ ਵਿਕਾਸ ਦੇ ਯੋਗਤਾ ਦੇ ਸਰਟੀਫਿਕੇਟ ਲੋੜੀਂਦੇ ਹਨ। ਪ੍ਰਾਰਥੀ ਸਵੈ ਰੋਜਗਾਰ ਸਬੰਧੀ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲੈਣ ਲਈ ਜ਼ਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਫਤਹਿਗੜ੍ਹ ਸਾਹਿਬ ਦੇ ਹੈਲਪਲਾਈਨ ਨੰਬਰ 9915682436 ਤੇ ਸੰਪਰਕ ਕਰ ਸਕਦੇ ਹਨ।
 
 

Have something to say? Post your comment

 

More in Business

ਭਾਰਤੀ ਰਿਜ਼ਰਵ ਬੈਂਕ ਨੇ ਵਿੱਤੀ ਸਾਖਰਤਾ ਸਪਤਾਹ- 2024 ਦਾ ਕੀਤਾ ਉਦਘਾਟਨ

ਮੋਗਾ ਵਿਖੇ ਫ਼ੈਡਰਲ ਬੈਂਕ ਦੀ ਪਹਿਲੀ ਬ੍ਰਾਂਚ ਦਾ ਉਦਘਾਟਨ

ਐਮ.ਆਰ.ਐਫ਼ ਨੇ ਸਿਰਜਿਆ ਇਤਿਹਾਸ ; ਸ਼ੇਅਰ ਹੋਇਆ 1.5 ਲੱਖ ਰੁਪਏ ਦਾ

ਬੈਂਕ ਆਫ਼ ਬੜੌਦਾ ਲਿਆ ਹੈ ਵਿਦਿਆਰਥੀਆਂ ਲਈ ਵਿਸ਼ੇਸ਼ ਆਫ਼ਰ ; ਖਾਤਾ ਖੁਲ੍ਹਵਾਉਣ ’ਤੇ ਮਿਲੇਗਾ ਇਹ ਵੱਡਾ ਫ਼ਾਇਦਾ ; ਪੂਰੀ ਜਾਣਕਾਰੀ ਖ਼ਬਰ ਪੜ੍ਹੋ

ਡਿੱਗਦੇ ਪਾਰੇ ਨੇ ਵਧਾਈ ਸੋਨੇ-ਚਾਂਦੀ ਦੀ ਗਰਮਾਹਟ

ਇਨ੍ਹਾਂ 10 ਕੰਪਨੀਆਂ ਦੇ ਸ਼ੇਅਰ ਖਰੀਦਣ ਨਾਲ ਮਿਲ ਸਕਦੈ ਮੁਨਾਫ਼ਾ

ਟੈਸਲਾ ਦੇ ਸ਼ੇਅਰਾਂ 'ਚ ਗਿਰਾਵਟ ਨਾਲ ਐਲਨ ਮਸਕ ਦੀ ਨੈੱਟਵਰਥ ਡਿੱਗੀ

ਵਟਸਐਪ ਨੇ ਲੰਬੀ ਟੈਸਟਿੰਗ ਤੋਂ ਬਾਅਦ ਐਪ ਦੀ ਨਵੀਂ ਲੁੱਕ ਜਾਰੀ ਕਰ ਦਿੱਤੀ ਹੈ।

ਭਾਰਤ ਦੇ ਨਾਲ-ਨਾਲ ਇਨ੍ਹਾਂ ਦੇਸ਼ਾਂ ਨੇ ਵੀ ਚੀਨ ਦੇ ਨਵੇਂ ਨਕਸ਼ੇ ਨੂੰ ਕੀਤਾ Reject

ਸਤੰਬਰ ਮਹੀਨੇ 'ਚ ਸਰਕਾਰ ਵਲੋਂ ਕਈ ਮਹੱਤਵਪੂਰਨ ਨਿਯਮਾਂ 'ਚ ਬਦਲਾਅ ਕੀਤਾ ਜਾ ਰਿਹਾ ਹੈ